Agricultural Machinery Subsidy Scheme: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਤੀ 'ਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਨਵੀ ਸਕੀਮ ਸ਼ੁਰੂ ਕੀਤੀ ਹੈ। ਇਸੇ ਲੜੀ ਵਿੱਚ ਭਗਵੰਤ ਮਾਨ ਸਰਕਾਰ ਨੇ ਖੇਤੀ ਸੰਦਾਂ ਦੀ ਖਰੀਦ 'ਤੇ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ।
ਅੱਜ ਦੇ ਆਧੁਨਿਕ ਯੁੱਗ ਵਿੱਚ ਖੇਤੀ ਮਸ਼ੀਨਰੀ ਤੋਂ ਬਿਨਾਂ ਖੇਤੀ ਦਾ ਕੰਮ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਜਿਹੇ 'ਚ ਕਿਸਾਨਾਂ ਦਾ ਕੰਮ ਸੁਖਾਲਾ ਬਣਾਉਣ ਲਈ ਖੇਤੀਬਾੜੀ ਮਸ਼ੀਨਰੀ ਦੀ ਅਹਿਮ ਭੂਮਿਕਾ ਹੁੰਦੀ ਹੈ। ਖੇਤੀ ਮਸ਼ੀਨਾਂ ਦੀ ਮਦਦ ਨਾਲ ਕਿਸਾਨ ਘੱਟ ਸਮੇਂ ਅਤੇ ਘੱਟ ਖਰਚੇ ਵਿੱਚ ਖੇਤੀਬਾੜੀ ਨਾਲ ਜੁੜੇ ਕੰਮਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਦਾ ਹੈ।
ਜੇਕਰ ਗੱਲ ਸਰਕਾਰਾਂ ਦੀ ਕਰੀਏ ਤਾਂ ਕਿਸਾਨਾਂ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਖੇਤੀ ਵਿੱਚ ਆਧੁਨਿਕ ਮਸ਼ੀਨਾਂ ਦੀ ਵਰਤੋਂ 'ਤੇ ਜ਼ੋਰ ਦੇ ਰਹੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਦੀ ਮਾਨ ਸਰਕਾਰ ਨੇ ਖੇਤੀ 'ਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਯੰਤਰ ਅਨੁਦਾਨ ਯੋਜਨਾ ਸ਼ੁਰੂ ਕੀਤੀ ਹੈ।
ਪੰਜਾਬ ਸਰਕਾਰ ਦਾ ਟੀਚਾ ਖੇਤੀਬਾੜੀ ਵਿੱਚ ਮਸ਼ੀਨੀਕਰਨ ਅਪਣਾ ਕੇ ਸੂਬੇ ਦੇ ਕਿਸਾਨਾਂ ਦੀ ਆਰਥਿਕ ਆਮਦਨ ਵਿੱਚ ਸੁਧਾਰ ਕਰਨਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਖੇਤੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਖੇਤੀ ਮਸ਼ੀਨਰੀ ਗਰਾਂਟ ਸਕੀਮ ਰਾਹੀਂ ਕਿਸਾਨਾਂ ਨੂੰ ਖੇਤੀ ਵਿੱਚ ਵਰਤੇ ਜਾਣ ਵਾਲੇ ਸੰਦਾਂ ਦੀ ਖਰੀਦ 'ਤੇ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੀ ਇਸ ਸਕੀਮ ਤਹਿਤ ਆਮ ਵਰਗ ਦੇ ਕਿਸਾਨਾਂ ਨੂੰ ਖੇਤੀ ਸੰਦ ਖਰੀਦਣ 'ਤੇ ਜਿੱਥੇ 40 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਉੱਥੇ ਹੀ ਇਸ ਦੇ ਨਾਲ ਸਰਕਾਰ ਕਿਸਾਨਾਂ ਦੀਆਂ ਹੋਰ ਸ਼੍ਰੇਣੀਆਂ ਲਈ 50 ਫੀਸਦੀ ਸਬਸਿਡੀ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ 40 ਫੀਸਦੀ ਸਬਸਿਡੀ ਦੇਵੇਗੀ। ਸਰਕਾਰ ਦੀ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਇੰਜੀਨੀਅਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : Good News: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਫ਼ਾ, ਖੇਤੀ ਮਸ਼ੀਨਾਂ ਖਰੀਦਣ ਲਈ ਸਬਸਿਡੀ, ਇੱਥੇ ਕਰੋ ਅਪਲਾਈ
ਡੀਲਰਾਂ ਦੀ ਸੂਚੀ ਵੈੱਬਸਾਈਟ 'ਤੇ ਉਪਲਬਧ
ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦੇ ਤਹਿਤ ਡੀਲਰਾਂ ਦੀ ਸੂਚੀ ਵੈੱਬਸਾਈਟ 'ਤੇ ਉਪਲਬਧ ਕਰਵਾਈ ਜਾਵੇਗੀ। ਜਿਸਦੇ ਚਲਦਿਆਂ ਕਿਸਾਨ ਡੀਲਰ ਦੀ ਚੋਣ ਕਰਕੇ ਉਨ੍ਹਾਂ ਤੋਂ ਖੇਤੀ ਮਸ਼ੀਨਰੀ ਖਰੀਦ ਸਕਣਗੇ। ਇਸ ਦੇ ਨਾਲ ਹੀ ਉਹ ਖੇਤੀ ਮਸ਼ੀਨਰੀ ਲਈ ਡੀਲਰ ਨਾਲ ਗੱਲਬਾਤ ਕਰ ਸਕਣਗੇ। ਦੱਸ ਦੇਈਏ ਕਿ ਡੀਲਰਾਂ ਦੀ ਸੂਚੀ ਦੇਣ ਨਾਲ ਕਿਸਾਨਾਂ ਨੂੰ ਇਹ ਫਾਇਦਾ ਹੋਵੇਗਾ ਕਿ ਉਹ ਆਪਣੀ ਪਸੰਦ ਦਾ ਡੀਲਰ ਚੁਣ ਕੇ ਉਸ ਤੋਂ ਖੇਤੀ ਮਸ਼ੀਨਰੀ ਖਰੀਦ ਸਕਣਗੇ।
ਇਨ੍ਹਾਂ ਖੇਤੀ ਸੰਦਾਂ 'ਤੇ ਸਬਸਿਡੀ
● ਲੇਜ਼ਰ ਲੈਂਡ ਲੈਵਲਰ ਮਸ਼ੀਨ
● ਆਟੋਮੈਟਿਕ ਅਤੇ ਸੇਮੀ ਆਟੋਮੈਟਿਕ ਆਲੂ ਪੋਟਰਸ
● ਏਅਰ ਅਸਿਸਟੈਂਟ ਸਪਰੇਅਰ
● ਨਯੂਮੈਟਿਕ ਪਲਾਂਟਰ
● ਪਾਵਰ ਵੀਡਰ
● ਟਰੈਕਟਰ ਅੱਪਟ੍ਰੇਂਡ ਖੇਤੀ ਮਸ਼ੀਨਰੀ
ਸਕੀਮ ਵਿੱਚ ਅਪਲਾਈ ਕਰਨ ਲਈ ਲੋੜੀਂਦੇ ਦਸਤਾਵੇਜ਼
● ਆਧਾਰ ਕਾਰਡ
● ਬੈਂਕ ਪਾਸਬੁੱਕ ਕਾਪੀ
● ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਜਾਤੀ ਸਰਟੀਫਿਕੇਟ
● ਰਿਹਾਇਸ਼ੀ ਸਰਟੀਫਿਕੇਟ
● ਪਾਸਪੋਰਟ ਆਕਾਰ ਦੀ ਫੋਟੋ
● ਟਰੈਕਟਰ ਰਜਿਸਟ੍ਰੇਸ਼ਨ ਸਰਟੀਫਿਕੇਟ (RC)
● ਬਿਨੈਕਾਰ ਦਾ ਆਧਾਰ ਕਾਰਡ ਲਿੰਕਡ ਮੋਬਾਈਲ ਨੰਬਰ
ਇੱਥੇ ਕਰੋ ਅਪਲਾਈ
ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣ ਲਈ ਸੂਬੇ ਦੇ ਕਿਸਾਨਾਂ ਨੂੰ https://agrimachinerypb.com/ ਪੋਰਟਲ 'ਤੇ ਅਪਲਾਈ ਕਰਨਾ ਹੋਵੇਗਾ। ਲਾਭਪਾਤਰੀ ਕਿਸਾਨਾਂ ਦੀ ਚੋਣ ਪੋਰਟਲ 'ਤੇ ਪ੍ਰਾਪਤ ਅਰਜ਼ੀਆਂ 'ਤੇ ਵਿਭਾਗ ਵੱਲੋਂ ਪ੍ਰਾਪਤ ਭੌਤਿਕ ਅਤੇ ਵਿੱਤੀ ਟੀਚੇ ਦੇ ਅਨੁਸਾਰ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਮੌਜੂਦਾ ਮਸ਼ੀਨਰੀ ਨਿਰਮਾਤਾ ਡੀਲਰਾਂ ਦੀ ਸੂਚੀ ਵੀ ਪੋਰਟਲ 'ਤੇ ਹੀ ਉਪਲਬਧ ਕਰਵਾਈ ਜਾਵੇਗੀ।
Summary in English: Good News: Farmers of Punjab will get agricultural machinery at half price, Know how to apply