s

Good News! Kisan Pond Farm Scheme : ਕਿਸਾਨਾਂ ਨੂੰ ਮਿਲਣਗੇ 63 ਹਜ਼ਾਰ ਰੁਪਏ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਸਰਕਾਰ ਵੱਲੋਂ ਕਿਸਾਨਾਂ ਨੂੰ 63 ਹਜ਼ਾਰ ਰੁਪਏ ਦੀ ਸਹਾਇਤਾ

ਸਰਕਾਰ ਵੱਲੋਂ ਕਿਸਾਨਾਂ ਨੂੰ 63 ਹਜ਼ਾਰ ਰੁਪਏ ਦੀ ਸਹਾਇਤਾ

Good News for Farmers : ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਨੇੜੇ ਹੈ। ਜ਼ਮੀਨੀ ਪੱਧਰ ਲਗਾਤਾਰ ਡਿੱਗਣ ਕਾਰਨ ਇਸ ਵਾਰ ਕਿਸਾਨਾਂ ਨੂੰ ਸਿੰਚਾਈ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚ ਛੱਪੜ ਪੁੱਟਣ ਲਈ 63 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਹੈ।

Kisan Pond Farm Scheme : ਦੇਸ਼ 'ਚ ਗਲੋਬਲ ਵਾਰਮਿੰਗ ਅਤੇ ਵਧਦੀ ਗਰਮੀ ਕਾਰਨ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦਾ ਅਸਰ ਫਸਲਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਜ਼ਮੀਨ ਸਖ਼ਤ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਰਾਜਸਥਾਨ ਸਰਕਾਰ ਨੇ ਪੌਂਡ ਫਾਰਮ ਸਕੀਮ ਤਹਿਤ ਛੱਪੜਾਂ ਦੀ ਉਸਾਰੀ ਲਈ ਕਿਸਾਨਾਂ ਨੂੰ 63 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਜਿਸ ਕਾਰਨ ਕਿਸਾਨ ਸਮੇਂ-ਸਮੇਂ 'ਤੇ ਛੱਪੜ ਰਾਹੀਂ ਫ਼ਸਲ ਦੀ ਸਿੰਚਾਈ ਕਰ ਸਕਣਗੇ।

Pond Farm Scheme Rules (ਪੌਂਡ ਫਾਰਮ ਸਕੀਮ ਦੇ ਨਿਯਮ)

ਜਿਕਰਯੋਗ ਹੈ ਕਿ ਇਸ ਸਕੀਮ ਤਹਿਤ ਹਰ ਵਰਗ ਦੇ ਕਿਸਾਨਾਂ ਨੂੰ 60 ਫੀਸਦੀ (ਵੱਧ ਤੋਂ ਵੱਧ 63000 ਰੁਪਏ) ਖੇਤਾਂ ਵਿੱਚ ਛੱਪੜ ਬਣਾਉਣ ਲਈ ਗਰਾਂਟ ਵਜੋਂ ਦਿੱਤੀ ਜਾ ਰਹੀ ਹੈ। ਇਸ ਦੇ ਲਈ ਕਿਸਾਨਾਂ ਕੋਲ 0.3 ਹੈਕਟੇਅਰ ਵਾਹੀਯੋਗ ਜ਼ਮੀਨ 'ਤੇ ਮਾਲਿਕਾਨਾ ਹੱਕ ਹੋਣਾ ਚਾਹੀਦਾ ਹੈ। ਇਸ ਤੋਂ ਘੱਟ ਵਾਹੀਯੋਗ ਜ਼ਮੀਨ ਵਾਲੇ ਕਿਸਾਨ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ। ਉਦਾਹਰਨ ਲਈ, ਜੇਕਰ ਇੱਕ ਕਿਸਾਨ ਨੂੰ ਇੱਕ ਛੱਪੜ ਬਣਾਉਣ ਲਈ 1 ਲੱਖ 5 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ, ਤਾਂ ਸਰਕਾਰ ਵੱਲੋਂ 63000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਘੱਟ ਅਤੇ ਇਸ ਤੋਂ ਵੱਧ ਦੀ ਕੀਮਤ 'ਤੇ 60 ਫੀਸਦੀ ਦੀ ਦਰ ਨਾਲ ਸਹਾਇਤਾ ਦਿੱਤੀ ਜਾਵੇਗੀ।

Purpose of Pond Farm Scheme (ਪੌਂਡ ਫਾਰਮ ਸਕੀਮ ਦਾ ਉਦੇਸ਼)

-ਸੋਕੇ ਨਾਲ ਨਜਿੱਠਣਾ ਅਤੇ ਬਰਸਾਤ ਦੇ ਮੌਸਮ ਵਿੱਚ ਛੱਪੜ ਵਿੱਚ ਪਾਣੀ ਸਟੋਰ ਕਰਨਾ।

-ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਅਤੇ ਫਸਲਾਂ ਨੂੰ ਉਪਜਾਊ ਬਣਾਉਣਾ।

-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ।

-ਸਹਾਇਤਾ ਰਾਸ਼ੀ ਤਹਿਤ ਖੇਤੀ ਨੂੰ ਉਤਸ਼ਾਹਿਤ ਕਰਨਾ।

ਇਹ ਵੀ ਪੜ੍ਹੋ: Tarbandi Yojana 2022 : ਤਾਰਬੰਦੀ ਸਕੀਮ ਦੀ ਰਕਮ ਵਧੀ! ਹੁਣ ਕਿਸਾਨਾਂ ਨੂੰ ਮਿਲਣਗੇ 45 ਹਜ਼ਾਰ ਤੋਂ ਵੱਧ!

How to Apply (ਅਰਜ਼ੀ ਕਿਵੇਂ ਦੇਣੀ ਹੈ)

ਕਿਸਾਨ ਆਪਣੇ ਨਜ਼ਦੀਕੀ ਨਾਗਰਿਕ ਸੇਵਾ ਕੇਂਦਰ 'ਤੇ ਜਾ ਕੇ ਪੌਂਡ ਫਾਰਮ ਲਈ ਅਰਜ਼ੀ ਦੇ ਸਕਦੇ ਹਨ, ਜਾਂ ਰਾਜਸਥਾਨ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਈ-ਮਿੱਤਰ (e-mitra) 'ਤੇ ਜਾ ਕੇ ਖੁਦ ਅਪਲਾਈ ਕਰ ਸਕਦੇ ਹਨ।

Summary in English: Good News! Kisan Pond Farm Scheme: Farmers To Get Rs 63,000!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription