1. Home
  2. ਫਾਰਮ ਮਸ਼ੀਨਰੀ

Mahindra ਜਾਂ Sonalika, ਕਿਹੜਾ ਟਰੈਕਟਰ ਹੈ ਤੁਹਾਡੇ ਲਈ ਫਾਇਦੇਮੰਦ?

ਮਹਿੰਦਰਾ ਤੇ ਸੋਨਾਲੀਕਾ ਵਿੱਚੋਂ ਕੋਈ ਵੀ ਟਰੈਕਟਰ ਖਰੀਦਣ ਤੋਂ ਪਹਿਲਾਂ ਇਸ ਲੇਖ ਨੂੰ ਪੜ੍ਹੋ, ਸਹੀ ਵਿਕਲਪ ਚੁਣਨ `ਚ ਹੋਵੇਗੀ ਮਦਦ

Priya Shukla
Priya Shukla
ਮਹਿੰਦਰਾ ਜਾਂ ਸੋਨਾਲੀਕਾ ਟਰੈਕਟਰ ਲੈਣ ਤੋਂ ਪਹਿਲਾਂ ਜਾਣੋ ਇਹ ਗੱਲਾਂ

ਮਹਿੰਦਰਾ ਜਾਂ ਸੋਨਾਲੀਕਾ ਟਰੈਕਟਰ ਲੈਣ ਤੋਂ ਪਹਿਲਾਂ ਜਾਣੋ ਇਹ ਗੱਲਾਂ

ਜੇਕਰ ਤੁਸੀਂ ਮਹਿੰਦਰਾ ਜਾਂ ਸੋਨਾਲੀਕਾ ਟਰੈਕਟਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ। ਇਸ ਲੇਖ `ਚ ਅਸੀ ਇਨ੍ਹਾਂ ਦੋਵਾਂ ਕੰਪਨੀਆਂ ਦੇ ਵਧੀਆ ਮਾਡਲਾਂ ਦੇ ਦੋ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਜਿਸ ਰਾਹੀਂ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਕੰਮ ਸਹੀ ਢੰਗ ਨਾਲ ਕਰਨ ਲਈ ਇੱਕ ਵਧੀਆ ਟਰੈਕਟਰ ਦੀ ਚੋਣ ਕਰਨ `ਚ ਮਦਦ ਮਿਲੇਗੀ।

ਮਹਿੰਦਰਾ ਤੇ ਸੋਨਾਲੀਕਾ ਦੇਸ਼-ਵਿਦੇਸ਼ ਦੀ ਮਾਰਕੀਟ ਵਿੱਚ ਸਭ ਤੋਂ ਵਧੀਆ ਬ੍ਰਾਂਡ ਹਨ, ਜੋ ਕਿ ਖੇਤੀਬਾੜੀ ਖੇਤਰ ਵਿੱਚ ਕਈ ਕਿਸਮ ਦੇ ਵਧੀਆ ਕੁਆਲਿਟੀ ਦੇ ਉਪਕਰਣ ਤਿਆਰ ਕਰਦੇ ਹਨ। ਇਸ ਤੋਂ ਇਲਾਵਾ ਇਹ ਦੋਵੇਂ ਕੰਪਨੀਆਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਆਪਣੇ ਉਤਪਾਦ ਬਣਾਉਂਦੀਆਂ ਹਨ। ਅੱਜ ਦੇ ਇਸ ਲੇਖ `ਚ ਅਸੀ ਇਨ੍ਹਾਂ ਦੋਵਾਂ ਕੰਪਨੀਆਂ ਦੇ ਸਭ ਤੋਂ ਵਧੀਆ ਮਾਡਲਾਂ ਦੇ ਟਰੈਕਟਰਸ ਸੋਨਾਲੀਕਾ DI 35 ਤੇ ਮਹਿੰਦਰਾ 265 DI ਪਾਵਰ ਪਲੱਸ ਬਾਰੇ ਜਾਣਦੇ ਹਾਂ, ਜੋ ਕਿਸਾਨਾਂ ਲਈ ਕਾਫ਼ੀ ਸਹਾਈ ਸਿੱਧ ਹੋਣਗੇ।

ਇੰਜਣ

● Sonalika DI 35 Tractor `ਚ 2780 ਸੀਸੀ ਦੀ ਇੰਜਣ ਸਮਰੱਥਾ, 39 ਦੀ ਹਾਰਸ ਪਾਵਰ, 3 ਸਿਲੰਡਰ, ਵਾਟਰ-ਕੂਲਡ ਕੂਲਿੰਗ ਸਿਸਟਮ ਅਤੇ ਪ੍ਰੀ-ਕਲੀਨਰ ਏਅਰ ਫਿਲਟਰ ਦੇ ਨਾਲ ਆਇਲ ਬਾਥ ਹੈ। ਇਸ `ਚ RPM 2000 ਇੰਜਣ ਮੌਜੂਦ ਹੈ।

Mahindra 265 DI ਦੀ ਹਾਰਸ ਪਾਵਰ 30 ਹੈ ਤੇ ਇੰਜਣ-ਰੇਟਡ RPM 1900 ਹੈ। ਇਸ ਵਿੱਚ 3 ਸਿਲੰਡਰ, 2048 ਸੀਸੀ ਦੀ ਇੰਜਣ ਸਮਰੱਥਾ ਤੇ ਇੱਕ ਡ੍ਰਾਈ ਟਾਈਪ ਏਅਰ ਫਿਲਟਰ ਹੈ, ਜਿਸ `ਚ ਵਾਟਰ-ਕੂਲਡ ਕੂਲਿੰਗ ਸਿਸਟਮ ਮੌਜੂਦ ਹੈ।

ਟਰਾਂਸਮਿਸ਼ਨ (ਗੀਅਰਬਾਕਸ)

● ਸੋਨਾਲੀਕਾ DI 35 ਟਰੈਕਟਰ ਵਿੱਚ ਸਿੰਗਲ ਟਾਈਪ ਕਲੱਚ ਹੈ। ਇਸ ਦੇ ਟਰਾਂਸਮਿਸ਼ਨ ਦਾ ਨਾਂ ਸਲਾਈਡਿੰਗ ਮੈਸ਼ ਹੈ। ਟਰੈਕਟਰ ਦੀ ਗੇਅਰ ਲੈਵਲ ਪੁਜ਼ੀਸ਼ਨ ਸੈਂਟਰ ਸ਼ਿਫਟ/ਸਾਈਡ ਸ਼ਿਫਟ ਹੈ ਜਿਸ `ਚ 8 ਫਾਰਵਰਡ ਗੇਅਰ ਅਤੇ 2 ਰਿਵਰਸ ਗੇਅਰ ਹਨ। ਇਸਦੀ ਵੱਧ ਤੋਂ ਵੱਧ ਸਪੀਡ 32.71 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸਦੀ ਰਿਵਰਸ ਸਪੀਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸਦੀ PTO ਦੀ ਸਪੀਡ 540 ਹੈ ਜਿਸ ਦੇ ਕਿਸਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਦੀ ਹਾਰਸ ਪਾਵਰ 24.6 ਹੈ।

● ਮਹਿੰਦਰਾ 265 DI ਪਾਵਰ ਪਲੱਸ ਟਰੈਕਟਰ ਵਿੱਚ ਡਬਲ ਕਲਚ ਹੈ। ਇਸ ਦੀ ਟਰਾਂਸਮਿਸ਼ਨ ਟਾਈਪ ਸਿੰਕ੍ਰੋ ਮੈਸ਼ ਹੈ। ਟਰੈਕਟਰ ਦੀ ਗੀਅਰ ਲੈਵਲ ਪੁਜ਼ੀਸ਼ਨ ਸਾਈਡ ਸ਼ਿਫਟ ਹੈ ਜਿਸ `ਚ 8 ਫਾਰਵਰਡ ਗੀਅਰ ਤੇ 4 ਰਿਵਰਸ ਗੀਅਰ ਹਨ। ਇਸਦੀ ਵੱਧ ਤੋਂ ਵੱਧ ਸਪੀਡ ਲਿਮਿਟ 28.2 kmph ਹੈ ਤੇ ਰਿਵਰਸ ਸਪੀਡ 12.3 kmph ਹੈ। 30 ਹਾਰਸ ਪਾਵਰ ਦੇ ਨਾਲ ਇਸਦੀ PTO ਦੀ ਸਪੀਡ 540 ਹੈ ਤੇ 6 ਸਪਲਾਈਨ ਦੀ ਕਿਸਮ ਹੈ।

ਬ੍ਰੇਕ

● ਸੋਨਾਲੀਕਾ DI 35 ਟਰੈਕਟਰ ਡਰਾਈ ਡਿਸਕ/ਤੇਲ ਵਿੱਚ ਡੁੱਬੇ ਹੋਏ ਬ੍ਰੇਕ ਦੇ ਨਾਲ ਆਉਂਦਾ ਹੈ ਜਿਸ ਦੀਆਂ ਬਰੇਕਾਂ ਦੇ ਟਰਨਿੰਗ ਰੇਡੀਅਸ ਦੀ ਜਾਣਕਾਰੀ ਨਹੀਂ ਹੈ।

● ਮਹਿੰਦਰਾ 265 DI ਪਾਵਰ ਪਲੱਸ ਵਿੱਚ ਆਇਲ ਇਮਰਸਡ ਬ੍ਰੇਕ ਕਿਸਮ ਤੇ 3040 ਮਿਲੀਮੀਟਰ ਦਾ ਟਰਨਿੰਗ ਰੇਡੀਅਸ ਹੈ।

ਸਟੀਅਰਿੰਗ

ਸੋਨਾਲਿਕਾ DI 35 ਟਰੈਕਟਰ ਵਿੱਚ ਮੈਕੇਨਕਲ ਪਾਵਰ ਸਟੀਅਰਿੰਗ ਹੈ। ਦੂਜੇ ਪਾਸੇ, ਮਹਿੰਦਰਾ 265 DI ਪਾਵਰ ਪਲੱਸ ਟਰੱਕ ਵਿੱਚ ਪਾਵਰ ਸਟੀਅਰਿੰਗ ਹੈ। ਇਹ ਦੋਵੇਂ ਟਰੈਕਟਰਸ ਸਟੀਅਰਿੰਗ ਐਡਜਸਟਮੈਂਟ ਦੀ ਪੇਸ਼ਕਸ਼ ਨਹੀਂ ਕਰਦੇ ਹਨ।

ਮਾਪ ਅਤੇ ਭਾਰ

● ਸੋਨਾਲੀਕਾ DI 35 ਦੇ ਟਰੈਕਟਰ ਦਾ ਭਾਰ ਲਗਭਗ 2060 ਕਿਲੋਗ੍ਰਾਮ ਹੈ। ਇਸ ਦਾ ਵ੍ਹੀਲਬੇਸ 1970 ਹੈ। ਇਸਤੋਂ ਇਲਾਵਾ ਟਰੈਕਟਰ ਦੀ ਲੰਬਾਈ ਅਤੇ ਉਚਾਈ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਇਸ ਦੀ ਗਰਾਊਂਡ ਕਲੀਅਰੈਂਸ 425 ਹੈ।

● ਮਹਿੰਦਰਾ 265 DI ਪਾਵਰ ਪਲੱਸ ਟਰੈਕਟਰ ਦਾ ਵਜ਼ਨ ਲਗਭਗ 1800 ਕਿਲੋਗ੍ਰਾਮ ਹੈ ਅਤੇ ਇਸ ਦਾ ਵ੍ਹੀਲਬੇਸ 1830 ਮਿਲੀਮੀਟਰ ਹੈ। ਇਸ ਟਰੈਕਟਰ ਦੀ ਸਮੁੱਚੀ ਲੰਬਾਈ 3360 ਮਿਲੀਮੀਟਰ ਹੈ ਜਿਸ ਵਿੱਚ ਟਰੈਕਟਰ ਦੀ ਚੌੜਾਈ 1625 ਅਤੇ ਗਰਾਊਂਡ ਕਲੀਅਰੈਂਸ 340 ਹੈ।

ਇਹ ਵੀ ਪੜ੍ਹੋ: Market 'ਚ ਆਇਆ Sonalika Tiger Electric Tractor, ਜਾਣੋ ਇਸ ਦੇ Features ਅਤੇ Price

ਬਾਲਣ ਦੀ ਸਮਰੱਥਾ

ਸੋਨਾਲੀਕਾ DI 35 ਟਰੈਕਟਰ ਦੀ ਬਾਲਣ ਸਮਰੱਥਾ ਲਗਭਗ 55 ਲੀਟਰ ਹੈ ਜਦੋਂਕਿ ਮਹਿੰਦਰਾ 265 DI ਪਾਵਰ ਪਲੱਸ ਦੀ ਬਾਲਣ ਸਮਰੱਥਾ ਲਗਭਗ 45 ਲੀਟਰ ਹੈ।

ਹਾਈਡ੍ਰੌਲਿਕ (ਲਿਫਟਿੰਗ ਸਮਰੱਥਾ)

● ਸੋਨਾਲੀਕਾ DI 35 ਟਰੈਕਟਰ ਦੀ ਲਿਫਟਿੰਗ ਸਮਰੱਥਾ 2000 ਕਿਲੋਗ੍ਰਾਮ ਹੈ। ਇਸ ਵਿੱਚ ADDC ਹਾਈਡ੍ਰੌਲਿਕ ਕੰਟਰੋਲ ਹੈ।

● ਮਹਿੰਦਰਾ 265 DI ਪਾਵਰ ਪਲੱਸ ਟਰੈਕਟਰ ਵਿੱਚ ਲਗਭਗ 1200 ਕਿਲੋਗ੍ਰਾਮ ਦੀ ਲਿਫਟਿੰਗ ਸਮਰੱਥਾ ਹੈ ਤੇ ਇਸ `ਚ ਪੁਜ਼ੀਸ਼ਨ ਕੰਟਰੋਲ ਤੇ ਆਟੋਮੈਟਿਕ ਡਰਾਫਟ ਕੰਟਰੋਲ ਮੌਜੂਦ ਹੈ।

ਟਾਇਰ ਦਾ ਆਕਾਰ

● ਸੋਨਾਲੀਕਾ DI 35 ਦੇ ਅਗਲੇ ਅਤੇ ਪਿਛਲੇ ਟਾਇਰ ਕ੍ਰਮਵਾਰ 6 X 16 ਅਤੇ 12.4 X 28 / 13.6 X 28 ਮਾਪਦੇ ਹਨ।

● ਮਹਿੰਦਰਾ 265 DI ਪਾਵਰ ਪਲੱਸ ਟਰੈਕਟਰ ਦੇ ਅਗਲੇ ਅਤੇ ਪਿਛਲੇ ਟਾਇਰ ਕ੍ਰਮਵਾਰ 6 X 16 ਅਤੇ 12.4 X 28 / 13.6 X 28 ਮਾਪਦੇ ਹਨ।

ਗਾਰੰਟੀ

● ਮਹਿੰਦਰਾ 265 DI ਪਾਵਰ ਪਲੱਸ 2000 ਘੰਟੇ ਜਾਂ 2 ਸਾਲ ਦੀ ਵਾਰੰਟੀ ਦੀ ਪੇਸ਼ਕਸ਼ ਕਰਦਾ ਹੈ, ਜੋ ਵੀ ਪਹਿਲਾਂ ਆਵੇ।

● ਇਸਦੇ ਨਾਲ ਹੀ ਸੋਨਾਲੀਕਾ DI 35 ਟਰੈਕਟਰ ਵੀ 2000 ਘੰਟੇ ਜਾਂ 2 ਸਾਲਾਂ ਦੀ ਵਾਰੰਟੀ ਦਿੰਦਾ ਹੈ, ਜੋ ਵੀ ਪਹਿਲਾਂ ਆਵੇ।

ਕੀਮਤ

● ਮਹਿੰਦਰਾ 265 DI ਪਾਵਰ ਪਲੱਸ ਦੀ ਕੀਮਤ 4.8 ਤੋਂ 5.3 ਲੱਖ ਤੱਕ ਹੈ।

● ਸੋਨਾਲੀਕਾ DI 35 ਟਰੈਕਟਰ ਦੀ ਕੀਮਤ 5.5 ਤੋਂ 6 ਲੱਖ ਦੇ ਵਿਚਕਾਰ ਹੈ।

ਸਮਾਨ

ਜਾਣਕਾਰੀ ਦੇ ਅਨੁਸਾਰ, ਮਹਿੰਦਰਾ 265 DI ਪਾਵਰ ਪਲੱਸ ਐਕਸੈਸਰੀਜ਼ `ਚ ਹਿਚ ਐਂਡ ਟੂਲਸ ਦੇ ਨਾਲ ਆਉਂਦਾ ਹੈ। ਜਦੋਂ ਕਿ ਸੋਨਾਲੀਕਾ ਡੀਆਈ 35 ਟਰੈਕਟਰ ਟੂਲਸ, ਬੰਪਰ, ਕੈਨੋਪੀ, ਹਿਚ, ਡਰਾਬਾਰ ਤੇ ਟਾਪ ਲਿੰਕ ਆਦਿ ਸਹਾਇਕ ਉਪਕਰਣਾਂ ਦੇ ਨਾਲ ਆਉਂਦਾ ਹੈ।

Summary in English: Mahindra or Sonalika, which tractor is better for you?

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters