ਸਰਕਾਰੀ ਸਕੀਮ: ਜੇਕਰ ਤੁਸੀਂ ਵੀ ਨਿਵੇਸ਼ ਕਰਨ ਲਈ ਕੋਈ ਸਰਕਾਰੀ ਸਕੀਮ ਲੱਭ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੇਂਦਰ ਸਰਕਾਰ ਦੀ ਅਜਿਹੀ ਸਕੀਮ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ 1 ਕਰੋੜ ਰੁਪਏ ਦਾ ਫੰਡ ਬਣਾ ਸਕਦੇ ਹੋ। ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਵਿਸ਼ੇਸ਼ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪੈਸਾ ਲਗਾ ਕੇ ਤੁਸੀਂ ਚੰਗਾ ਰਿਟਰਨ ਕਮਾ ਸਕਦੇ ਹੋ।
ਇਸ ਸਕੀਮ ਦਾ ਨਾਂ ਪਬਲਿਕ ਪ੍ਰੋਵੀਡੈਂਟ ਫੰਡ ਹੈ। ਇਸ ਸਮੇਂ ਇਹ ਨਿਵੇਸ਼ ਦਾ ਸਭ ਤੋਂ ਵਧੀਆ ਵਿਕਲਪ ਹੈ। ਤੁਸੀਂ ਇਸ ਸਕੀਮ ਨੂੰ ਡਾਕਘਰ (Post Office) ਜਾਂ ਸਰਕਾਰੀ ਬੈਂਕ ਤੋਂ ਲੈ ਸਕਦੇ ਹੋ।
ਸਿਰਫ 500 ਰੁਪਏ ਦਾ ਵੀ ਕਰ ਸਕਦੇ ਹੋ ਨਿਵੇਸ਼-
ਤੁਸੀ ppf ਵਿਚ ਸਿਰਫ 500 ਰੁਪਏ ਦਾ ਨਿਵੇਸ਼ ਕਰਨ ਦੀ ਸ਼ੁਰੂਵਾਤ ਕਰ ਸਕਦੇ ਹੋ | ਤੁਸੀ ਇਸ ਖਾਤੇ ਵਿਚ ਇਕ ਸਾਲ ਤਕ ਵੱਧ- ਤੋਂ -ਵੱਧ 1.5 ਲੱਖ ਰੁਪਏ ਜਾਂ ਹਰ ਮਹੀਨੇ ਤੁਸੀਂ ਵੱਧ ਤੋਂ ਵੱਧ 12,500 ਰੁਪਏ ਦਾ ਨਿਵੇਸ਼ ਕਰ ਸਕਦੇ ਹੋ | ਇਸ ਵਿਚ ਤੁਸੀ ਵਧੀਆ return ਪ੍ਰਾਪਤ ਕਰ ਸਕਦੇ ਹੋ | ਇਸ ਵਿਚ ਤੁਹਾਨੂੰ ਵਧੀਆ ਵਿਆਜ ਮਿਲੇਗਾ | ppf ਦੀ ਪਰਿਪੱਕਤਾ ਦੀ ਮਿਆਦ 15 ਸਾਲ ਹੈ। ਤੁਸੀ ਇਹਨੂੰ 5-5 ਸਾਲ ਦੀ ਅਵਧੀ ਵਿਚ ਅੱਗੇ ਵਧਾ ਸਕਦੇ ਹੋ, ਇਸ ਵਿਚ ਤੁਹਾਨੂੰ ਹੋਰ ਵੀ ਲਾਭ ਪ੍ਰਾਪਤ ਹੋਵੇਗਾ।
ਕਿੰਨਾ ਮਿਲੇਗਾ ਵਿਆਜ ?
ਕੇਂਦਰ ਸਰਕਾਰ ਦੀ ਇਸ ਸਕੀਮ ਤੇ ਨਿਵੇਸ਼ਕ ਨੂੰ ਹੁਣੀ 7.1 ਪ੍ਰਤੀਸ਼ਤ ਦੇ ਦਰ ਤੋਂ ਵਿਆਜ ਦਾ ਫਾਇਦਾ ਮਿਲਦਾ ਹੈ । ਸਰਕਾਰ ਇਸ ਸਕੀਮ ਵਿਚ ਮਾਰਚ ਤੋਂ ਬਾਅਦ ਹਰ ਮਹੀਨੇ ਵਿਆਜ ਦਾ ਭੁਗਤਾਨ ਕਰਦੀ ਹੈ। ਇਸ ਤੋਂ ਇਲਾਵਾ ਤੁਸੀ ਆਪਣੇ ਨਾਮ ਤੇ ਜਾਂ ਕਿਸੀ ਨਾਬਾਲਗ ਦੇ ਸਰਪ੍ਰਸਤ ਦੇ ਰੂਪ ਵਿੱਚ ppf ਦਾ ਖਾਤਾ ਖੁਲਵਾ ਸਕਦੇ ਹੋ।
ਟੈਕਸ ਛੋਟ ਤੋਂ ਮਿਲੇਗਾ ਫਾਇਦਾ
ਇਸ ਸਕੀਮ ਵਿਚ ਨਿਵੇਸ਼ਕ ਨੂੰ income ਟੈਕਸ ਛੋਟ ਦਾ ਵੀ ਫਾਇਦਾ ਮਿਲਦਾ ਹੈ। ਤੂਸੀ ਸੈਕਸ਼ਨ 80 ਸੀ ਦੇ ਤਹਿਤ ਟੈਕਸ ਤੋਂ ਛੋਟ ਦਾ ਫਾਇਦਾ ਲੈ ਸਕਦੇ ਹੋ।
ਇਸ ਤਰ੍ਹਾਂ ਮਿਲਣਗੇ 1 ਕਰੋੜ ਰੁਪਏ
ਜੇਕਰ ਤੁਹਾਨੂੰ ਇਸ ਸਕੀਮ ਤੋਂ ਇਕ ਕਰੋੜ ਰੁਪਏ ਇਕੱਠੇ ਕਰਨੇ ਹਨ ਤਾਂ ਤੁਹਾਨੂੰ ਇਸ ਨਿਵੇਸ਼ ਦੀ ਅਵਧੀ 25 ਸਾਲ ਕਰਨੀ ਹੋਵੇਗੀ। ਉਹਦੋਂ ਤਕ ਤੁਹਾਨੂੰ 1.5 ਲੱਖ ਰੁਪਏ ਸਾਲਾਨਾ ਜਮਾ ਕਰਵਾਉਣ ਦੇ ਹਿਸਾਬ ਨਾਲ 37,50,000 ਰੁਪਏ ਜਮਾ ਹੋ ਚੁਕੇ ਹੋਣਗੇ , ਇਸ ਤੇ ਸਾਲਾਨਾ 7.1 ਪ੍ਰਤੀਸ਼ਤ ਦੇ ਦਰ ਤੋਂ 65,58,012 ਰੁਪਏ ਦਾ ਵਿਆਜ ਬਣੇਗਾ | ਉਹ ਪਰਿਪੱਕਤਾ ਦੀ ਰਕਮ ਤਦ ਤੱਕ 1,03,08,012 ਰੁਪਏ ਹੋ ਚੁਕੀ ਹੋਵੇਗੀ। ਤੁਹਾਨੂੰ ਦੱਸ ਦੀਏ ਕਿ ppf ਖਾਤੇ ਦੀ ਪਰਿਪੱਕਤਾ 15 ਸਾਲ ਦੀ ਹੁੰਦੀ ਹੈ | 15 ਸਾਲ ਬਾਅਦ ਇਸ ਖਾਤੇ ਨੂੰ ਜੇਕਰ ਅੱਗੇ ਵਧਾਉਣਾ ਹੈ ਤੇ 5-5 ਸਾਲ ਦੇ ਹਿਸਾਬ ਤੋਂ ਇਸ ਖਾਤੇ ਨੂੰ ਅੱਗੇ ਕਈ ਸਾਲਾਂ ਤਕ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : PNB ਗਾਹਕਾਂ ਨੂੰ ਦੇ ਰਿਹਾ ਹੈ ਪੂਰੇ 25 ਲੱਖ ਰੁਪਏ ਕੈਸ਼, ਜੇਕਰ ਤੁਹਾਨੂੰ ਵੀ ਜ਼ਰੂਰਤ ਹੈ ਤਾਂ ਤੁਰੰਤ ਕਰੋ ਅਪਲਾਈ
Summary in English: If you also need a full Rs 1 crore, then invest in this central government scheme for only Rs 12,500