ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਤਹਿਤ ਲਗਾਤਾਰ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਭੇਜੇ ਜਾ ਰਹੇ ਹਨ। ਖ਼ਬਰਾਂ ਅਨੁਸਾਰ ਪਿਛਲੇ 20 ਦਿਨਾਂ ਵਿਚ ਤਕਰੀਬਨ 30 ਲੱਖ ਹੋਰ ਕਿਸਾਨਾਂ ਦੇ ਬੈਂਕ ਖਾਤੇ ਵਿਚ 2-2 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਇਸ ਤਰ੍ਹਾਂ ਅਗਸਤ ਮਹੀਨੇ ਵਿਚ ਤਕਰੀਬਨ 8 ਕਰੋੜ 81 ਲੱਖ ਲਾਭਪਾਤਰੀਆਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ। ਜੇ ਤੁਹਾਡੇ ਬੈਂਕ ਖਾਤੇ ਵਿਚ ਸਕੀਮ ਦਾ ਪੈਸਾ ਨਹੀਂ ਆਇਆ ਹੈ, ਤਾਂ ਇਕ ਵਾਰ ਆਪਣੇ ਰਿਕਾਰਡ ਦੀ ਜਾਂਚ ਕਰੋ, ਤਾਂ ਕਿ ਜੇ ਇਸ ਵਿਚ ਕੋਈ ਗਲਤੀ ਹੈ, ਤਾਂ ਸਮੇਂ ਸਿਰ ਸੁਧਾਰ ਕਰ ਲੀਤਾ ਜਾਵੇ | ਪਤਾ ਲੱਗਿਆ ਹੈ ਕਿ ਇਸ ਸਾਲ ਨਵੰਬਰ ਤੱਕ ਤਕਰੀਬਨ ਪੋਨੇ 2 ਕਰੋੜ ਹੋਰ ਕਿਸਾਨਾਂ ਨੂੰ ਯੋਜਨਾ ਦੇ ਭੇਜੇ ਜਾਣਗੇ। ਇਸਦਾ ਅਰਥ ਇਹ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਤਹਿਤ ਪੈਸੇ ਆਣ ਦੀ ਸੰਭਾਵਨਾ ਅਜੇ ਖਤਮ ਨਹੀਂ ਹੋਈ ਹੈ |
ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ..
ਇਸ ਸਕੀਮ ਤਹਿਤ 30 ਅਗਸਤ ਤੱਕ ਲਗਭਗ 10 ਕਰੋੜ 50 ਲੱਖ ਕਿਸਾਨਾਂ ਨੇ ਰਜਿਸਟ੍ਰੇਸ਼ਨ ਕਰਵਾ ਲੀਤਾ ਸੀ। ਇਹ ਉਹ ਕਿਸਾਨ ਹਨ ਜਿਨ੍ਹਾਂ ਦੀਆਂ ਅਰਜ਼ੀਆਂ ਅਤੇ ਦਸਤਾਵੇਜ਼ਾਂ ਇਕ ਦਮ ਸਹੀ ਹਨ, ਇਸ ਲਈ ਸਰਕਾਰ ਚਾਹੁੰਦੀ ਹੈ ਕਿ ਇਸ ਸਕੀਮ ਰਾਹੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਜਾਣ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਦੱਸ ਦਈਏ ਕਿ ਮੋਦੀ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਥਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਲਈ ਖੇਤੀ ਮਾਹਰ ਵੀ ਇਸ ਯੋਜਨਾ ਦੀ ਮਾਤਰਾ ਵਧਾਉਣ ਦੀ ਵਕਾਲਤ ਕਰ ਰਹੇ ਹਨ |
ਠੀਕ ਕਰ ਲਓ ਆਪਣੇ ਰਿਕਾਰਡ ਨੂੰ
ਉਹ ਕਿਸਾਨ ਜਿਨ੍ਹਾਂ ਨੂੰ ਯੋਜਨਾ ਦਾ ਪੈਸਾ ਨਹੀਂ ਮਿਲਿਆ ਹੈ, ਉਹ ਆਪਣੇ ਰਿਕਾਰਡ ਨੂੰ ਇਕ ਵਾਰ ਚੈੱਕ ਕਰ ਲੋ | ਕਿਸਾਨਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਆਧਾਰ, ਖਾਤਾ ਨੰਬਰ ਅਤੇ ਬੈਂਕ ਖਾਤਾ ਨੰਬਰ ਵਿਚ ਕੋਈ ਗਲਤੀ ਤਾ ਨਹੀਂ ਹੈ. ਜੇ ਰਿਕਾਰਡ ਵਿਚ ਕਿਸੇ ਕਿਸਮ ਦੀ ਗਲਤੀ ਹੋ ਗਈ ਹੈ, ਤਾਂ ਤੁਹਾਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ | ਦੱਸ ਦੇਈਏ ਕਿ ਪਹਿਲਾਂ ਵੀ 1.3 ਕਰੋੜ ਕਿਸਾਨ ਅਪਲਾਈ ਕਰਨ ਦੇ ਬਾਵਜੂਦ ਵੀ ਪੈਸੇ ਨਹੀਂ ਲੈ ਸਕੇ ਸਨ, ਕਿਉਂਕਿ ਉਨ੍ਹਾਂ ਦੇ ਰਿਕਾਰਡ ਵਿੱਚ ਕੋਈ ਗਲਤੀ ਸੀ ਜਾਂ ਆਧਾਰ ਕਾਰਡ ਸਹੀ ਨਹੀਂ ਸੀ |
Summary in English: 30 lac Farmers got installment of Rs. 2000 in last 20 days.