1. Home

Pm Kisan ਦੇ ਲਾਭਾਰਥੀ ਹੁਣ PM ਮਾਨਧਨ ਯੋਜਨਾ ਦਾ ਵੀ ਚੁੱਕ ਸਕਦੇ ਹਨ ਲਾਭ, ਮਿਲਣਗੇ 36000 ਰੁਪਏ ਸਾਲਾਨਾ

ਜੇਕਰ ਤੁਸੀ ਪੀਐਮ ਕਿਸਾਨ ਸਨਮਾਨ ਨਿਧਿ ਦੇ ਲਾਭਾਰਥੀ ਹੋ ਤਾਂ ਮੋਦੀ ਸਰਕਾਰ ਹਰ ਮਹੀਨੇ ਤੁਹਾਨੂੰ 3000 ਰੁਪਏ ਦੇ ਰਹੀ ਹੈ ।ਯਾਨੀ 36000 ਰੁਪਏ ਸਾਲਾਨਾ! ਇਸ ਦੇ ਲਈ ਤੁਹਾਨੂੰ ਆਪਣੀ ਜੇਬ ਤੋਂ ਇੱਕ ਰੁਪਈਆ ਵੀ ਨਹੀਂ ਲਗਵਾਉਣਾ ਹੈ । ਪੀਐਮ ਕਿਸਾਨ ਦੇ ਲਾਭਾਰਥੀ ਪੀਐਮ ਕਿਸਾਨ ਮਾਨਧਨ ਯੋਜਨਾ ਦਾ ਲਾਭ ਚੁੱਕ ਸਕਦੇ ਹਨ । ਮਾਨਧਨ ਯੋਜਨਾ ਦੇ ਲਈ ਕੋਈ ਦਸਤਾਵੇਜ ਨਹੀਂ ਦੇਣਾ ਪਵੇਗਾ । ਇਸਦੇ ਨਾਲ ਹੀ ਇਸ ਵਿਚ ਜੁੜ ਕੇ ਤੁਸੀ ਜੇਬ ਤੋਂ ਬਿਨਾ ਖਰਚ ਕੀਤੇ 36000 ਸਾਲਾਨਾ ਲੈਣ ਦੇ ਹੱਕਦਾਰ ਹੋ ਜਾਵੋਗੇ । ਦੱਸ ਦਈਏ ਕਿ ਹੁਣ ਤਕ ਇਸ ਯੋਜਨਾ ਤੋਂ 17 ਲੱਖ ਤੋਂ ਵੱਧ ਕਿਸਾਨ ਜੁੜ ਚੁਕੇ ਹਨ ।

Preetpal Singh
Preetpal Singh
PM Kisan

PM Kisan Samman Nidhi Yojana

ਜੇਕਰ ਤੁਸੀ ਪੀਐਮ ਕਿਸਾਨ ਸਨਮਾਨ ਨਿਧਿ ਦੇ ਲਾਭਾਰਥੀ ਹੋ ਤਾਂ ਮੋਦੀ ਸਰਕਾਰ ਹਰ ਮਹੀਨੇ ਤੁਹਾਨੂੰ 3000 ਰੁਪਏ ਦੇ ਰਹੀ ਹੈ ।ਯਾਨੀ 36000 ਰੁਪਏ ਸਾਲਾਨਾ! ਇਸ ਦੇ ਲਈ ਤੁਹਾਨੂੰ ਆਪਣੀ ਜੇਬ ਤੋਂ ਇੱਕ ਰੁਪਈਆ ਵੀ ਨਹੀਂ ਲਗਵਾਉਣਾ ਹੈ । ਪੀਐਮ ਕਿਸਾਨ ਦੇ ਲਾਭਾਰਥੀ ਪੀਐਮ ਕਿਸਾਨ ਮਾਨਧਨ ਯੋਜਨਾ ਦਾ ਲਾਭ ਚੁੱਕ ਸਕਦੇ ਹਨ । ਮਾਨਧਨ ਯੋਜਨਾ ਦੇ ਲਈ ਕੋਈ ਦਸਤਾਵੇਜ ਨਹੀਂ ਦੇਣਾ ਪਵੇਗਾ । ਇਸਦੇ ਨਾਲ ਹੀ ਇਸ ਵਿਚ ਜੁੜ ਕੇ ਤੁਸੀ ਜੇਬ ਤੋਂ ਬਿਨਾ ਖਰਚ ਕੀਤੇ 36000 ਸਾਲਾਨਾ ਲੈਣ ਦੇ ਹੱਕਦਾਰ ਹੋ ਜਾਵੋਗੇ । ਦੱਸ ਦਈਏ ਕਿ ਹੁਣ ਤਕ ਇਸ ਯੋਜਨਾ ਤੋਂ 17 ਲੱਖ ਤੋਂ ਵੱਧ ਕਿਸਾਨ ਜੁੜ ਚੁਕੇ ਹਨ ।

ਇਸ ਵਿਚ ਸਬਤੋਂ ਜ਼ਿਆਦਾ ਬਿਹਾਰ ਦੇ ਕਿਸਾਨ ਇਸ ਯੋਜਨਾ ਦਾ ਲਾਭ ਚੁੱਕ ਰਹੇ ਹਨ । ਇਸ ਤੋਂ ਬਾਅਦ ਉੱਤਰ ਪ੍ਰਦੇਸ਼ ,ਝਾਰਖੰਡ,ਛੱਤੀਸਗੜ, ਓਡੀਸ਼ਾ, ਮੱਧ ਪ੍ਰਦੇਸ਼ , ਤਮਿਲਨਾਡੂ, ਮਹਾਰਾਸ਼ਟਰਾ, ਹਰਿਆਣਾ, ਪੰਜਾਬ ਅਤੇ ਗੁਜਰਾਤ ਦੇ ਕਿਸਾਨਾਂ ਦਾ ਨੰਬਰ ਆਉਂਦਾ ਹੈ । ਇਸ ਯੋਜਨਾ ਤੋਂ ਜੁੜਨ ਵਾਲ਼ੇ 18 ਤੋਂ 25 ਸਾਲ ਦੇ ਕਿਸਾਨਾਂ ਦੀ ਗਿਣਤੀ ਹੱਲੇ 455945 ਹੈ ਤਾਂ ਸਬਤੋਂ ਜ਼ਿਆਦਾ ਲਾਭਾਰਥੀ 26 ਤੋਂ 35 ਸਾਲ ਦੀ ਉਮਰ ਵਰਗ ਦੀ ਹੈ । ਇਹਨਾਂ ਦੀ ਗਿਣਤੀ 8.72 ਲੱਖ ਹੈ । ਉਹਦਾ ਹੀ 36 ਤੋਂ 40 ਸਾਲ ਦੀ ਉਮਰ ਵਾਲੇ 4.44 ਲੱਖ ਹੈ ।

ਪੀਐਮ ਕਿਸਾਨ ਮਾਨਧਨ ਯੋਜਨਾ ਦੇ ਲਈ ਯੋਗਤਾ

ਪੀਐਮ ਕਿਸਾਨ ਮਾਨਧਨ ਯੋਜਨਾ ਦੇ ਤਹਿਤ 18 ਤੋਂ 40 ਸਾਲ ਤਕ ਦੀ ਉਮਰ ਵਾਲਾ ਕੋਈ ਵੀ ਕਿਸਾਨ ਇਸ ਵਿਚ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ । ਹਾਲਾਂਕਿ , ਉਹਦਾ ਹੀ ਕਿਸਾਨ ਇਸ ਯੋਜਨਾ ਦਾ ਫਾਇਦਾ ਚੱਕ ਸਕਦੇ ਹਨ , ਜਿਨ੍ਹਾਂ ਕੋਲ ਵੱਧ ਤੋਂ ਵੱਧ 2 ਹੈਕਟੇਅਰ ਤਕ ਦੀ ਖੇਤੀ ਲਈ ਜ਼ਮੀਨ ਹੈ । ਇਸ ਨੂੰ ਯੋਜਨਾ ਦੇ ਤਹਿਤ ਘੱਟ ਤੋਂ ਘੱਟ 20 ਸਾਲ ਅਤੇ ਵੱਧ 40 ਸਾਲ ਤੱਕ 55 ਰੁਪਏ ਤੋਂ 200 ਰੁਪਏ ਤੱਕ ਮਹੀਨੇ ਦਾ ਯੋਗਦਾਨ 55 ਰੁਪਏ ਕਰਨਾ ਹੋਵੇਗਾ । ਜੇਕਰ 30 ਸਾਲ ਦੀ ਉਮਰ ਵਿਚ ਇਸ ਯੋਜਨਾ ਤੋਂ ਜੁੜਦੇ ਹਨ ਤਾਂ 110 ਰੁਪਏ ਹਰ ਮਹੀਨੇ ਯੋਗਦਾਨ ਕਰਨਾ ਹੋਵੇਗਾ । ਇਸ ਤਰ੍ਹਾਂ ਜੇਕਰ ਤੁਸੀ 40 ਸਾਲ ਦੀ ਉਮਰ ਵਿਚ ਜੁੜਦੇ ਹੋ ਤਾਂ 200 ਰੁਪਏ ਮਹੀਨਾ ਯੋਗਦਾਨ ਕਰਨਾ ਹੋਵੇਗਾ ।

ਕਿਵੇਂ ਕਰੀਏ ਅਪਲਾਈ ?

  • ਪੜਾਵ 1 : ਯੋਜਨਾ ਵਿਚ ਸ਼ਾਮਲ ਹੋਣ ਦੇ ਚਾਹਵਾਨ ਯੋਗ ਕਿਸਾਨਾਂ ਨੂੰ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ਤੇ ਜਾਣਾ ਹੋਵੇਗਾ ।

  • ਪੜਾਵ 2 : ਨਾਮਾਂਕਣ ਪ੍ਰਕਿਰਿਆ ਲਈ ਅਧਾਰ ਕਾਰਡ ਅਤੇ IFSC ਕੋਡ ਦੇ ਨਾਲ ਬਚਤ ਬੈਂਕ ਖਾਤਾ ਨੰਬਰ (ਬੈਂਕ ਪਾਸਬੁੱਕ ਜਾਂ ਚੈੱਕ ਲੀਵ / ਬੁਕ ਜਾਂ ਬੈਂਕ ਖਾਤੇ ਦੇ ਸਬੂਤ ਵਿਚ ਬੈਂਕ ਵਰਵੇਆਂ ਦੀ ਕਾਪੀ ) ਲੈਕੇ ਜਾਓ ।

  • ਪੜਾਵ 3 : ਸ਼ੁਰੂਆਤੀ ਯੋਗਦਾਨ ਰਕਮ ਗ੍ਰਾਮ ਪੱਧਰੀ ਉਧਮੀ (ਵੀਐਲਈ) ਨੂੰ ਨਕਦ ਵਿਚ ਦਿੱਤੀ ਜਾਵੇਗੀ ।

  • ਪੜਾਵ 4 : ਵੀਐਲਈ ਪ੍ਰਮਾਣਿਕਤਾ ਦੇ ਲਈ ਅਧਾਰ ਕਾਰਡ ਤੇ ਅਨੁਸਾਰ ਆਧਾਰ ਨੰਬਰ,ਗ੍ਰਾਹਕ ਦਾ ਨਾਂ ਅਤੇ ਜਨਮ ਮਿਤੀ ਪਾਓ ।

  • ਪੜਾਵ 5 : ਵੀਐਲੀ ਬੈਂਕ ਖਾਤੇ ਦੇ ਵੇਰਵੇ , ਮੋਬਾਈਲ ਨੰਬਰ , ਈ-ਮੇਲ ਪਤਾ , ਜੀਵਨ ਸਾਥੀ (ਜੇ ਕੋਈ ਹੈ) ਅਤੇ ਨਾਮਜ਼ਦ ਦੇ ਵੇਰਵੇ ਭਰ ਕੇ ਔਨਲਾਈਨ ਰਜਿਸਟ੍ਰੇਸ਼ਨ ਨੂੰ ਪੂਰਾ ਕਰੋ ।

  • ਪੜਾਵ 6 : ਸਿਸਟਮ ਗ੍ਰਾਹਕ ਦੀ ਉਮਰ ਦੇ ਅਨੁਸਾਰ ਭੁਗਤਾਨ ਯੋਗ ਮਾਸਿਕ ਯੋਗਦਾਨ ਦੀ ਗਣਨਾ ਆਪਣੇ ਆਪ ਕਰੇਗਾ ।

  • ਪੜਾਵ 7 : ਗ੍ਰਾਹਕ ਵੀਐਲਈ ਨੂੰ ਪਹਿਲੀ ਸਬਸਕ੍ਰਿਪਸ਼ਨ ਰਕਮ ਨਕਦ ਵਿੱਚ ਅਦਾ ਕਰਨੀ ਪਵੇਗੀ ।

  • ਪੜਾਵ 8 : ਨਾਮਾਂਕਣ ਕਮ ਆਟੋ ਡੈਬਿਟ ਮੈਂਡੇਟ ਫਾਰਮ ਮੁਦ੍ਰਿਤ ਕੀਤਾ ਜਾਵੇਗਾ ਅਤੇ ਗ੍ਰਾਹਕ ਦੁਆਰਾ ਅੱਗੇ ਹਸਤਾਖਰ ਕੀਤੇ ਜਾਣਗੇ ।

  • ਵੀਐਲਈ ਇਹਨੂੰ ਸਕੈਨ ਕਰਕੇ ਸਿਸਟਮ ਵਿੱਚ ਅਪਲੋਡ ਕਰੇਗਾ ।

  • ਪੜਾਵ 9 : ਇੱਕ ਯੂਨੀਅਨ ਕਿਸਾਨ ਪੈਨਸ਼ਨ ਖਾਤਾ ਨੰਬਰ ਤਿਆਰ ਕੀਤਾ ਜਾਵੇਗਾ ਅਤੇ ਕਿਸਾਨ ਕਾਰਡ ਛਾਪਿਆ ਜਾਵੇਗਾ ।

ਇਹ ਵੀ ਪੜ੍ਹੋ : ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਨਾਜ ਦੀ ਆਨਲਾਈਨ ਟਰੈਕਿੰਗ

Summary in English: Beneficiaries of PM Kisan can now take advantage of PM Maandhan Yojana, will get 36000 rupees annually

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters