ਖੇਤੀ ਕਰਨ `ਚ ਕਿਸਾਨਾਂ ਦੀ ਮਿਹਨਤ ਤੇ ਲਾਗਤ ਦੋਵੇਂ ਲਗਦੀਆਂ ਹਨ। ਪਰ ਕਈ ਵਾਰ ਉਨ੍ਹਾਂ ਦੀਆਂ ਫ਼ਸਲਾਂ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਬੇਮੌਸਮੀ ਬਾਰਸ਼ ਉਨ੍ਹਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੰਦਿਆਂ ਹਨ। ਜਿਸ ਕਾਰਨ ਕਿਸਾਨ ਦੀ ਮਿਹਨਤ ਬਰਬਾਦ ਹੋ ਜਾਂਦੀ ਹੈ ਤੇ ਖੇਤੀ `ਚ ਲਾਇਆ ਪੈਸਾ ਵੀ ਮਿੱਟੀ ਹੋ ਜਾਂਦਾ ਹੈ।
ਫਸਲ ਖਰਾਬ ਹੋਣ ਦੀ ਸਥਿਤੀ `ਚ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਨੇ 'ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ' ਬਣਾਈ ਹੈ। ਇਸ ਸਕੀਮ ਦੇ ਤਹਿਤ, ਜੇਕਰ ਤੁਹਾਡੀ ਫਸਲ ਹੜ੍ਹ ਜਾਂ ਮੀਂਹ ਨਾਲ ਪ੍ਰਭਾਵਿਤ ਹੁੰਦੀ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਰਕਾਰ ਤੁਹਾਨੂੰ ਤੁਹਾਡੀ ਫਸਲ ਦਾ ਮੁਆਵਜ਼ਾ ਦੇਵੇਗੀ। ਆਓ ਜਾਣਦੇ ਹਾਂ ਇਸ ਸਕੀਮ ਤਹਿਤ ਤੁਸੀਂ ਆਪਣੀ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਕਿਵੇਂ ਪ੍ਰਾਪਤ ਕਰ ਸਕਦੇ ਹੋ।
ਦੇਸ਼ `ਚ ਮੀਂਹ ਤੇ ਹੜ੍ਹਾਂ ਦੀ ਸਥਿਤੀ:
ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਿਸ਼ ਜਾਰੀ ਹੈ। ਜਿਸ ਦਾ ਕਿਸਾਨਾਂ ਦੀਆਂ ਫਸਲਾਂ 'ਤੇ ਮਾੜਾ ਅਸਰ ਪੈ ਰਿਹਾ ਹੈ। ਹਾਲ ਹੀ `ਚ ਅਸਾਮ ਤੇ ਮਹਾਰਾਸ਼ਟਰ ਦੇ ਕਈ ਇਲਾਕਿਆਂ `ਚ ਹੜ੍ਹਾਂ ਦੇ ਕਹਿਰ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਦੇਸ਼ ਦੇ ਹੋਰ ਸੂਬਿਆਂ ਜਿਵੇਂ ਮੱਧ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਤੇ ਗੁਜਰਾਤ `ਚ ਵੀ ਭਾਰੀ ਮੀਂਹ ਕਾਰਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਪਰ ਅਜਿਹੀ ਸਥਿਤੀ `ਚ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਜੁੜਦੇ ਹੋ, ਤਾਂ ਇਹ ਸਰਕਾਰੀ ਯੋਜਨਾ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ।
ਮੁਆਵਜ਼ਾ ਕਿਵੇਂ ਮਿਲੇਗਾ?
ਜੇਕਰ ਕਿਸਾਨਾਂ ਦੀ ਫ਼ਸਲ ਮੀਂਹ ਜਾਂ ਕਿਸੇ ਕਿਸਮ ਦੀ ਕੁਦਰਤੀ ਆਫ਼ਤ ਕਾਰਨ ਖ਼ਰਾਬ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਰਾਹੀਂ ਬੀਮਾ ਕੰਪਨੀ (Insurance Company) ਕੋਲ ਸਮੇਂ ਸਿਰ ਸੂਚਨਾ ਦਰਜ ਕਰਨੀ ਪਵੇਗੀ। ਤੁਹਾਨੂੰ ਇਹ ਜਾਣਕਾਰੀ 72 ਘੰਟਿਆਂ ਦੇ ਅੰਦਰ ਬੀਮਾ ਕੰਪਨੀ ਨੂੰ ਦੇਣੀ ਪਵੇਗੀ। ਇਸ ਤੋਂ ਬਾਅਦ, ਬੀਮਾ ਕੰਪਨੀ ਫਿਰ ਆਪਣੇ ਇੱਕ ਅਧਿਕਾਰੀ ਨੂੰ ਖੇਤ ਤੇ ਫਸਲ ਦਾ ਮੁਆਇਨਾ ਕਰਨ ਲਈ ਭੇਜੇਗੀ। ਉਹ ਦੇਖਣਗੇ ਕੀ ਕੋਈ ਫਸਲ ਖਰਾਬ ਹੋਈ ਹੈ ਕਿ ਨਹੀਂ ਤੇ ਜੇ ਹੋਈ ਹੈ, ਤੇ ਕਿਵੇਂ ਹੋਈ ਹੈ। ਸਭ ਕੁਝ ਸਹੀ ਪਾਏ ਜਾਣ ਤੋਂ ਬਾਅਦ, ਬੀਮਾ ਕੰਪਨੀ ਨੁਕਸਾਨ ਦੀ ਰਕਮ ਕਿਸਾਨ ਦੇ ਖਾਤੇ `ਚ ਟਰਾਂਸਫਰ ਕਰ ਦਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖੁਸ਼ਖਬਰੀ, 90 ਖੇਤੀ ਸੰਦਾਂ `ਤੇ ਮਿਲੇਗੀ ਸਬਸਿਡੀ
ਸਕੀਮ `ਚ ਅਪਲਾਈ ਕਰਨ ਦਾ ਤਰੀਕਾ:
ਤੁਸੀਂ ਇਸ ਸਕੀਮ ਲਈ ਔਨਲਾਈਨ ਤੇ ਔਫਲਾਈਨ ਦੋਵੇਂ ਢੰਗ ਨਾਲ ਅਰਜ਼ੀ ਦੇ ਸਕਦੇ ਹੋ। ਔਨਲਾਈਨ ਅਰਜ਼ੀ ਦੇਣ ਦੇ ਲਈ ਤੁਹਾਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਅਧਿਕਾਰਤ ਵੈੱਬਸਾਈਟ (Official Website) 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਸਕੀਮ ਲਈ ਆਫਲਾਈਨ ਅਪਲਾਈ ਕਰਦੇ ਹੋ, ਤਾਂ ਤੁਹਾਨੂੰ ਆਪਣੇ ਨੇੜੇ ਦੇ ਕਿਸੇ ਵੀ ਬੈਂਕ `ਚ ਜਾ ਕੇ ਇਸ ਸਕੀਮ ਲਈ ਅਪਲਾਈ ਕਰਨਾ ਹੋਵੇਗਾ।
ਕਿਹੜੇ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ:
●ਗੈਰ-ਕਰਜ਼ਦਾਰ ਕਿਸਾਨ,
●ਹਿੱਸੇਦਾਰਾਂ ਤੇ
●ਗਰੀਬ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ।
Summary in English: Get compensation for crops destroyed by floods and rains through this scheme!