ਪ੍ਰਧਾਨ ਮੰਤਰੀ ਕੰਨਿਆ ਅਸ਼ੀਰਵਾਦ ਯੋਜਨਾ ਤਹਿਤ ਕੁੜੀਆਂ ਨੂੰ ਮਿਲਣਗੇ 2000 ਰੁਪਏ ! ਜਾਣੋ ਇਹ ਸੱਚ ਹੈ ਜਾ ਜੂਠ

KJ Staff
KJ Staff
Pradhan Mantri Kanya Ashirwad Yojana

Pradhan Mantri Kanya Ashirwad Yojana

ਕੇਂਦਰ ਸਰਕਾਰ ਵੱਲੋਂ ਲੜਕੀਆਂ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਬੇਟੀਆਂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਤੇ ਵਿਆਹ ਤਕ ਲਈ ਸਰਕਾਰ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਦੇ ਰਾਹੀਂ ਮਦਦ ਕਰਦੀ ਹੈ। ਅਜੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ

ਕਿ ਸਰਕਾਰ 'ਪ੍ਰਧਾਨ ਮੰਤਰੀ ਕੰਨਿਆ ਅਸ਼ੀਰਵਾਦ ਯੋਜਨਾ' (Pradhan Mantri Kanya Ashirwad Yojana) ਦੇ ਤਹਿਤ ਬੇਟੀਆਂ ਨੂੰ ਹਰ ਮਹੀਨੇ 2000 ਰੁਪਏ ਦੇ ਰਹੀ ਹੈ। ਆਓ ਜਾਣਦੇ ਹਾਂ ਇਸ ਮੈਸੇਜ ਦੀ ਸੱਚਾਈ...

ਇਹ ਹੈ ਵਾਇਰਲ ਮੈਸੇਜ ਦੀ ਸੱਚਾਈ

ਵਾਇਰਲ ਹੋ ਰਹੇ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੀਆਂ ਨੂੰ 'ਪ੍ਰਧਾਨ ਮੰਤਰੀ ਕੰਨਿਆ ਅਸ਼ੀਰਵਾਦ ਯੋਜਨਾ' ਦੇ ਤਹਿਤ ਕੇਂਦਰ ਸਰਕਾਰ ਦੁਆਰਾ ਦੋ ਹਜ਼ਾਰ ਰੁਪਏ ਦੀ ਧਨ ਰਾਸ਼ੀ ਆਰਥਿਕ ਸਹਾਇਤਾ ਦੇ ਰੂਪ ਵਿਚ ਪ੍ਰਦਾਨ ਕੀਤੀ ਜਾਵੇਗੀ।

Youtube ਚੈਨਲ 'ਤੇ ਕੀਤਾ ਦਾਅਵਾ

Youtube ਚੈਨਲ 'ਤੇ ਇਕ ਵੀਡੀਓ ਪੋਸਟ ਕੀਤਾ ਗਿਆ ਜਿਸ ਵਿਚ 'ਪ੍ਰਧਾਨ ਮੰਤਰੀ ਕੰਨਿਆ ਆਸ਼ੀਰਵਾਦ ਯੋਜਨਾ' ਨੂੰ ਲੈ ਕੇ ਕਈ ਦਾਅਵੇ ਕੀਤੇ ਗਏ ਹਨ। ਇਸ ਚੈਨਲ ਵਿਚ ਇਕ ਸ਼ਖ਼ਸ ਦਾਅਵਾ ਕਰਦਾ ਹੈ ਕਿ ਕਿਸੇ ਵੀ ਸਰਕਾਰੀ ਬੈਂਕ ਵਿਚ 'ਪ੍ਰਧਾਨ ਮੰਤਰੀ ਕੰਨਿਆ ਅਸ਼ੀਰਵਾਦ ਯੋਜਨਾ' ਦੇ ਤਹਿਤ ਅਕਾਊਂਟ ਖੁੱਲ੍ਹਵਾਉਣ 'ਤੇ ਕੇਂਦਰ ਸਰਕਾਰ ਵੱਲੋਂ ਹਰ ਮਹੀਨੇ ਉਸ ਖਾਤੇ ਵਿਚ 2000 ਰੁਪਏ ਦੀ ਧਨ ਰਾਸ਼ੀ ਟਰਾਂਸਫਰ ਕਰੇਗੀ।

ਸਰਕਾਰ ਨੇ ਮੈਸੇਜ ਨੂੰ ਦੱਸਿਆ ਫਰਜ਼ੀ

ਪੀਆਈਬੀ ਫੈਕਟ ਚੈਕ ਨੇ ਟਵੀਟ ਕਰ ਕੇ ਇਸ ਖ਼ਬਰ ਦੀ ਸੱਚਾਈ ਦੱਸੀ ਹੈ। ਪੀਆਈਬੀ ਨੇ ਆਪਣੇ ਟਵਿੱਟਰ ਤੋਂ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਅਜਿਹੀ ਕੋਈ ਯੋਜਨਾ ਨਹੀਂ ਚਲਾ ਰਹੀ ਹੈ ਤੇ ਇਹ ਸੰਦੇਸ਼ ਪੂਰੀ ਤਰ੍ਹਾਂ ਫਰਜ਼ੀ ਹੈ।

ਤੁਸੀਂ ਵੀ ਕਰਾ ਸਕਦੇ ਫੈਕਟਚੈੱਕ

ਜੇ ਤੁਹਾਨੂੰ ਵੀ ਕੋਈ ਮੈਸੇਜ ਮਿਲਦਾ ਹੈ ਤਾਂ ਫਿਰ ਉਸ ਨੂੰ ਪੀਆਈਬੀ ਦੇ ਕੋਲ ਫੈਕਟ ਚੈੱਕ ਲਈ https://factcheck.pib.gov.in/ ਤੇ whatsapp number +918799711259 ਜਾਂ ਈਮੇਲ pibfactcheck@gmail.com 'ਤੇ ਭੇਜ ਸਕਦੇ ਹਨ। ਇਹ ਜਾਣਕਾਰੀ ਪੀਆਈਬੀ ਦੀ ਵੈੱਬਸਾਈਟ https://pib.gov.in 'ਤੇ ਵੀ ਉਪਲਬਧ ਹੈ।

ਇਹ ਵੀ ਪੜ੍ਹੋ :-Pashu kisan Credit Limit Scheme 2021 Punjab ਬਾਰੇ ਪੂਰੀ ਜਾਣਕਾਰੀ

Summary in English: Girls will get Rs 2,000 under Pradhan Mantri Kanya Ashirwad Yojana! Know whether it is true or false

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription