1. Home

ਚੰਗੀ ਖ਼ਬਰ ! 9.87 ਕਰੋੜ ਕਿਸਾਨਾਂ ਨੂੰ ਕੇਸੀਸੀ ਅਧੀਨ 4% 'ਤੇ ਮਿਲੇਗਾ 3 ਲੱਖ ਰੁਪਏ ਤੱਕ ਦਾ ਕਰਜ਼ਾ

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ ਖੇਤੀ ਲਈ ਸਸਤੀ ਰਿਣ ਦੇਣ ਦੀ ਯੋਜਨਾ ਬਣਾਈ ਹੈ। ਤਾਂਕਿ ਕੋਈ ਵੀ ਕਿਸਾਨ ਪੈਸੇ ਦੀ ਘਾਟ ਕਾਰਨ ਖੇਤੀ ਤੋਂ ਵਾਂਝੇ ਨਾ ਰਹਿਣ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ 2.5 ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ 2 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਇਹ ਰਾਸ਼ੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ। ਜਿਸ ਵਿਚ ਪਸ਼ੂ ਪਾਲਣ ਅਤੇ ਮੱਛੀ ਪਾਲਣ ਕਰਨ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ।

KJ Staff

ਦਰਅਸਲ, ਕੇਂਦਰੀ ਖੇਤੀਬਾੜੀ ਰਾਜ ਮੰਤਰੀ ਨੇ ਕਿਹਾ ਕਿ 1 ਮਾਰਚ ਤੋਂ ਹੁਣ ਤੱਕ ਦੇਸ਼ ਦੇ ਤਕਰੀਬਨ 3 ਕਰੋੜ ਕਿਸਾਨਾਂ ਨੂੰ 4.22 ਲੱਖ ਕਰੋੜ ਰੁਪਏ ਦਾ ਖੇਤੀ ਕਰਜ਼ਾ ਦਿੱਤਾ ਗਿਆ ਹੈ। ਜਿਸ ਵਿਚ 3 ਮਹੀਨਿਆਂ ਦਾ ਵਿਆਜ ਵੀ ਮੁਆਫ ਕੀਤਾ ਜਾਂਦਾ ਹੈ | ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ 25 ਲੱਖ ਨਵੇਂ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ। ਇਸ ਦੀ ਸੀਮਾ 25 ਹਜ਼ਾਰ ਕਰੋੜ ਰੁਪਏ ਹੈ।

7 ਕਰੋੜ ਕਿਸਾਨਾਂ ਕੋਲ ਹੈ ਕਿਸਾਨ ਕ੍ਰੈਡਿਟ ਕਾਰਡ

ਇਸ ਸਮੇਂ ਤਕਰੀਬਨ 7 ਕਰੋੜ ਕਿਸਾਨਾਂ ਕੋਲ ਕਿਸਾਨ ਕਰੈਡਿਟ ਕਾਰਡ ਹੈ ਜਦਕਿ 9.87 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਅਧੀਨ ਸਾਲਾਨਾ 6000 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਕਰਜ਼ਾ ਲੈਣਾ ਇਸ ਲਈ ਸੌਖਾ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਹੀ ਉਨ੍ਹਾਂ ਦੇ ਰੈਵੇਨਿਊ ਰਿਕਾਰਡ, ਬੈਂਕ ਅਕਾਊਂਟ ਅਤੇ ਆਧਾਰ ਕਾਰਡ ਨੂੰ ਮਨਜ਼ੂਰੀ ਦੇ ਚੁੱਕੀ ਹੈ।

ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਮਿਲਦਾ ਹੈ ਸਬਤੋ ਸਸਤਾ ਲੋਨ

ਕਿਸਾਨ ਕਰੈਡਿਟ ਕਾਰਡ ਉੱਤੇ ਕਰਜ਼ੇ ਦੀ ਦਰ 4% ਹੈ। ਕਿਸਾਨ ਬਿਨਾਂ ਸੁਰੱਖਿਆ ਦੇ 1.60 ਲੱਖ ਰੁਪਏ ਦੇ ਕਰਜ਼ੇ 4% ਦੀ ਵਿਆਜ ਦਰ 'ਤੇ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇੰਨਾ ਹੀ ਨਹੀਂ, ਜੇਕਰ ਕਿਸਾਨ ਸਮੇਂ ਸਿਰ ਅਦਾਇਗੀ ਕਰਦਾ ਹੈ ਤਾਂ ਉਸ ਦੇ ਕਰਜ਼ੇ ਦੀ ਰਕਮ 3 ਲੱਖ ਰੁਪਏ ਤੱਕ ਵਧਾਈ ਜਾ ਸਕਦੀ ਹੈ।

ਕਿਹਦਾ ਬਨਵਾਈਏ ਆਪਣਾ ਕਿਸਾਨ ਕ੍ਰੈਡਿਟ ਕਾਰਡ

1. ਸਭ ਤੋਂ ਪਹਿਲਾਂ, ਤੁਹਾਨੂੰ https://pmkisan.gov.in/ ਤੇ ਜਾਣਾ ਪਏਗਾ | ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ ਇਸ ਵੈੱਬਸਾਈਟ ਵਿੱਚ, ਫਾਰਮਰ ਟੈਬ (Farmer Tab) ਦੇ ਸੱਜੇ ਪਾਸੇ ਅਤੇ ਡਾਉਨਲੋਡ ਕੇਸੀਸੀ ਫਾਰਮ (download KCC Form) ਦਾ ਵਿਕਲਪ ਦਿੱਤਾ ਗਿਆ ਹੈ |

2. ਇਸ ਦੇ ਜ਼ਰੀਏ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਕਿਸਾਨ ਨੂੰ ਫਾਰਮ ਡਾਉਨਲੋਡ ਕਰਨਾ ਪਏਗਾ। ਉਸ ਤੋਂ ਬਾਅਦ ਇਸ ਨੂੰ ਭਰਨਾ ਪਏਗਾ |

3. ਉਸ ਤੋਂ ਬਾਅਦ ਇਹ ਫਾਰਮ ਵਪਾਰਕ ਬੈਂਕ ਨੂੰ ਜਮ੍ਹਾ ਕਰਨਾ ਪਏਗਾ | ਕਾਰਡ ਤਿਆਰ ਹੋ ਜਾਣ 'ਤੇ, ਬੈਂਕ ਕਿਸਾਨ ਨੂੰ ਸੂਚਿਤ ਕਰੇਗਾ |

4. ਇਸ ਤੋਂ ਇਲਾਵਾ, ਜੇ ਤੁਸੀਂ ਪਹਿਲਾਂ ਹੀ ਕੋਈ ਐਗਰੀ ਲੋਨ Agri Loan ਚਲਾ ਰਹੇ ਹੋ, ਤਾਂ ਇਸ ਦੇ ਬਾਰੇ ਜਾਣਕਾਰੀ ਦੇਣਾ ਮਹੱਤਵਪੂਰਨ ਹੈ | ਕਿੰਨੀ ਜ਼ਮੀਨ ਖੱਟੌਣੀ ਵਿਚ ਤੁਹਾਡੇ ਨਾਮ ਹੈ |

Summary in English: Good News ! 9.87 crore farmers will get loans up to Rs 3 lakh under KCC at 4%

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters