ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਹਿੱਤ ਦੇ ਲਈ ਅਤੇ ਉਹਨਾਂ ਦੀ ਆਰਥਕ ਸਤਿਥੀ ਵਿਚ ਸੁਧਾਰ ਕਰਨ ਲਈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਚਲਾਈ ਜਾ ਰਹੀ ਹੈ । ਇਸ ਵਿਚਕਾਰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤੋਂ ਜੁੜੀ ਇਕ ਜਰੂਰੀ ਖ਼ਬਰ ਹੈ ਕਿ ਹੁਣ ਕਿਸਾਨਾਂ ਦੇ ਇਲਾਵਾ ਸਰਕਾਰੀ ਕਰਮਚਾਰੀ ਵੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ ।
ਦਰਅਸਲ , ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਵਿਚ ਇਕ ਨਵਾਂ ਬਦਲਾਵ ਆਇਆ ਹੈ , ਇਸ ਦੇ ਜਰੀਏ ਸਰਕਾਰੀ ਕਰਮਚਾਰੀ ਵੀ ਯੋਜਨਾ ਦਾ ਲਾਭ ਚੁੱਕ ਸਕਦੇ ਹਨ । ਮਤਲਬ ਉਹਨਾਂ ਨੂੰ ਵੀ ਸਾਲਾਨਾ 6000
ਰੁਪਏ ਮਿਲ ਸਕਦੇ ਹਨ ।
ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਪੀਐਮ ਯੋਜਨਾ ਦਾ ਲਾਭ (These Government Employees Will Get The Benefits Of PM Schemes)
ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਦੀ ਐਫ ਐਂਡ ਕਿਊ (F&Q) ਦੇ ਅਨੁਸਾਰ , ਸਰਕਾਰੀ ਸੰਸਥਾਵਾਂ ਵਿਚ ਕੰਮ ਕਰਨ ਵਾਲ਼ੇ ਮਲਟੀ ਟਾਸਕਿੰਗ ਸਟਾਫ , ਗਰੁੱਪ- ਡੀ ਅਤੇ ਚੌਥੀ ਸ਼੍ਰੇਣੀ ਵਿਚ ਕੰਮ ਕਰ ਰਿਹਾ ਹੈ ਅਤੇ ਸੇਵਾਮੁਕਤ ਕਰਮਚਾਰੀ ਯੋਜਨਾ ਦਾ ਲਾਭ ਲੈ ਸਕਦੇ ਹਨ । ਜੇਕਰ ਉਹਨਾਂ ਦੇ ਪਰਿਵਾਰ ਤੋਂ ਕਿਸੀ ਨੇ ਵੀ ਲਾਭ ਨਹੀਂ ਲਿੱਤਾ ਹੈ ।
ਦਰਅਸਲ , ਕੇਂਦਰ ਸਰਕਾਰ ਦੀ ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਸਭਤੋਂ ਸਫਲ ਯੋਜਨਾਵਾਂ ਵਿੱਚੋ ਇਕ ਹੈ । ਇਸ ਦਾ ਉਦੇਸ਼ ਕਿਸਾਨਾਂ ਦੀ ਆਮਦਨੀ ਨੂੰ ਦੁਗਣੀ ਕਰਨ ਦਾ ਹੈ । ਦੱਸ ਦਈਏ ਕਿ ਇਸ ਯੋਜਨਾ ਵਿਚ ਪਹਿਲਾ ਤੋਂ ਹੀ 5 ਬਦਲਾਵ ਕੀਤੇ ਜਾ ਚੁਕੇ ਹਨ । ਹੱਲੇ ਪਿਛਲੇ ਹਫਤੇ ਹੀ ਛੇਵਾਂ ਬਦਲਾਵ ਕੀਤਾ ਗਿਆ ਹੈ । ਇਸਦੇ ਤਹਿਤ ਕਿਸਾਨਾਂ ਦੇ ਲਈ ਹੁਣ e- KYC ਕਰਵਾਉਣਾ ਜਰੂਰੀ ਕਰ ਦਿੱਤਾ ਗਿਆ ਹੈ ।
ਇਸੀ ਵੱਜੇ ਤੋਂ ਰੁਕੀ ਹੋਈ ਹੈ ਕਿਸ਼ਤ (Due to this the installement has been stopped )
ਜਾਣਕਾਰੀ ਮਿਲੀ ਕਿ ਅਜੇ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਹੈ। ਕੁਝ ਕਾਰਨਾਂ ਕਰਕੇ ਕਿਸ਼ਤ ਦੇਣ ਵਿੱਚ ਦੇਰੀ ਹੋ ਰਹੀ ਹੈ। ਹੁਣ ਤੱਕ, ਕਿਸਾਨਾਂ ਦੇ ਖਾਤੇ ਦੀ ਸਥਿਤੀ ਵਿੱਚ ਸਿਰਫ '10ਵੀਂ ਕਿਸ਼ਤ ਲਈ ਰਾਜ ਦੁਆਰਾ ਹਸਤਾਖਰਿਤ ਆਰਐਫਟੀ' ਦਿਖਾਈ ਦਿੰਦੀ ਹੈ।
ਇਸਦਾ ਮਤਲਬ ਹੈ ਕਿ 'ਲਾਭਪਾਤਰੀ ਦਾ ਡੇਟਾ ਜਿਵੇਂ ਕਿ ਆਧਾਰ, ਬੈਂਕ ਖਾਤਾ ਨੰਬਰ ਅਤੇ ਬੈਂਕ ਦਾ IFSC ਕੋਡ ਸਮੇਤ ਹੋਰ ਵੇਰਵਿਆਂ ਦੀ ਰਾਜ ਸਰਕਾਰ ਦੁਆਰਾ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਡਾਟਾ ਸਹੀ ਪਾਇਆ ਗਿਆ ਹੈ। ਹੁਣ ਸਿਰਫ FTO (ਫੰਡ ਟ੍ਰਾਂਸਫਰ ਆਰਡਰ) ਜਨਰੇਟ ਕੀਤਾ ਜਾਣਾ ਹੈ, ਪਰ FTO ਅਜੇ ਤੱਕ ਜਨਰੇਟ ਨਹੀਂ ਹੋਇਆ ਹੈ। ਇਸ ਕਾਰਨ ਸਕੀਮ ਦੀ 10ਵੀਂ ਕਿਸ਼ਤ ਰੋਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ :ਮੇਰਾ ਘਰ ਮੇਰੇ ਨਾਮ: ਪੰਜਾਬ ਵਾਸੀਆ ਨੂੰ ਜਾਇਦਾਦਾਂ ਦੇ ਮਾਲਕਾਨਾ ਹੱਕ ਦੇਣ ਵੱਲ ਇਕ ਕ੍ਰਾਂਤੀਕਾਰੀ ਕਦਮ
Summary in English: Government employees will get Rs 6,000, but this condition has to be fulfilled