1. Home

40% ਸਬਸਿਡੀ ਦੇ ਨਾਲ ਲਗਵਾਓ ਸੋਲਰ ਪਲਾਂਟ, ਜਾਣੋ ਅਪਲਾਈ ਕਰਨ ਦੀ ਪ੍ਰਕਿਰਿਆ

ਕੇਂਦਰ ਸਰਕਾਰ ਦੁਆਰਾ ਸੂਰਜੀ ਊਰਜਾ ਨੂੰ ਲਗਾਤਾਰ ਹੁਲਾਰਾ ਦਿੱਤਾ ਜਾ ਰਿਹਾ ਹੈ । ਇਸ ਦੇ ਲਈ ਕਈ ਯੋਜਨਾਵਾਂ ਸ਼ੁਰੂ ਕਿੱਤੀ ਗਈ ਹੈ , ਜਿਸ ਵਿੱਚ ਲੋਕਾਂ ਨੂੰ ਸਬਸਿਡੀ ਤੇ ਸੋਲਰ ਪਲਾਂਟ ਲਗਵਾਉਣ ਦੇ ਲਈ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ।

Pavneet Singh
Pavneet Singh
Solar Plants

Solar Plants

ਕੇਂਦਰ ਸਰਕਾਰ ਦੁਆਰਾ ਸੂਰਜੀ ਊਰਜਾ ਨੂੰ ਲਗਾਤਾਰ ਹੁਲਾਰਾ ਦਿੱਤਾ ਜਾ ਰਿਹਾ ਹੈ । ਇਸ ਦੇ ਲਈ ਕਈ ਯੋਜਨਾਵਾਂ ਸ਼ੁਰੂ ਕਿੱਤੀ ਗਈ ਹੈ , ਜਿਸ ਵਿੱਚ ਲੋਕਾਂ ਨੂੰ ਸਬਸਿਡੀ ਤੇ ਸੋਲਰ ਪਲਾਂਟ ਲਗਵਾਉਣ ਦੇ ਲਈ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ।

ਇਹਦਾ ਹੀ ਇਕ ਕੇਂਦਰ ਸਰਕਾਰ ਦੀ ਤਰਫੋਂ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ , ਜਿਸਦੇ ਤਹਿਤ ਘਰ ਦੀ ਛੱਤ ਤੇ ਸੋਲਰ ਪਲਾਂਟ ਲਗਵਾਉਣ ਦੇ ਲਈ ਸਬਸਿਡੀ ਲੋਨ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਸੋਲਰ ਪਲਾਂਟ ਵਿੱਚ ਜਨਰੇਟ ਹੋਣ ਵਾਲੀ ਵਾਧੂ ਬਿਜਲੀ ਨੂੰ ਪਾਵਰ ਗਰਿੱਡ ਨੂੰ ਵੇਚ ਕੇ ਫਾਇਦਾ ਕਮਾ ਸਕਦੇ ਹਨ । ਇਸ ਦੇ ਇਲਾਵਾ ਬਿਜਲੀ ਖਰੀਦਣ ਤੋਂ ਵੀ ਛੁਟਕਾਰਾ ਮਿਲਦਾ ਹੈ । ਇਹਦਾ ਵਿੱਚ ਜੇਕਰ ਤੁਸੀ ਘਰ ਜਾਂ ਦੁਕਾਨ ਦੀ ਛੱਤ ਤੇ ਸੋਲਰ ਪਲਾਂਟ ਲਗਵਾਉਣਾ ਚਾਹੁੰਦੇ ਹੋ , ਤਾਂ ਇਹ ਖਬਰ ਜਰੂਰ ਪੜ੍ਹੋ, ਅੱਸੀ ਤੁਹਾਨੂੰ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਦੇਣ ਵਾਲ਼ੇ ਹਾਂ....

ਮਹਿੰਗੀ ਬਿਜਲੀ ਤੋਂ ਮਿਲੇਗਾ ਛੁਟਕਾਰਾ (get rid of expensive electricity )

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਤਰਫ ਤੋਂ ਸਾਲ 2022 ਦੇ ਅਖੀਰ ਤਕ ਗ੍ਰੀਨ ਐਨਰਜੀ ਤੋਂ 175 ਗੀਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਤਹਿ ਕੀਤਾ ਗਿਆ ਹੈ । ਇਸ ਦੇ ਚਲਦੇ ਊਰਜਾ ਮੰਤਰਾਲੇ ਦੁਆਰਾ ਗ੍ਰੀਨ ਐਨਰਜੀ ਸੈੱਟਅਪ ਦੇ ਲਈ ਲੋਕਾਂ ਨੂੰ ਸਬਸਿਡੀ ਦਿਤੀ ਜਾ ਰਹੀ ਹੈ । ਦੱਸ ਦਈਏ ਕਿ ਇਸ ਯੋਜਨਾ ਵਿੱਚ ਘਰ ਦੀ ਛੱਤ ਤੇ 3 ਕਿਲੋਵਾਟ ਤੋਂ 10 ਕਿਲੋਵਾਟ ਤਕ ਦੇ ਸੋਲਰ ਪੈਨਲ ਲਗਵਾ ਸਕਦੇ ਹਨ । ਇਸ ਯੋਜਨਾ ਦਾ ਲਾਭ ਕੋਈ ਵੀ ਵਿਅਕਤੀ ਲੈ ਸਕਦਾ ਹੈ ।

ਸੋਲਰ ਪੈਨਲ ਦੇ ਲਈ ਲੋਨ (Loan for solar panels)

ਕੇਂਦਰ ਸਰਕਾਰ ਦੁਆਰਾ ਵੱਧ ਤੋਂ ਵੱਧ 10 ਲੱਖ ਰੁਪਏ ਦਾ ਲੋਨ ਦਿੱਤਾ ਜਾਂਦਾ ਹੈ । ਜੇਕਰ ਛੱਤ ਤੇ 3 ਕਿਲੋਵਾਟ ਦਾ ਸੋਲਰ ਪੈਨਲ ਲਗਿਆ ਹੈ ਅਤੇ ਉਸ ਤੋਂ 10 ਘੰਟੇ ਧੁੱਪ ਨਿਕਲਦੀ ਹੈ , ਤਾਂ ਹਰ ਮਹੀਨੇ ਕਰੀਬ 450 ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ । ਇਸ ਤੋਂ ਤੁਸੀ ਹਰ ਮਹੀਨੇ ਮਹਿੰਗੀ ਬਿਜਲੀ ਤੇ ਖਰਚ ਹੋਣ ਵਾਲੇ ਹਜਾਰਾਂ ਰੁਪਏ ਦੀ ਬਚਤ ਕਰ ਸਕਦੇ ਹੋ ।

ਸੋਲਰ ਪਲਾਂਟ ਤੇ ਕਿੰਨਾ ਆਉਂਦਾ ਹੈ ਖਰਚ ( how much does a solar plant cost )

ਤੁਹਾਨੂੰ ਦੱਸ ਦਈਏ ਕਿ ਘਰ ਦੀ ਛੱਤ ਤੇ 2 ਕਿਲੋਵਾਟ ਦਾ ਆਨ ਗਰਿੱਡ ਸੋਲਰ ਪੈਨਲ ਲਗਵਾਉਣ ਤੇ ਕਰੀਬ 1 ਲੱਖ 25 ਹਜਾਰ ਰੁਪਏ ਦੀ ਲਾਗਤ ਆਉਂਦੀ ਹੈ । ਇਸ ਵਿੱਚ ਸੋਲਰ ਪੈਨਲ , ਇੰਸਟਾਲੇਸ਼ਨ, ਮੀਟਰ ਅਤੇ ਇਨਵਰਟਰ ਸ਼ਾਮਲ ਹੈ । ਇਸ ਤੇ 40% ਤਕ ਦੀ ਸਬਸਿਡੀ ਮਿਲਦੀ ਹੈ ।

ਕਿ ਹੁੰਦਾ ਹੈ ਆਨ ਗਰਿੱਡ ਸੋਲਰ ਸਿਸਟਮ ? ( what is on grid solar system ?)

ਤੁਹਾਨੂੰ ਜਾਨਣਾ ਜਰੂਰੀ ਹੈ ਕਿ ਇਸ ਸਿਸਟਮ ਨੂੰ ਲਾਗੂ ਕੀਤਾ ਜਾਂਦਾ ਹੈ , ਜਿਥੇ 24 ਵਿਚੋਂ 20 ਜਾਂ 22 ਘੰਟੇ ਬਿਜਲੀ ਰਹਿੰਦੀ ਹੈ । ਇਸ ਵਿੱਚ ਸੋਲਰ ਪੈਨਲ ਨੂੰ ਬਿਜਲੀ ਬੋਰਡ ਵਿੱਚ ਟਰਾਂਸਫਰ ਕਿੱਤਾ ਜਾਂਦਾ ਹੈ । ਇਸ ਤੋਂ ਤੁਹਾਡੇ ਘਰ ਵਿੱਚ ਇਸਤੇਮਾਲ ਹੋਣ ਵਾਲ਼ੇ ਇਲੈਕਟਰੋਸਿਟੀ ਬਿਜਲੀ ਬੋਰਡ ਦੀ ਤਰ੍ਹਾਂ ਕਰ ਸਕਦੇ ਹਨ । ਉਹਦਾ ਹੀ ਦੁੱਜਾ ਸਿਸਟਮ ਆਫ ਗਰਿੱਡ ਸੋਲਰ ਸਿਸਟਮ ਹੁੰਦਾ ਹੈ , ਜਿਸ ਵਿੱਚ ਸੋਲਰ ਪੈਨਲ ਦੇ ਨਾਲ ਇਨਵਰਟਰ ਅਤੇ ਬੈਟਰੀ ਨੂੰ ਲਗਾਤਾਰ ਚਾਰਜ ਕਿੱਤਾ ਜਾਂਦਾ ਹੈ ।

ਕਿਥੋਂ ਮਿਲੇਗਾ ਸੋਲਰ ਪੈਨਲ ਦੇ ਲਈ ਲੋਨ ( where to get loan for solar plant )

ਦੱਸ ਦਈਏ ਕਿ ਜੇਕਰ ਤੁਸੀ ਇਸ ਯੋਜਨਾ ਦਾ ਲਾਭ ਚੁੱਕਣਾ ਚਾਹੰਦੇ ਹੋ , ਤਾਂ ਕੇਂਦਰ ਸਰਕਾਰ ਦੀ ਗ੍ਰੀਨ ਐਨਰਜੀ ਯੋਜਨਾ ਦੇ ਤਹਿਤ ਲੋਨ ਦੇ ਲਈ ਕਿਸੀ ਵੀ ਸਰਕਾਰੀ ਬੈਂਕ ਵਿੱਚ ਆਵੇਦਨ ਕਰ ਸਕਦੇ ਹੋ । ਫਿਲਹਾਲ ,ਯੂਨੀਅਨ ਬੈਂਕ ਆਫ ਇੰਡੀਆ ਦੁਆਰਾ 3 ਤੋਂ 10 ਕਿਲੋਵਾਟ ਦੇ ਸੋਲਰ ਪਲਾਂਟ ਦੇ ਲਈ ਲੋਨ ਦਿੱਤਾ ਜਾ ਰਿਹਾ ਹੈ । ਤੁਸੀ ਇਸ ਦੇ ਲਈ ਆਵੇਦਨ ਕਰ ਸਕਦੇ ਹੋ । 

ਇਹ ਵੀ ਪੜ੍ਹੋ : LPG ਸਿਲੰਡਰ ਸਿੱਧਾ ਇੰਨੇ ਰੁਪਏ ਹੋਇਆ ਸਸਤਾ, ਆਮ ਆਦਮੀ ਨੂੰ ਮਿਲੀ ਰਾਹਤ

Summary in English: Install Solar Plants With 40% Subsidy, Learn How To Apply

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters