ਖੇਤੀਬਾੜੀ ਬਿੱਲ (2020) ਤੇ ਘਿਰੀ ਮੋਦੀ ਸਰਕਾਰ ਨੂੰ ਵਿਰੋਧੀ ਧਿਰ ਅਤੇ ਕੁਝ ਕਿਸਾਨ ਜੱਥੇਬੰਦੀਆਂ ਵਿਰੋਧੀ ਕਿਸਾਨ ਸਾਬਤ ਕਰਨ ਵਿੱਚ ਤੁਲੇ ਹਨ। ਪਰ ਇਹ ਸੱਚ ਹੈ ਕਿ ਕਿਸਾਨਾਂ ਦੇ ਹੱਥ ਵਿਚ ਇਹ ਪਹਿਲੀ ਸਰਕਾਰ ਹੈ ਜਿਸ ਨੇ ਬਿਨਾਂ ਵਿਚੋਲੇ ਖੇਤੀਬਾੜੀ ਲਈ ਸਿੱਧਾ ਸਮਰਥਨ ਦਿੱਤਾ। ਦੇਸ਼ ਦੇ 3 ਕਰੋੜ 71 ਲੱਖ ਕਿਸਾਨ ਅਜਿਹੇ ਹਨ, ਜਿਨ੍ਹਾਂ ਦੇ ਬੈਂਕ ਖਾਤੇ ਵਿੱਚ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ 12-12 ਹਜ਼ਾਰ ਰੁਪਏ ਦੀ ਰਕਮ ਪਹੁੰਚਾਈ ਜਾ ਚੁਕੀ ਹੈ । ਇਹ ਉਹ ਕਿਸਾਨ ਹਨ ਜੋ ਯੋਜਨਾ ਦੀ ਸ਼ੁਰੂਆਤ ਤੋਂ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਰਿਕਾਰਡ ਵਿਚ ਕੋਈ ਖਾਮੀ ਨਹੀਂ ਹੈ | ਜਦਕਿ ਇਸ ਦੇ ਕੁੱਲ ਲਾਭਪਾਤਰੀ 11 ਕਰੋੜ ਤੋਂ ਪਾਰ ਹੋ ਗਏ ਹਨ। ਯੋਜਨਾ ਦੇ ਤਹਿਤ ਹੁਣ ਤੱਕ 93 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਕਿਹੜੇ ਰਾਜਾਂ ਨੂੰ ਮਿਲਿਆ ਸਭ ਤੋਂ ਵੱਧ ਲਾਭ
ਸਾਰੇ ਖੇਤੀ ਮਾਹਰਾਂ ਦੀ ਰਾਏ ਹੈ ਕਿ ਕਿਸਾਨਾਂ ਦੀ ਸਿੱਧੀ ਸਹਾਇਤਾ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ। ਦਸੰਬਰ 2018 ਵਿੱਚ, ਮੋਦੀ ਸਰਕਾਰ ਨੇ ਇਸ ਦਿਸ਼ਾ ਵਿੱਚ ਇੱਕ ਕਦਮ ਚੁੱਕਿਆ ਅਤੇ ਸਾਰੇ ਕਿਸਾਨਾਂ ਨੂੰ ਸਾਲਾਨਾ 6000-6000 ਰੁਪਏ ਦੇਣਾ ਸ਼ੁਰੂ ਕਰ ਦਿੱਤਾ। ਇਸ ਦੇ ਤਹਿਤ ਪੋਨੇ ਚਾਰ ਕਰੋੜ ਕਿਸਾਨਾਂ ਨੂੰ 12,000-12,000 ਰੁਪਏ ਦਾ ਵੱਧ ਤੋਂ ਵੱਧ ਲਾਭ ਮਿਲਿਆ | ਇਨ੍ਹਾਂ ਵਿੱਚ ਭਾਜਪਾ, ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਸ਼ਾਸਨ ਵਾਲੇ ਰਾਜ ਵੀ ਸ਼ਾਮਲ ਹਨ।
ਸਭ ਤੋਂ ਵੱਧ ਲਾਭ ਲੈਣ ਵਾਲੇ ਚੋਟੀ ਦੇ 10 ਰਾਜ
1. ਉੱਤਰ ਪ੍ਰਦੇਸ਼: 1,11,60,403 ਲਾਭਪਾਤਰੀ (ਭਾਜਪਾ ਸ਼ਾਸਿਤ)
2. ਮਹਾਰਾਸ਼ਟਰ: 35,59,087 ਲਾਭਪਾਤਰੀ (ਸ਼ਿਵ ਸੈਨਾ-ਐਨਸੀਪੀ-ਕਾਂਗਰਸ)
3. ਆਂਧਰਾ ਪ੍ਰਦੇਸ਼: 31,15,471 ਲਾਭਪਾਤਰੀ (ਵਾਈਐਸਆਰ ਕਾਂਗਰਸ ਦਾ ਸ਼ਾਸਨ)
4. ਗੁਜਰਾਤ: 29,02,483 ਲਾਭਪਾਤਰੀ (ਭਾਜਪਾ ਸ਼ਾਸਿਤ)
5. ਤਾਮਿਲਨਾਡੂ: 25,94,512 ਲਾਭਪਾਤਰੀ (ਏਆਈਏਡੀਐਮਕੇ)
6. ਰਾਜਸਥਾਨ: 24,77,975 ਲਾਭਪਾਤਰੀ (ਕਾਂਗਰਸ ਸ਼ਾਸਨ)
7. ਤੇਲੰਗਾਨਾ: 24,22,519 ਲਾਭਪਾਤਰੀ (ਟੀਆਰਐਸ ਸ਼ਾਸਿਤ)
8. ਕੇਰਲ: 23,65,414 ਲਾਭਪਾਤਰੀ (ਸੀ ਪੀ ਆਈ-ਐਮ ਦੁਆਰਾ ਸ਼ਾਸਿਤ)
9. ਪੰਜਾਬ: 11,88,202 ਲਾਭਪਾਤਰੀ (ਕਾਂਗਰਸ ਸ਼ਾਸਨ)
10. ਹਰਿਆਣਾ: 10,66,730 ਲਾਭਪਾਤਰੀ (ਭਾਜਪਾ ਸ਼ਾਸਿਤ)
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਪੈਸੇ ਵਧਾਉਣ ਦੀ ਮੰਗ
ਖੇਤੀਬਾੜੀ ਮਾਮਲਿਆਂ ਦੇ ਮਾਹਰ ਬੀਕੇ ਆਨੰਦ ਦਾ ਕਹਿਣਾ ਹੈ ਕਿ ਜਦੋਂ ਤੋਂ ਕਿਸਾਨਾਂ ਨੂੰ ਨਕਦ ਸਹਾਇਤਾ ਦਿੱਤੀ ਜਾ ਰਹੀ ਹੈ, ਉਦੋਂ ਤੋਂ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਥੋੜਾ ਸੁਧਾਰ ਹੋਇਆ ਹੈ। ਨਹੀਂ ਤਾਂ, ਕੇਂਦਰ ਜਾਂ ਰਾਜ ਸਰਕਾਰਾਂ ਦੁਆਰਾ ਭੇਜਿਆ ਗਿਆ ਪੈਸਾ ਫਾਈਲਾਂ ਰਾਹੀਂ ਨੇਤਾਵਾਂ ਅਤੇ ਅਧਿਕਾਰੀਆਂ ਦੇ ਘਰ ਪਹੁੰਚ ਜਾਂਦਾ ਸੀ | ਚੰਗਾ ਹੋਵੇਗਾ ਕਿ ਅੱਗੇ ਤੋਂ ਖਾਦ ਅਤੇ ਹੋਰ ਸਬਸਿਡੀਆਂ ਵੀ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤੇ ਵਿਚ ਦਿੱਤੀਆਂ ਜਾਣ। ਇਸ ਨਾਲ ਕਾਲਾਬਾਜਾਰੀ ਬੰਦ ਹੋਵੇਗੀ, ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਸਰਕਾਰੀ ਪੈਸੇ ਦੀ ਬਚਤ ਵੀ ਹੋਏਗੀ। ਜੇ ਸਾਰੀ ਸਬਸਿਡੀ ਬੰਦ ਕਰਕੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਪੈਸੇ ਨੂੰ ਸਾਲਾਨਾ 24,000 ਰੁਪਏ 'ਤੇ ਕਰ ਦਿੱਤਾ ਜਾਵੇ, ਤਾਂ ਵੀ ਕਿਸਾਨਾਂ ਦੀ ਸਥਿਤੀ ਵਿਚ ਸੁਧਾਰ ਹੋ ਸਕਦਾ ਹੈ, ਕਿਉਂਕਿ ਇਹ ਪੈਸਾ ਭ੍ਰਿਸ਼ਟ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੇ ਘਰ ਜਾਣਾ ਬੰਦ ਹੋ ਜਾਵੇਗਾ |
Summary in English: 3.71 crore farmers got Rs. 12000 each under PM Kisan Yojna