ਮਾਰਕੀਟ ਵਿੱਚ ਆਕਰਸ਼ਕ ਵਿਆਜ਼ ਦਰਾਂ ਦੇ ਨਾਲ ਬਹੁਤ ਸਾਰੀਆਂ ਵਧੀਆ ਨਿਵੇਸ਼ ਯੋਜਨਾਵਾਂ (investment schemes) ਹਨ। ਹਾਲਾਂਕਿ, ਇਨ੍ਹਾਂ ਜ਼ਿਆਦਾਤਰ ਸਕੀਮਾਂ ਵਿੱਚ ਜ਼ੋਖ਼ਮ ਵੀ ਸ਼ਾਮਲ ਹੁੰਦਾ ਹੈ। ਪਰ ਨਿਵੇਸ਼ਕ ਹਮੇਸ਼ਾ ਚੰਗੇ ਰਿਟਰਨ ਨਾਲ ਸੁਰੱਖਿਅਤ ਨਿਵੇਸ਼ (investment) ਯੋਜਨਾਵਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਨ੍ਹਾਂ ਵਿੱਚ ਜ਼ੋਖ਼ਮ ਘੱਟ ਹੁੰਦਾ ਹੈ। ਜੇ ਤੁਸੀਂ ਅਜਿਹੇ ਨਿਵੇਸ਼ਕ (invester) ਹੋ ਅਤੇ ਆਪਣੇ ਪੈਸੇ ਦਾ ਸੁਰੱਖਿਅਤ ਨਿਵੇਸ਼ ਚਾਹੁੰਦੇ ਹੋ, ਤਾਂ ਪੋਸਟ ਆਫਿਸ ਦੀ (Post Office) ਇਹ ਬਚਤ ਸਕੀਮ (Savings Schemes) ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦੀ ਹੈ।
ਇੰਡੀਆ ਪੋਸਟ (India Post) ਵੱਲੋਂ ਪੇਸ਼ ਕੀਤੀ ਗਈ ਇਹ ਸੁਰੱਖਿਆ ਯੋਜਨਾ (Security scheme) ਇੱਕ ਅਜਿਹਾ ਵਿਕਲਪ ਹੈ ਜਿਸ ਵਿੱਚ ਤੁਸੀਂ ਘੱਟ ਜ਼ੋਖ਼ਮ ਦੇ ਨਾਲ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ। ਗ੍ਰਾਮ ਸੁਰੱਖਿਆ ਯੋਜਨਾ ਤਹਿਤ, ਬੋਨਸ ਨਾਲ ਬੀਮੇ ਦੀ ਰਕਮ (Insurance Money) ਨਾਮਜ਼ਦ ਵਿਅਕਤੀ ਨੂੰ 80 ਸਾਲ ਦੀ ਉਮਰ ਪੂਰੀ ਹੋਣ 'ਤੇ ਜਾਂ ਉਸ ਦੇ ਕਾਨੂੰਨੀ ਵਾਰਸ ਦੀ ਮੌਤ ਦੀ ਸਥਿਤੀ ਵਿੱਚ (ਜੋ ਵੀ ਪਹਿਲਾਂ ਹੋਵੇ) ਦਿੱਤੀ ਜਾਂਦੀ ਹੈ।
ਡਾਕਘਰ ਗ੍ਰਾਮ ਸੁਰੱਖਿਆ ਯੋਜਨਾ ਦੀਆਂ ਜ਼ਰੂਰੀ ਗੱਲਾਂ
-
19 ਤੋਂ 55 ਸਾਲ ਦੀ ਉਮਰ ਦੇ ਵਿਚਕਾਰ ਕੋਈ ਵੀ ਭਾਰਤੀ ਨਾਗਰਿਕ (Indian People) ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦਾ ਹੈ।
-
ਇਸ ਯੋਜਨਾ ਦੇ ਤਹਿਤ ਘੱਟੋ-ਘੱਟ ਬੀਮਾ ਰਾਸ਼ੀ 10,000 ਰੁਪਏ ਤੋਂ 10 ਲੱਖ ਰੁਪਏ ਤੱਕ ਹੋ ਸਕਦੀ ਹੈ।
-
ਇਸ ਯੋਜਨਾ ਦਾ ਪ੍ਰੀਮੀਅਮ ਭੁਗਤਾਨ ਮਹੀਨਾਵਾਰ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਕੀਤਾ ਜਾ ਸਕਦਾ ਹੈ।
-
ਪ੍ਰੀਮੀਅਮ ਦਾ ਭੁਗਤਾਨ ਕਰਨ ਲਈ ਗਾਹਕ ਨੂੰ 30 ਦਿਨਾਂ ਦੀ ਗ੍ਰੇਸ ਪੀਰੀਅਡ ਦਿੱਤੀ ਜਾਂਦੀ ਹੈ।
-
ਪਾਲਿਸੀ ਮਿਆਦ ਦੇ ਦੌਰਾਨ ਡਿਫਾਲਟ ਹੋਣ ਦੀ ਸਥਿਤੀ ਵਿੱਚ, ਗਾਹਕ ਪਾਲਿਸੀ ਨੂੰ ਮੁੜ ਐਕਟਿਵ ਕਰਨ ਲਈ ਬਕਾਇਆ ਪ੍ਰੀਮੀਅਮ ਦਾ ਭੁਗਤਾਨ ਕਰ ਸਕਦਾ ਹੈ।
ਬੀਮਾ ਯੋਜਨਾ ਦੇ ਹੋਰ ਲਾਭ
ਬੀਮਾ ਯੋਜਨਾ (Insurance Policy) ਇੱਕ ਕਰਜ਼ ਸੁਵਿਧਾ ਨਾਲ ਆਉਂਦੀ ਹੈ ਜੋ ਪਾਲਿਸੀ ਖਰੀਦਣ ਦੇ ਚਾਰ ਸਾਲਾਂ ਬਾਅਦ ਪ੍ਰਾਪਤ ਕੀਤੀ ਜਾ ਸਕਦੀ ਹੈ। ਗਾਹਕ 3 ਸਾਲਾਂ ਬਾਅਦ ਪਾਲਿਸੀ ਨੂੰ ਸਮਰਪਣ ਕਰਨ ਦੀ ਚੋਣ ਕਰ ਸਕਦੇ ਹਨ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ। ਨੀਤੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੰਡੀਆ ਪੋਸਟ ਵੱਲੋਂ ਪੇਸ਼ ਕੀਤਾ ਗਿਆ ਬੋਨਸ ਹੈ ਅਤੇ ਆਖਰੀ ਘੋਸ਼ਿਤ ਬੋਨਸ 65 ਰੁਪਏ ਪ੍ਰਤੀ 1,000 ਰੁਪਏ ਪ੍ਰਤੀ ਸਾਲ ਦਾ ਭਰੋਸਾ ਦਿੱਤਾ ਗਿਆ ਸੀ।
ਕਿਵੇਂ ਅਤੇ ਕਦੋਂ, ਕਿੰਨੀ ਮਿਲਦੀ ਹੈ ਬੀਮਾ ਰਾਸ਼ੀ
ਜੇਕਰ ਕੋਈ ਗ੍ਰਾਹਕ 19 ਸਾਲ ਦੀ ਉਮਰ ਵਿੱਚ 10 ਲੱਖ ਰੁਪਏ ਵਿੱਚ ਗ੍ਰਾਮ ਸੁਰੱਖਿਆ ਪਾਲਿਸੀ ਖਰੀਦਦਾ ਹੈ, ਤਾਂ ਮਹੀਨਾਵਾਰ ਪ੍ਰੀਮੀਅਮ 55 ਸਾਲਾਂ ਲਈ 1,515 ਰੁਪਏ, 58 ਸਾਲ ਲਈ 1,463 ਰੁਪਏ ਅਤੇ 60 ਸਾਲਾਂ ਲਈ 1,411 ਰੁਪਏ ਹੋਵੇਗਾ। ਪਾਲਿਸੀ ਖਰੀਦਦਾਰ ਨੂੰ 55 ਸਾਲਾਂ ਬਾਅਦ 31.60 ਲੱਖ ਰੁਪਏ, 58 ਸਾਲਾਂ ਬਾਅਦ 33.40 ਲੱਖ ਰੁਪਏ ਦਾ ਮੈਚਿਓਰਿਟੀ ਲਾਭ ਮਿਲੇਗਾ। 60 ਸਾਲਾਂ ਬਾਅਦ, ਪਾਲੇਸੀ ਮੈਚਿਓਰਿਟੀ ਦਾ ਲਾਭ 34.60 ਲੱਖ ਰੁਪਏ ਹੋਵੇਗਾ। ਨਾਮਜ਼ਦ ਵਿਅਕਤੀ ਦੇ ਨਾਮ ਜਾਂ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਵਰਗੇ ਹੋਰ ਵੇਰਵਿਆਂ ਵਿੱਚ ਕਿਸੇ ਵੀ ਅਪਡੇਟ ਦੇ ਮਾਮਲੇ ਵਿੱਚ ਗਾਹਕ ਇਸ ਦੇ ਲਈ ਨਜ਼ਦੀਕੀ ਡਾਕਘਰ ਨਾਲ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਤਸਵੀਰਾਂ ’ਤੇ ਕਾਲੇ ਤੇਲ ਵਾਲੇ ਬੁਰਸ਼ ਫੇਰੇ ਕਿਸਾਨਾਂ ਨੇ
Summary in English: Deposit Rs. 1500 in this Post Office Savings Scheme and get a return of Rs. 31 Lakh