1. Home

KCC: ਸਿਰਫ਼ 3 ਦਸਤਾਵੇਜ਼ਾਂ ਰਾਹੀਂ ਕਿਸਾਨ ਕ੍ਰੈਡਿਟ ਕਾਰਡ ਬਣਵਾਓ ਤੇ ਆਸਾਨੀ ਨਾਲ ਲੋਨ ਪਾਓ!

ਕਿਸਾਨ ਕ੍ਰੈਡਿਟ ਕਾਰਡ ਤੋਂ ਲੋਨ ਲੈ ਕੇ ਖ਼ੇਤੀ ਜਾਂ ਆਪਣਾ ਕਾਰੋਬਾਰ ਆਸਾਨੀ ਨਾਲ ਸ਼ੁਰੂ ਕਰੋ ਤੇ ਖੁਸ਼ਹਾਲ ਜਿੰਦਗੀ ਜੀਓ।

Gurpreet Kaur Virk
Gurpreet Kaur Virk
ਸਿਰਫ਼ 3 ਦਸਤਾਵੇਜ਼ਾਂ ਰਾਹੀਂ ਬਣਵਾਓ ਕਿਸਾਨ ਕ੍ਰੈਡਿਟ ਕਾਰਡ

ਸਿਰਫ਼ 3 ਦਸਤਾਵੇਜ਼ਾਂ ਰਾਹੀਂ ਬਣਵਾਓ ਕਿਸਾਨ ਕ੍ਰੈਡਿਟ ਕਾਰਡ

ਸਾਡੇ ਦੇਸ਼ `ਚ ਜ਼ਿਆਦਾਤਰ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹਨ। ਇਨ੍ਹਾਂ ਨੂੰ ਖ਼ੇਤੀ ਕਰਨ ਲਈ ਜਾਂ ਹੋਰ ਕੋਈ ਕਾਰੋਬਾਰ ਕਰਨ ਲਈ ਕਰਜ਼ ਲੈਣਾ ਪੈਂਦਾ ਹੈ। ਬੈਂਕ ਤੋਂ ਕਰਜ਼ ਲੈਣ ਦੀ ਪ੍ਰਕਿਰਿਆ ਮੁਸ਼ਕਿਲ ਹੋਣ ਕਰਕੇ ਕਿਸਾਨ ਸ਼ਾਹੂਕਾਰਾ ਤੋਂ ਕਰਜ਼ ਲੈ ਲੈਂਦੇ ਹਨ। ਇੱਹ ਸ਼ਾਹੂਕਾਰ ਉੱਚ ਵਿਆਜ ਦਰ 'ਤੇ ਕਰਜ਼ ਦਿੰਦੇ ਹਨ। ਜਿਸ ਨੂੰ ਪੂਰਾ ਕਰਨ `ਚ ਜ਼ਿਆਦਾ ਤਰ ਕਿਸਾਨ ਅਸਫਲ ਹੋ ਜਾਂਦੇ ਹਨ। ਸਮੇਂ ਸਿਰ ਕਰਜ਼ੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਅਕਸਰ ਖੁਦਕੁਸ਼ੀਆਂ ਕਰ ਲੈਂਦੇ ਹਨ।

ਕਿਸਾਨਾਂ ਦੀ ਜਿੰਦਗੀ ਆਸਾਨ ਬਣਾਉਣ ਦੇ ਲਈ ਸਾਡੀ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਪ੍ਰਣਾਲੀ ਦਿੱਤੀ ਹੈ। ਸਰਕਾਰ ਨੇ ਸਾਲ 1998 ਵਿੱਚ ਕਿਸਾਨ ਕ੍ਰੈਡਿਟ ਕਾਰਡ ਸਕੀਮ (Kisan Credit Card Scheme) ਸ਼ੁਰੂ ਕੀਤੀ ਸੀ। ਇਹ ਕਾਰਡ ਕਿਸਾਨਾਂ ਨੂੰ ਬਾਜ਼ਾਰ ਦੀਆਂ ਦਰਾਂ ਨਾਲੋਂ ਸਸਤੇ ਵਿਆਜ 'ਤੇ ਆਸਾਨੀ ਨਾਲ ਕਰਜ਼ ਪ੍ਰਦਾਨ ਕਰਦਾ ਹੈ।

ਕਿਸਾਨ ਕ੍ਰੈਡਿਟ ਕਾਰਡ ਕੌਣ ਲੈ ਸਕਦਾ ਹੈ?

ਕਿਸਾਨ ਕ੍ਰੈਡਿਟ ਕਾਰਡ ਦੀ ਵਰਤੋਂ ਸਿਰਫ਼ ਖੇਤੀਬਾੜੀ ਲਈ ਨਹੀਂ ਸਗੋਂ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਰਗੇ ਕਾਰੋਬਾਰ ਲਈ ਵੀ ਕੀਤੀ ਜਾ ਸਕਦੀ ਹੈ। ਪਸ਼ੂ ਪਾਲਣ ਅਤੇ ਮੱਛੀ ਪਾਲਣ ਵਾਲੇ 2 ਲੱਖ ਰੁਪਏ ਤੱਕ ਦਾ ਕਰਜ਼ਾ ਕਿਸਾਨ ਕ੍ਰੈਡਿਟ ਕਾਰਡ ਤੋਂ ਲੈ ਸਕਦੇ ਹਨ। ਜੇ ਕੋਈ ਵਿਅਕਤੀ ਕਿਸੇ ਹੋਰ ਦੀ ਜ਼ਮੀਨ 'ਤੇ ਖੇਤੀ ਕਰਦਾ ਹੈ, ਉਹ ਵੀ ਇਸ ਕਾਰਡ ਦਾ ਲਾਭ ਲੈ ਸਕਦਾ ਹੈ। ਕਾਰਡ ਬਣਵਾਉਣ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ।

ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਦਸਤਾਵੇਜ਼

ਕਿਸਾਨ ਕ੍ਰੈਡਿਟ ਕਾਰਡ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਨਾਲ ਜੋੜਨ ਤੋਂ ਬਾਅਦ ਹੁਣ ਇਸਨੂੰ ਬਣਵਾਉਣ ਲਈ ਸਿਰਫ 3 ਦਸਤਾਵੇਜਾਂ ਦੀ ਲੋੜ ਹੁੰਦੀ ਹੈ:

- ਅਧਾਰ ਕਾਰਡ (Aadhar Card)
- ਪੈਨ ਕਾਰਡ (PAN Card)
- ਤਸਵੀਰ (Photo)

ਇਨ੍ਹਾਂ ਦਸਤਾਵੇਜਾਂ ਤੋਂ ਬੈਂਕ ਇਹ ਪੁਸ਼ਟੀ ਕਰੇਗਾ ਕੇ ਤੁਸੀਂ ਕਿਸਾਨ ਹੋ ਜਾ ਨਹੀਂ। ਇਸ ਦੇ ਨਾਲ ਹੀ ਤੁਹਾਡੇ ਤੋਂ ਹਲਫਨਾਮਾ (Affidavit) ਲਿਆ ਜਾਵੇਗਾ। ਇਹ ਦਰਸਾਏਗਾ ਕਿ ਤੁਹਾਡੇ ਕੋਲ ਕਿਸੇ ਵੀ ਬੈਂਕ `ਚ ਕੋਈ ਬਕਾਇਆ ਕਰਜ਼ਾ ਤੇ ਨਹੀਂ ਹੈ। ਕਿਸਾਨ ਕ੍ਰੈਡਿਟ ਕਾਰਡ ਦੇ ਫਾਰਮ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : Good News: ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮਾਂ 'ਚ ਬਦਲਾਅ, ਹੁਣ ਜੁੜਵਾ ਧੀਆਂ 'ਤੇ ਲਾਗੂ ਹੋਵੇਗੀ ਸਕੀਮ

ਕਿਸਾਨ ਕ੍ਰੈਡਿਟ ਕਾਰਡ ਦੇ ਫਾਇਦੇ

ਇਸ ਕਾਰਡ ਤੋਂ ਤੁਹਾਨੂੰ 3 ਲੱਖ ਰੁਪਏ ਤਕ ਦਾ ਕਰਜ਼ 7 ਫ਼ੀਸਦੀ ਵਿਆਜ ਦਰ ਤੇ ਮਿਲਦਾ ਹੈ। ਜੇ ਤੁਸੀਂ ਪੈਸੇ ਸਮੇਂ ਸਿਰ ਵਾਪਿਸ ਕਰ ਦਿੰਦੇ ਹੋ ਤਾਂ ਤੁਹਾਨੂੰ 3 ਫ਼ੀਸਦੀ ਦੀ ਛੋਟ ਵੀ ਮਿਲਦੀ ਹੈ। ਇਸ ਦਾ ਮਤਲਬ ਤੁਹਾਡਾ ਵਿਆਜ ਦਰ ਸਿਰਫ 4 ਫ਼ੀਸਦੀ ਹੀ ਬਣਿਆ। ਇਸ ਤਰ੍ਹਾਂ ਕਿਸਾਨ ਸ਼ਾਹੂਕਾਰਾਂ ਦੇ ਉੱਚ ਵਿਆਜ ਦਰ ਤੋਂ ਬਚ ਸਕਦੇ ਹਨ।

ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਦੇ ਲਈ ਹੁਣ ਤੁਹਾਨੂੰ ਕੋਈ ਪ੍ਰੋਸੈਸਿੰਗ ਫੀਸ ਵੀ ਨਹੀਂ ਦੇਣੀ ਪਵੇਗੀ। ਸਰਕਾਰ ਨੇ ਹੁਣ ਬੈਂਕ ਵੱਲੋਂ ਪ੍ਰੋਸੈਸਿੰਗ ਫੀਸ ਲੈਣ `ਤੇ ਰੋਕ ਲਗਾ ਦਿੱਤੀ ਹੈ। ਪਹਿਲਾਂ ਕਿਸਾਨਾਂ ਨੂੰ 2 ਤੋਂ 5 ਹਜ਼ਾਰ ਤੱਕ ਦੀ ਪ੍ਰੋਸੈਸਿੰਗ ਫੀਸ ਦੇਣੀ ਪੈਂਦੀ ਸੀ ਜੋ ਕਿ ਹੁਣ ਨਹੀਂ ਦੇਣੀ ਪਵੇਗੀ।

Summary in English: Get Kisan Credit Card with just 3 documents for easy loan!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters