ਹੋਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਦਿੱਤਾ ਹੈ, ਜਿੰਨਾਂ ਲੋਕਾਂ ਨੂੰ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲਦਾ ਹੈ ਉਨ੍ਹਾਂ ਦੇ ਖਾਤੇ ਵਿੱਚ 7ਵੀਂ ਕਿਸ਼ਤ ਆਉਣੀ ਸ਼ੁਰੂ ਹੋ ਗਈ ਹੈ,
ਜਿੰਨਾਂ ਦੀ ਕਿਸੇ ਵਜ੍ਹਾਂ ਨਾਲ ਅਟਕੀ ਹੋਈ ਸੀ ਅਤੇ ਟਰਾਂਸਫਰ ਨਹੀਂ ਹੋ ਸਕੀ ਸੀ, ਸਤਵੀਂ ਕਿਸ਼ਤ ਦੇ ਪੈਸੇ ਆਉਣ ਨਾਲ ਕਿਸਾਨਾਂ ਨੂੰ ਹੋਲੀ ਤੋਂ ਪਹਿਲਾਂ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ
ਪੀਐੱਮ ਕਿਸਾਨ ਸਨਮਾਨ ਨਿਧੀ ਦੀ ਸਤਵੀਂ ਕਿਸ਼ਤ ਜ਼ਿਆਦਾਤਰ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਗਈ ਸੀ ਪਰ ਕੁੱਝ ਕਿਸਾਨਾਂ ਦੇ ਖਾਤੇ ਵਿੱਚ ਹੁਣ ਤੱਕ ਸਤਵੀਂ ਕਿਸ਼ਤ ਟਰਾਂਸਫਰ ਨਹੀਂ ਹੋ ਸਕੀ ਸੀ, ਹੁਣ ਉਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ ਸਤਵੀਂ ਕਿਸ਼ਤ ਆਉਣੀ ਸ਼ੁਰੂ ਹੋ ਗਈ ਹੈ
ਕਿਸਾਨ ਸਨਮਾਨ ਨਿੱਧੀ ਵਿੱਚ ਦੇਰੀ ਦੀ ਵਜ੍ਹਾਂ ਕਿਸਾਨਾਂ ਦੇ ਖਾਤੇ ਦੀ ਜਾਂਚ ਨੂੰ ਮੰਨਿਆ ਜਾ ਰਿਹਾ ਹੈ, ਦਰਾਸਲ ਕੁੱਝ ਕਿਸਾਨਾਂ ਨੇ ਗ਼ਲਤ ਜਾਣਕਾਰੀ ਦੇਕੇ ਕਿਸਾਨ ਸਨਮਾਨ ਨਿਧੀ ਦਾ ਫ਼ਾਇਦਾ ਚੁੱਕਿਆ ਸੀ, ਗ਼ਲਤ ਫਾਇਦਾ ਉਠਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਰੁਪਏ ਤਾਂ ਵਾਪਸ ਲੈ ਰਹੀ ਹੈ, ਸਾਰੇ ਖਾਤੇ ਦੀ ਜਾਂਚ ਵੀ ਕਰ ਰਹੀ ਹੈ
ਮਾਰਚ ਦੇ ਅੰਤ ਤੱਕ ਹੋਲੀ ਦਾ ਤਿਉਹਾਰ ਹੈ, ਹੋਲੀ ਤੋਂ ਪਹਿਲਾਂ ਸਤਵੀਂ ਕਿਸ਼ਤ ਟਰਾਂਸਫਰ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਨੇ, ਜਿੰਨ੍ਹਾਂ ਨੂੰ ਕਿਸੇ ਵਜ੍ਹਾਂ ਨਾਲ ਹੁਣ ਤੱਕ ਕਿਸਾਨ ਸਨਮਾਨ ਨਿੱਧੀ ਦੀ ਸਤਵੀਂ ਕਿਸ਼ਤ ਦਾ ਕੋਈ ਫਾਇਦਾ ਨਹੀਂ ਮਿਲ ਸਕਿਆ ਸੀ, ਅਗਲੇ ਮਹੀਨੇ ਦੀ ਇੱਕ ਤਰੀਕ ਤੋਂ ਕਿਸਾਨ ਸਨਮਾਨ ਨਿਧੀ ਖਾਤਿਆਂ ਵਿੱਚ ਟਰਾਂਸਫਰ ਹੋਣੀ ਸ਼ੁਰੂ ਹੋ ਜਾਵੇਗੀ,ਹੋਲੀ ਦੇ ਬਾਅਦ ਸ਼ੁਰੂ ਹੋਏ ਵਿੱਤ ਸਾਲ ਵਿੱਚ ਮੋਦੀ ਸਰਕਾਰ ਕਿਸਾਨ ਸਨਮਾਨ ਨਿਧੀ ਦੀ ਅਠਵੀਂ ਕਿਸ਼ਤ ਦੇ 2 ਹਜ਼ਾਰ ਰੁਪਏ ਟਰਾਂਸਫਰ ਕਰੇਗੀ
ਕਿਸਾਨ ਸਨਮਾਨ ਨਿਧੀ ਦਾ ਪੈਸੇ ਨੂੰ ਵਧਾਇਆ ਨਹੀਂ ਜਾਵੇਗਾ, ਕੇਂਦਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਕਿਸਾਨ ਸਨਮਾਨ ਨਿਧੀ ਦੀ ਰਕਮ ਵਧਾਉਣ 'ਤੇ ਕੋਈ ਵਿਚਾਰ ਨਹੀਂ ਹੋ ਰਿਹਾ ਹੈ,
ਫਿਲਹਾਲ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾ ਰਹੇ ਨੇ, ਅਗਲੇ ਫ਼ੈਸਲੇ ਤੱਕ ਇਹ ਹੀ ਰਕਮ ਕਿਸਾਨਾਂ ਨੂੰ ਤਿੰਨ ਵਾਰ ਟਰਾਂਸਫਰ ਕੀਤੀ ਜਾਵੇਗੀ
ਇਹ ਵੀ ਪੜ੍ਹੋ :- ਕੈਪਟਨ ਅਮਰਿੰਦਰ ਸਿੰਘ ਨੂੰ ਕੇਜਰੀਵਾਲ ਨੇ ਦਿੱਤੀ ਵੱਡੀ ਚੁਣੌਤੀ
Summary in English: Benefit of Sanman Nidhi Yojana given by Union Government to farmers before Holi