Fish Farming: ਭਾਰਤ ਵਿੱਚ ਮੱਛੀ ਪਾਲਣ ਦਾ ਧੰਦਾ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਮੱਛੀ ਪਾਲਕਾਂ ਅਤੇ ਮਛੇਰਿਆਂ (Fishermen) ਨੂੰ ਉਤਸ਼ਾਹਿਤ ਕਰਨ ਲਈ ਕੁਝ ਖਾਸ ਕਦਮ ਚੁੱਕੇ ਹਨ। ਜਿਸ `ਚ ਮੱਛੀ ਪਾਲਕਾਂ ਨੂੰ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੱਛੀ ਪਾਲਕਾਂ ਦੇ ਹਿੱਤ 'ਚ ਵੱਡਾ ਫੈਸਲਾ ਲਿਆ ਹੈ। ਦਰਅਸਲ, ਸਰਕਾਰ ਨੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (Prime Minister Matsya Sampada Yojana) ਦੇ ਰਾਹੀਂ ਮੱਛੀ ਪਾਲਕਾਂ ਨੂੰ ਐਡਵਾਂਸ ਸਬਸਿਡੀ (Advance subsidy) ਦੇਣ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਤਹਿਤ ਮਛੇਰਿਆਂ ਨੂੰ ਐਡਵਾਂਸ ਸਬਸਿਡੀ ਉਸ ਸਮੇਂ ਮਿਲੇਗੀ, ਜਦੋਂ ਮੱਛੀ ਪਾਲਕਾਂ ਨੂੰ ਨਿਰਧਾਰਿਤ ਸਮੇਂ `ਤੇ ਮੱਛੀ ਪਾਲਣ ਲਈ ਕੋਈ ਹੋਰ ਸਬਸਿਡੀ (Subsidy) ਦੀ ਸੁਵਿਧਾ ਉਪਲੱਬਧ ਨਹੀਂ ਹੋਏਗੀ। ਇਹ ਸਬਸਿਡੀ ਮੁੱਖ ਤੌਰ `ਤੇ ਮੱਛੀ ਪਾਲਕਾਂ ਨੂੰ ਸੋਲਰ ਪਲਾਂਟ ਲਗਾਉਣ ਲਈ ਦਿੱਤੀ ਜਾਵੇਗੀ।
ਸੋਲਰ ਪਲਾਂਟ ਲਗਾਉਣ ਲਈ ਸਬਸਿਡੀ
ਸੂਰਜੀ ਊਰਜਾ (solar energy) ਕੁਦਰਤੀ ਸਰੋਤਾਂ ਵਿੱਚੋਂ ਇੱਕ ਹੈ। ਜਿਸ ਦੀ ਵਰਤੋਂ ਖੇਤੀਬਾੜੀ, ਪਸ਼ੂ ਪਾਲਣ ਤੇ ਹੁਣ ਮੱਛੀ ਪਾਲਣ ਲਈ ਵੀ ਕੀਤਾ ਜਾ ਰਿਹਾ ਹੈ। ਜਿਵੇਂ ਜਿਵੇਂ ਮੱਛੀ ਪਾਲਣ `ਚ ਆਧੁਨਿਕ ਤਕਨੀਕਾਂ ਦੀ ਤਰੱਕੀ ਹੋ ਰਹੀ ਹੈ ਉਸ ਲਈ ਬਿਜਲੀ ਦੀ ਲੋੜ ਪੈਂਦੀ ਹੈ। ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਮੱਛੀ ਪਾਲਕਾਂ ਨੂੰ ਸੋਲਰ ਪਲਾਂਟ (Solar plant) ਲਗਾਉਣ ਲਈ ਸਬਸਿਡੀ ਦੇ ਰਹੇ ਹਨ।
ਇਹ ਵੀ ਪੜ੍ਹੋ : 40% ਸਬਸਿਡੀ ਦੇ ਨਾਲ ਲਗਵਾਓ ਸੋਲਰ ਪਲਾਂਟ, ਜਾਣੋ ਅਪਲਾਈ ਕਰਨ ਦੀ ਪ੍ਰਕਿਰਿਆ
ਕਿੰਨੀ ਸਬਸਿਡੀ ਮਿਲੇਗੀ:
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (Prime Minister Matsya Sampada Yojana) ਦੇ ਤਹਿਤ ਮੱਛੀ ਪਾਲਕਾਂ ਨੂੰ ਪ੍ਰਤੀ ਹਾਰਸ ਪਾਵਰ (horse power) 'ਤੇ 20 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਸਬਸਿਡੀ (Subsidy) ਦਿੱਤੀ ਜਾਵੇਗੀ। ਜਿਸ ਤੋਂ ਮੱਛੀ ਪਾਲਕ ਵਧੇਰਾ ਮੁਨਾਫ਼ਾ ਕਮਾ ਸਕਦੇ ਹਨ ਤੇ ਆਪਣੇ ਕਾਰੋਬਾਰ ਨੂੰ ਅਗੇ ਵਧਾ ਸਕਦੇ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹਰਿਆਣਾ ਸਰਕਾਰ ਪਹਿਲਾਂ ਹੀ ਉਨ੍ਹਾਂ ਮੱਛੀ ਪਾਲਕਾਂ ਨੂੰ 4.75 ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਪ੍ਰਦਾਨ ਕਰ ਰਹੀ ਹੈ, ਜੋ 20 ਕਿਲੋਵਾਟ ਤੱਕ ਬਿਜਲੀ ਖਰਚ ਕਰਦੇ ਹਨ।
Summary in English: Good news for fish farmers, 2 lakh subsidy for business growth