1. Home

Agri Business: ਖੇਤੀਬਾੜੀ ਖੇਤਰ 'ਚ ਇਹ 10 ਤਰ੍ਹਾਂ ਦੇ ਉਦਯੋਗ ਲਗਾਉਣ 'ਤੇ ਸਰਕਾਰ ਵੱਲੋਂ ਮਦਦ!

ਖੇਤੀਬਾੜੀ ਖੇਤਰ ਵਿੱਚ ਉਦਯੋਗ ਸਥਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਗ੍ਰਾਂਟਾਂ ਅਤੇ ਕਰਜ਼ੇ ਦੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ।

Gurpreet Kaur Virk
Gurpreet Kaur Virk
ਉਦਯੋਗ ਲਗਾਉਣ ਲਈ ਸਰਕਾਰ ਵੱਲੋਂ ਮਦਦ

ਉਦਯੋਗ ਲਗਾਉਣ ਲਈ ਸਰਕਾਰ ਵੱਲੋਂ ਮਦਦ

Agri News: ਕਿਸਾਨਾਂ ਦੀ ਆਮਦਨ ਵਧਾਉਣ ਲਈ ਜ਼ਰੂਰੀ ਹੈ ਕਿ ਖੇਤੀ ਖੇਤਰ ਵਿੱਚ ਢੁੱਕਵਾਂ ਨਿਵੇਸ਼ ਕੀਤਾ ਜਾਵੇ। ਇਸ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਖੇਤੀ ਉਦਯੋਗ ਦੀ ਸਥਾਪਨਾ ਲਈ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਵਿੱਚ ਖੇਤੀਬਾੜੀ ਖੇਤਰ ਵਿੱਚ ਉਦਯੋਗ ਸਥਾਪਤ ਕਰਨ ਵਾਲੇ ਲਾਭਪਾਤਰੀ ਵਿਅਕਤੀਆਂ ਨੂੰ ਗ੍ਰਾਂਟਾਂ ਅਤੇ ਕਰਜ਼ੇ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।

Agri Business: ਸਰਕਾਰਾਂ ਭਾਵੇਂ ਕੋਈ ਵੀ ਹੋਣ, ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨਜ਼ਰ ਆਉਂਦੀਆਂ ਹਨ। ਇਸ ਦੇ ਚਲਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਖੇਤੀ ਉਦਯੋਗ ਦੀ ਸਥਾਪਨਾ ਲਈ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਵਿੱਚ ਖੇਤੀਬਾੜੀ ਖੇਤਰ ਵਿੱਚ ਉਦਯੋਗ ਸਥਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਗ੍ਰਾਂਟਾਂ ਅਤੇ ਕਰਜ਼ੇ ਦੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਖੇਤੀ ਆਧਾਰਿਤ ਉਦਯੋਗ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਗੇ, ਸਗੋਂ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਨਗੇ। ਇਸ ਲੜੀ ਵਿੱਚ, ਬਿਹਾਰ ਸਰਕਾਰ ਨੇ ਬਿਹਾਰ ਖੇਤੀਬਾੜੀ ਨਿਵੇਸ਼ ਪ੍ਰੋਤਸਾਹਨ ਨੀਤੀ ਵਿੱਚ 10 ਨਵੇਂ ਖੇਤੀ ਉਤਪਾਦਾਂ ਨੂੰ ਮਨਜ਼ੂਰੀ ਦਿੱਤੀ ਹੈ।

ਬਿਹਾਰ ਸਰਕਾਰ ਵੱਲੋਂ ਸ਼ਿਲਾਘਯੋਗ ਪਹਿਲ

ਬਿਹਾਰ ਸਰਕਾਰ ਖੇਤੀਬਾੜੀ ਸੈਕਟਰ ਵਿੱਚ ਨਿਵੇਸ਼ ਲਈ ਸਤੰਬਰ 2020 ਤੋਂ ਖੇਤੀਬਾੜੀ ਨਿਵੇਸ਼ ਪ੍ਰੋਤਸਾਹਨ ਯੋਜਨਾ ਚਲਾ ਰਹੀ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਪਛਾਣੇ ਗਏ ਸੈਕਟਰਾਂ ਵਿੱਚ ਨਿਵੇਸ਼ ਕਰਨ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਯੋਜਨਾ ਵਿੱਚ, ਸਰਕਾਰ ਨੇ ਇਸ ਸਾਲ 4 ਨਵੇਂ ਸੈਕਟਰ ਸ਼ਾਮਲ ਕੀਤੇ ਹਨ, ਜਿਸ ਨਾਲ ਨਿਵੇਸ਼ ਵਧਣ ਦੀ ਉਮੀਦ ਹੈ। ਸੂਬਾ ਸਰਕਾਰ ਵੱਲੋਂ ਇਨ੍ਹਾਂ 4 ਸੈਕਟਰਾਂ ਵਿੱਚ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਖੇਤੀ ਉਦਯੋਗ ਲਗਾਉਣ ਲਈ ਕਿੰਨੀ ਸਬਸਿਡੀ ਮਿਲੇਗੀ ?

ਇਸ ਸਕੀਮ ਤਹਿਤ ਸੂਬਾ ਸਰਕਾਰ ਲਾਭਪਾਤਰੀ ਉੱਦਮੀਆਂ ਨੂੰ ਪ੍ਰੋਤਸਾਹਨ ਰਾਸ਼ੀ ਦੇ ਰੂਪ ਵਿੱਚ ਗ੍ਰਾਂਟ ਦਿੰਦੀ ਹੈ। ਯੋਗ ਵਿਅਕਤੀਗਤ ਇਕਾਈਆਂ ਨੂੰ ਪ੍ਰੋਜੈਕਟ ਲਾਗਤ ਦਾ 15 ਪ੍ਰਤੀਸ਼ਤ ਅਤੇ ਐੱਫ.ਪੀ.ਸੀ. ਨੂੰ ਪ੍ਰੋਜੈਕਟ ਲਾਗਤ (ਘੱਟੋ ਘੱਟ 25 ਕਰੋੜ ਰੁਪਏ ਅਤੇ ਵੱਧ ਤੋਂ ਵੱਧ 5 ਕਰੋੜ ਰੁਪਏ) ਦਾ 25 ਪ੍ਰਤੀਸ਼ਤ ਕ੍ਰੈਡਿਟ ਲਿੰਕਡ ਕੈਪੀਟਲ ਗ੍ਰਾਂਟ ਦੇਣ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ, ਬਿਹਾਰ ਉਦਯੋਗਿਕ ਪ੍ਰੋਤਸਾਹਨ ਨੀਤੀ 2016 ਦੇ ਤਹਿਤ ਯੋਗ ਬਿਨੈਕਾਰਾਂ ਨੂੰ ਲਾਭ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸਕੀਮ ਤਹਿਤ ਕਿੰਨੀਆਂ ਕਿਸਮਾਂ ਦੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ ?

ਬਿਹਾਰ ਸਰਕਾਰ ਇਸ ਯੋਜਨਾ ਦੇ ਤਹਿਤ ਸੂਬੇ ਦੇ 7 ਖੇਤੀਬਾੜੀ ਉਤਪਾਦਾਂ 'ਤੇ ਪਹਿਲਾਂ ਹੀ ਪ੍ਰੋਤਸਾਹਨ ਦੇ ਰਹੀ ਹੈ। ਇਸ ਵਿੱਚ ਮਖਾਨਾ, ਸ਼ਹਿਦ, ਮੱਕੀ, ਫਲ-ਸਬਜ਼ੀਆਂ, ਬੀਜ, ਚਾਹ, ਚਿਕਿਤਸਕ ਅਤੇ ਖੁਸ਼ਬੂਦਾਰ ਪੌਦਿਆਂ ਦੀ ਪ੍ਰੋਸੈਸਿੰਗ, ਸਟੋਰੇਜ, ਮੁੱਲ ਜੋੜਨ ਅਤੇ ਨਿਰਯਾਤ ਦੇ ਖੇਤਰ ਵਿੱਚ ਉਦਯੋਗਾਂ ਦੀ ਸਥਾਪਨਾ ਸ਼ਾਮਲ ਹੈ। ਮੀਟਿੰਗ ਤੋਂ ਬਾਅਦ ਸਰਕਾਰ ਨੇ 4 ਨਵੇਂ ਉਦਯੋਗਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਹੈ। ਸਰਕਾਰ ਇਨ੍ਹਾਂ ਚਾਰ ਸੈਕਟਰਾਂ ਵਿੱਚ ਨਿਵੇਸ਼ ਕਰਨ ’ਤੇ ਗ੍ਰਾਂਟਾਂ ਦੇ ਰਹੀ ਹੈ।

ਕੇਲੇ ਦੇ ਚਿਪਸ
ਆਲੂ ਦੇ ਚਿਪਸ
ਮੱਕੀ ਅਧਾਰਤ ਸਨੈਕ
ਮਸਾਲੇ ਦੀ ਪ੍ਰੋਸੈਸਿੰਗ

ਸਕੀਮ ਤਹਿਤ ਸ਼ੁਰੂ ਕੀਤੇ ਪ੍ਰੋਜੈਕਟ

ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਸਰਵਣ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪ੍ਰਵਾਨਿਤ ਪ੍ਰੋਜੈਕਟਾਂ ਦੀ ਕੁੱਲ ਲਾਗਤ 21.33 ਕਰੋੜ ਰੁਪਏ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ 1.51 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਬਿਹਾਰ ਸਰਕਾਰ ਸਤੰਬਰ 2020 ਤੋਂ ਬਿਹਾਰ ਖੇਤੀਬਾੜੀ ਨਿਵੇਸ਼ ਪ੍ਰੋਤਸਾਹਨ ਨੀਤੀ ਯੋਜਨਾ ਚਲਾ ਰਹੀ ਹੈ। ਇਸ ਯੋਜਨਾ ਤਹਿਤ 7 ਪਛਾਣੇ ਗਏ ਸੈਕਟਰਾਂ ਵਿੱਚ ਕੁੱਲ 52 ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਸ ਵਿੱਚੋਂ ਮੱਕੀ ਦੀ ਪ੍ਰੋਸੈਸਿੰਗ 'ਤੇ 25, ਬੀਜ ਪ੍ਰੋਸੈਸਿੰਗ 'ਤੇ 08, ਮਖਾਨਾ 'ਤੇ ਆਧਾਰਿਤ 05, ਫਲ ਅਤੇ ਸਬਜ਼ੀਆਂ 'ਤੇ ਆਧਾਰਿਤ 09, ਸ਼ਹਿਦ ਦੀ ਪ੍ਰੋਸੈਸਿੰਗ 'ਤੇ ਆਧਾਰਿਤ 03, ਔਸ਼ਧੀ ਅਤੇ ਖੁਸ਼ਬੂਦਾਰ ਪੌਦਿਆਂ ਅਤੇ ਚਾਹ ਪ੍ਰੋਸੈਸਿੰਗ 'ਤੇ ਆਧਾਰਿਤ 01-01 ਪ੍ਰੋਜੈਕਟ ਸ਼ਾਮਲ ਹਨ।

ਇਹ ਵੀ ਪੜ੍ਹੋ: Subsidy: ਖੇਤੀਬਾੜੀ 'ਚ ਉਦਯੋਗ ਲਗਾਉਣ 'ਤੇ 50 ਫੀਸਦੀ ਤੱਕ ਸਬਸਿਡੀ! ਜਾਣੋ ਪੂਰੀ ਜਾਣਕਾਰੀ!

ਕੁੱਲ ਨਿਵੇਸ਼ ਕਿੰਨਾ ਹੋਇਆ ?

ਸੂਬੇ ਵਿੱਚ ਸਾਲ 2020 ਤੋਂ ਚੱਲ ਰਹੀ ਖੇਤੀ ਨਿਵੇਸ਼ ਪ੍ਰੋਤਸਾਹਨ ਨੀਤੀ ਤਹਿਤ ਕੁੱਲ 7 ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਸਾਲ 2022 ਤੋਂ ਕੁੱਲ 4 ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। 4 ਪ੍ਰੋਜੈਕਟ ਲਈ, 21.33 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਅਤੇ ਕੁੱਲ 35.34 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਲਈ ਸਰਕਾਰ ਨੇ ਕੁੱਲ 2.91 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਮਨਜ਼ੂਰ ਕੀਤੀ ਹੈ।

ਨਿਵੇਸ਼ ਨਾਲ ਰੋਜ਼ਗਾਰ 'ਚ ਵੀ ਵਾਧਾ

ਸਰਕਾਰ ਮੁਤਾਬਕ ਸੂਬੇ 'ਚ ਨਿਵੇਸ਼ ਵਧਣ ਨਾਲ ਰੋਜ਼ਗਾਰ 'ਚ ਵੀ ਵਾਧਾ ਹੋਣ ਦੀ ਉਮੀਦ ਹੈ। ਯੋਜਨਾ ਦੇ ਅਨੁਸਾਰ, ਪਟਨਾ, ਭੋਜਪੁਰ, ਬੇਗੂਸਰਾਏ, ਪੂਰਬੀ ਚੰਪਾਰਨ ਅਤੇ ਵੈਸ਼ਾਲੀ ਖੇਤਰਾਂ ਵਿੱਚ ਲਗਭਗ 300 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ।

Summary in English: Agri Business: Government is helping to set up these 10 industries in the agricultural sector!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters