1. Home

Good News: ਕਿਸਾਨਾਂ ਨੂੰ ਅੱਧੀ ਕੀਮਤ 'ਤੇ ਮਿਲੇਗਾ ਚੰਗੀ ਗੁਣਵੱਤਾ ਦਾ ਬੀਜ, ਆਓ ਜਾਣਦੇ ਹਾਂ ਕਿਵੇਂ?

Agriculture ਲਈ ਚੰਗੀ ਗੁਣਵੱਤਾ ਵਾਲੇ ਬੀਜ ਪ੍ਰਾਪਤ ਕਰਨਾ ਕਿਸਾਨਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ, ਕਿਉਂਕਿ ਕਾਲਾਬਾਜ਼ਾਰੀ ਅਤੇ ਨਕਲੀ ਬੀਜਾਂ ਕਾਰਨ ਥੋੜਾ ਔਖਾ ਹੋ ਜਾਂਦਾ ਹੈ। ਪਰ, ਇੱਕ ਸਰਕਾਰੀ ਸਕੀਮ ਰਾਹੀਂ ਕਿਸਾਨ ਘੱਟ ਕੀਮਤ 'ਤੇ ਚੰਗੀ ਗੁਣਵੱਤਾ ਵਾਲੇ ਬੀਜ ਪ੍ਰਾਪਤ ਕਰ ਸਕਦੇ ਹਨ, ਆਓ ਜਾਣਦੇ ਹਾਂ ਕਿਵੇਂ?

Gurpreet Kaur Virk
Gurpreet Kaur Virk
ਕਿਸਾਨਾਂ ਨੂੰ ਅੱਧੀ ਕੀਮਤ 'ਤੇ ਮਿਲੇਗਾ ਚੰਗੀ ਗੁਣਵੱਤਾ ਦਾ ਬੀਜ

ਕਿਸਾਨਾਂ ਨੂੰ ਅੱਧੀ ਕੀਮਤ 'ਤੇ ਮਿਲੇਗਾ ਚੰਗੀ ਗੁਣਵੱਤਾ ਦਾ ਬੀਜ

Government Scheme: ਚੰਗੀ ਫ਼ਸਲ ਅਤੇ ਵਧੀਆ ਉਤਪਾਦਨ ਲਈ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਲੋੜ ਹੁੰਦੀ ਹੈ। ਪਰ ਜਾਣਕਾਰੀ ਦੀ ਘਾਟ ਕਾਰਨ ਕਿਸਾਨ ਅਕਸਰ ਸਹੀ ਬੀਜਾਂ ਦੀ ਚੋਣ ਨਹੀਂ ਕਰ ਪਾਉਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਦਰਅਸਲ, ਇਨ੍ਹਾਂ ਨਕਲੀ ਬੀਜਾਂ ਦਾ ਪ੍ਰਚਲਨ ਬਾਜ਼ਾਰ ਵਿੱਚ ਕਾਫੀ ਵਧ ਗਿਆ ਹੈ। ਨਕਲੀ ਅਤੇ ਅਸਲੀ ਬੀਜਾਂ ਵਿੱਚ ਅੰਤਰ ਪਛਾਣਨਾ ਇੰਨਾ ਆਸਾਨ ਨਹੀਂ ਹੈ, ਜਿਸ ਕਾਰਨ ਕਿਸਾਨ ਇਸ ਅੰਤਰ ਨੂੰ ਪਛਾਣ ਨਹੀਂ ਪਾਉਂਦੇ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ। ਜਿਸਦੇ ਚਲਦਿਆਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ।

ਕਿਸਾਨਾਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇੱਕ ਵੱਡੀ ਪਹਿਲ ਕੀਤੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਬੀਜ ਗ੍ਰਾਮ ਯੋਜਨਾ ਲਿਆਂਦੀ ਹੈ, ਜਿਸ ਤਹਿਤ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਘੱਟ ਕੀਮਤ 'ਤੇ ਦਿੱਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਵੀ ਖੇਤੀ ਲਈ ਇਸ ਸਰਕਾਰੀ ਯੋਜਨਾ ਦਾ ਲਾਭ ਲੈ ਸਕਦੇ ਹੋ। ਆਓ ਤੁਹਾਨੂੰ ਇਸ ਸਕੀਮ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ।

ਕੀ ਹੈ ਬੀਜ ਗ੍ਰਾਮ ਯੋਜਨਾ?

ਸਭ ਤੋਂ ਪਹਿਲਾਂ, ਤੁਹਾਨੂੰ ਦੱਸ ਦੇਈਏ ਕਿ ਇਹ ਕੇਂਦਰ ਦੁਆਰਾ ਚਲਾਈ ਗਈ ਇੱਕ ਯੋਜਨਾ ਹੈ, ਜੋ ਖਾਸ ਤੌਰ 'ਤੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ। ਇਹ ਸਕੀਮ 2014-15 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਕਿਸਾਨਾਂ ਨੂੰ ਬਿਜਾਈ, ਵਾਢੀ ਅਤੇ ਹੋਰ ਕੰਮਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ, ਤਾਂ ਜੋ ਉਹ ਵੱਧ ਤੋਂ ਵੱਧ ਮੁਨਾਫਾ ਲੈ ਸਕਣ। ਇਸ ਸਕੀਮ ਦਾ ਮੁੱਖ ਉਦੇਸ਼ ਬੀਜਾਂ ਦੀ ਕਾਲਾਬਾਜ਼ਾਰੀ ਨੂੰ ਖਤਮ ਕਰਨਾ ਹੈ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਚੰਗੀ ਗੁਣਵੱਤਾ ਦਾ ਬੀਜ ਮਿਲ ਸਕੇ। ਇਸ ਸਕੀਮ ਤਹਿਤ ਕਿਸਾਨਾਂ ਨੂੰ ਨਾ ਸਿਰਫ਼ ਚੰਗੀ ਗੁਣਵੱਤਾ ਵਾਲੇ ਬੀਜ ਦਿੱਤੇ ਜਾਂਦੇ ਹਨ, ਸਗੋਂ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਉਨ੍ਹਾਂ ਨੂੰ ਖ਼ੁਦ ਕਿਵੇਂ ਉਗਾ ਸਕਦੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ।

ਬੀਜ ਗ੍ਰਾਮ ਯੋਜਨਾ ਦੇ ਲਾਭ

● ਇਸ ਸਕੀਮ ਦਾ ਪਹਿਲਾ ਫਾਇਦਾ ਇਹ ਹੈ ਕਿ ਕਿਸਾਨਾਂ ਨੂੰ ਬੀਜਾਂ ਲਈ ਇਧਰ-ਉਧਰ ਭਟਕਣਾ ਨਹੀਂ ਪੈਂਦਾ।

● ਚੰਗੀ ਕੁਆਲਿਟੀ ਦੇ ਬੀਜਾਂ ਕਾਰਨ ਉਤਪਾਦਨ ਵੀ ਚੰਗਾ ਹੁੰਦਾ ਹੈ ਅਤੇ ਕਿਸਾਨਾਂ ਦਾ ਮੁਨਾਫ਼ਾ ਵੀ ਵਧਦਾ ਹੈ।

● ਕਿਸਾਨਾਂ ਨੂੰ ਖੇਤੀ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ।

● ਇਸ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ, ਜੋ ਆਰਥਿਕ ਤੌਰ 'ਤੇ ਕਮਜ਼ੋਰ ਹਨ।

ਇਹ ਵੀ ਪੜ੍ਹੋ : ਇਸ Government Scheme ਨਾਲ ਸਿੰਚਾਈ ਦਾ ਖਰਚਾ ਜ਼ੀਰੋ, Solar Pump ਲਗਾਉਣ ਲਈ ਕਿਸਾਨ ਇਸ ਨੰਬਰ 'ਤੇ ਕਰਨ ਸੰਪਰਕ

ਸਕੀਮ ਦਾ ਲਾਭ ਕਿਵੇਂ ਲੈਣਾ ਹੈ?

ਜੇਕਰ ਤੁਸੀਂ ਵੀ ਇੱਕ ਕਿਸਾਨ ਹੋ ਅਤੇ ਖੇਤੀ ਲਈ ਚੰਗੀ ਕੁਆਲਿਟੀ ਦੇ ਬੀਜ ਲੱਭ ਰਹੇ ਹੋ, ਤਾਂ ਤੁਸੀਂ ਇਸ ਸਰਕਾਰੀ ਸਕੀਮ (ਬੀਜ ਗ੍ਰਾਮ ਯੋਜਨਾ) ਦਾ ਲਾਭ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਹੇਠਾਂ ਦਿੱਤੇ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ:

● ਸਭ ਤੋਂ ਪਹਿਲਾਂ, ਤੁਹਾਨੂੰ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਜਾਣਾ ਪਵੇਗਾ ਅਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਨਾ ਪਵੇਗਾ। ਉੱਥੇ ਤੁਸੀਂ ਇਸ ਸਕੀਮ ਲਈ ਆਸਾਨੀ ਨਾਲ ਬੇਨਤੀ ਕਰ ਸਕਦੇ ਹੋ।

● ਨੋਟ ਕਰੋ ਕਿ ਇਸਦੇ ਲਈ ਤੁਹਾਨੂੰ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਆਮਦਨ ਸਰਟੀਫਿਕੇਟ, ਪਾਸਬੁੱਕ, ਫੋਟੋ ਆਦਿ ਆਪਣੇ ਨਾਲ ਲਿਆਉਣੇ ਹੋਣਗੇ।

Summary in English: Good News: Farmers will get good quality seeds at half price, let's know how?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters