ਟ੍ਰੈਕਟਰ ਅਤੇ ਹੋਰ ਮਸ਼ੀਨਰੀ ਦੀ ਵਰਤੋਂ ਕਰਨ ਤੋਂ ਬਾਅਦ ਸਹੀ ਰੱਖ-ਰਖਾਅ ਨਾਲ ਮਸ਼ੀਨਰੀ ਦੀ ਮਿਆਦ ਦੇ ਨਾਲ-ਨਾਲ ਮਸ਼ੀਨ ਖਰਚੇ ਵੀ ਘਟ ਜਾਂਦੇ ਹਨ। ਅੱਜ ਇਸ ਲੇਖ ਰਾਹੀਂ ਅੱਸੀ ਤੁਹਾਨੂੰ ਟ੍ਰੈਕਟਰ ਅਤੇ ਹੋਰ ਉਪਰਕਰਣਾਂ ਦੇ ਚੰਗੇ ਰੱਖ-ਰਖਾਅ ਲਈ ਕੁਝ ਜਰੂਰੀ ਨੁਕਤਿਆਂ ਬਾਰੇ ਦੱਸਣ ਜਾ ਰਹੇ ਹਾਂ।
ਜੇਕਰ ਮਸ਼ੀਨ ਲੰਮੇ ਸਮੇਂ ਤੱਕ ਨਾ ਵਰਤਣੀ ਹੋਵੇ ਤਾਂ ਇਸਦੀ ਸਮਾਂ-ਬੰਧ ਜਾਂਚ ਅਤੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਮਸ਼ੀਨਰੀ ਦੀ ਮੁੜ ਵਰਤੋਂ ਦੀ ਲੋੜ ਪਵੇ ਤਾਂ ਮਸ਼ੀਨ ਚੱਲਣ ਯੋਗ ਹਾਲਾਤ ਵਿੱਚ ਹੋਵੇ। ਟ੍ਰੈਕਟਰ ਅਤੇ ਹੋਰ ਉਪਰਕਰਣਾਂ ਦੇ ਰੱਖ-ਰਖਾਅ ਲਈ ਹੇਠਾਂ ਲਿਖੇ ਕੁਝ ਜਰੂਰੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਦੀ ਜਰੂਰਤ ਹੈ।
ਟ੍ਰੈਕਟਰ ਦੀ ਸਾਂਭ-ਸੰਭਾਲ:
1. ਟ੍ਰੈਕਟਰ ਨੂੰ ਖੜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਅਤੇ ਸਾਫ ਕਰਕੇ ਹੀ ਖੜਾਉਣਾ ਚਾਹੀਦਾ ਹੈ।
2. ਟ੍ਰੈਕਟਰ ਨੂੰ ਸਾਫ-ਸੁਥਰੀ, ਨਮੀਂ ਰਹਿਤ ਅਤੇ ਚਾਰੇ-ਪਾਸਿਉਂ ਬੰਦ ਜਗ੍ਹਾ ਵਿੱਚ ਖੜ੍ਹਾ ਕਰੋ ਅਤੇ ਸਮੇਂ-ਸਮੇਂ ਇਹ ਵੀ ਦੇਖਦੇ ਰਹੋ ਕਿ ਕਿਤੇ ਚੂਹਿਆਂ ਨੇ ਟ੍ਰੈਕਟਰ ਦੀਆਂ ਤਾਰਾਂ ਤਾਂ ਨਹੀਂ ਕੁਤਰ ਦਿੱਤੀਆਂ।
3. ਜਿਹੜੇ ਪੁਰਜਿਆਂ ਨੂੰ ਜੰਗ ਲੱਗਣ ਦਾ ਖਤਰਾ ਹੋਵੇ, ਜਾਂ ਪੇਂਟ ਉੱਤਰ ਗਿਆ ਹੋਵੇ, ਉਨ੍ਹਾਂ ਪੁਰਜਿਆਂ ਨੂੰ ਪੇਂਟ ਜਾਂ ਗਰੀਸ ਜਰੂਰ ਕਰੋ।
4. ਟ੍ਰੈਕਟਰ ਦੀ ਚੈਸੀ ਨੂੰ ਚੰਗੀ ਤਰ੍ਹਾਂ ਗਰੀਸ ਕਰੋ।
5. ਇੰਜਣ ਦੇ ਕਰੈਂਕ ਕੇਸ ਵਿੱਚੋਂ ਤੇਲ ਖਾਲੀ ਕਰੋ ਅਤੇ ਫਲੱਸ਼ਿੰਗ ਤੇਲ ਨਾਲ ਇਸ ਨੂੰ ਫਿਰ ਦੁਆਰਾ ਸਾਫ ਕਰੋ।
6. ਸਾਫ ਕਰਨ ਮਗਰੋਂ ਕਰੈਂਕ ਕੇਸ ਨੂੰ ਦੁਆਰਾ ਸਹੀ ਲੈਵਲ ਤੱਕ ਤੇਲ ਨਾਲ ਭਰੋ।
7. ਟ੍ਰੈਕਟਰ ਦੀ ਬੈਟਰੀ ਨੂੰ ਸਹੀ ਤਰੀਕੇ ਨਾਲ ਉਤਾਰ ਕੇ ਉਸ ਦੇ ਉਪਰ ਲਿਖੀਆਂ ਸਿਫਾਰਿਸ਼ਾਂ ਅਨੁਸਾਰ ਹੀ ਰੱਖੋ।
8. ਟ੍ਰੈਕਟੈਰ ਦੇ ਰੇਡੀਏਟਰ ਚੋਂ ਪਾਣੀ ਕੱਢ ਦਿਓ।
9. ਟ੍ਰੈਕਟਰ ਦਾ ਵਜਨ ਟਾਇਰਾਂ ਤੋਂ ਹਟਾਉਣ ਲਈ ਐਕਸਲ ਦੇ ਹੇਠਾਂ ਲੱਕੜ ਜਾਂ ਸੀਮੈਂਟ ਦਾ ਠੁੰਮਣਾ ਰੱਖੋ ਅਤੇ ਟਾਇਰਾਂ ਨੂੰ ਜਮੀਨ ਤੋਂ ਉੱਚਾ ਰੱਖੋ ਤਾਂ ਕਿ ਟਾਇਰਾਂ ਤੇ ਦਬਾਅ ਨਾ ਪਵੇ ਤੇ ਖਰਾਬ ਹੋਣ ਤੋਂ ਬਚ ਸਕਣ।
10. ਜੇਕਰ ਟਾਇਰਾਂ ਵਿੱਚ ਪਾਣੀ ਭਰਿਆ ਹੈ ਤਾਂ ਇਹ ਕੱਢ ਦੇਣਾ ਚਾਹੀਦਾ ਹੈ।
11. ਕਰੈਂਕ ਕੇਸ ਦੀ ਹਵਾ ਖਿੱਚਣ ਵਾਲੀ ਨਲੀ ਅਤੇ ਧੂੰਆਂ ਕੱਢਣ ਵਾਲੀਆਂ ਨਾਲੀਆਂ ਨੂੰ ਪੇਚਾਂ ਦੇ ਨਾਲ ਬੰਦ ਕਰੋ।
ਵਹਾਈ ਉਪਕਰਣਾਂ ਦੀ ਸਾਂਭ-ਸੰਭਾਲ:
1. ਵਹਾਈ ਉਪਕਰਣਾਂ ਨੂੰ ਸਾਂਭਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰੋ ਅਤੇ ਰੋਗਣ ਕਰੋ ਤਾਂ ਜੋ ਜੰਗਾਲ ਲੱਗਣ ਤੋਂ ਬਚਾਇਆ ਜਾ ਸਕੇ।
2. ਕਲਟੀਵੇਟਰ ਦੇ ਸ਼ੈਂਕ ਦੀ ਜਾਂਚ ਕਰੋ ਅਤੇ ਟੁੱਟੇ-ਭੱਜੇ ਬੁਸ਼ਾਂ ਅਤੇ ਪਿੰਨਾਂ ਨੂੰ ਬਦਲ ਦਿਓ । ਕਿਉਂਕਿ ਟੁੱਟੇ-ਭੱਜੇ ਸ਼ੈਂਕ ਨਾਲ ਅਗਲੇ ਸੀਜਨ ਵਹਾਈ ਕਰਨ ਨਾਲ ਕਲਟੀਵੇਟਰ ਦੀ ਕਾਜ-ਕੁਸ਼ਲਤਾ ਘੱਟੇਗੀ।
3. ਵਹਾਈ ਉਪਕਰਣ ਦੇ ਹਿੱਸਿਆਂ ਨੂੰ ਖੋਲ ਕੇ ਅਲੱਗ ਕਰ ਦਿਓ।
4. ਜੇਕਰ ਕੋਈ ਪੁਰਜਾ ਜਾਂ ਹਿੱਸਾ ਖਰਾਬ ਜਾ ਟੁੱਟਿਆ ਹੋਵੇ ਤਾਂ ਉਸਦੀ ਮੁਰੰਮਤ ਕਰੋ ਜਾਂ ਬਦਲ ਦਿਓ ।
5. ਵਹਾਈ ਉਪਰਕਰਣਾਂ ਦੇ ਹਿੱਸਿਆਂ ਨੂੰ ਸਾਫ ਕਰੋ ਅਤੇ ਰੇਗਮਾਰ ਦੀ ਵਰਤੋਂ ਨਾਲ ਜੰਗਾਲ ਨੂੰ ਸਾਫ ਕਰਕੇ ਰੰਗ ਕਰੋ ।
6. ਵਹਾਈ ਉਪਰਕਰਣਾਂ ਦੇ ਵਹਾਈ ਵਾਲੇ ਹਿੱਸੇ ਜਿਵੇ ਕਿ ਸ਼ੇਅਰ, ਮੋਲਡਬੋਰਡ, ਲੈਂਡਸਾਇਡ, ਆਦਿ ਨੂੰ ਰੰਗ ਨਾ ਕਰਕੇ ਚੰਗੀ ਤਰਾਂ ਸਾਫ਼ ਕਰੋ ਅਤੇ ਤੇਲ ਨਾਲ ਪੁੰਜੋ।
7. ਟੁੱਟੇ-ਭੱਜੇ ਨਟ ਤੇ ਬੋਲਟ ਨੂੰ ਬਦਲ ਦੇਵੋ ਅਤੇ ਉਪਕਰਣ ਦੇ ਹਿੱਸਿਆਂ ਨੂੰ ਗੀ੍ਰਸ਼/ਤੇਲ ਨਾਲ ਸਾਫ਼ ਕਰਕੇ ਮੁੜ ਦੁਬਾਰਾਂ ਕੱਸੋ।
8. ਵਹਾਈ ਉਪਰਕਰਣਾਂ ਦੇ ਸਾਰੇ ਹਿੱਸਿਆਂ ਨੂੰ ਜੋੜਨ ਤੋ ਬਾਅਦ ਸਾਫ਼-ਸੁਥਰੀ, ਨਮੀ-ਰਹਿਤ ਅਤੇ ਪਸ਼ੂਆਂ ਤੋ ਦੂਰ ਸੁਰਖਿਅਤ ਥਾਂ ਤੇ ਰੱਖੋ।
9. ਉਪਕਰਣ ਦੇ ਕੋਲ ਦਾਣੇ ਜਾ ਖਾਦ ਦਾ ਢੇਰ ਨਾ ਲੱਗਾ ਹੋਵੇ।
ਬਿਜਾਈ ਮਸ਼ੀਨਾ (ਡ੍ਰਿਲ/ਪਲਾਂਟਰ) ਦੀ ਸਾਂਭ-ਸੰਭਾਲ:
1. ਬਿਜਾਈ ਮਸ਼ੀਨਾ (ਡ੍ਰਿਲ/ਪਲਾਂਟਰ) ਨੂੰ ਸਾਭਣ ਤੋ ਪਹਿਲਾਂ ਮਸ਼ੀਨ ਦੇ ਸਾਰੇ ਹਿੱਸਿਆਂ ਨੂੰ ਚੰਗੀ ਤਰਾਂ ਸਾਫ਼ ਕਰ ਲੇਣਾ ਚਾਹੀਦਾ ਹੈ।
2. ਬੀਜ ਅਤੇ ਖਾਦ ਬਕਸੇ ਨੂੰ ਖਾਲੀ ਕਰਕੇ ਚੰਗੀ ਤਰਾਂ ਸਾਫ਼ ਕਰੋ ਅਤੇ ਪਾਣੀ ਨਾਲ ਧੋਵੋ।
3.ਇਹ ਯਕੀਨੀ ਬਣਾਓ ਕਿ ਡ੍ਰਿਲ/ਪਲਾਂਟਰ ਦੇ ਘੁੱਮਣ ਵਾਲੇ ਹਿੱਸੇ ਰਸਾਇਣਕ ਖੋਰ ਨਾਲ ਜਾਮ ਨਾ ਹੋਣ।
4. ਡ੍ਰਿਲ/ਪਲਾਂਟਰ ਮਸ਼ੀਨ ਖਾਸ ਕਰਕੇ ਹਵਾ ਵਾਲੇ ਪਲਾਂਟਰ ਦੇ ਸਾਰੇ ਹਿੱਸਿਆਂ ਦੀ ਸਹੀ ਢੰਗ ਨਾਲ ਜਾਂਚ ਕਰਨੀ ਚਾਹੀਦੀ ਹੈ।
5. ਜੇਕਰ ਕੋਈ ਭਾਗ/ਹਿੱਸਾ ਖਰਾਬ ਹੋਵੇ ਤਾਂ ਉਸਦੀ ਮੁਰੱਮਤ ਕਰੋ ਜਾਂ ਬਦਲ ਦੇਵੋ।
6. ਡ੍ਰਿਲ/ਪਲਾਂਟਰ ਮਸ਼ੀਨ ਦੇ ਸਾਰੇ ਹਿੱਸਿਆਂ ਨੂੰ ਸਾਫ਼ ਕਰਕੇ ਗ੍ਰਿਸ/ਤੇਲ ਲਗਾਓ।
7. ਸਹੀ ਢੰਗ ਨਾਲ ਕੀਤੀ ਸੰਭਾਲ ਮਸ਼ੀਨ ਦਾ ਮੁੱਲ ਵਧਾ ਦਿੱਦੀ ਹੈ ਅਤੇ ਮਸ਼ੀਨ ਅਗਲੇ ਸੀਜ਼ਨ ਵਿਚ ਮੁੜ ਵਰਤਣ ਲਈ ਤਿਆਰ ਰਹਿੰਦੀ ਹੈ।
8. ਡ੍ਰਿਲ/ਪਲਾਂਟਰ ਦੀ ਸਹੀ ਸੰਭਾਲ ਕਰਕੇ ਇਸਦੇ ਸੰਚਾਲਨ ਤੇ ਆਉਣ ਵਾਲੇ ਖਰਚਿਆਂ ਨੂੰ ਵੀ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Solar Energy: ਖੇਤੀਬਾੜੀ ਉਪਕਰਣਾਂ `ਚ ਸੂਰਜੀ ਊਰਜਾ ਦੀ ਵਰਤੋਂ ਕਿਸਾਨਾਂ ਲਈ ਲਾਹੇਵੰਦ
ਥਰੈਸ਼ਰ ਦੀ ਸਾਂਭ-ਸੰਭਾਲ:
1. ਕੰਮ ਖਤਮ ਹੋਣ ਤੋ ਬਾਅਦ ਥਰੈਸ਼ਰ ਨੂੰ ਕੁੱਝ ਸਮੇਂ ਖਾਲੀ ਚਲਾਉਣਾ ਚਾਹੀਦਾ ਹੈ।
2. ਥਰੈਸ਼ਰ ਨੂੰ ਪਾਵਰ ਸ੍ਰੋਤ (ਟਰੈਕਟਰ/ਮੋਟਰ) ਤੋ ਅਲੱਗ ਕਰ ਦੇਵੋ ਅਤੇ ਥਰੈਸ਼ਰ ਵਿਚੋ ਸਾਰੇ ਦਾਣੇ ਅਤੇ ਭੂਸਾ ਕਡ ਲਵੋ।
3. ਥਰੈਸ਼ਰ ਦੀਆਂ ਬੈਲਟਾਂ ਨੂੰ ਉਤਾਰ ਕੇ ਸਾਫ਼ ਕਰੋ ਅਤੇ ਸੁਰਖਿਅਤ ਥਾਂ ਤੇ ਰੱਖੋ।
4. ਥਰੈਸ਼ਰ ਦੇ ਸਾਰੇ ਹਿੱਸਿਆਂ ਨੂੰ ਧੋਵੋ ਤੇ ਚੰਗੀ ਤਰਾਂ ਸਾਫ਼ ਕਰੋ।
5. ਥਰੈਸ਼ਰ ਨੂੰ ਸਾਫ਼ ਕਰਕੇ ਰੰਗ ਕਰੋ ਅਤੇ ਘੁੱਮਣ ਵਾਲੇ ਹਿੱਸਿਆਂ ਨੂੰ ਗੀ੍ਰਸ ਕਰੋ।
6. ਬੇਅਰਿੰਗ ਅਤੇ ਪੁਲੀਆਂ ਨੂੰ ਤੇਲ ਜਾ ਗੀ੍ਰਸ ਲਗਾਓ।
7. ਥਰੈਸ਼ਰ ਨੂੰ ਸਾਫ਼-ਸੁਥਰੀ, ਨਮੀ ਰਹਿਤ ਅਤੇ ਛਾਂ ਵਾਲੀ ਥਾਂ ਤੇ ਖੜਾ ਕਰੋ।
8. ਜੇਕਰ ਥਰੈਸ਼ਰ ਨੂੰ ਹਵਾ ਵਾਲੇ ਟਾਇਰ ਲੱਗੇ ਹੋਣ ਤਾਂ ਟਾਇਰਾਂ ਤੋ ਭਾਰ ਹਟਾਉਣ ਲਈ ਥਰੈਸ਼ਰ ਨੂੰ ਲੱਕੜ ਦਾ ਬਲਾਕ ਜਾਂ ਇੱਟਾਂ ਦੀ ਸਲੈਬ ਦੇ ਉੱਤੇ ਖੜਾ ਕਰੋ।
ਕੰਬਾਇਨ ਹਾਰਵੈਸਟਰ ਦੀ ਸਾਂਭ-ਸੰਭਾਲ:
1. ਕੰਬਾਇਨ ਹਾਰਵੇਸਟਰ ਦੇ ਹੈਡਰ ਦੀ ਚੰਗੀ ਤਰਾਂ ਜਾਂਚ ਕਰੋ ਜੇਕਰ ਕੋਈ ਹਿੱਸੇ ਵਿਚ ਟੁੱਟ-ਭੱਜ, ਬਿੰਗ ਜਾਂ ਫ਼ੇਰ
ਜਿਆਦਾ ਘਿੱਸਿਆ ਹੋਵੇ ਤਾਂ ਉਸਦੀ ਮੁਰੱਮਤ ਕਰੋ ਜਾਂ ਬਦਲ ਦੇਵੋ।
2. ਬੈਲਟ-ਪੁਲੀ ਅਤੇ ਚੇਨ ਸੈਟ ਦੀ ਸਹੀ ਢੰਗ ਨਾਲ ਸੈਟਿੰਗ ਕਰੋ।
3. ਹੈਡਰ ਦੀ ਰੀਲ, ਰੀਲ-ਫ਼ਿਂਗਰ, ਅੋਗਰ ਅਤੇ ਬਲੇਡ ਦੀ ਜਾਂਚ ਕਰੋ। ਜੇਕਰ ਕੋਈ ਨੁਕਸ ਹੈ ਤਾਂ ਇਸਨੂੰ ਠੀਕ ਕਰੋ।
4. ਕਟਰ-ਬਲੇਡ ਅਤੇ ਦੂਸਰੇ ਘੁਮਣ ਵਾਲੇ ਪੁਰਜਿਆਂ ਦੀ ਜਾਂਚ ਕਰੋ, ਜੇਕਰ ਕੋਈ ਨੁਕਸ ਹੋਵੇ ਤਾਂ ਲੋੜ ਅਨੁਸਾਰ ਇਸਨੂੰ ਠੀਕ ਕਰੋ ਜਾਂ ਬਦਲ ਦੇਵੋ।
5. ਕੰਬਾਇਨ ਹਾਰਵੈਸਟਰ ਦੇ ਸਾਰੇ ਹਿੱਸਿਆਂ ਨੂੰ ਚੰਗੀ ਤਰਾਂ ਸਾਫ਼ ਕਰਕੇ ਗੀ੍ਰਸ ਕਰੋ।
6. ਕੰਬਾਇਨ ਹਾਰਵੈਸਟਰ ਨੂੰ ਸਾਫ਼-ਸੁਥਰੀ, ਮਿੱਟੀ-ਘੱਟੇ, ਧੁੱਪ, ਬਾਰਿਸ਼ ਰਹਿਤ ਕਿਸੇ ਹਵਾਦਾਰ ਥਾਂ ਤੇ ਖੜਾ ਕਰੋ।
7. ਕੰਬਾਇਨ ਨੂੰ ਨਿਯਂਤਰਣ ਕਰਨ ਵਾਲੇ ਲੀਵਰ ਅਤੇ ਬਟਨਾਂ ਨੂੰ ਬੰਦ ਕਰੋ ਅਤੇ ਹੈਡਰ ਨੂੰ ਹੇਠਾਂ ਜਮੀਨ ਤੇ ਰੱਖ ਦੇਵੋ।
8. ਕੰਬਾਇਨ ਦੇ ਬਾਲਣ ਟੈਂਕ ਨੂੰ ਡੀਜਲ ਨਾਲ ਭਰ ਕੇ ਖੜਾ ਕਰੋ ਕਿਉਕਿ ਟੈਂਕ ਖਾੱਲੀ ਕਰਕੇ ਖੜਾਉਣ ਨਾਲ ਟੈਂਕ ਵਿੱਚ ਮੌਜੂਦ ਨਮੀ ਨਾਲ ਟੈਂਕ ਵਿਚ ਜੰਗ ਲਗ ਸਕਦਾ ਹੈ।
9. ਕੰਬਾਇਨ ਦੇ ਬਾਹਰ ਵਾਲੇ ਹਿੱਸਿਆਂ ਨੂੰ ਜੰਗ ਤੋ ਬਚਾਉਣ ਲਈ ਤੇਲ/ਲੁਬਰੀਕੈਂਟ ਨਾਲ ਸਾਫ ਕਰੋ।
10. ਕੰਬਾਇਨ ਦੀ ਬੇਟਰੀ ਨੂੰ ਖੋਲ ਕੇ ਕਿਸੇ ਸਾਫ-ਸੁਥਰੀ ਅਤੇ ਹਵਾਦਾਰ ਥਾਂ ਤੇ ਪੂਰੀ ਚਾਰਜ ਕਰਕੇ ਰਖੋ।
Summary in English: Now the farmers will benefit, this method is beneficial for machinery duration and cost