1. Home

ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਬੈਂਕ ਸਕੀਮ ਰਾਹੀਂ ਮਿਲੇਗੀ ਸਬਸਿਡੀ

ਕਿਸਾਨ ਭਰਾਵੋਂ ਆਪਣੇ ਖੇਤੀਬਾੜੀ ਸੰਧਾਂ `ਤੇ ਸਬਸਿਡੀ ਪਾਓ ਅਤੇ ਕਾਰੋਬਾਰ `ਚ ਵਾਧਾ ਕਰਨ ਲਈ ਤਿਆਰ ਹੋ ਜਾਓ।

 Simranjeet Kaur
Simranjeet Kaur
Agriculture Machinery Bank Scheme

Agriculture Machinery Bank Scheme

ਜਿਆਦਾਤਰ ਕਿਸਾਨ ਆਪਣੀ ਖੇਤੀ ਦੇ ਕਿੱਤੇ ਨੂੰ ਅੱਗੇ ਨਹੀਂ ਵਧਾ ਪਾਉਂਦੇ। ਇਸਦਾ ਮੁੱਖ ਕਾਰਨ ਖੇਤੀਬਾੜੀ ਮਸ਼ੀਨਰੀ ਦੀ ਉਪਲੱਬਦੀ ਨਾ ਹੋਣਾ ਵੀ ਮੰਨਿਆ ਜਾ ਸਕਦਾ ਹੈ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਰਕਾਰ ਨੇ ਹੁਣ ਕਿਸਾਨਾਂ ਦੀ ਖੇਤੀ ਮਸ਼ੀਨਰੀ ਸੰਬੰਧੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਮਸ਼ੀਨਰੀ ਬੈਂਕ (Agricultural Machinery Bank Scheme) ਵਰਗੀ ਸਕੀਮ ਦਾ ਪ੍ਰਬੰਧ ਕੀਤਾ ਹੈ।

ਖੇਤੀਬਾੜੀ ਮਸ਼ੀਨਰੀ ਬੈਂਕ ਸਕੀਮ ਕਿ ਹੈ?
ਇਹ ਸਕੀਮ ਦੀ ਸ਼ੁਰੁਆਤ ਕਿਸਾਨਾਂ ਦੇ ਖੇਤੀ ਕਾਰੋਬਾਰਾਂ ਨੂੰ ਵਧਾਉਣ ਲਈ ਕੀਤੀ ਗਈ ਹੈ। ਇਸ ਸਕੀਮ ਦੇ ਤਹਿਤ ਖੇਤੀ ਮਸ਼ੀਨਾਂ ਦੀ ਉਪਲਬਧਤਾ ਵਧਾਉਣ ਲਈ ਪਿੰਡਾਂ ਵਿੱਚ ਖੇਤੀ ਮਸ਼ੀਨਰੀ ਬੈਂਕ ਖੋਲ੍ਹੇ ਜਾਣਗੇ। ਜਿਸ `ਤੋਂ ਪਿੰਡ ਦਾ ਕੋਈ ਵੀ ਕਿਸਾਨ ਖੇਤੀਬਾੜੀ ਮਸ਼ੀਨਰੀ ਕਿਰਾਏ 'ਤੇ ਮੁਹੱਈਆ ਕਰ ਸਕਦੇ ਹਨ। ਸਰਕਾਰ ਰਾਹੀਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਸਕੀਮ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਮੁੱਖ ਦਸਤਾਵੇਜ਼:
ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਭਰਾਵਾਂ ਨੂੰ ਇਨ੍ਹਾਂ ਦਸਤਾਵੇਜਾਂ ਜਿਵੇਂ ਕਿ ਰਾਸ਼ਨ ਕਾਰਡ, ਆਧਾਰ ਕਾਰਡ, ਰਿਹਾਇਸ਼ ਦਾ ਸਰਟੀਫਿਕੇਟ, ਉਮਰ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੈਂਕ ਖਾਤੇ ਦੀ ਪਾਸਬੁੱਕ, ਪਾਸਪੋਰਟ ਆਕਾਰ ਦੀ ਫੋਟੋ, ਮਸ਼ੀਨਰੀ ਦੇ ਬਿੱਲ ਦੀ ਕਾਪੀ ਆਦਿ ਬੈਂਕ `ਚ ਜਮ੍ਹਾ ਕਰਾਉਣੀ ਪਵੇਗੀ।

ਇਸ ਸਕੀਮ ਦੇ ਫਾਇਦੇ:
● ਫਾਰਮ ਮਸ਼ੀਨਰੀ ਬੈਂਕ ਰਾਹੀਂ ਕਿਸਾਨਾਂ ਨੂੰ ਕਿਰਾਏ 'ਤੇ ਉਪਕਰਨ ਉਪਲਬਧ ਕਰਵਾਏ ਜਾਣਗੇ।
● ਇਸ ਸਕੀਮ ਦੇ ਤਹਿਤ ਅਨੁਸੂਚਿਤ ਜਾਤੀ, ਕਬੀਲੇ, ਔਰਤਾਂ, ਬੀਪੀਐਲ ਕਾਰਡ ਧਾਰਕਾਂ ਅਤੇ ਛੋਟੇ ਕਿਸਾਨਾਂ ਨੂੰ ਮਦਦ ਦਿੱਤੀ ਜਾਏਗੀ।
● ਇੱਕ ਸਾਲ ਦੇ ਅੰਦਰ ਕਿਸਾਨ ਤਿੰਨ ਵੱਖ ਵੱਖ ਕ੍ਰਿਸ਼ੀ ਸੰਧਾਂ `ਤੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ।
● ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਉਪਕਰਣਾਂ `ਤੇ 80% ਤੱਕ ਸਬਸਿਡੀ ਮਿਲ ਸਕਦੀ ਹੈ।
● ਇਸ ਨਾਲ ਘੱਟ ਤੋਂ ਘੱਟ ਲਾਗਤ ਵਿੱਚ ਕਿਸਾਨ ਖੇਤੀ ਸੰਦਾਂ ਦੀ ਵਰਤੋਂ ਕਰਦੇ ਹੋਏ ਆਪਣੀ ਪੈਦਾਵਾਰ `ਚ ਵਾਧਾ ਕਰ ਸਕਦੇ ਹਨ।
● ਇਸ ਯੋਜਨਾ ਨਾਲ ਇੱਕ ਤਾਂ ਸਮੇਂ ਦੀ ਦੂਜਾ ਪੈਸੇ ਦੀ ਬੱਚਤ ਹੁੰਦੀ ਹੈ।
● ਖੇਤੀ ਮਸ਼ੀਨਰੀ ਬੈਂਕ ਖੋਲ੍ਹਣ ਲਈ ਕਿਸਾਨ ਨੂੰ ਸਿਰਫ਼ 20 ਫ਼ੀਸਦੀ ਰਕਮ ਅਦਾ ਕਰਨੀ ਪੈਂਦੀ ਹੈ।
● ਕ੍ਰਿਸ਼ੀ ਯੰਤਰ ਬੈਂਕ ਸਕੀਮ ਤਹਿਤ 3 ਸਾਲਾਂ ਵਿੱਚ ਸਿਰਫ਼ ਇੱਕ ਵਾਰ ਹੀ ਇੱਕ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : Farm Machinery Apps: ਸਿਰਫ ਇੱਕ ਕਲਿੱਕ 'ਤੇ ਕਰੋ ਮਸ਼ੀਨਾਂ ਦਾ ਲੈਣ-ਦੇਣ! ਜਾਣੋ ਕਿਵੇਂ?

ਅਰਜ਼ੀ ਕਿਵੇਂ ਦੇਣੀ ਹੈ?
ਸਾਥੀਓ ਜੇ ਤੁਸੀ ਵੀ ਇਸ ਸਕੀਮ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਸ ਅਰਜ਼ੀ ਲਈ ਆਨਲਾਈਨ ਰਜਿਸਟਰੇਸ਼ਨ ਕਰੋ। ਰਜਿਸਟਰੇਸ਼ਨ ਕਰਨ ਲਈ ਹੋਮ ਪੇਜ 'ਤੇ ਤੁਹਾਨੂੰ ਰਜਿਸਟ੍ਰੇਸ਼ਨ ਟੈਬ 'ਤੇ ਕਲਿੱਕ ਕਰਨਾ ਹੋਵੇਗਾ। ਇਸ `ਚ ਚਾਰ ਕਿਸਮ ਦੀ ਕੈਟੇਗਰੀ ਫਾਰਮਰ, ਮੈਨਿਊਫੈਕਚਰਰ, ਐਂਟਰਪ੍ਰੇਨਿਓਰ, ਸੋਸਾਈਟੀ ਜਾਂ ਐਸਐਚਜੀ ਜਾਂ ਐਫਪੀਓ ਖੁੱਲ੍ਹ ਜਾਣਗੇ। ਇਸ `ਚ ਤੁਸੀਂ ਆਪਣੀ ਕੈਟੇਗਰੀ ਦੀ ਚੋਣ ਕਰੋ।
ਇਸ ਤੋਂ ਬਾਅਦ ਤੁਹਾਨੂੰ ਆਪਣੀ ਜਾਣਕਾਰੀ ਜਿਵੇਂ ਕਿ ਨਾਮ, ਜੀਐਸਟੀ ਨੰਬਰ, ਪਤਾ, ਮੋਬਾਈਲ ਨੰਬਰ ਆਦਿ ਭਰਨਾ ਹੋਵੇਗਾ।
ਇਸੇ ਨਾਲ ਹੀ ਤੁਹਾਡੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਅੰਤ `ਚ ਤੁਸੀ ਸਬਸਿਡੀ ਦਾ ਫ਼ੈਇਦਾ ਲੈ ਸਕਦੇ ਹੋ।

ਮੁੱਖ ਖੇਤੀਬਾੜੀ ਉਪਕਰਣ:
ਇਸ ਯੋਜਨਾ ਦੇ ਅਧੀਨ ਕੁਝ ਖਾਸ ਖੇਤੀਬਾੜੀ ਉਪਕਰਣ ਜਿਵੇਂ ਕਿ ਹਲ, ਥਰੈਸ਼ਰ (thresher), ਟਿਲਰ (tiller), ਰੋਟਾਵੇਟਰ (rotavator), ਬੀਜ ਖਾਦ ਡ੍ਰਿਲ ਹਨ। ਇਨ੍ਹਾਂ ਉਪਕਰਣਾਂ ਦੀ ਵਰਤੋਂ ਖੇਤਬਾੜੀ ਲਈ ਬਹੁਤ ਜਰੂਰੀ ਹੈ।

Summary in English: Farmers will get subsidy through Agricultural Machinery Bank Scheme

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters