1. Home

ਸੀਨੀਅਰ ਨਾਗਰਿਕਾਂ ਲਈ ਸਰਕਾਰ ਦੀ ਤਰਫ ਤੋਂ 1.1 ਲੱਖ ਰੁਪਏ ਦੀ ਪੈਨਸ਼ਨ !

ਸੀਨੀਅਰ ਨਾਗਰਿਕਾਂ (senior citizens) ਦੇ ਲਈ ਇਕ ਵਧੀਆ ਖ਼ਬਰ ਹੈ। ਹੁਣ 60 ਸਾਲ ਤੋਂ ਉੱਤੇ ਦੇ ਲੋਕਾਂ ਦੇ ਲਈ ਸਰਕਾਰ ਨੇ 'ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ'(PM Vaya Vandana Yojana) ਦੀ ਸ਼ੁਰੂਆਤ ਕਿੱਤੀ ਹੈ।

Pavneet Singh
Pavneet Singh
PM Vaya Vandana Yojana

PM Vaya Vandana Yojana

ਸੀਨੀਅਰ ਨਾਗਰਿਕਾਂ (senior citizens) ਦੇ ਲਈ ਇਕ ਵਧੀਆ ਖ਼ਬਰ ਹੈ। ਹੁਣ 60 ਸਾਲ ਤੋਂ ਉੱਤੇ ਦੇ ਲੋਕਾਂ ਦੇ ਲਈ ਸਰਕਾਰ ਨੇ 'ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ'(PM Vaya Vandana Yojana) ਦੀ ਸ਼ੁਰੂਆਤ ਕਿੱਤੀ ਹੈ। ਇਸ ਦੇ ਤਹਿਤ ਤੁਸੀ ਸਾਲਾਨਾ 1,11,000 ਰੁਪਏ ਤਕ ਦੀ ਪੈਨਸ਼ਨ (Senior Citizens Savings Scheme) ਪਾ ਸਕਦੇ ਹੋ।

ਕੱਦ ਤਕ ਹੈ ਮਿਆਦ

ਪ੍ਰਦਾਨ ਮੰਤਰੀ ਵਯ ਵੰਦਨਾ ਯੋਜਨਾ ਬਜੁਰਗਾਂ ਨੂੰ ਉਨ੍ਹਾਂ ਦੇ ਜੀਵਨ ਦੇ ਮਹਤਵਪੂਰਣ ਪੜਾਵ ਤੇ ਆਰਥਕ ਰੂਪ ਤੋਂ ਸਵੈ-ਨਿਰਭਰ ਬਣਾਉਣ ਲਈ ਸ਼ੁਰੂ ਕਿੱਤੀ ਗਈ ਹੈ। ਇਸ ਦੀ ਮਿਆਦ 31 ਮਾਰਚ ,2020 ਤਕ ਸੀ ,ਪਰ ਹੁਣ ਇਸ ਨੂੰ 2023 ਤਕ ਵਧਾ ਦਿੱਤਾ ਗਏ ਹੈ।

ਕਿਸ ਨੂੰ ਮਿਲੇਗਾ ਲਾਭ

ਇਸ ਯੋਜਨਾ ਤੋਂ ਜੁੜਨ ਦੇ ਲਈ ਘਟ ਤੋਂ ਘਟ ਉਮਰ 60 ਸਾਲ ਹੈ। ਭਾਵ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕ ਇਸ ਵਿਚ ਨਿਵੇਸ਼ ਕਰ ਸਕਦੇ ਹਨ। ਇਸ ਦੇ ਤਹਿਤ ਵੱਧ ਉਮਰ ਦੀ ਸੀਮਾ ਤਹਿ ਨਹੀਂ ਹੈ।

LIC ਨੂੰ ਮਿਲਿ ਹੈ ਜ਼ਿੰਮੇਵਾਰੀ

ਇਸ ਯੋਜਨਾ ਵਿਚ ਇਕ ਵਿਅਕਤੀ ਵੱਧ ਤੋਂ ਵੱਧ 15 ਲੱਖ ਰੁਪਏ ਦਾ ਨਿਵੇਸ਼ ਕਰ ਸਕਦਾ ਹੈ। ਇਸ ਸਕੀਮ ਦੀ ਜ਼ਿੰਮੇਵਾਰੀ ਜੀਵਨ ਬੀਮਾ ਨਿਗਮ (LIC) ਨੂੰ ਸੌਂਪੀ ਗਈ ਹੈ। ਇਸ ਯੋਜਨਾ ਵਿਚ ਪੈਨਸ਼ਨ ਦੇ ਲਈ ਇੱਕਮੁਸ਼ਤ ਰਕਮ ਨਿਵੇਸ਼ ਕਰਨੀ ਪਵੇਗੀ। ਅਤੇ ਫਿਰ ਤੁਸੀਂ ਮਹੀਨੇ,3 ਮਹੀਨੇ,6 ਮਹੀਨੇ ਜਾਂ ਸਲਾਨਾ ਪੈਨਸ਼ਨ ਦੀ ਚੋਣ ਕਰ ਸਕਦੇ ਹੋ।


ਕਿੰਨੀ ਮਿਲੇਗੀ ਸਾਲਾਨਾ ਪੈਨਸ਼ਨ

ਇਸ ਯੋਜਨਾ ਤਹਿਤ ਤੁਹਾਨੂੰ ਵੱਧ ਤੋਂ ਵੱਧ ਮਹੀਨੇ ਦੀ ਪੈਨਸ਼ਨ 9,250 ਰੁਪਏ , 3 ਮਹੀਨੇ ਵਿਚ 27,750 ਰੁਪਏ, 6 ਮਹੀਨੇ ਵਿਚ 55,500 ਰੁਪਏ ਅਤੇ ਸਾਲਾਨਾ ਪੈਨਸ਼ਨ 1,11,000 ਰੁਪਏ ਦਿੱਤੀ ਜਾਂਦੀ ਹੈ।

ਕਿਵੇਂ ਕਰੋ ਨਿਵੇਸ਼

ਪ੍ਰਦਾਨ ਮੰਤਰੀ ਵਯ ਵੰਦਨਾ ਯੋਜਨਾ ਦੀ ਵੱਧ ਜਾਣਕਾਰੀ ਦੇ ਲਈ ਤੁਸੀ 022-67819281 ਜਾਂ 022-67819290 ਤੇ ਸੰਪਰਕ ਕਰ ਸਕਦੇ ਹੋ ਅਤੇ ਇਸਦੇ ਇਲਾਵਾ ਤੁਸੀ ਟੋਲ ਫ੍ਰੀ ਨੰਬਰ - 1800-227-717 ਤੇ ਵੀ ਸੰਪਰਕ ਕਰ ਸਕਦੇ ਹੋ।

ਸਰਵਿਸ ਟੈਕਸ ਵਿੱਚ ਛੋਟ

ਇਸ ਯੋਜਨਾ ਨੂੰ ਸਰਵਿਸ ਟੈਕਸ (Service Tax) ਅਤੇ ਜੀਐਸਟੀ (GST) ਤੋਂ ਚੋਟ ਦਿੱਤੀ ਗਈ ਹੈ। ਅਤੇ ਸਭਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਗੰਭੀਰ ਬਿਮਾਰੀ ਜਾਂ ਜੀਵਨ ਸਾਥੀ ਦੇ ਇਲਾਜ ਲਈ ਸਮੇਂ ਤੋਂ ਪਹਿਲਾਂ ਪੈਸੇ ਕਢਵਾ ਸਕਦੇ ਹੋ।

ਜਰੂਰੀ ਦਸਤਾਵੇਜ

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਵਿਚ ਨਿਵੇਸ਼ ਦੇ ਲਈ ਤੁਹਾਡੇ ਕੋਲ ਪੈਨ ਕਾਰਡ ਦੀ ਕਾਪੀ , ਪਤੇ ਦਾ ਸਬੂਤ , ਅਤੇ ਬੈਂਕ ਪਾਸਬੁੱਕ ਦੇ ਪਹਿਲੇ ਪੰਨੇ ਦੀ ਕਾਪੀ ਹੋਣੀ ਜਰੂਰੀ ਹੈ।

ਇਹ ਵੀ ਪੜ੍ਹੋ : Punjab Election 2022 - ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤਾ ਗਠਜੋੜ ਦਾ ਐਲਾਨ ਪੱਤਰ

Summary in English: 1.1 lakh rupees pension from the government for senior citizens!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters