1. Home

ਇਸ ਦਿਨ ਆਵੇਗੀ PM Kisan Scheme ਦੀ 16ਵੀਂ ਕਿਸ਼ਤ, ਜਾਣੋ ਕਿਵੇਂ ਕਰੀਏ ਅਪਲਾਈ

PM Kisan Scheme ਦੀ 16ਵੀਂ ਕਿਸ਼ਤ ਦੀ ਕਿਸਾਨਾਂ ਵੱਲੋਂ ਉਡੀਕ ਸ਼ੁਰੂ ਹੋ ਗਈ ਹੈ। ਜਾਣੋ ਕਦੋਂ ਇਸ ਸਕੀਮ ਦੀ ਰਾਸ਼ੀ ਕਿਸਾਨਾਂ ਨੂੰ ਮਿਲੇਗੀ ਤੇ ਕਿਵੇਂ ਇਸ ਕਿਸ਼ਤ ਲਈ ਕਿਸਾਨ ਅਪਲਾਈ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ

PM Kisan Scheme ਕਿਸਾਨਾਂ ਲਈ ਵਧੇਰੇ ਲਾਹੇਵੰਦ ਸਿੱਧ ਹੋ ਰਹੀ ਹੈ,ਜਿਸ ਦਾ ਕਿਸਾਨਾਂ ਨੂੰ ਸਮੇਂ-ਸਮੇਂ ਉੱਤੇ ਇਤਜ਼ਾਰ ਰਹਿੰਦਾ ਹੈ। ਸੋ ਹੁਣ PM Kisan Scheme ਦੀ 16 ਵੀ ਕਿਸ਼ਤ ਦਾ ਕਿਸਾਨ ਇਤਜ਼ਾਰ ਕਰ ਰਹੇ ਹਨ। ਇਹ 16 ਕਿਸ਼ਤ ਕਦੋਂ ਤੇ ਕਿਵੇਂ ਕਿਸਾਨਾਂ ਨੂੰ ਮਿਲੇਗੀ, ਇਸ ਸਬੰਧੀ ਹੇਠਾਂ ਦਿੱਤੀ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਕਿਸ਼ਤ ਮਿਲਣ ਤੋਂ ਲੈ ਅਪਲਾਈ ਤੱਕ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।

ਕਦੋਂ ਮਿਲੇਗੀ ਕਿਸਾਨਾਂ ਨੂੰ 16ਵੀਂ ਕਿਸ਼ਤ ? ਮੀਡੀਆ ਰਿਪੋਰਟਾਂ ਅਨੁਸਾਰ PM Kisan Scheme ਕਿਸਾਨਾਂ ਨੂੰ 16ਵੀ ਕਿਸ਼ਤ ਦਾ ਲਾਭ ਫਰਵਰੀ 2024 ਤੋਂ ਮਾਰਚ 2024 ਤੱਕ ਕਿਸਾਨਾਂ ਨੂੰ ਮਿਲ ਸਕਦਾ ਹੈ। ਫਿਲਹਾਲ ਇਸ ਸਬੰਧੀ ਕੇਂਦਰ ਸਰਕਾਰ ਨੇ ਕੋਈ ਤਰੀਕ ਤਹਿਤ ਨਹੀਂ ਕੀਤੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਸਕੀਮ ਹੈ, ਜਿਸ ਨਾਲ ਗਰੀਬ ਕਿਸਾਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਤਿੰਨ ਕਿਸ਼ਤਾਂ ਵਿੱਚ 6 ਹਜ਼ਾਰ ਦੀ ਰਾਸ਼ੀ ਭੇਜਦੀ ਹੈ। ਕੇਂਦਰ ਸਰਕਾਰ ਗਰੀਬ ਕਿਸਾਨਾਂ ਨੂੰ ਖੇਤੀ ਸਬੰਧੀ ਇਹ ਪੈਸੇ ਭੇਜਦੀ ਹੈ।

ਕਿਹੜੇ ਕਿਸਾਨਾਂ ਨੂੰ ਨਹੀਂ ਮਿਲਦੀ ਇਹ ਸਕੀਮ:-PM Kisan Scheme ਦਾ ਲਾਭ ਕੋਈ ਵੀ ਗਰੀਬ ਕਿਸਾਨ ਲੈ ਸਕਦਾ ਹੈ। ਪਰ ਇਸ ਸਕੀਮ ਲਈ ਕੁੱਝ ਸ਼ਰਤਾਂ ਵੀ ਸਰਕਾਰ ਵੱਲੋਂ ਤਹਿਤ ਕੀਤੀਆਂ ਗਈਆਂ ਹਨ, ਜਿਵੇਂ ਕੀ ਇਹ ਸਕੀਮ ਲੈਣ ਵਾਲਾ ਕਿਸਾਨ ਸਰਕਾਰੀ ਨੌਕਰੀ ਨਾ ਕਰਦਾ ਹੋਵੇ। ਇਸ ਤੋਂ ਇਲਾਵਾ 10 ਹਜ਼ਾਰ ਤੋਂ ਵੱਧ ਪੈਨਸ਼ਨ ਲੈਣ ਵਾਲੇ ਕਿਸਾਨ ਤੇ EPFO ਮੈਂਬਰ ਕਿਸਾਨ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।

ਇਸ ਸਕੀਮ ਦੀ 15ਵੀਂ ਕਿਸ਼ਤ ਹੋਈ ਸੀ ਟ੍ਰਾਂਸਫਰ ? ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਨਵੰਬਰ 2023 ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆ PM Kisan Scheme ਦੀ 15 ਵੀਂ ਕਿਸ਼ਤ ਭੇਜੀ ਸੀ। ਕੇਂਦਰ ਸਰਕਾਰ ਵੱਲੋਂ ਹੁਣ ਤੱਕ 18 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।


PM Kisan Scheme ਲਈ ਕਿਸਾਨ ਕਿਵੇਂ ਕਰ ਸਕਦੇ ਨੇ ਅਪਲਾਈ ?

1. ਕਿਸਾਨ ਇਸ ਆਨਲਾਈਨ ਅਰਜ਼ੀ ਨੂੰ ਭਰਨ ਲਈ PM Kisan Scheme ਵਾਲੀ ਵੈੱਬਸਾਈਟ 'ਤੇ ਜਾਣ।

2. ਕਿਸਾਨ ਵੈੱਬਸਾਈਟ ਉੱਤੇ ਨਵੀਂ ਕਿਸਾਨ ਰਜਿਸਟ੍ਰੇਸ਼ਨ ਦਾ ਵਿਕਲਪ ਚੁਣਨ, ਅੱਗੇ ਆਪਣਾ ਨਾਮ ਤੇ ਕੈਪਚਾ ਕੋਡ ਭਰ ਸਕਦੇ ਹਨ।

3. ਇਸ ਤੋਂ ਬਾਅਦ ਕਿਸਾਨ ਆਪਣੀ ਜ਼ਮੀਨ ਸਬੰਧੀ ਵੇਰਵਾ ਦੇ ਸਕਦੇ ਹਨ।

4. ਇਸ ਤੋਂ ਅੱਗੇ ਕਿਸਾਨ ਨੂੰ ਆਪਣਾ ਆਧਾਰ ਨੰਬਰ ਤੇ ਮੋਬਾਈਲ ਨੰਬਰ ਭਰਨਾ ਹੋਵੇਗਾ।

5. ਇਸ ਤੋਂ ਬਾਅਦ ਕਿਸਾਨ ਕੋਲ OTP ਆਵੇਗਾ,ਜਿਸ ਨੂੰ ਦਾਖ਼ਲ ਕਰਕੇ ਅੱਗੇ ਵੱਧ ਸਕਦੇ ਹਾਂ।

6. ਇਸ ਤੋਂ ਬਾਅਦ ਕਿਸਾਨ ਨੂੰ ਰਾਜ,ਪਿੰਡ,ਜ਼ਿਲ੍ਹਾ, ਬੈਂਕ ਵੇਰਵੇ ਤੇ ਹੋਰ ਵੇਰਵੇ ਦੇਣੇ ਪੈਣਗੇ।

7. ਇਸ ਲਈ ਕਿਸਾਨ ਨੂੰ ਆਧਾਰ ਦੀ ਹੋਰ ਪ੍ਰਮਾਣਿਕਤਾ ਨਹੀਂ ਕਰਨੀ ਪੈਂਦੀ।

8. ਇਸ ਤੋਂ ਬਾਅਦ ਕਿਸਾਨ ਨੂੰ ਆਪਣੀ ਜ਼ਮੀਨ ਸਬੰਧੀ ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਇਸ ਤਰ੍ਹਾਂ ਇਸ ਸਕੀਮ ਦੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ।

Summary in English: 16th installment of PM Kisan Scheme will come on this day, know how to apply

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters