1. Home

YONO ਐਪ ਨਾਲ ਘਰ ਬੈਠੋ ਕਰੋ KCC ਲਈ ਅਪਲਾਈ, ਜਾਣੋ ਪੂਰੀ ਪ੍ਰਕਿਰਿਆ

ਕਿਸਾਨ ਵਰਗ ਦੇਸ਼ ਦਾ ਅਜਿਹਾ ਹਿੱਸਾ ਹੈ ਕਿ ਜੇਕਰ ਇਹ ਦੇਸ਼ ਦੀ ਆਰਥਿਕ ਹਾਲਤ ਨੂੰ ਉੱਚਾ ਚੁੱਕ ਸਕਦਾ ਹੈ ਤਾਂ ਹੇਠਾਂ ਲਿਆਉਣ ਦੀ ਵੀ ਸਮਰੱਥਾ ਰੱਖਦਾ ਹੈ। ਅਜਿਹੇ 'ਚ ਸਰਕਾਰ ਇਸ ਗੱਲ ਦਾ ਵੀ ਧਿਆਨ ਰੱਖਦੀ ਹੈ ਕਿ ਉਨ੍ਹਾਂ ਨੂੰ ਕਿਸੇ ਵਿੱਤੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

KJ Staff
KJ Staff
SBI YONO APP

SBI YONO APP

ਕਿਸਾਨ ਵਰਗ ਦੇਸ਼ ਦਾ ਅਜਿਹਾ ਹਿੱਸਾ ਹੈ ਕਿ ਜੇਕਰ ਇਹ ਦੇਸ਼ ਦੀ ਆਰਥਿਕ ਹਾਲਤ ਨੂੰ ਉੱਚਾ ਚੁੱਕ ਸਕਦਾ ਹੈ ਤਾਂ ਹੇਠਾਂ ਲਿਆਉਣ ਦੀ ਵੀ ਸਮਰੱਥਾ ਰੱਖਦਾ ਹੈ। ਅਜਿਹੇ 'ਚ ਸਰਕਾਰ ਇਸ ਗੱਲ ਦਾ ਵੀ ਧਿਆਨ ਰੱਖਦੀ ਹੈ ਕਿ ਉਨ੍ਹਾਂ ਨੂੰ ਕਿਸੇ ਵਿੱਤੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਕਿਉਂਕਿ ਜੇਕਰ ਕਿਸਾਨਾਂ ਦੀ ਆਮਦਨ ਦੇ ਸਰੋਤਾਂ ਦੀ ਗੱਲ ਕਰੀਏ ਤਾਂ ਜਦੋਂ ਫ਼ਸਲ ਮੰਡੀ ਵਿੱਚ ਆਉਣ ਦਾ ਰਾਸਤਾ ਤੈਅ ਕਰਦੀ ਹੈ, ਉਦੋਂ ਹੀ ਕਿਸਾਨਾਂ ਨੂੰ ਪੈਸਾ ਆਉਂਦਾ ਹੈ। ਜਿਸ ਕਾਰਨ ਉਨ੍ਹਾਂ ਦੇ ਸਾਹਮਣੇ ਇਹ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਅਗਲੀ ਫ਼ਸਲ ਦੀ ਤਿਆਰੀ ਲਈ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਨ।

ਇਸ ਲਈ ਅਜਿਹੀ ਸਥਿਤੀ ਵਿੱਚ ਕਿਸਾਨ ਕ੍ਰੈਡਿਟ ਕਾਰਡ ਜਾਂ ਕੇਸੀਸੀ ਕੇਂਦਰ ਦੀ ਅਜਿਹੀ ਯੋਜਨਾ ਹੈ, ਜਿਸ ਰਾਹੀਂ ਸਾਡੇ ਦੇਸ਼ ਦੇ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਇਹ ਯੋਜਨਾ ਸਾਲ 1998 ਵਿੱਚ ਸ਼ੁਰੂ ਕੀਤੀ ਸੀ। ਇਸ ਸਕੀਮ ਪਿੱਛੇ ਸਰਕਾਰ ਦਾ ਮਕਸਦ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਮੁਹੱਈਆ ਕਰਵਾਉਣਾ ਹੈ। ਇਸ 'ਚ ਵਿਆਜ ਦਰ ਦੀ ਗੱਲ ਕਰੀਏ ਤਾਂ ਇਹ 2 ਫੀਸਦੀ ਤੋਂ ਸ਼ੁਰੂ ਹੁੰਦੀ ਹੈ ਜਦਕਿ ਵੱਧ ਤੋਂ ਵੱਧ ਵਿਆਜ ਦਰ 4 ਫੀਸਦੀ ਰੱਖੀ ਗਈ ਹੈ। ਇਸ ਸਕੀਮ ਰਾਹੀਂ ਕਾਰਡ ਧਾਰਕ ਕਿਸਾਨ 3 ਲੱਖ ਤੱਕ ਦਾ ਕਰਜ਼ਾ ਲੈ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਰਤੀ ਸਟੇਟ ਬੈਂਕ (SBI) ਰਾਹੀਂ ਕਿਸਾਨ ਕ੍ਰੈਡਿਟ ਕਾਰਡ ਲਈ ਕਿਵੇਂ ਅਪਲਾਈ ਕਰਨਾ ਹੈ ਅਤੇ ਇਸ ਦੇ ਕੀ-ਕੀ ਫਾਇਦੇ ਹਨ।

SBI ਤੋਂ ਇਸ ਤਰ੍ਹਾਂ ਬਣਾਇਆ ਜਾ ਸਕਦਾ ਹੈ KCC

SBI ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਲੈਣ ਲਈ, ਕਿਸਾਨਾਂ ਦਾ SBI ਵਿੱਚ ਖਾਤਾ ਹੋਣਾ ਲਾਜ਼ਮੀ ਹੈ। ਤੁਸੀਂ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾ ਕੇ KCC ਲਈ ਅਰਜ਼ੀ ਦੇ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਘਰ ਬੈਠੇ ਆਪਣੇ ਮੋਬਾਈਲ ਫੋਨ ਰਾਹੀਂ YONO ਐਪ ਦੀ ਵਰਤੋਂ ਕਰਕੇ ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਦੇ ਸਕਦੇ ਹੋ।

ਤੁਹਾਨੂੰ ਸਿਰਫ਼ YONO agriculture platform 'ਤੇ ਜਾ ਕੇ ਕਿਸਾਨ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਹੈ। ਤੁਸੀਂ ਪਲੇ ਸਟੋਰ ਜਾਂ ਐਪਲ ਸਟੋਰ ਤੋਂ YONO ਮੋਬਾਈਲ ਐਪ ਨੂੰ ਡਾਊਨਲੋਡ ਕਰ ਸਕਦੇ ਹੋ।

ਜਾਣੋ ਕਿਵੇਂ ਕਰਨਾ ਹੈ ਅਪਲਾਈ ?

  • ਸਭ ਤੋਂ ਪਹਿਲਾਂ ਤੁਸੀਂ SBI YONO ਐਪ ਨੂੰ ਡਾਊਨਲੋਡ ਕਰੋ।

  • ਜਾਂ ਤਾਂ ਤੁਸੀਂ https://www.sbiyono.sbi/index.html ਵੈੱਬਸਾਈਟ 'ਤੇ ਵੀ ਲੌਗਇਨ ਕਰ ਸਕਦੇ ਹੋ, ਤੁਸੀਂ ਕੋਈ ਵੀ ਵਿਕਲਪ ਲੈ ਸਕਦੇ ਹੋ।

  • ਯੋਨੋ ਐਗਰੀਕਲਚਰ ਦੇ ਵਿਕਲਪ 'ਤੇ ਜਾਓ।

  • ਇਸ ਤੋਂ ਬਾਅਦ 'ਅਕਾਊਂਟ' ਦਾ ਵਿਕਲਪ ਚੁਣੋ।

  • ਇੱਥੇ KCC review ਸੈਕਸ਼ਨ 'ਤੇ ਜਾਓ।

  • ਐਪਲੀਕੇਸ਼ਨ 'ਤੇ ਕਲਿੱਕ ਕਰੋ ਅਤੇ ਸਾਹਮਣੇ ਖੁੱਲ੍ਹਣ ਵਾਲੀ ਵਿੰਡੋ ਵਿੱਚ ਮੰਗੀ ਗਈ ਜਾਣਕਾਰੀਆ ਭਰੋ ਅਤੇ ਜਮ੍ਹਾਂ ਕਰੋ। ਇਸ ਤਰ੍ਹਾਂ ਤੁਹਾਡੀ ਅਰਜ਼ੀ ਪੂਰੀ ਹੋ ਜਾਵੇਗੀ।

ਇਹ ਹਨ SBI ਕਿਸਾਨ ਕ੍ਰੈਡਿਟ ਕਾਰਡ ਦੇ ਫਾਇਦੇ

  • KCC ਇੱਕ Revolving ਕੇਸ਼ ਕ੍ਰੈਡਿਟ ਖਾਤੇ ਵਾਂਗ ਹੈ।

  • 3 ਲੱਖ ਰੁਪਏ ਤੱਕ ਦੇ ਤਤਕਾਲ ਕਰਜ਼ਦਾਰਾਂ ਲਈ 3% ਵਿਆਜ ਛੋਟ।

  • ਫਸਲ ਦੀ ਮਿਆਦ ਅਤੇ ਫਸਲ ਲਈ ਮੰਡੀਕਰਨ ਦੀ ਮਿਆਦ ਦੇ ਅਨੁਸਾਰ ਮੁੜ ਅਦਾਇਗੀ।

  • ਸਾਰੇ ਯੋਗ KCC ਧਾਰਕਾਂ ਨੂੰ RuPay ਕਾਰਡ ਦੀ ਅਲਾਟਮੈਂਟ।

  • RuPay ਕਾਰਡਧਾਰਕਾਂ ਲਈ 1 ਲੱਖ ਰੁਪਏ ਦਾ ਦੁਰਘਟਨਾ ਬੀਮਾ। ਇਸਦੇ ਲਈ ਕਾਰਡ ਨੂੰ 45 ਦਿਨਾਂ ਵਿੱਚ ਇੱਕ ਵਾਰ ਐਕਟੀਵੇਟ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਲਈ 54,618 ਕਰੋੜ ਰੁਪਏ ਦੇ ਪੈਕੇਜ ਨੂੰ ਮਿਲੀ ਮੰਜੂਰੀ

Summary in English: Apply for KCC from home with the YONO app, learn the whole process

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters