1. Home

ਕਿਸਾਨਾਂ ਲਈ ਖੁਸ਼ਖਬਰੀ, 90 ਖੇਤੀ ਸੰਦਾਂ `ਤੇ ਮਿਲੇਗੀ ਸਬਸਿਡੀ

ਸਰਕਾਰ ਨੇ 90 ਕਿਸਮਾਂ ਦੇ ਖੇਤੀ ਸੰਦਾਂ ਖਰੀਦਣ 'ਤੇ ਸਬਸਿਡੀ ਦੇਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ।

 Simranjeet Kaur
Simranjeet Kaur
ਖੇਤੀ ਸੰਦਾਂ `ਤੇ  ਸਬਸਿਡੀ

ਖੇਤੀ ਸੰਦਾਂ `ਤੇ ਸਬਸਿਡੀ

ਖੇਤਾਂ `ਚ ਫ਼ਸਲਾਂ ਨੂੰ ਉਗਾਉਣ ਤੋਂ ਲੈ ਕੇ ਵਾਢੀ ਤੱਕ ਕਿਸਾਨ ਖੇਤੀ ਸੰਦਾਂ ਦੀ ਵਰਤੋਂ ਕਰਦੇ ਹਨ। ਖੇਤੀ ਉਪਕਰਣਾਂ `ਚ ਟਰੈਕਟਰ, ਟ੍ਰੇਲਰ, ਖੇਤੀ ਸੰਦ, ਸਿੰਚਾਈ ਸੰਦ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਖੇਤੀ ਸੰਦਾਂ ਨਾਲ ਖੇਤੀਬਾੜੀ ਸੰਬੰਧੀ ਕੰਮ ਘੱਟ ਸਮੇਂ `ਚ ਆਸਾਨੀ ਨਾਲ ਕੀਤੇ ਜਾਂਦੇ ਹਨ। ਕਿਸਾਨਾਂ ਦੀ ਖੇਤੀ ਸੰਦਾਂ ਲਈ ਵਧਦੀ ਲੋੜ ਨੂੰ ਵੇਖਦੇ ਹੋਏ, ਸਰਕਾਰ ਇਸ ਸਬੰਧੀ ਕੁਝ ਵਿਸ਼ੇਸ਼ ਕਦਮ ਚੁੱਕ ਰਹੀ ਹੈ। 

ਕਿਸਾਨਾਂ ਲਈ ਰਾਹਤ ਭਰਿਆ ਸਮੇਂ ਆਉਣ ਵਾਲਾ ਹੈ। ਜੀ ਹਾਂ, ਬਿਹਾਰ ਸਰਕਾਰ ਨੇ ਕਿਸਾਨਾਂ ਲਈ ਖੇਤੀ ਮਸ਼ੀਨਰੀ ਖਰੀਦਣ 'ਤੇ ਸਬਸਿਡੀ ਦੇਣ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ। ਇਸ ਸਕੀਮ ਦੇ ਦੌਰਾਨ ਕਿਸਾਨ ਭਰਾ ਕਿਸੇ ਇੱਕ ਦੋ ਸੰਦਾਂ `ਤੇ ਨਹੀਂ ਸਗੋਂ 90 ਕਿਸਮਾਂ ਦੇ ਖੇਤੀ ਸੰਦਾਂ `ਤੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ।      

ਅਰਜ਼ੀ ਕਿਵੇਂ ਦੇਣੀ ਹੈ?

ਇਸ ਯੋਜਨਾ ਨੂੰ ਐਗਰੀਕਲਚਰਲ ਮਸ਼ੀਨਾਈਜ਼ੇਸ਼ਨ ਸਟੇਟ ਸਕੀਮ(Agricultural Mechanization State Scheme) ਆਖਦੇ ਹਨ। ਜਿਸ ਰਾਹੀਂ ਕਿਸਾਨਾਂ ਨੂੰ ਖੇਤੀ ਸੰਦਾਂ `ਤੇ ਸਬਸਿਡੀ ਮਿਲਣੀ ਹੈ। ਕਿਸਾਨ ਭਰਾਵੋ ਜੇ ਤੁਸੀ ਵੀ ਇਸ ਸਕੀਮ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਸ ਅਰਜ਼ੀ ਲਈ ਆਨਲਾਈਨ ਰਜਿਸਟਰੇਸ਼ਨ ਕਰੋ। ਰਜਿਸਟਰੇਸ਼ਨ ਕਰਨ ਲਈ ਇਸ ਵੈੱਬਸਾਈਟ www.farmech.bih.nic.in  ਜਾਂ OFMASPortal ਦੀ ਵਰਤੋਂ ਕਰ ਸਕਦੇ ਹੋ। ਇਸ ਸਕੀਮ ਨੂੰ ਭਰਨ ਲਈ 31 ਦਸੰਬਰ 2022 ਆਖਰੀ ਮਿਤੀ ਦੱਸੀ ਗਈ ਹੈ।

ਕੁਝ ਖ਼ਾਸ ਜਾਣਕਾਰੀ: 

ਤੁਹਾਨੂੰ ਦੱਸ ਦਈਏ ਕਿ ਕ੍ਰਿਸ਼ੀ ਮਸ਼ੀਨੀਕਰਨ ਸਾਫਟਵੇਅਰ OFMAS 'ਤੇ ਅਰਜ਼ੀ ਦੇਣ ਤੋਂ ਪਹਿਲਾਂ ਖੇਤੀਬਾੜੀ ਵਿਭਾਗ, ਬਿਹਾਰ ਦੇ DBTP ਪੋਰਟਲ 'ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਕਿਉਂਕਿ ਰਜਿਸਟਰੇਸ਼ਨ ਨੰਬਰ ਤੋਂ ਬਿਨਾਂ ਕਿਸਾਨਾਂ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਏਗੀ। ਵੱਖ-ਵੱਖ ਉਪਕਰਨ ਖਰੀਦਣ ਦੀ ਸੂਚੀ OFMASPortal `ਤੋਂ ਪ੍ਰਾਪਤ ਕੀਤੀ ਜਾਏਗੀ।

ਮੁੱਖ ਖੇਤੀਬਾੜੀ ਉਪਕਰਣ:

ਐਗਰੀਕਲਚਰਲ ਮਸ਼ੀਨਾਈਜ਼ੇਸ਼ਨ ਸਟੇਟ ਸਕੀਮ(2022-23) ਦੇ ਅਨੁਸਾਰ ਕਿਸਾਨਾਂ ਨੂੰ 90 ਕਿਸਮਾਂ ਦੇ ਸੰਦਾਂ `ਤੇ ਸਬਸਿਡੀ ਦਿੱਤੀ ਜਾਏਗੀ। ਜਿਸ ਦੌਰਾਨ ਫਸਲਾਂ ਦੇ ਰਹਿੰਦ-ਖੂੰਹਦ ਸੰਦਾਂ `ਤੇ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਟਰਾ ਬੇਲਰ, ਸਟਰਾਅ ਰੀਪਰ, ਰੀਪਰ ਕਮ ਬਾਈਂਡਰ ਆਦਿ `ਤੇ 33% ਰਕਮ ਦਿੱਤੀ ਜਾਏਗੀ। ਇਸ ਤੋਂ ਬਾਅਦ ਬਿਜਾਈ ਸੰਦਾਂ `ਤੇ ਜਿਵੇਂ ਕਿ ਸੀਡ ਡਰਿੱਲ, ਆਲੂ ਪਲਾਂਟਰ, ਗੰਨਾ ਕੱਟਣ ਵਾਲਾ-ਕਮ ਪਲਾਂਟਰ ਆਦਿ `ਤੇ 7% ਦੀ ਰਕਮ ਦਿੱਤੀ ਜਾਏਗੀ। ਵਾਢੀ ਤੋਂ ਬਾਅਦ ਦੇ ਸੰਦ ਜਿਵੇਂ ਕਿ ਮਿੰਨੀ ਰਬੜ ਰਾਈਸ ਮਿੱਲ, ਰਾਈਸ ਮਿੱਲ, ਚੇਨ ਆਰਾ ਆਦਿ 'ਤੇ 12% ਦੀ ਰਕਮ ਦਿੱਤੀ ਜਾਏਗੀ। 

ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਬਿਹਾਰ ਸਰਕਾਰ ਵਲੋਂ ਵਿੱਤੀ ਸਾਲ 2022-23 `ਚ ਖੇਤੀ ਮਸ਼ੀਨਰੀ 'ਤੇ 2000 ਕਰੋੜ ਰੁਪਏ ਦੇਣ ਦੀ ਫੈਸਲਾ ਕੀਤਾ ਹੈ। ਸੂਬੇ ਵਿੱਚ ਸਥਾਪਿਤ ਸਾਰੇ ਖੇਤੀਬਾੜੀ ਮਸ਼ੀਨਰੀ ਬੈਂਕਾਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰ 'ਤੇ ਦੋ ਰੋਜ਼ਾ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲੈਂਡ ਲੋਨ ਜਾਂ ਹੋਮ ਲੋਨ ਰਾਹੀਂ ਪੂਰਾ ਕਰੋ ਆਪਣਾ ਘਰ ਲੈਣ ਦਾ ਸੁਪਨਾ!

ਲਾਭ:  

-ਇਸ ਯੋਜਨਾ ਦੇ ਤਹਿਤ ਜ਼ਿਲ੍ਹਿਆਂ ਲਈ ਕਮਾਈ ਗਈ ਰਕਮ ਦਾ ਘੱਟੋ-ਘੱਟ 18% ਅਨੁਸੂਚਿਤ ਜਾਤੀਆਂ/ਜਨਜਾਤੀਆਂ ਦੇ ਬਰਾਬਰ ਅਨੁਸੂਚਿਤ ਜਾਤੀਆਂ/ਜਨਜਾਤੀਆਂ ਦੇ ਅਤਿ ਪੱਛੜੇ ਵਰਗਾਂ (ਈਬੀਸੀ) ਦੇ ਕਿਸਾਨਾਂ ਨੂੰ ਗਰਾਂਟ ਦਾ ਲਾਭ ਦੇਣ 'ਤੇ ਖਰਚ ਕੀਤਾ ਜਾਵੇਗਾ। 

-ਸੂਬੇ ਦੇ ਖੇਤੀ ਮਸ਼ੀਨਰੀ ਨਿਰਮਾਤਾਵਾਂ ਵੱਲੋਂ ਤਿਆਰ ਕੀਤੀਆਂ ਗਈਆਂ ਸੂਚੀਬੱਧ ਖੇਤੀ ਮਸ਼ੀਨਾਂ 'ਤੇ ਸਬਸਿਡੀ ਦਰ, ਪ੍ਰਤੀਸ਼ਤ ਸੁਪਰ ਸੀਡਰ ਅਤੇ ਅਨੁਦਾਨ ਦਰ ਦੀ ਅਧਿਕਤਮ ਸੀਮਾ 10% ਵਧਾ ਕੇ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ।

ਇੱਕ ਮੁੱਖ ਸ਼ਰਤ: ਇਸ ਸਬਸਿਡੀ ਲਈ ਇਹ ਗੱਲ ਧਿਆਨ`ਚ ਰੱਖਣੀ ਪਵੇਗੀ ਕਿ ਸਬਸਿਡੀ ਦੀ ਰਕਮ ਸੰਦ ਦੀ ਲਾਗਤ ਦੇ 80% ਤੋਂ ਵੱਧ ਨਾ ਹੋਵੇ। ਖੇਤੀ ਮਸ਼ੀਨਰੀ ਦੀ ਖਰੀਦ ਸੂਚੀਬੱਧ ਖੇਤੀ ਮਸ਼ੀਨਰੀ ਨਿਰਮਾਤਾਵਾਂ ਤੋਂ ਹੀ ਹੋਣੀ ਚਾਹੀਦੀ ਹੈ।

Summary in English: Good news for farmers, subsidy will be available on 90 agricultural implements

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters