1. Home

Business Loan: ਔਰਤਾਂ ਲਈ ਬਣੀਆਂ ਇਹ ਖਾਸ ਸਕੀਮਾਂ, ਜਾਣੋ ਕਿਵੇਂ ਮਿਲੇਗਾ ਬਿਜ਼ਨੇਸ ਲੋਨ?

ਅੱਜ ਅੱਸੀ ਉਨ੍ਹਾਂ ਔਰਤਾਂ ਲਈ ਇੱਕ ਖਾਸ ਖ਼ਬਰ ਲੈ ਕੇ ਆਏ ਹਾਂ, ਜੋ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ।

Gurpreet Kaur Virk
Gurpreet Kaur Virk
ਔਰਤਾਂ ਲਈ ਬਣੀਆਂ ਇਹ ਖਾਸ ਸਕੀਮਾਂ

ਔਰਤਾਂ ਲਈ ਬਣੀਆਂ ਇਹ ਖਾਸ ਸਕੀਮਾਂ

Loan: ਅਜੋਕੇ ਸਮੇਂ ਵਿੱਚ ਬੀਬੀਆਂ ਵੀ ਕਮਾਈ ਦੇ ਸਾਧਨ ਅਪਨਾਉਣ ਪ੍ਰਤੀ ਜਾਗਰੁਕ ਹੋਈਆਂ ਹਨ। ਭਾਵੇਂ ਨੌਕਰੀ ਦਾ ਕਿੱਤਾ ਹੋਵੇ ਜਾਂ ਫਿਰ ਆਪਣਾ ਕਾਰੋਬਾਰ, ਔਰਤਾਂ ਵੀ ਅੱਜਕੱਲ੍ਹ ਮਰਦਾ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੀ ਪਛਾਣ ਬਣਾ ਰਹੀਆਂ ਹਨ। ਕਰੋਨਾ ਕਾਲ ਤੋਂ ਬਾਅਦ ਤਾਂ ਇਹ ਜ਼ਿਆਦਾ ਦੇਖਣ ਨੂੰ ਮਿਲਿਆ ਹੈ ਕਿ ਔਰਤਾਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਪ੍ਰਤੀ ਭਾਗੀਦਾਰੀ ਵਧੀ ਹੈ। ਅੱਜ ਦਾ ਲੇਖ ਖਾਸ ਤੌਰ 'ਤੇ ਉਨ੍ਹਾਂ ਔਰਤਾਂ ਲਈ ਹੈ ਜੋ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ।

Business Loan Schemes for Women: ਪਿਛਲੇ ਕੁਝ ਸਾਲਾਂ ਵਿੱਚ ਨੌਕਰੀ ਤੋਂ ਲੈ ਕੇ ਕਾਰੋਬਾਰ ਤੱਕ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ ਹੈ। ਜੇਕਰ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਇਸ ਦੌਰਾਨ ਨੌਕਰੀ ਤੋਂ ਵੱਧ ਆਪਣੇ ਕਾਰੋਬਾਰ ਵੱਲ ਔਰਤਾਂ ਦਾ ਰੁਝਾਨ ਵਧਿਆ ਹੈ। ਜਿਸਦੇ ਚਲਦਿਆਂ ਅੱਜ ਅੱਸੀ ਉਨ੍ਹਾਂ ਔਰਤਾਂ ਲਈ ਇੱਕ ਖਾਸ ਖ਼ਬਰ ਲੈ ਕੇ ਆਏ ਹਾਂ, ਜੋ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ।

ਦਰਅਸਲ, ਔਰਤਾਂ ਦੇ ਸਸ਼ਕਤੀਕਰਨ ਦੀ ਹਰ ਕਿਤੇ ਚਰਚਾ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਆਏ ਦਿਨ ਔਰਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਵੀਆਂ-ਨਵੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਦੱਸ ਦੇਈਏ ਕਿ ਭਾਰਤ ਦੀਆਂ ਪ੍ਰਮੁੱਖ ਲੋਨ ਦੇਣ ਵਾਲੀਆਂ ਸੰਸਥਾਵਾਂ ਨੇ ਵੱਖ-ਵੱਖ ਕਰਜ਼ਾ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਲੇਖ ਰਾਹੀਂ ਅੱਸੀ ਦੱਸਾਂਗੇ ਕਿ ਰਿਆਇਤੀ ਵਿਆਜ ਦਰਾਂ 'ਤੇ ਔਰਤਾਂ ਲਈ ਕਿਹੜੀਆਂ ਸਕੀਮਾਂ ਲਾਹੇਵੰਦ ਹੈ ਅਤੇ ਔਰਤਾਂ ਨੂੰ ਇਹ ਕਾਰੋਬਾਰੀ ਲੋਨ ਕਿਵੇਂ ਪ੍ਰਾਪਤ ਕਰਨਾ ਹੈ।

ਕਿਵੇਂ ਮਿਲੇਗਾ ਔਰਤਾਂ ਨੂੰ ਬਿਜ਼ਨੇਸ ਲੋਨ?

1. ਸੈਂਟਰਲ ਬੈਂਕ ਆਫ਼ ਇੰਡੀਆ ਤੋਂ ਸੇਂਟ ਕਲਿਆਣੀ
ਸੈਂਟਰਲ ਬੈਂਕ ਆਫ਼ ਇੰਡੀਆ ਦਾ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ, ਪਰ ਕਿ ਤੁਸੀ ਜਾਣਦੇ ਹੋ ਕਿ ਇਹ ਬੈਂਕ ਉਨ੍ਹਾਂ ਮਹਿਲਾ ਉੱਦਮੀਆਂ ਨੂੰ ਲੋਨ ਪ੍ਰਦਾਨ ਕਰਦਾ ਹੈ ਜੋ ਆਪਣਾ ਨਵਾਂ ਕਾਰੋਬਾਰ ਖੋਲ੍ਹਣਾ ਚਾਹੁੰਦੇ ਹਨ ਜਾਂ ਮੌਜੂਦਾ ਕਾਰੋਬਾਰ ਦਾ ਵਿਸਤਾਰ ਕਰਨਾ ਚਾਹੁੰਦੇ ਹਨ।

2. ਭਾਰਤੀ ਮਹਿਲਾ ਬੈਂਕ ਤੋਂ ਸ਼ਿੰਗਾਰ ਅਤੇ ਅੰਨਪੂਰਨਾ ਲੋਨ ਸਕੀਮਾਂ
ਸ਼ਿੰਗਾਰ ਲੋਨ ਉਨ੍ਹਾਂ ਔਰਤਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜੋ ਆਪਣਾ ਬਿਊਟੀ ਪਾਰਲਰ ਖੋਲ੍ਹਣਾ ਚਾਹੁੰਦੀਆਂ ਹਨ, ਜਦੋਂਕਿ ਅੰਨਪੂਰਨਾ ਲੋਨ ਸਕੀਮ ਉਨ੍ਹਾਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਜੋ ਦੁਪਹਿਰ ਦਾ ਖਾਣਾ ਵੇਚਣ ਲਈ ਫੂਡ ਕੈਟਰਿੰਗ ਕਾਰੋਬਾਰ ਖੋਲ੍ਹਣਾ ਚਾਹੁੰਦੀਆਂ ਹਨ।

3. ਮੁਦਰਾ ਲੋਨ
ਸ਼ਾਇਦ ਹੀ ਤੁਸੀ ਜਾਣਦੇ ਹੋਵੋ ਕਿ ਇਸ ਸਕੀਮ ਤਹਿਤ ਮਹਿਲਾ ਉੱਦਮੀਆਂ ਨੂੰ ਵੀ ਕਰਜ਼ੇ ਦਿੱਤੇ ਜਾਂਦੇ ਹਨ। ਦੱਸ ਦੇਈਏ ਕਿ ਇਸ ਯੋਜਨਾ ਰਾਹੀਂ ਮਹਿਲਾ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ। ਇਸ ਸਕੀਮ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਮਹਿਲਾ ਉੱਦਮੀਆਂ ਲਈ ਵਿਆਜ ਦਰਾਂ 'ਤੇ ਛੋਟ ਦਿੱਤੀ ਜਾਂਦੀ ਹੈ ਅਤੇ ਭਾਰਤ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।

ਇਹ ਵੀ ਪੜ੍ਹੋ : Sukanya Samriddhi Yojana Update: ਸਮਾਂ ਸੀਮਾ ਤੋਂ ਪਹਿਲਾਂ ਇਸ ਤਰ੍ਹਾਂ ਕਢਵਾਓ ਪੈਸੇ! ਜਾਣੋ ਪੂਰੀ ਪ੍ਰਕਿਰਿਆ!

4. ਬੈਂਕ ਆਫ ਬੜੌਦਾ ਤੋਂ ਸ਼ਕਤੀ ਯੋਜਨਾ
ਦੇਨਾ ਬੈਂਕ ਦੀ ਸ਼ਕਤੀ ਯੋਜਨਾ ਵੀ ਮਹਿਲਾ ਉੱਦਮੀਆਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ, ਪ੍ਰਚੂਨ ਵਪਾਰ, ਮਾਈਕ੍ਰੋ ਕਰੈਡਿਟ, ਸਿੱਖਿਆ, ਹਾਊਸਿੰਗ, ਨਿਰਮਾਣ ਅਤੇ ਸੇਵਾ ਖੇਤਰਾਂ ਸਮੇਤ ਕਈ ਖੇਤਰਾਂ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਕਰਜ਼ੇ 'ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਂਦੀ ਹੈ ਅਤੇ 5 ਲੱਖ ਰੁਪਏ ਤੱਕ ਦੇ ਕਰਜ਼ੇ 'ਤੇ ਵਿਆਜ ਦਰ ਵਿੱਚ 0.50% ਛੋਟ ਦਿੱਤੀ ਜਾਂਦੀ ਹੈ।

5. ਕੇਨਰਾ ਬੈਂਕ ਤੋਂ ਸਿੰਡ ਮਹਿਲਾ ਸ਼ਕਤੀ
ਇਹ ਸਕੀਮ ਜਾਂ ਤਾਂ ਨਵੀਆਂ ਅਤੇ ਮੌਜੂਦਾ ਵਪਾਰਕ ਇਕਾਈਆਂ ਦੀਆਂ ਕਾਰਜਸ਼ੀਲ ਪੂੰਜੀ ਲੋੜਾਂ ਨੂੰ ਪੂਰਾ ਕਰਨ ਲਈ ਨਕਦ ਕ੍ਰੈਡਿਟ ਦੇ ਰੂਪ ਵਿੱਚ ਜਾਂ 10 ਸਾਲਾਂ ਤੱਕ ਦੀ ਮਿਆਦ ਦੇ ਕਰਜ਼ੇ ਦੇ ਰੂਪ ਵਿੱਚ ਉਪਲਬਧ ਹੈ। ਜੇਕਰ ਤੁਹਾਡੇ ਕਾਰੋਬਾਰ ਨੂੰ ਵੀ ਅਜਿਹੇ ਲੋਨ ਦੀ ਜ਼ਰੂਰਤ ਹੈ, ਤਾਂ ਇਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਔਰਤਾਂ ਦੀ ਘੱਟੋ-ਘੱਟ 50% ਹਿੱਸੇਦਾਰੀ ਹੋਣੀ ਚਾਹੀਦੀ ਹੈ।

Summary in English: These special schemes for women, know how to get a business loan?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters