1. Home

ਖੇਤੀ ਦੀ ਜ਼ਮੀਨ ਖਰੀਦਣ ਲਈ 80 ਫੀਸਦੀ ਕਰਜ਼ਾ ਕਿਵੇਂ ਲਾਈਏ ?

ਭਾਰਤ ਵਿਚ ਜੈਵਿਕ ਖੇਤੀ ਦਾ ਕਰੇਜ ਲਗਾਤਾਰ ਵਧਦਾ ਜਾ ਰਿਹਾ ਹੈ । ਅਜਿਹੇ ਵਿਚ ਜਮੀਂਦਾਰ ਕਿਸਾਨਾਂ ਦੀ ਮਦਦ ਕਰਨ ਦੇ ਲਈ ਸਟੇਟ ਬੈਂਕ ਓਫ ਇੰਡੀਆ (State Bank of India) ਅੱਗੇ ਆਇਆ ਹੈ । ਹੁਣ ਛੋਟੇ ਕਿਸਾਨ ਅਤੇ ਜਮੀਂਦਾਰ ਕਿਸਾਨ ਵੀ ਬਹੁਤ ਆਸਾਨੀ ਨਾਲ ਖੇਤੀ ਕਰ ਸਕਣਗੇ ।

Pavneet Singh
Pavneet Singh
Agricultural Land

Agricultural Land

ਭਾਰਤ ਵਿਚ ਜੈਵਿਕ ਖੇਤੀ ਦਾ ਕਰੇਜ ਲਗਾਤਾਰ ਵਧਦਾ ਜਾ ਰਿਹਾ ਹੈ । ਅਜਿਹੇ ਵਿਚ ਜਮੀਂਦਾਰ ਕਿਸਾਨਾਂ ਦੀ ਮਦਦ ਕਰਨ ਦੇ ਲਈ ਸਟੇਟ ਬੈਂਕ ਓਫ ਇੰਡੀਆ (State Bank of India) ਅੱਗੇ ਆਇਆ ਹੈ । ਹੁਣ ਛੋਟੇ ਕਿਸਾਨ ਅਤੇ ਜਮੀਂਦਾਰ ਕਿਸਾਨ ਵੀ ਬਹੁਤ ਆਸਾਨੀ ਨਾਲ ਖੇਤੀ ਕਰ ਸਕਣਗੇ । ਕਿਓਂਕਿ ਐਸਬੀਆਈ ਕਿਸਾਨਾਂ ਨੂੰ ਜਮੀਨ ਖਰੀਦਣ ਦੇ ਲਈ ਲੋਨ ਦੇਵੇਗੀ ।

ਜੇਕਰ ਤੁਸੀ ਵੀ ਖੇਤੀ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਘਟ ਜਮੀਨ ਹੈ ਜਾਂ ਫਿਰ ਜਮੀਨ ਨਹੀਂ ਹੈ , ਤਾਂ ਤੁਸੀ ਭਾਰਤੀ ਸਟੇਟ ਬੈਂਕ
(State Bank of India) ਦੀ ਇਕ ਬਹੁਤ ਹੀ ਖਾਸ ਸਕੀਮ ਦਾ ਲਾਭ ਚੁੱਕ ਸਕਦੇ ਹੋ । ਜਿਸਦਾ ਨਾਂ ਲੈਂਡ ਪੁਰਚੇਸ ਸਕੀਮ (Land Purchase Scheme/LPS) ਹੈ । ਇਸ ਸਕੀਮ ਦੇ ਜਰੀਏ ਆਸਾਨੀ ਤੋਂ ਖੇਤੀ ਕਰ ਸਕਦੇ ਹਨ । ਤਾਂ ਆਓ ਤੁਹਾਨੂੰ ਇਸ ਸਕੀਮ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹਾਂ ।

ਲੈਂਡ ਪੁਰਚੇਜ਼ ਸਕੀਮ ? (What is Land Purchase Scheme?)

ਐਸਬੀਆਈ ਖੇਤੀ ਦੀ ਜਮੀਨ ਖਰੀਦਣ ਦੇ ਲਈ 85% ਤਕ ਲੋਨ ਦੇ ਰਹੀ ਹੈ । ਇਸ ਵਿਚ ਲੋਨ ਦੀ ਰਕਮ ਵਾਪਸੀ ਦੀ 1 ਤੋਂ 2 ਸਾਲ ਵਿਚ ਸ਼ੁਰੂ ਹੋਵੇਗੀ । ਲੋਨ ਨੂੰ ਚੁਕਾਉਣ ਦੇ ਲਈ 7 ਤੋਂ 10 ਸਾਲ ਦਾ ਸਮੇਂ ਮਿਲ ਸਕਦਾ ਹੈ ।

ਲੈਂਡ ਪੁਰਚੇਜ਼ ਸਕੀਮ ਦਾ ਉਦੇਸ਼ ? (What is the purpose of land purchase scheme?)

SBI ਦੀ ਲੈਂਡ ਪੁਰਚੇਜ਼ ਸਕੀਮ (Land Purchase Scheme/LPS) ਦਾ ਮੁਖ ਉਦੇਸ਼ ਹੈ ਕਿ ਛੋਟੇ ਅਤੇ ਮਜਦੂਰ ਕਿਸਾਨਾਂ ਨੂੰ ਖੇਤੀ ਕਰਨ ਵਾਲੀ ਜਮੀਨ ਖਰੀਦਣ ਵਿਚ ਮਦਦ ਮਿਲ ਸਕੇ | ਖਾਸ ਗੱਲ ਹਿ ਹੈ ਕਿ ਖੇਤੀ ਕਰਣ ਵਾਲੇ ਅਜਿਹੇ ਲੋਕ ਵੀ ਲੈਂਡ ਪੁਰਚੇਜ਼ ਸਕੀਮ ਦੇ ਤਹਿਤ ਲੋਨ ਲੈਕੇ ਜਮੀਨ ਖਰੀਦ ਸਕਦੇ ਹਨ। ਜਿੰਨਾ ਕੋਲ ਪਹਿਲਾਂ ਹੀ ਖੇਤੀ ਦੇ ਲਈ ਜਮੀਨ ਨਹੀਂ ਹੈ ।

ਲੈਂਡ ਪੁਰਚੇਜ਼ ਯੋਜਨਾ ਲਈ ਯੋਗਤਾ(Eligibility for Land Purchase Scheme)

  • ਅਜਿਹੇ ਛੋਟੇ ਅਤੇ ਸੀਮਾਂਤ ਕਿਸਾਨ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਸਿੰਜਾਈ ਵਾਲੀ ਜ਼ਮੀਨ ਹੈ ਉਹ ਅਪਲਾਈ ਕਰ ਸਕਦੇ ਹਨ।

  • ਜੇਕਰ ਕਿਸੇ ਕਿਸਾਨ ਕੋਲ 2.5 ਏਕੜ ਤੋਂ ਘੱਟ ਸਿੰਚਾਈ ਵਾਲੀ ਜ਼ਮੀਨ ਹੈ ਤਾਂ ਉਹ ਕਰਜ਼ਾ ਲੈ ਕੇ ਵੀ ਵਾਹੀਯੋਗ ਜ਼ਮੀਨ ਖਰੀਦ ਸਕਦਾ ਹੈ।

  • ਖੇਤੀਬਾੜੀ ਦਾ ਕੰਮ ਕਰਨ ਵਾਲੇ ਬੇਜ਼ਮੀਨੇ ਮਜ਼ਦੂਰ ਵੀ ਭੂਮੀ ਖਰੀਦ ਯੋਜਨਾ (LPS) ਦੇ ਤਹਿਤ ਜ਼ਮੀਨ ਖਰੀਦਣ ਲਈ ਕਰਜ਼ਾ ਲੈ ਸਕਦੇ ਹਨ।

  • ਲੋਨ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਕੋਲ ਘੱਟੋ-ਘੱਟ 2 ਸਾਲਾਂ ਦਾ ਕਰਜ਼ਾ ਮੁੜ-ਭੁਗਤਾਨ ਰਿਕਾਰਡ ਹੋਣਾ ਚਾਹੀਦਾ ਹੈ।

  • ਐਸਬੀਆਈ ਖੇਤੀਬਾੜੀ ਜ਼ਮੀਨ ਖਰੀਦਣ ਲਈ ਦੂਜੇ ਬੈਂਕਾਂ ਤੋਂ ਲਏ ਗਏ ਕਰਜ਼ੇ ਲਈ ਗਾਹਕਾਂ ਦੀਆਂ ਅਰਜ਼ੀਆਂ 'ਤੇ ਵੀ ਵਿਚਾਰ ਕਰ ਸਕਦਾ ਹੈ।

  • ਆਵੇਦਨ ਕਰਨ ਵਾਲ਼ੇ ਕੋਲ ਕੋਈ ਹੋਰ ਬੈਂਕ ਕਰਜ਼ਾ ਬਕਾਇਆ ਨਹੀਂ ਹੋਣਾ ਚਾਹੀਦਾ ਹੈ।

ਲੈਂਡ ਪੁਰਚੇਜ਼ ਯੋਜਨਾ ਦੇ ਤਹਿਤ ਲੋਨ (Loan under Land Purchase Scheme)

ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਲੋਨ ਦੀ ਅਰਜ਼ੀ 'ਤੇ ਬੈਂਕ ਦੁਆਰਾ ਜ਼ਮੀਨ ਦੀ ਕੀਮਤ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਬਾਅਦ ਖੇਤੀ ਵਾਲੀ ਜ਼ਮੀਨ ਦੀ ਕੁੱਲ ਲਾਗਤ ਦਾ 85 ਫੀਸਦੀ ਤੱਕ ਕਰਜ਼ਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਰਜ਼ਾ ਲੈ ਕੇ ਖਰੀਦੀ ਗਈ ਵਾਹੀਯੋਗ ਜ਼ਮੀਨ ਕਰਜ਼ੇ ਦੀ ਰਕਮ ਵਾਪਸ ਹੋਣ ਤੱਕ ਬੈਂਕ ਕੋਲ ਗਿਰਵੀ ਰਹੇਗੀ। ਜਦੋਂ ਤੁਸੀਂ ਕਰਜ਼ੇ ਦੀ ਰਕਮ ਵਾਪਸ ਕਰ ਦਿੰਦੇ ਹੋ, ਤਾਂ ਉਹ ਜ਼ਮੀਨ ਬੈਂਕ ਦੁਆਰਾ ਮੁਕਤ ਕਰ ਦਿੱਤੀ ਜਾਵੇਗੀ।

ਲੈਂਡ ਪਰਚੇਜ਼ ਸਕੀਮ ਵਿੱਚ ਲੋਨ ਚੁਕਾਉਣ ਦੀ ਮਿਆਦ (Loan Repayment Tenure in Land Purchase Scheme)

ਇਸ ਸਕੀਮ ਤਹਿਤ ਲੋਨ ਲੈਣ 'ਤੇ 1 ਤੋਂ 2 ਸਾਲ ਦਾ ਮੁਫਤ ਸਮਾਂ ਮਿਲਦਾ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਜ਼ਮੀਨ ਨੂੰ ਵਾਹੀ ਦੇ ਹਿਸਾਬ ਨਾਲ ਠੀਕ ਕਰਨਾ ਹੋਵੇ ਤਾਂ ਬੈਂਕ ਨੂੰ 2 ਸਾਲ ਦਾ ਸਮਾਂ ਮਿਲਦਾ ਹੈ ਅਤੇ ਜੇਕਰ ਪਹਿਲਾਂ ਤੋਂ ਵਿਕਸਿਤ ਜ਼ਮੀਨ ਹੈ ਤਾਂ ਉਸ ਲਈ ਇੱਕ ਸਾਲ ਦਾ ਮੁਫਤ ਸਮਾਂ ਮਿਲਦਾ ਹੈ।

ਇਸ ਤੋਂ ਇਲਾਵਾ, ਜ਼ਮੀਨ ਖਰੀਦ ਯੋਜਨਾ (ਐਲਪੀਐਸ) ਦੇ ਤਹਿਤ ਲਏ ਗਏ ਕਰਜ਼ੇ ਦੀ ਅਦਾਇਗੀ ਸਮਾਂ ਪੂਰਾ ਹੋਣ 'ਤੇ ਛਿਮਾਹੀ ਕਿਸ਼ਤ ਰਾਹੀਂ ਕੀਤੀ ਜਾਣੀ ਹੈ। ਦੱਸ ਦੇਈਏ ਕਿ ਲੋਨ ਲੈਣ ਵਾਲਾ ਵਿਅਕਤੀ 9-10 ਸਾਲਾਂ ਵਿੱਚ ਮੁੜ ਅਦਾਇਗੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵਡਾ ਫੈਸਲਾ ਹੁਣ ਧੀਆਂ ਵੀ ਹੋਣਗੀਆਂ ਜੱਦੀ ਜਾਇਦਾਦ ਦੀ ਹੱਕਦਾਰ

Summary in English: How to take 80 percent loan to buy agricultural land?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters