1. Home

Tarbandi Yojana 2022 : ਤਾਰਬੰਦੀ ਸਕੀਮ ਦੀ ਰਕਮ ਵਧੀ! ਹੁਣ ਕਿਸਾਨਾਂ ਨੂੰ ਮਿਲਣਗੇ 45 ਹਜ਼ਾਰ ਤੋਂ ਵੱਧ!

ਕਿਸਾਨਾਂ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਸਰਕਾਰ ਨੇ ਕੰਡਿਆਲੀ ਤਾਰ ਯੋਜਨਾ ਦੀ ਰਕਮ ਵਧਾ ਦਿੱਤੀ ਹੈ।

Gurpreet Kaur Virk
Gurpreet Kaur Virk
ਕੰਡਿਆਲੀ ਤਾਰ ਯੋਜਨਾ ਦੀ ਰਕਮ ਵਧੀ

ਕੰਡਿਆਲੀ ਤਾਰ ਯੋਜਨਾ ਦੀ ਰਕਮ ਵਧੀ

Barbed Wire : ਕਿਸਾਨ ਅਕਸਰ ਆਪਣੇ ਖੇਤਾਂ ਵਿੱਚ ਅਵਾਰਾ ਪਸ਼ੂਆਂ ਦੇ ਡਰੋਂ ਸਤਾਏ ਰਹਿੰਦੇ ਹਨ, ਤਾਂ ਜੋ ਉਨ੍ਹਾਂ ਦੀ ਫ਼ਸਲ ਬਰਬਾਦ ਨਾ ਹੋ ਜਾਵੇ ਅਤੇ ਉਨ੍ਹਾਂ ਦੀ ਮਿਹਨਤ ਖ਼ਰਾਬ ਨਾ ਹੋ ਜਾਵੇ, ਇਸ ਲਈ ਸਰਕਾਰ ਨੇ ਤਰਬੰਦੀ ਸਕੀਮ ਦੀ ਸ਼ੁਰੂਆਤ ਕੀਤੀ ਹੈਂ। ਇਸ ਖ਼ਬਰ 'ਚ ਖਾਸ ਗੱਲ ਇਹ ਹੈ ਕਿ ਜਿੱਥੇ ਪਹਿਲਾਂ ਕਿਸਾਨਾਂ ਨੂੰ 40000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਸੀ, ਹੁਣ ਓਥੇ ਇਸ ਨੂੰ ਵਧਾ ਕੇ 48000 ਕਰ ਦਿੱਤਾ ਗਿਆ ਹੈ।

Tarbandi Yojana 2022 : ਖੇਤਾਂ ਵਿੱਚ ਫ਼ਸਲ ਦੀ ਬਿਜਾਈ ਕਰਨ ਤੋਂ ਬਾਅਦ ਅਕਸਰ ਕਿਸਾਨਾਂ ਨੂੰ ਮੌਸਮ ਖ਼ਰਾਬ ਜਾਂ ਫਿਰ ਕੀੜੇ-ਮਕੌੜੇ ਅਤੇ ਬਿਮਾਰੀਆਂ ਕਾਰਨ ਫ਼ਸਲ ਬਰਬਾਦ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਪਰ ਇਸ ਤੋਂ ਇਲਾਵਾ ਜ਼ਿਆਦਾਤਰ ਕਿਸਾਨਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਹੈ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ’ਤੇ ਅਵਾਰਾ ਪਸ਼ੂਆਂ ਦਾ ਹਮਲਾ। ਦੱਸ ਦਈਏ ਕਿ ਇਹ ਜਾਨਵਰ ਬਿਨ ਬੁਲਾਏ ਮਹਿਮਾਨਾਂ ਵਾਂਗ ਖੇਤਾਂ ਵਿੱਚ ਵੜ ਜਾਂਦੇ ਹਨ ਅਤੇ ਵੱਡੇ ਪੱਧਰ 'ਤੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਰਕਾਰ ਵੱਲੋਂ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਜਲਦੀ ਤੋਂ ਜਲਦੀ ਅਪਲਾਈ ਕਰਨਾ ਚਾਹੀਦਾ ਹੈ।

ਕੰਡਿਆਲੀ ਤਾਰ ਯੋਜਨਾ ਦੇ ਤਹਿਤ ਰਾਜਸਥਾਨ ਸਰਕਾਰ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸਦਾ ਲਾਭ ਦਿੱਤਾ ਜਾਂਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਸਬਸਿਡੀ ਸਿਰਫ ਬੈਰੀਅਰ ਦੇ ਵੱਧ ਤੋਂ ਵੱਧ 400 ਮੀਟਰ ਤੱਕ ਦਿੱਤੀ ਜਾਂਦੀ ਹੈ। ਖੇਤਾਂ ਵਿੱਚ ਕੰਡਿਆਲੀ ਤਾਰ ਲਗਾ ਕੇ ਖੇਤਾਂ ਅਤੇ ਉੱਗੀ ਫਸਲਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਇਆ ਜਾ ਰਿਹਾ ਹੈ। ਅਜਿਹੇ ਕੰਮ ਲਈ ਸਰਕਾਰ ਵੱਲੋਂ 3 ਲੱਖ 96 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਰਾਜਸਥਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸਹੂਲਤ

ਇਥੇ ਅੱਸੀ ਇਸ ਯੋਜਨਾ ਨਾਲ ਜੁੜੇ ਮੁੱਖ ਉਦੇਸ਼ ਬਾਰੇ ਚਰਚਾ ਕਰਾਂਗੇ। ਜਿਵੇਂ ਕਿ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਜੇਕਰ ਖੇਤਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਨਹੀਂ ਲਗਾਈ ਜਾਂਦੀ, ਤਾਂ ਸਾਰੇ ਆਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਕਰਨ ਲਈ ਤਿਆਰ ਰਹਿੰਦੇ ਹਨ, ਜਿਸਦੇ ਚਲਦਿਆਂ ਕਿਸਾਨਾਂ ਦੀ ਮਿਹਨਤ ਬਰਬਾਦ ਹੋ ਜਾਂਦੀ ਹੈ। ਸੂਬੇ ਦੇ ਕਈ ਕਿਸਾਨ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ। ਇਸ ਸਥਿਤੀ ਦੇ ਮੱਦੇਨਜ਼ਰ ਰਾਜਸਥਾਨ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਖੇਤਾਂ ਦੇ ਆਲੇ-ਦੁਆਲੇ ਬੈਰੀਅਰ ਲਗਾਉਣ ਦੀ ਸਹੂਲਤ ਦਿੱਤੀ ਹੈ।

ਕੰਡਿਆਲੀ ਤਾਰ ਯੋਜਨਾ ਦਾ ਉਦੇਸ਼

-ਕਿਸਾਨਾਂ ਦੀਆਂ ਫਸਲਾਂ ਸੁਰੱਖਿਅਤ ਰਹਿਣ।
-ਫ਼ਸਲ ਦਾ ਝਾੜ ਵੱਧ ਮਿਲ ਸਕੇ।
-ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਪਸ਼ੂਆਂ ਤੋਂ ਬਚਾਇਆ ਜਾ ਸਕੇ।

ਕੰਡਿਆਲੀ ਤਾਰ ਸਕੀਮ ਦੇ ਲਾਭ

-ਕਿਸਾਨ ਆਪਣੇ ਖੇਤਾਂ ਵਿੱਚ ਵਾੜ ਲਗਾ ਕੇ ਪਸ਼ੂਆਂ ਤੋਂ ਆਪਣੇ ਖੇਤਾਂ ਦੀ ਰੱਖਿਆ ਕਰ ਸਕਦੇ ਹਨ।

-ਇਸ ਸਕੀਮ ਤਹਿਤ ਕੰਡਿਆਲੀ ਤਾਰ ਦੀ ਲਾਗਤ ਦਾ 50% ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਜਦਕਿ, ਬਾਕੀ ਦਾ 50% ਯੋਗਦਾਨ ਕਿਸਾਨ ਦਾ ਹੋਵੇਗਾ।

-ਇਸ ਸਕੀਮ ਦਾ ਲਾਭ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ।

-ਵੱਧ ਤੋਂ ਵੱਧ 400 ਮੀਟਰ ਤੱਕ ਕੰਡਿਆਲੀ ਤਾਰ ਲਗਾਉਣ ਲਈ ਹੀ ਸਬਸਿਡੀ ਦਿੱਤੀ ਜਾਵੇਗੀ।

-ਕੰਡਿਆਲੀ ਤਾਰ ਲੱਗਣ ਤੋਂ ਬਾਅਦ ਅਵਾਰਾ ਪਸ਼ੂ ਫ਼ਸਲਾਂ ਨੂੰ ਤਬਾਹ ਨਹੀਂ ਕਰ ਸਕਣਗੇ।

ਕੰਡਿਆਲੀ ਤਾਰ ਸਕੀਮ ਲਈ ਕੌਣ ਕਰ ਸਕਦਾ ਹੈ ਅਪਲਾਈ

-ਇਸ ਯੋਜਨਾ ਦੇ ਤਹਿਤ ਜੋ ਵੀ ਸੂਬਾ ਸ਼ਾਮਲ ਹੈ, ਕਿਸਾਨਾਂ ਲਈ ਉਸ ਸੂਬੇ ਦਾ ਸਥਾਈ ਨਿਵਾਸੀ ਹੋਣਾ ਲਾਜ਼ਮੀ ਹੈ।

-ਕਿਸਾਨ ਕੋਲ ਵਾਹੀਯੋਗ ਜ਼ਮੀਨ 0.5 ਹੈਕਟੇਅਰ ਹੋਣੀ ਚਾਹੀਦੀ ਹੈ।

-ਬਿਨੈਕਾਰ ਦਾ ਬੈਂਕ ਖਾਤਾ ਹੋਣਾ ਚਾਹੀਦਾ ਹੈ।

-ਜੇਕਰ ਤੁਸੀਂ ਪਹਿਲਾਂ ਹੀ ਕਿਸੇ ਹੋਰ ਸਕੀਮ ਦਾ ਲਾਭ ਲੈ ਰਹੇ ਹੋ, ਤਾਂ ਤੁਸੀਂ ਇਸ ਸਕੀਮ ਲਈ ਯੋਗ ਨਹੀਂ ਹੋਵੋਗੇ।

ਇਹ ਵੀ ਪੜ੍ਹੋ : Top Government Schemes: ਇਨ੍ਹਾਂ ਸਰਕਾਰੀ ਸਕੀਮਾਂ ਤਹਿਤ ਪਾਓ 50% ਤੋਂ 95% ਤੱਕ ਸਬਸਿਡੀ! ਪੜ੍ਹੋ ਪੂਰੀ ਖਬਰ!

ਕੰਡਿਆਲੀ ਤਾਰ ਸਕੀਮ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ

-ਸਭ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

-ਹੁਣ ਇੱਥੇ ਤੁਹਾਨੂੰ ਕੰਡਿਆਲੀ ਤਾਰ ਯੋਜਨਾ ਅਰਜ਼ੀ ਫਾਰਮ PDF ਨੂੰ ਡਾਊਨਲੋਡ ਕਰਨਾ ਹੋਵੇਗਾ।

-ਇਸ ਤੋਂ ਬਾਅਦ ਬਿਨੈਕਾਰ ਦਾ ਨਾਮ, ਆਧਾਰ ਨੰਬਰ, ਪਿਤਾ ਦਾ ਨਾਮ, ਮੋਬਾਈਲ ਨੰਬਰ ਆਦਿ ਬਿਨੈ ਪੱਤਰ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਭਰਨੀ ਹੋਵੇਗੀ।

-ਇਸ ਤੋਂ ਬਾਅਦ, ਅਰਜ਼ੀ ਫਾਰਮ ਦੇ ਨਾਲ ਆਪਣੇ ਸਾਰੇ ਦਸਤਾਵੇਜ਼ ਨੱਥੀ ਕਰੋ ਅਤੇ ਇਸਨੂੰ ਆਪਣੇ ਨਜ਼ਦੀਕੀ ਖੇਤੀਬਾੜੀ ਵਿਭਾਗ ਵਿੱਚ ਜਮ੍ਹਾਂ ਕਰੋ।

-ਇਸ ਤਰ੍ਹਾਂ ਤੁਹਾਡਾ ਅਰਜ਼ੀ ਫਾਰਮ ਪੂਰਾ ਹੋ ਜਾਵੇਗਾ।

ਕੰਡਿਆਲੀ ਤਾਰ ਸਕੀਮ ਲਈ ਲੁੜੀਂਦੇ ਦਸਤਾਵੇਜ਼

-ਆਧਾਰ ਕਾਰਡ (Aadhar Card)
-ਪਛਾਣ ਦਾ ਸਬੂਤ (Identity Proof)
-ਪਤੇ ਦਾ ਸਬੂਤ (Address Proof)
-ਜ਼ਮੀਨ ਦੀ ਜਮਾਂਬੰਦੀ (Land Settlement)
-ਮੋਬਾਇਲ ਨੰਬਰ (Mobile Number
-ਪਾਸਪੋਰਟ ਸਾਈਜ਼ ਫੋਟੋ (Passport Size Photo)
-ਰਾਸ਼ਨ ਕਾਰਡ (Ration Card)

Summary in English: Tarbandi Yojana 2022: Amount of Wiring Scheme Increased! Farmers will now get over 45,000!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters