ਫ਼ਸਲਾਂ ਦੇ ਚੰਗੇ ਝਾੜ ਲਈ ਸਿੰਚਾਈ ਬਹੁਤ ਜ਼ਰੂਰੀ ਹੈ। ਇਸ ਕਰਕੇ ਕਿਸਾਨਾਂ ਕੋਲ ਸਿੰਚਾਈ ਲਈ ਲੋੜੀਂਦੇ ਸਾਧਨਾਂ ਦਾ ਹੋਣਾ ਲਾਜ਼ਮੀ ਹੋ ਜਾਂਦਾ ਹੈ। ਕਿਸਾਨਾਂ ਦੀ ਇਸ ਲੋੜ ਨੂੰ ਪੂਰਾ ਕਰਨ ਦੇ ਲਈ ਸਰਕਾਰ ਉਨ੍ਹਾਂ ਨੂੰ ਬਿਜਲੀ ਪੰਪ ਕੁਨੈਕਸ਼ਨ ਪ੍ਰਦਾਨ ਕਰਦੀ ਹੈ। ਸਰਕਾਰ ਇਹ ਬਿਜਲੀ ਪੰਪ ਕੁਨੈਕਸ਼ਨ ਦੋ ਤਰੀਕੇ ਨਾਲ ਪ੍ਰਦਾਨ ਕਰਦੀ ਹੈ, ਇੱਕ ਸਥਾਈ ਤੇ ਦੂਜਾ ਅਸਥਾਈ। ਅਸਥਾਈ ਕੁਨੈਕਸ਼ਨ ਸਰਕਾਰ ਵੱਲੋਂ ਤਿੰਨ ਤੋਂ ਪੰਜ ਮਹੀਨਿਆਂ ਲਈ ਜਾਰੀ ਕੀਤੇ ਜਾਂਦੇ ਹਨ, ਜਿਸ ਲਈ ਕਿਸਾਨਾਂ ਨੂੰ ਵੱਖੋ-ਵੱਖਰੀਆਂ ਫੀਸਾਂ ਅਦਾ ਕਰਨੀਆਂ ਪੈਂਦੀਆਂ ਹਨ।
ਮੱਧ ਪ੍ਰਦੇਸ਼ ਬਿਜਲੀ ਵੰਡ ਕੰਪਨੀ ਨੇ ਪੇਂਡੂ ਖੇਤਰਾਂ ਤੇ ਸ਼ਹਿਰੀ ਖੇਤਰਾਂ ਦੇ ਖੇਤੀਬਾੜੀ ਖਪਤਕਾਰਾਂ ਲਈ ਅਸਥਾਈ ਬਿਜਲੀ ਪੰਪ ਕੁਨੈਕਸ਼ਨ ਦੀਆਂ ਦਰਾਂ ਜਾਰੀ ਕੀਤੀਆਂ ਹਨ। ਹੁਣ ਉਸੇ ਦਰਾਂ 'ਤੇ ਖਪਤਕਾਰਾਂ ਨੂੰ ਅਸਥਾਈ ਪੰਪ ਕੁਨੈਕਸ਼ਨ ਦਿੱਤੇ ਜਾਣਗੇ। ਕਿਸਾਨ ਆਪਣੀ ਲੋੜ ਅਨੁਸਾਰ ਸਿੰਗਲ ਤੇ ਥ੍ਰੀ ਫੇਜ਼ `ਚ 3 ਤੋਂ 10 ਹਾਰਸ ਪਾਵਰ ਦਾ ਕੁਨੈਕਸ਼ਨ ਲੈ ਸਕਦੇ ਹਨ। ਇਸਦੇ ਨਾਲ ਹੀ ਖਪਤਕਾਰਾਂ ਨੂੰ ਅਸਥਾਈ ਪੰਪ ਕੁਨੈਕਸ਼ਨ ਲਈ ਘੱਟੋ-ਘੱਟ ਤਿੰਨ ਮਹੀਨਿਆਂ ਦਾ ਅਗਾਊਂ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ।
ਇਨ੍ਹਾਂ ਕੁਨੈਕਸ਼ਨਾਂ ਦੀ ਫ਼ੀਸ ਦਾ ਵੇਰਵਾ:
3 ਹਾਰਸ ਪਾਵਰ ਥ੍ਰੀ ਫੇਜ਼ ਲਈ ਕੁਨੈਕਸ਼ਨ ਫੀਸ:
● ਪੇਂਡੂ ਖੇਤਰ `ਚ ਕਿਸਾਨਾਂ ਨੂੰ 3 ਮਹੀਨਿਆਂ ਲਈ 5 ਹਜ਼ਾਰ 236 ਰੁਪਏ ਤੇ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 5 ਹਜ਼ਾਰ 864 ਰੁਪਏ ਅਦਾ ਕਰਨੇ ਪੈਣਗੇ ।
● ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 4 ਮਹੀਨਿਆਂ ਲਈ 6 ਹਜ਼ਾਰ 869 ਰੁਪਏ ਤੇ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 7 ਹਜ਼ਾਰ 706 ਰੁਪਏ ਦੇਣੇ ਪੈਣਗੇ।
● ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 5 ਮਹੀਨਿਆਂ ਲਈ 8 ਹਜ਼ਾਰ 501 ਰੁਪਏ ਤੇ ਦੂਜੇ ਪਾਸੇ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 9 ਹਜ਼ਾਰ 547 ਰੁਪਏ ਦੇਣੇ ਪੈਣਗੇ।
5 ਹਾਰਸ ਪਾਵਰ ਥ੍ਰੀ ਫੇਜ਼ ਲਈ ਕੁਨੈਕਸ਼ਨ ਫੀਸ:
● ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 3 ਮਹੀਨਿਆਂ ਲਈ 8 ਹਜ਼ਾਰ 501 ਰੁਪਏ ਤੇ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 9 ਹਜ਼ਾਰ 547 ਰੁਪਏ ਅਦਾ ਕਰਨੇ ਪੈਣਗੇ।
● ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 4 ਮਹੀਨਿਆਂ ਲਈ 11 ਹਜ਼ਾਰ 221 ਰੁਪਏ, ਜਦੋਂਕਿ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 12 ਹਜ਼ਾਰ 616 ਰੁਪਏ ਅਦਾ ਕਰਨੇ ਪੈਣਗੇ।
● ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 5 ਮਹੀਨਿਆਂ ਲਈ 13 ਹਜ਼ਾਰ 941 ਰੁਪਏ ਤੇ ਸ਼ਹਿਰੀ ਖੇਤਰ ਦੇ ਖੇਤੀ ਖਪਤਕਾਰਾਂ ਨੂੰ 15 ਹਜ਼ਾਰ 685 ਰੁਪਏ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ : Irrigation Subsidy: ਕਿਸਾਨ ਭਰਾਵੋਂ ਗੰਨੇ ਦੀ ਖੇਤੀ `ਚ ਤੁਪਕਾ ਸਿੰਚਾਈ ਨੂੰ ਅਪਣਾ ਕੇ ਸਬਸਿਡੀ ਦੇ ਪਾਤਰ ਬਣੋ
7.5 ਤੋਂ 8 ਹਾਰਸ ਪਾਵਰ ਥ੍ਰੀ ਫੇਜ਼ ਲਈ ਕੁਨੈਕਸ਼ਨ ਫੀਸ:
ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 3 ਮਹੀਨਿਆਂ ਲਈ 13 ਹਜ਼ਾਰ 397 ਰੁਪਏ, ਜਦੋਂਕਿ ਸ਼ਹਿਰੀ ਖੇਤਰ ਦੇ ਖੇਤੀ ਖਪਤਕਾਰਾਂ ਨੂੰ 15 ਹਜ਼ਾਰ 71 ਰੁਪਏ ਦੇਣੇ ਪੈਣਗੇ।
ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 4 ਮਹੀਨਿਆਂ ਲਈ 17 ਹਜ਼ਾਰ 750 ਰੁਪਏ ਤੇ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 19 ਹਜ਼ਾਰ 982 ਰੁਪਏ ਦੇਣੇ ਪੈਣਗੇ।
ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 5 ਮਹੀਨਿਆਂ ਲਈ 22 ਹਜ਼ਾਰ 102 ਰੁਪਏ ਤੇ ਦੂਜੇ ਪਾਸੇ ਸ਼ਹਿਰੀ ਖੇਤਰ ਦੇ ਖੇਤੀ ਖਪਤਕਾਰਾਂ ਨੂੰ 24 ਹਜ਼ਾਰ 892 ਰੁਪਏ ਦੇਣੇ ਪੈਣਗੇ।
10 ਹਾਰਸ ਪਾਵਰ ਥ੍ਰੀ ਫੇਜ਼ ਲਈ ਕੁਨੈਕਸ਼ਨ ਫੀਸ:
ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 3 ਮਹੀਨਿਆਂ ਲਈ 16 ਹਜ਼ਾਰ 662 ਰੁਪਏ ਤੇ ਸ਼ਹਿਰੀ ਖੇਤਰ ਦੇ ਕਿਸਾਨਾਂ ਨੂੰ 18 ਹਜ਼ਾਰ 754 ਰੁਪਏ ਦੇਣੇ ਪੈਣਗੇ।
ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 4 ਮਹੀਨਿਆਂ ਲਈ 22 ਹਜ਼ਾਰ 102 ਰੁਪਏ ਤੇ ਸ਼ਹਿਰੀ ਖੇਤਰਾਂ ਦੇ ਕਿਸਾਨਾਂ ਨੂੰ 24 ਹਜ਼ਾਰ 892 ਰੁਪਏ ਅਦਾ ਕਰਨੇ ਪੈਣਗੇ।
ਪੇਂਡੂ ਖੇਤਰਾਂ `ਚ ਕਿਸਾਨਾਂ ਨੂੰ 5 ਮਹੀਨਿਆਂ ਲਈ 27 ਹਜ਼ਾਰ 543 ਰੁਪਏ ਤੇ ਸ਼ਹਿਰੀ ਖੇਤਰ ਦੇ ਖੇਤੀ ਖਪਤਕਾਰਾਂ ਨੂੰ 31 ਹਜ਼ਾਰ 30 ਰੁਪਏ ਦੇਣੇ ਪੈਣਗੇ।
Summary in English: Farmers will get electricity pump connection for irrigation of crops from the government