1. Home

ਪੌਲੀ ਅਤੇ ਨੈਟ ਹਾਊਸ ਤੇ ਸਰਕਾਰ ਦੁਆਰਾ ਸਬਸਿਡੀ ! ਜਾਣੋ ਅਰਜੀ ਕਰਨ ਦੀ ਆਖਰੀ ਤਰੀਕ ?

ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਸਰਕਾਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੀ ਹੈ। ਮਹਾਮਾਰੀ ਵਿਚ ਕਈ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਮਣਾ ਕਰਨਾ ਪਿਆ ਸੀ। ਜਿਸ ਤੋਂ ਉਨ੍ਹਾਂ ਦੀ ਆਰਥਕ ਸਤਿਥੀ ਤੇ ਅਸਰ ਪਿਆ।

Pavneet Singh
Pavneet Singh
Poly House and Net House

Poly House and Net House

ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਸਰਕਾਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੀ ਹੈ। ਮਹਾਮਾਰੀ ਵਿਚ ਕਈ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਮਣਾ ਕਰਨਾ ਪਿਆ ਸੀ।ਜਿਸ ਤੋਂ ਉਨ੍ਹਾਂ ਦੀ ਆਰਥਕ ਸਤਿਥੀ ਤੇ ਅਸਰ ਪਿਆ। ਸਰਕਾਰ ਨੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਪੌਲੀ ਅਤੇ ਨੈਟ ਹਾਊਸ ਵਿਚ ਵਧੀਆ ਸਬਸਿਡੀ ਦੇਣ ਦਾ ਐਲਾਨ ਕਿੱਤਾ ਹੈ , ਜਿਸ ਤੋਂ ਕਿਸਾਨਾਂ ਨੂੰ ਹੋਰ ਵੀ ਵੱਧ ਲਾਭ ਹੋਵੇਗਾ।


ਸਭਤੋਂ ਪਹਿਲਾਂ ਜਾਣਦੇ ਹਾਂ ਕਿ ਪੌਲੀ ਅਤੇ ਨੈਟ ਹਾਊਸ ਕਿ ਹੈ ? (First of all let us know what is poly and net house?)

ਕਿਸਾਨਾਂ ਦੁਆਰਾ ਉਗਾਈ ਗਈ ਫ਼ਸਲ ਅਤੇ ਪੌਦੇ ਨੂੰ ਵਾਇਰਸ ਅਤੇ ਮੌਸਮ ਤੋਂ ਬਚਾਉਣ ਦੇ ਲਈ ਨੈਟ ਹਾਊਸ ਦੀ ਵਰਤੋਂ ਕਿੱਤੀ ਜਾਂਦੀ ਹੈ। ਇਸ ਨੈਟ ਹਾਊਸ ਵਿਚ ਮਹਿੰਗੀ ਅਤੇ ਵਧੀਆ ਕਿਸਮ ਦੀ ਫ਼ਸਲ ਨੂੰ ਰੱਖਿਆ ਜਾਂਦਾ ਹੈ | ਤਾਂਕਿ ਫ਼ਸਲ ਜਲਦ ਖਰਾਬ ਅਤੇ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਪੌਲੀ ਅਤੇ ਨੈਟ ਹਾਊਸ ਦੇ ਵਧੀਆ ਤਰੀਕੇ ਤੋਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਮੰਡੀ ਵਿਚ ਵਧੀਆ ਲਾਭ ਮਿਲਦਾ ਹੈ। ਪੌਲੀ ਅਤੇ ਨੈਟ ਹਾਊਸ ਵਿਚ ਖੀਰਾ , ਸ਼ਿਮਲਾ ਮਿਰਚ ਆਦਿ ਸਬਜ਼ੀਆਂ ਦੀ ਖੇਤੀ ਕਿੱਤੀ ਜਾਂਦੀ ਹੈ।

ਪੌਲੀ ਹਾਊਸ ਅਤੇ ਨੈਟ ਹਾਊਸ ਤੇ 65 % ਸਬਸਿਡੀ (65 percent subsidy on poly and net houses)

ਕਿਸਾਨਾਂ ਨੂੰ ਪੌਲੀ ਅਤੇ ਨੈਟ ਹਾਊਸ ਲਗਾਉਣ ਤੇ ਹਰਿਆਣਾ ਸਰਕਾਰ ਦੁਆਰਾ 65 % ਤਕ ਦਾ ਗ੍ਰਾਂਟ ਦਿੱਤਾ ਜਾ ਰਿਹਾ ਹੈ। ਇਸ ਗ੍ਰਾੰਟ ਦਾ ਲਾਭ ਚੁੱਕਣ ਦੇ ਲਈ ਕਿਸਾਨ 15 ਫਰਵਰੀ 2022 ਭਾਵ ਕਲ ਤਕ ਆਨਲਾਈਨ ਅਰਜੀ ਕਰ ਸਕਦੇ ਹੋ। ਇਸ ਸਰਜੀ ਦੀ ਪ੍ਰੀਕ੍ਰਿਆ ਪਹਿਲਾਂ ਆਓ ਪਹਿਲਾ ਪਾਓ ਦੇ ਅਧਾਰ ਤੇ ਕਿੱਤੀ ਜਾਵੇਗੀ। ਇਹ ਕਿਸਾਨਾਂ ਦੇ ਲਈ ਇਕ ਵਧੀਆ ਮੌਕਾ ਹੈ।

ਤੁਹਾਨੂੰ ਦੱਸ ਦੇਈਏ ਕਿ 2 ਹਜ਼ਾਰ ਮੀਟਰ ਤੋਂ ਲੈ ਕੇ 4 ਹਜ਼ਾਰ ਮੀਟਰ ਤੱਕ ਪ੍ਰਤੀ ਇੱਕ ਕਿਸਾਨ ਸਰਕਾਰ ਦੀ ਇਸ ਯੋਜਨਾ ਦਾ ਆਸਾਨੀ ਨਾਲ ਲਾਭ ਲੈ ਸਕਦਾ ਹੈ। ਜਾਣਕਾਰੀ ਅਨੁਸਾਰ ਕਿਸਾਨ 644.1 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਨੈੱਟ ਹਾਊਸ ਵਿੱਚ ਨਿਵੇਸ਼ ਕਰ ਸਕਦੇ ਹਨ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਪਹਿਲੀ ਫਸਲ ਲਈ 70 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਦੁਬਾਰਾ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨਾਂ ਲਈ ਇੱਕ ਏਕੜ ਦੇ ਨੈੱਟ ਹਾਊਸ ਦਾ ਬਜਟ ਕਰੀਬ 9 ਲੱਖ ਰੁਪਏ ਆਉਂਦਾ ਹੈ। ਜਦੋਂ ਕਿ ਪਹਿਲੀ ਸ਼ਿਫਟ ਅਤੇ ਨੈੱਟ ਹਾਊਸ ਦਾ ਪ੍ਰਤੀ ਵਰਗ ਮੀਟਰ ਦਾ ਰੇਟ 844 ਰੁਪਏ ਹੈ।


ਅਰਜੀ ਲਈ ਜਰੂਰੀ ਦਸਤਾਵੇਜ (Documents required during application)

ਇਸ ਸਕੀਮ ਦਾ ਲਾਭ ਸਿਰਫ਼ ਰਾਜ ਦੇ ਕਿਸਾਨ ਹੀ ਚੁੱਕ ਸਕਦੇ ਹਨ। ਇਸ ਲਈ ਤੁਹਾਡੇ ਕੋਲ ਹੇਠਾਂ ਦਿੱਤੇ ਜਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ।

  • ਜ਼ਮੀਨ ਦਾ ਸਰਟੀਫਿਕੇਟ

  • ਸਥਾਈ ਨਿਵਾਸੀ ਸਰਟੀਫਿਕੇਟ

  • ਜਾਤੀ ਸਰਟੀਫਿਕੇਟ

  • ਆਧਾਰ ਕਾਰਡ

  • ਬੈੰਕ ਖਾਤਾ

  • ਪਾਸਪੋਰਟ ਸਾਇਜ ਫੋਟੋ

  • ਕਬਾਇਲੀ ਸ਼੍ਰੇਣੀ ਲਈ ਜੰਗਲਾਤ ਅਧਿਕਾਰ ਸਰਟੀਫਿਕੇਟ


ਨੈਟ ਅਤੇ ਪੌਲੀ ਹਾਊਸ ਦੇ ਲਈ ਅਰਜੀ ਦੀ ਪ੍ਰੀਕ੍ਰਿਆ (Application process for net and poly house)

  • ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਕਾਰ ਦੁਆਰਾ ਜਾਰੀ ਕਿੱਤੀ ਅਧਿਕਾਰਤ ਵੈੱਬਸਾਈਟ http://polynet.hortharyana.gov.in/FarmerLogin.aspx 'ਤੇ ਜਾਣਾ ਪਵੇਗਾ।

  • ਇਸ ਤੋਂ ਬਾਅਦ ਤੁਹਾਨੂੰ ਸਾਈਡ 'ਤੇ ਆਪਣੇ ਮੋਬਾਈਲ ਨੰਬਰ ਨਾਲ ਰਜਿਸਟਰ ਕਰਨਾ ਹੋਵੇਗਾ। ਧਿਆਨ ਵਿੱਚ ਰੱਖੋ ਕਿ ਤੁਸੀਂ ਉਹੀ ਮੋਬਾਈਲ ਨੰਬਰ ਦਰਜ ਕਰੋ, ਜੋ ਤੁਹਾਡੇ ਆਧਾਰ ਨਾਲ ਲਿੰਕ ਹੋਵੇ।

  • ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਇੱਕ OTP ਆਵੇਗਾ। ਜਿਸ ਨੂੰ ਤੁਹਾਨੂੰ ਸਾਈਡ ਪੋਰਟਲ 'ਤੇ ਐਂਟਰ ਕਰਨਾ ਹੋਵੇਗਾ।

  • ਇਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।

  • ਆਵੇਦਨ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਨੂੰ ਵਿਸਥਾਰ ਨਾਲ ਅਤੇ ਧਿਆਨ ਨਾਲ ਭਰੋ।

  • ਇਸ ਤਰ੍ਹਾਂ ਤੁਸੀਂ ਇਸ ਸਕੀਮ ਲਈ ਆਸਾਨੀ ਨਾਲ ਅਪਲਾਈ ਕਰ ਸਕੋਗੇ। 

ਇਹ ਵੀ ਪੜ੍ਹੋ :  ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੇ ਜਾਣਗੇ 7000 ਰੁਪਏ !

Summary in English: Government subsidy on Polly and Net House! Know the last date to apply?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters