ਜੇਕਰ ਤੁਸੀ ਵੀ ਪਸ਼ੂਪਾਲਣ ਕਰਦੇ ਹੋ ਅਤੇ ਇਸ ਕੰਮ ਵਿਚ ਤੁਹਾਨੂੰ ਆਰਥਕ ਤੰਗੀ ਆ ਰਹੀ ਹੈ ਤਾਂ ਤੁਸੀ ਪਸ਼ੂ ਕਿਸਾਨ ਕਰੈਡਿਟ ਕਾਰਡ (Pashu kisan Credit card ) ਬਣਾ ਸਕਦੇ ਹੋ। ਇਸਦੇ ਤਹਿਤ 4 ਫੀਸਦੀ ਵਿਆਜ ਤੇ ਕੇ.ਸੀ.ਸੀ ਦੀ ਤਰ੍ਹਾਂ ਤਿੰਨ ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹੋ। ਹਰਿਆਣਾ ਸਰਕਾਰ ਦੀ ਇਸ ਯੋਜਨਾ ਵਿਚ ਪਸ਼ੂਪਾਲਣ (Animal Husbandry) ਦੇ ਲਈ ਕਿਸਾਨਾਂ ਨੂੰ ਹੁਣ ਤਕ 1000 ਕਰੋੜ ਰੁਪਏ ਤੋਂ ਵੱਧ ਦਿੱਤੇ ਜਾ ਚੁਕੇ ਹਨ। ਫਿਰ ਤੁਸੀ ਕਿਸ ਬਾਰੇ ਸੋਚ ਰਹੇ ਹੋ ? ਤੁਹਾਡੇ ਕੋਲ ਪਸ਼ੂ ਹੈ ਤਾਂ ਇਸਦੇ ਲਈ ਬੈਂਕ ਵਿਚ ਅਰਜੀ ਕਰ ਸਕਦੇ ਹੋ। ਕਾਗਜ਼ਾਤ ਪੂਰੇ ਹੋਣ ਤੇ ਇਕ ਮਹੀਨੇ ਵਿਚਕਾਰ ਤੁਹਾਨੂੰ ਪੈਸਾ ਪ੍ਰਾਪਤ ਹੋ ਜਾਵੇਗਾ।ਗਾਂ,ਮੱਝਾਂ,ਭੇਦ ਅਤੇ ਬੱਕਰੀ ਦੇ ਲਈ ਵੱਖ-ਵੱਖ ਰਕਮ ਤੈਅ ਹੈ। ਜਾਣਕਾਰੀ ਅਨੁਸਾਰ ਦੱਸਿਆ ਹੈ ਕਿ ਹਰਿਆਣਾ ਵਿਚ ਇਸ ਯੋਜਨਾ ਦੇ ਕਰੀਬ 80 ਹਜ਼ਾਰ ਲਾਭਪਾਤਰੀ ਹੋ ਚੁਕੇ ਹਨ।
ਇਸਦੇ ਲਈ ਤੁਸੀ ਅਰਜੀ ਕਰਨਾ ਬਹੁਤ ਆਸਾਨ ਹੈ। ਤੁਸੀ ਆਪਣੇ ਨਜਦੀਕੀ ਬੈਂਕ ਸ਼ਾਖਾਵਾਂ ਚ' ਜਾਓ ਅਤੇ ਪਸ਼ੂ ਕਿਸਾਨ ਕਰੈਡਿਟ ਕਾਰਡ ਦਾ ਐਪਲੀਕੇਸ਼ਨ ਫਾਰਮ ਭਰੀਏ ਅਤੇ ਇਸ ਵਿੱਚ ਮੰਗੀ ਗਈ ਸਾਰੀ ਜਰੂਰੀ ਦਸਤਾਵੇਜਾਂ ਨੂੰ ਧਿਆਨ ਨਾਲ ਭਰਕੇ ਫਾਰਮ ਨਾਲ ਜੋੜਕੇ ਜਮਾ ਕਰਦੋ। ਬੈਂਕ ਦੇ ਅਧਿਕਾਰੀ ਤੁਹਾਡੇ ਦੁਆਰਾ ਭਰੇ ਗਏ ਫਾਰਮ ਨੂੰ ਚੈਕ ਕਰਨਗੇ। ਅਰਜੀ ਵਿਚ ਦਿੱਤੀ ਗਈ ਜਾਣਕਾਰੀ ਸਹੀ ਮਿਲਣ ਤੇ ਇਕ ਮਹੀਨੇ ਦੇ ਅੰਦਰ ਤੁਹਾਨੂੰ ਪਸ਼ੂ ਕਿਸਾਨ ਕਰੈਡਿਟ ਕਾਰਡ ਪ੍ਰਾਪਤ ਹੋ ਜਾਵੇਗਾ। ਯੋਜਨਾ ਦੇ ਤਹਿਤ ਪਹਿਲਾਂ 6 ਕਿਸ਼ਤਾਂ ਵਿਚ ਪੈਸਾ ਦਿੱਤਾ ਜਾਂਦਾ ਸੀ, ਪਰ ਹੁਣ ਕਿਸਾਨਾਂ ਦੀ ਸਹੂਲਤਾਂ ਨੂੰ ਵੇਖਦੇ ਹੋਏ ਅਜਿਹਾ ਕਰਨਾ ਬੰਦ ਕਰ ਦਿੱਤਾ ਗਿਆ ਹੈ।
ਕਿੰਨਾ ਵਿਆਜ ਲੱਗਦਾ ਹੈ ? (How much interest)
ਹਰਿਆਣਾ ਦੇ ਪਸ਼ੂਪਾਲਣ ਮੰਤਰੀ ਜੇਪੀ ਦਲਾਲ ਦੇ ਅਨੁਸਾਰ ਹਰਿਆਣਾ ਵਿਚ 16 ਲੱਖ ਪਰਿਵਾਰਾਂ ਦੇ ਕੋਲ 36 ਲੱਖ ਪਸ਼ੂ ਹਨ।ਲਗਭਗ 8 ਲੱਖ ਲੋਕਾਂ ਨੂੰ ਪਸ਼ੂ ਕਿਸਾਨ ਕਰੈਡਿਟ ਕਾਰਡ ਦੇਣ ਦਾ ਐਲਾਨ ਟੀਚਾ ਤੈਅ ਕਿੱਤਾ ਗਿਆ ਹੈ। ਇਸ ਯੋਜਨਾ ਤਹਿਤ ਸਮੇਂ ਤੇ ਪੈਸਾ ਵਾਪਸ ਕਰਨੇ ਤੇ ਕਿਸਾਨਾਂ ਨੂੰ ਸਿਰਫ 4 ਫੀਸਦੀ ਵਿਆਜ ਤੇ ਪੈਸਾ ਮਿੱਲ ਜਾਂਦਾ ਹੈ। ਵੱਧ ਤੋਂ ਵੱਧ 3 ਲੱਖ ਰੁਪਏ ਮਿਲਦੇ ਹਨ।
ਪਰ ਜੇਕਰ ਤੁਹਾਨੂੰ ਸਿਰਫ 1.6 ਲੱਖ ਰੁਪਏ ਚਾਹੀਦੇ ਹਨ ਤਾਂ ਇਸਦੇ ਲਈ ਕੋਈ ਗਾਰੰਟੀ ਦੇਣ ਦੀ ਜਰੂਰਤ ਨਹੀਂ ਹੋਵੇਗੀ। ਦੱਸਿਆ ਗਿਆ ਹੈ ਕਿ ਕਈ ਲੱਖ ਕਿਸਾਨਾਂ ਦੀ ਅਰਜੀ ਨੂੰ ਮੰਜੂਰੀ ਦਿੱਤੀ ਗਈ ਹੈ। ਪਸ਼ੂ ਪਾਲਣ ਦੇ ਲਈ ਜੋ ਰਕਮ ਮਿਲੇਗੀ ਉਸਨੂੰ ਇਕ ਸਾਲ ਦੇ ਵਿਚਕਾਰ 4 ਫੀਸਦੀ ਵਿਆਜ ਦੇ ਨਾਲ ਵਾਪਸ ਕਰਨਾ ਹੋਵੇਗਾ। ਹਰਿਆਣਾ ਅਜਿਹਾ ਰਾਜ ਹੈ ਜਿਥੇ ਖੇਤੀ ਅਤੇ ਪਸ਼ੂਪਾਲਣ ਤੋਂ ਵਧੇਰੇ ਲੋਕ ਸਬੰਧ ਰੱਖਦੇ ਹਨ, ਇਸਲਈ ਸਰਕਾਰ ਇਨ੍ਹਾਂ ਦੋਨਾਂ ਤੇ ਧਿਆਨ ਦੇ ਰਹੀ ਹੈ।
ਇਹ ਵੀ ਪੜ੍ਹੋ : ਬੱਕਰੀ ਪਾਲਣ ਲਈ ਇਨ੍ਹੀਂ ਰਕਮ ਤੱਕ ਦਾ ਮਿਲ ਸਕਦੈ ਲੋਨ! ਕਿਸਾਨ ਕਮਾ ਸਕਦੇ ਹਨ ਮੁਨਾਫ਼ਾ
ਜਰੂਰੀ ਦਸਤਾਵੇਜ (Required Documents)
-
ਆਧਾਰ ਕਾਰਡ
-
ਪੈਨ ਕਾਰਡ
-
ਪਾਸਪੋਰਟ ਸਾਇਜ ਫੋਟੋ
-
ਅਰਜੀ ਫਾਰਮ ਭਰਨ ਦੇ ਬਾਦ ਕੇ.ਵਾਏ.ਸੀ ਹੋਵੇਗੀ
-
ਸਿਹਤ ਸਰਟੀਫਿਕੇਟ
-
ਹਰਿਆਣਾ ਰਾਜ ਦਾ ਨਿਵਾਸੀ ਹੋਣਾ ਜਰੂਰੀ ਹੈ
Summary in English: Farmers are getting loans through Pashu kisan credit card! Apply soon