1. Home
  2. ਫਾਰਮ ਮਸ਼ੀਨਰੀ

Farm Machinery Apps: ਸਿਰਫ ਇੱਕ ਕਲਿੱਕ 'ਤੇ ਕਰੋ ਮਸ਼ੀਨਾਂ ਦਾ ਲੈਣ-ਦੇਣ! ਜਾਣੋ ਕਿਵੇਂ?

ਕਿਸਾਨਾਂ ਲਈ ਇੱਕ ਚੰਗੀ ਖ਼ਬਰ ਹੈ। ਖੇਤੀਬਾੜੀ ਮੰਤਰਾਲੇ ਵੱਲੋਂ 'ਫਾਰਮਸ-ਫਾਰਮ ਮਸ਼ੀਨਰੀ' ਐਪ ਲਾਂਚ ਕੀਤੀ ਗਈ ਸੀ, ਜੋ ਕਿਸਾਨਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਰਹੀ ਹੈ।

Gurpreet Kaur Virk
Gurpreet Kaur Virk
ਮਸ਼ੀਨਾਂ ਦਾ ਲੈਣ-ਦੇਣ ਹੋਇਆ ਸੌਖਾ!

ਮਸ਼ੀਨਾਂ ਦਾ ਲੈਣ-ਦੇਣ ਹੋਇਆ ਸੌਖਾ!

Farm News: ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਕਿਸਾਨੀ ਇੱਕ ਲਾਹੇਵੰਦ ਧੰਦਾ ਹੈ। ਇਸ ਧੰਦੇ ਨੂੰ ਹੋਰ ਸੌਖਾ ਬਣਾਉਣ ਲਈ ਸਰਕਾਰਾਂ ਵੱਲੋਂ ਨਿਤ ਨਵੇਂ ਉਪਰਾਲੇ ਕੀਤੇ ਜਾਂਦੇ ਹਨ, ਤਾਂ ਜੋ ਕਿਸਾਨਾਂ ਨੂੰ ਵੱਧ-ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਲੜੀ 'ਚ ਖੇਤੀਬਾੜੀ ਮੰਤਰਾਲੇ ਵੱਲੋਂ 'ਫਾਰਮਸ-ਫਾਰਮ ਮਸ਼ੀਨਰੀ' ਐਪ ਲਾਂਚ ਕੀਤੀ ਗਈ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।

Farm Machinery Apps: ਅਕਸਰ ਕਿਸਾਨਾਂ ਨੂੰ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਖੇਤੀਬਾੜੀ ਮੰਤਰਾਲਾ ਹਮੇਸ਼ਾ ਕਿਸਾਨਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਕਿਸਾਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਦੇਖਦਿਆਂ ਹੋਇਆਂ ਮੰਤਰਾਲੇ ਵੱਲੋਂ ਇੱਕ ਐਪ ਲਾਂਚ ਕੀਤੀ ਗਈ ਸੀ, ਜੋ ਕਿਸਾਨਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਰਹੀ ਹੈ। ਇਸ ਐਪ ਦੇ ਆਉਣ ਤੋਂ ਬਾਅਦ ਦੇਸ਼ ਦਾ ਕੋਈ ਵੀ ਕਿਸਾਨ ਆਪਣੇ ਲਈ ਫਾਰਮ ਮਸ਼ੀਨਰੀ ਮੰਗਵਾ ਸਕਦਾ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਇਸ ਐਪ ਬਾਰੇ...

ਕੇਂਦਰ ਸਰਕਾਰ ਅਤੇ ਖੇਤੀਬਾੜੀ ਮੰਤਰਾਲੇ ਦਾ ਉਪਰਾਲਾ

ਇਹ ਐਪ ਭਾਰਤ ਸਰਕਾਰ ਅਤੇ ਖੇਤੀਬਾੜੀ ਮੰਤਰਾਲੇ ਦੇ ਸਹਿਯੋਗ ਨਾਲ ਬਣਾਈ ਗਈ ਹੈ, ਜੋ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮੁਹੱਈਆ ਕਰਵਾਉਂਦੀ ਹੈ। ਦੇਸ਼ ਦਾ ਕੋਈ ਵੀ ਕਿਸਾਨ ਇਸ ਐਪ ਦੀ ਮਦਦ ਨਾਲ ਫਾਰਮ ਮਸ਼ੀਨਾਂ, ਜਿਵੇਂ ਕਿ ਟਰੈਕਟਰ, ਟਿਲਰ, ਰੋਟਾਵੇਟਰ, ਕਾਸ਼ਤਕਾਰ ਆਦਿ ਕਿਰਾਏ ਤੇ ਲੈ ਸਕਦੇ ਹੈ।

ਮਸ਼ੀਨਾਂ ਦਾ ਲੈਣ-ਦੇਣ ਹੋਇਆ ਸੌਖਾ

ਐਪ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਕਿਸਾਨ ਖੇਤੀਬਾੜੀ ਮਸ਼ੀਨਾਂ ਨੂੰ ਕਿਰਾਏ ਤੇ ਆਸਾਨੀ ਨਾਲ ਲੈ ਸਕਦੇ ਹਨ। ਇਸ ਤਰ੍ਹਾਂ ਇਹ ਕਿਸਾਨਾਂ ਨੂੰ ਘਰ ਬੈਠਿਆਂ ਚੰਗੀ ਕਮਾਈ ਕਰਨ ਦਾ ਵੀ ਮੌਕਾ ਦਿੰਦਾ ਹੈ। ਦੱਸ ਦੇਈਏ ਕਿ ਐਪ ਨੂੰ ਚਲਾਉਣਾ ਬਹੁਤ ਹੀ ਸੌਖਾ ਹੈ ਅਤੇ ਇਸਦੀ ਭਾਸ਼ਾ ਨੂੰ ਵੀ ਆਮ ਰੱਖਿਆ ਗਿਆ ਹੈ।

ਸਮਾਰਟ ਫੋਨ 'ਤੇ ਅਸਾਨੀ ਨਾਲ ਚੱਲੇਗਾ ਇਹ ਐਪ

-'ਫਾਰਮਸ-ਫਾਰਮ ਮਸ਼ੀਨਰੀ' ਐਪ ਨੂੰ ਕਿਸੇ ਵੀ ਐਂਡਰਾਇਡ ਮੋਬਾਈਲ ਫੋਨ 'ਤੇ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।

-ਐਪ ਨੂੰ ਖੋਲ੍ਹਦਿਆਂ ਹੀ ਤੁਹਾਡੇ ਸਾਹਮਣੇ ਇਕ ਰਜਿਸਟ੍ਰੇਸ਼ਨ ਬਾਕਸ ਦਿਖਾਈ ਦਿੰਦਾ ਹੈ, ਜਿੱਥੇ ਤੁਹਾਨੂੰ ਆਪਣੀ ਆਮ ਜਾਣਕਾਰੀ ਭਰਨੀ ਹੁੰਦੀ ਹੈ, ਜਿਵੇਂ ਕਿ ਨਾਮ, ਪਤਾ, ਫੋਨ ਨੰਬਰ, ਆਧਾਰ ਕਾਰਡ ਨੰਬਰ, ਜ਼ਿਲ੍ਹਾ, ਤਹਿਸੀਲ, ਬਲਾਕ ਅਤੇ ਪਿੰਡ ਦਾ ਨਾਮ ਆਦਿ ਭਰਨਾ ਪੈਂਦਾ ਹੈ।

-ਐਪ ਵਿਚ ਦੋ ਤਰ੍ਹਾਂ ਦੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ, ਜੇ ਤੁਸੀਂ ਮਸ਼ੀਨਰੀ ਕਿਰਾਏ ਤੇ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਯੂਜਰ ਸ਼੍ਰੇਣੀ ਦੀ ਚੋਣ ਕਰੋ ਅਤੇ ਜੇ ਤੁਸੀਂ ਮਸ਼ੀਨਾਂ ਨੂੰ ਕਿਰਾਏ 'ਤੇ ਦੇਣਾ ਚਾਹੁੰਦੇ ਹੋ, ਤਾਂ ਸਰਵਿਸ ਪ੍ਰੋਵਾਈਡਰ ਦੀ ਸ਼੍ਰੇਣੀ ਦੀ ਚੋਣ ਕਰੋ।

ਇਹ ਵੀ ਪੜ੍ਹੋ : ਇਸ ਸਾਉਣੀ ਦੇ ਸੀਜ਼ਨ ਵਿੱਚ ਉਤਪਾਦਕਤਾ ਵਧਾਉਣ ਲਈ ਖੇਤੀ ਸੰਦ!

12 ਭਾਸ਼ਾਵਾਂ ਵਿੱਚ ਉਪਲਬਧ

ਇਹ ਐਪ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ-ਨਾਲ 12 ਹੋਰ ਖੇਤਰੀ ਭਾਸ਼ਾਵਾਂ ਵਿੱਚ ਲਾਂਚ ਕੀਤੀ ਗਈ ਹੈ। ਖੇਤੀਬਾੜੀ ਮੰਤਰਾਲੇ ਦੇ ਅਨੁਸਾਰ, ਇਹ ਪਹਿਲਾ ਪੜਾਅ ਹੈ ਅਤੇ ਸਮੇਂ ਦੇ ਨਾਲ-ਨਾਲ ਇਸ ਵਿਚ ਹੋਰ ਭਾਸ਼ਾਵਾਂ ਵੀ ਸ਼ੁਰੂ ਕੀਤੀਆਂ ਜਾਣੀਆਂ ਹਨ।

ਆਪਣੇ ਮੁਤਾਬਿਕ ਕਰੋ ਕਿਰਾਏ ਦੀ ਚੋਣ

ਮਸ਼ੀਨਾਂ ਦਾ ਕਿਰਾਇਆ ਇੰਨਾ ਰਹੇਗਾ ਕਿ ਐਪ ਤੁਹਾਨੂੰ ਆਪਣੇ ਮੁਤਾਬਿਕ ਮਸ਼ੀਨ ਅਤੇ ਉਸਦੇ ਕਿਰਾਏ ਦੀ ਚੋਣ ਕਰਨ ਦਾ ਵਿਕਲਪ ਦਿੰਦਾ ਹੈ। ਹਾਲਾਂਕਿ, ਇਨ੍ਹਾਂ ਉਪਕਰਣਾਂ ਅਤੇ ਮਸ਼ੀਨਾਂ ਦਾ ਕਿਰਾਇਆ ਸਰਕਾਰੀ ਰੇਟ ਨਾਲੋਂ ਜ਼ਿਆਦਾ ਨਹੀਂ ਹੋ ਸਕਦਾ, ਇਸ ਲਈ ਇਸ ਦਾ ਲਾਭ ਕੋਈ ਵੀ ਕਿਸਾਨ ਲੈ ਸਕਦਾ ਹੈ।

Summary in English: Farm Machinery Apps: Transfer Machines With Just One Click! Know how?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters