ਕਣਕ ਤੇ ਝੋਨਾ ਦੋਵੇਂ ਹੀ ਸਾਡੇ ਦੇਸ਼ ਦੀਆਂ ਮੁੱਖ ਫ਼ਸਲਾਂ ਹਨ। ਜਿਨ੍ਹਾਂ ਦੀ ਕਾਸ਼ਤ ਕਾਰਨ ਜ਼ਿਆਦਾਤਰ ਕਿਸਾਨਾਂ ਦਾ ਗੁਜ਼ਾਰ ਬਸਰ ਹੁੰਦਾ ਹੈ, ਕਿਉਂਕਿ ਇਨ੍ਹਾਂ ਮੁੱਖ ਫ਼ਸਲਾਂ ਤੋਂ ਪ੍ਰਾਪਤ ਹੋਣ ਵਾਲੇ ਝਾੜ (Yield) ਨੂੰ ਮੰਡੀ `ਚ ਵੇਚਿਆ ਜਾਂਦਾ ਹੈ। ਜਿਸ ਤੋਂ ਭਾਰੀ ਮਾਤਰਾ `ਚ ਪੈਸੇ ਕਮਾਏ ਜਾਂਦੇ ਹਨ। ਪਰ ਫਸਲਾਂ ਨੂੰ ਵੇਚਣ ਤੋਂ ਪਹਿਲਾਂ ਕਿਸਾਨਾਂ ਨੂੰ ਕਣਕ (Wheat) ਤੇ ਝੋਨੇ (Rice) ਦੀ ਵਾਢੀ (Harvesting) ਕਰਨੀ ਪੈਂਦੀ ਹੈ।
ਵਾਢੀ ਪ੍ਰਕਿਰਿਆ (Harvesting Process) `ਚ ਕਿਸਾਨਾਂ ਦੇ ਬਹੁਤ ਪੈਸੇ ਲਗਦੇ ਹਨ। ਜਿਸ ਕਾਰਨ ਛੋਟੇ (Small) ਤੇ ਸੀਮਾਂਤ (Marginal) ਕਿਸਾਨ ਆਪਣੀ ਫ਼ਸਲ ਤੋਂ ਪੂਰਾ ਮੁਨਾਫ਼ਾ ਨਹੀਂ ਕਮਾ ਪਾਉਂਦੇ। ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਕਿਸਾਨਾਂ ਨੂੰ ਪੇਸ਼ ਆ ਰਹੀਆਂ ਵਾਢੀ ਸਬੰਧੀ ਸਮੱਸਿਆਵਾਂ ਨੂੰ ਘੱਟ ਕਰਨ ਲਈ ਇੱਕ ਮਸ਼ੀਨ ਦੀ ਖੋਜ ਕੀਤੀ ਗਈ ਹੈ। ਜਿਸ ਨੂੰ ਰੀਪਰ ਮਸ਼ੀਨ (Reaper Machine) ਆਖਦੇ ਹਨ। ਇਸ ਮਸ਼ੀਨ ਨਾਲ ਕਣਕ ਤੇ ਝੋਨੇ ਦੀਆਂ ਫ਼ਸਲਾਂ ਦੀ ਵਾਢੀ (Harvest) ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਰੀਪਰ ਮਸ਼ੀਨ: ਤੁਹਾਨੂੰ ਦੱਸ ਦੇਈਏ ਕਿ ਫ਼ਸਲ ਕੱਟਣ ਵਾਲੀ ਇਸ ਮਸ਼ੀਨ (Crop Cutter Machine) ਦੀ ਕੀਮਤ ਬਹੁਤ ਘੱਟ ਹੈ। ਜਿਸ ਕਰਕੇ ਰੀਪਰ ਮਸ਼ੀਨ (Reaper Machine) ਦੀ ਵਰਤੋਂ ਛੋਟੇ ਤੇ ਸੀਮਾਂਤ ਕਿਸਾਨ ਵੀ ਕਰ ਸਕਦੇ ਹਨ। ਬਾਜ਼ਾਰ `ਚ ਵਾਢੀ ਸੰਧਾਂ ਦੀ ਮੰਗ ਵੀ ਦਿਨੋਦਿਨ ਵੱਧਦੀ ਜਾ ਰਹੀ ਹੈ।
ਰੀਪਰ ਮਸ਼ੀਨ (Reaper Machine) ਦੇ ਬਲੇਡ (Blade) ਬਦਲ ਕੇ ਇਸ ਸੰਧ ਨੂੰ ਮੱਕੀ ਦੀ ਫ਼ਸਲ (Maize Crop) ਲਈ ਵੀ ਵਰਤ ਸਕਦੇ ਹਨ। ਇਸਦੇ ਨਾਲ ਨਾਲ ਹੀ ਇਸ ਮਸ਼ੀਨ (Reaper Machine) ਨੂੰ ਧਨੀਆ ਤੇ ਜਵਾਰ ਫ਼ਸਲ ਦੀ ਵਾਢੀ ਲਈ ਵੀ ਵਰਤਿਆ ਜਾਂਦਾ ਹੈ। ਇਸ ਵਾਢੀ ਸੰਧ ਦੀ ਕੀਮਤ 15 ਤੋਂ 40 ਹਜ਼ਾਰ ਹੈ।
ਇਹ ਵੀ ਪੜ੍ਹੋ : ਕਣਕ ਦੀ ਵਾਢੀ ਲਈ ਇਹ ਮਸ਼ੀਨ ਹੈ ਲਾਹੇਵੰਦ! ਜਾਣੋ ਇਸਦੀ ਖਾਸੀਅਤ ਅਤੇ ਕੀਮਤ
ਰੀਪਰ ਮਸ਼ੀਨ ਦੇ ਫਾਇਦੇ:
● ਰੀਪਰ ਮਸ਼ੀਨ ਦਾ ਭਾਰ 8 ਤੋਂ 10 ਕਿਲੋਗ੍ਰਾਮ ਹੁੰਦਾ ਹੈ, ਜਿਸ ਨਾਲ ਇਸ ਮਸ਼ੀਨ (Crop Cutter Machine) ਨੂੰ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ।
● ਇਸ ਮਸ਼ੀਨ `ਚ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ।
● ਇਸ ਸੰਧ ਲਈ ਕਿਸੇ ਖ਼ਾਸ ਤਰ੍ਹਾਂ ਦੇ ਮਜ਼ਦੂਰ ਦੀ ਲੋੜ ਨਹੀਂ ਹੁੰਦੀ।
● ਕਿਸਾਨ ਭਰਾ ਆਪਣੀ ਲੋੜ ਅਨੁਸਾਰ ਰੀਪਰ ਮਸ਼ੀਨ `ਚ ਬਲੇਡ (Blade) ਦੀ ਵਰਤੋਂ ਕਰ ਸਕਦੇ ਹਨ।
● ਰੀਪਰ ਮਸ਼ੀਨ (Reaper Machine) ਤੋਂ 5 ਸਾਲਾਂ ਤੱਕ ਚੰਗਾ ਕੰਮ ਲਿਆ ਜਾ ਸਕਦਾ ਹੈ।
● ਇਸ ਮਸ਼ੀਨ ਨਾਲ ਤੁਸੀਂ ਆਪਣੀ ਲੋੜ ਅਨੁਸਾਰ ਵਾਢੀ ਕਰ ਸਕਦੇ ਹੋ।
● ਇਸ ਨਾਲ ਆਪਣੇ ਵਾਢੀ ਦੇ ਕੰਮ ਨੂੰ ਥੋੜੇ ਹੀ ਸਮੇਂ `ਚ ਮੁਕੰਮਲ ਕੀਤਾ ਜਾ ਸਕਦਾ ਹੈ।
Summary in English: Harvesting Machine: This light and low-cost machine surprised!