ਖੇਤੀਬਾੜੀ ਵਿਭਾਗ (Department of Agriculture) ਵੱਲੋਂ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ (Pradhan Mantri Agriculture Irrigation Scheme) ਦੇ ਤਹਿਤ ਸਿੰਚਾਈ ਉਪਕਰਨਾਂ ਲਈ ਸਬਸਿਡੀ (Subsidy) ਦਿੱਤੀ ਜਾ ਰਹੀ ਹੈ। ਜਿਸ ਦੀ ਆਖ਼ਰੀ ਤਰੀਕ 2 ਅਕਤੂਬਰ 2022 ਸੀ, ਪਰ ਜ਼ਿਆਦਾਤਰ ਕਿਸਾਨਾਂ ਨੂੰ ਇਸ ਸਕੀਮ ਦੀ ਜਾਣਕਰੀ ਨਾ ਹੋਣ ਕਰ ਉਹ ਇਸ ਯੋਜਨਾ ਦੇ ਫਾਇਦੇ ਤੋਂ ਵਾਂਝੇ ਰਹੀ ਗਏ। ਇਸ ਲਈ ਸਰਕਾਰ ਨੇ ਸਿੰਚਾਈ ਸੰਧਾਂ 'ਤੇ ਸਬਸਿਡੀ (Subsidy) ਦੀ ਮਿਆਦ (Date) ਨੂੰ ਵਧਾ ਦਿੱਤਾ ਹੈ, ਤਾਂ ਜੋ ਲੋੜਵੰਦ ਕਿਸਾਨ ਇਸ ਸਕੀਮ ਦਾ ਫਾਇਦਾ ਚੁੱਕ ਸਕਣ।
ਸਬਸਿਡੀ ਮਿਆਦ `ਚ ਵਾਧਾ (Increase in subsidy time):
ਜਿਨ੍ਹਾਂ ਕਿਸਾਨਾਂ ਨੂੰ ਸਿੰਚਾਈ ਸੰਧਾਂ 'ਤੇ ਸਬਸਿਡੀ ਦੀ ਲੋੜ ਹੈ, ਉਹ ਇਸ ਵਧੀ ਤਰੀਕ ਦਾ ਫਾਇਦਾ ਚੁੱਕਣ। ਦੱਸ ਦੇਈਏ ਕਿ ਖੇਤੀਬਾੜੀ ਵਿਭਾਗ ਵੱਲੋਂ ਆਖਰੀ ਮਿੱਤੀ 2 ਅਕਤੂਬਰ 2022 ਨਿਰਾਧਿਤ ਕੀਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 11 ਅਕਤੂਬਰ 2022 ਕਰ ਦਿੱਤਾ ਗਿਆ ਹੈ।
ਕਿਹੜੇ ਉਪਕਰਨਾਂ `ਤੇ ਮਿਲੇਗੀ ਸਬਸਿਡੀ (Subsidy will be available on which equipments):
ਜ਼ਿਆਦਾਤਰ ਕਿਸਾਨਾਂ ਦੇ ਮਨ `ਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਕਿਹੜੇ ਕਿਹੜੇ ਸਿੰਚਾਈ ਸੰਧਾਂ 'ਤੇ ਸਬਸਿਡੀ ਮਿਲ ਸਕਦੀ ਹੈ। ਦਰਅਸਲ, ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ (Pradhan Mantri Agriculture Irrigation Scheme) ਦੇ ਤਹਿਤ ਤੁਪਕਾ ਪ੍ਰਣਾਲੀ (Drip system) ਅਤੇ ਸਪ੍ਰਿੰਕਲਰ ਸੈੱਟ (Sprinkler set) ਲਗਾਉਣ `ਤੇ ਗ੍ਰਾਂਟ ਦੀ ਸੁਵਿਧਾ ਮੁਹਈਆ ਕਰਾਈ ਜਾਂਦੀ ਹੈ।
ਤੁਪਕਾ ਪ੍ਰਣਾਲੀ ਅਤੇ ਸਪ੍ਰਿੰਕਲਰ ਸੈੱਟ `ਤੇ ਸਬਸਿਡੀ:
ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੇ ਤਹਿਤ ਹਰ ਛੋਟੇ ਜਾਂ ਸੀਮਾਂਤ ਕਿਸਾਨਾਂ ਨੂੰ ਤੁਪਕਾ ਪ੍ਰਣਾਲੀ (Drip system) ਤੇ ਸਪ੍ਰਿੰਕਲਰ ਸੈੱਟ (Sprinkler set) ਲਗਾਉਣ ਲਈ ਲਾਗਤ ਰਾਸ਼ੀ ਦਾ 55 ਫੀਸਦੀ ਅਤੇ ਹਰ ਵਰਗ ਦੇ ਹੋਰ ਕਿਸਾਨਾਂ ਨੂੰ 45 ਫੀਸਦੀ ਹਿੱਸਾ ਸਬਸਿਡੀ (Subsidy) ਦੇ ਰੂਪ `ਚ ਦਿੱਤਾ ਜਾਂਦਾ ਹੈ।
ਸਬਸਿਡੀ ਲਈ ਅਰਜ਼ੀ ਕਿਵੇਂ ਦੇਣੀ ਹੈ (How to apply for subsidy):
● ਲੋੜਵੰਦ ਕਿਸਾਨ ਸਿੰਚਾਈ ਉਪਕਰਨਾਂ ਲਈ ਔਨਲਾਈਨ ਅਪਲਾਈ (Apply) ਕਰ ਸਕਦੇ ਹਨ।
● ਇਸ ਲਈ ਕਿਸਾਨਾਂ ਨੂੰ ਈ-ਕ੍ਰਿਸ਼ੀ ਯੰਤਰ ਗ੍ਰਾਂਟ ਪੋਰਟਲ (E-Krishi Yantra Grant Portal) `ਤੇ ਜਾਣਾ ਹੋਵੇਗਾ।
● ਇਸ ਪੋਰਟਲ `ਚ ਰਜਿਸਟਰ ਕਰਾਉਣ `ਤੇ ਤੁਹਾਡੇ ਫੋਨ `ਚ ਇੱਕ OTP (One Time Password) ਨੰਬਰ ਆਏਗਾ।
● OTP ਰਾਹੀਂ ਔਨਲਾਈਨ ਅਰਜ਼ੀਆਂ ਰਜਿਸਟਰ ਕੀਤੀਆਂ ਜਾ ਸਕਦੀਆਂ ਹਨ।
● ਵਧੇਰੀ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ (Department of Agriculture) ਨਾਲ ਵੀ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨਾਲ ਜੁੜੀਆਂ ਜ਼ਰੂਰੀ ਗੱਲਾਂ, ਕਿਸਾਨਾਂ ਲਈ ਲਾਹੇਵੰਦ
ਜ਼ਰੂਰੀ ਦਸਤਾਵੇਜ਼:
● ਆਧਾਰ ਕਾਰਡ (Aadhar card)
● ਬੈਂਕ ਪਾਸਬੁੱਕ ਦੇ ਪਹਿਲੇ ਪੰਨੇ ਦੀ ਕਾਪੀ (Copy of first page of bank passbook)
● ਜਾਤੀ ਸਰਟੀਫਿਕੇਟ (Caste certificate)
● ਬਿਜਲੀ ਕੁਨੈਕਸ਼ਨ ਦਾ ਸਬੂਤ ਜਿਵੇਂ ਕਿ ਬਿੱਲ (Proof of electricity connection like bill)
● OTP ਪ੍ਰਾਪਤ ਕਰਨ ਲਈ ਮੋਬਾਈਲ ਨੰਬਰ (Mobile number to receive OTP)
Summary in English: Good news for farmers, extension of subsidy time on irrigation contracts