ਹਰ ਕੋਈ ਅਜਿਹਾ ਤਰੀਕਾ ਲੱਭ ਰਿਹਾ ਹੈ ਜਿਸ ਰਾਹੀਂ ਉਹ ਆਪਣਾ ਪੈਸਾ ਸੁਰੱਖਿਅਤ ਢੰਗ ਨਾਲ ਜਮ੍ਹਾ ਕਰ ਸਕੇ ਅਤੇ ਉਸ ਪੈਸੇ 'ਤੇ ਚੰਗਾ ਰਿਟਰਨ ਵੀ ਮਿਲ ਸਕੇ। ਜੇਕਰ ਤੁਸੀਂ ਵੀ ਆਪਣੇ ਨਿਵੇਸ਼ ਦੇ ਪੈਸੇ ਤੋਂ ਚੰਗਾ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।
ਇਸ ਲੇਖ ਰਾਹੀਂ ਅੱਜ ਅੱਸੀ ਤੁਹਾਨੂੰ ਬੈਂਕ ਵੱਲੋਂ ਲਾਗੂ ਕੀਤੀਆਂ ਕੁਝ ਸਕੀਮਾਂ ਬਾਰੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਹਰ ਮਹੀਨੇ 50 ਹਜ਼ਾਰ ਰੁਪਏ ਤੱਕ ਕਮਾ ਸਕਦੇ ਹੋ। ਇਸ ਰਕਮ ਨਾਲ, ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ ਅਤੇ ਇੱਕ ਖੁਸ਼ਹਾਲ ਜੀਵਨ ਜੀ ਸਕਦੇ ਹੋ।
ਕਿ ਹੋਵੇਗੀ ਬੈਂਕ ਦੀ ਵਿਆਜ ਦਰ?
ਫਿਲਹਾਲ ਬੈਂਕਾਂ ਦੀ ਸਾਲਾਨਾ ਔਸਤ ਵਿਆਜ ਦਰ ਲਗਭਗ 5 ਫੀਸਦੀ ਤੱਕ ਹੈ। ਅਜਿਹੇ 'ਚ 1.2 ਕਰੋੜ ਦੇ ਫੰਡ ਦੇ ਨਿਵੇਸ਼ 'ਤੇ ਹਰ ਮਹੀਨੇ 50 ਹਜ਼ਾਰ ਰੁਪਏ ਤੱਕ ਦਾ ਵਿਆਜ ਮਿਲੇਗਾ। ਇਸ ਮੌਕੇ ਦਾ ਫਾਇਦਾ ਚੁੱਕਣ ਲਈ ਜਲਦੀ ਹੀ ਨਿਵੇਸ਼ ਕਰੋ।
ਕਿਵੇਂ ਮਿਲੇਗੀ 12 ਫੀਸਦੀ ਦੀ ਵਿਆਜ ਦਰ?
ਜੇਕਰ ਤੁਸੀਂ ਹੁਣ 30 ਸਾਲ ਦੇ ਹੋ, ਤਾਂ ਤੁਸੀਂ ਪ੍ਰਤੀ ਮਹੀਨਾ 3500 ਰੁਪਏ ਦੀ ਐਸ.ਆਈ.ਪੀ (SIP) ਸ਼ੁਰੂ ਕਰ ਸਕਦੇ ਹੋ। ਇਸ 'ਚ ਤੁਹਾਨੂੰ 12 ਫੀਸਦੀ ਸਾਲਾਨਾ ਰਿਟਰਨ ਮਿਲੇਗਾ। ਉਦਾਹਰਣ ਵਜੋਂ, ਜੇਕਰ ਤੁਸੀਂ ਆਉਣ ਵਾਲੇ 30 ਸਾਲਾਂ ਲਈ 12.60 ਲੱਖ ਰੁਪਏ ਤੱਕ ਦਾ ਨਿਵੇਸ਼ ਕਰਦੇ ਹੋ ਤਾਂ ਇਸ 'ਤੇ 12 ਪ੍ਰਤੀਸ਼ਤ ਦੇ ਸਾਲਾਨਾ ਰਿਟਰਨ ਦੇ ਅਨੁਸਾਰ, ਤੁਹਾਨੂੰ 30 ਸਾਲਾਂ ਬਾਅਦ 1.23 ਕਰੋੜ ਰੁਪਏ ਦਾ ਫੰਡ ਮਿਲੇਗਾ। ਇਸ ਫੰਡ ਦੇ ਅਨੁਸਾਰ, ਜੇਕਰ ਤੁਸੀਂ 5 ਪ੍ਰਤੀਸ਼ਤ ਸਾਲਾਨਾ ਰਿਟਰਨ ਦੇ ਹਿਸਾਬ ਨਾਲ ਵਿਆਜ ਦੀ ਗਣਨਾ ਕਰਦੇ ਹੋ, ਤਾਂ ਤੁਹਾਨੂੰ ਇੱਕ ਸਾਲ `ਚ 6.15 ਲੱਖ ਰੁਪਏ ਮਿਲਦੇ ਹਨ। ਇਸ ਦੇ ਮੁਤਾਬਕ ਤੁਸੀਂ ਹਰ ਮਹੀਨੇ ਆਸਾਨੀ ਨਾਲ 50 ਹਜ਼ਾਰ ਰੁਪਏ ਤੱਕ ਕਮਾ ਸਕਦੇ ਹੋ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਖੇਤੀਬਾੜੀ ਉਪਕਰਣਾਂ ਤੇ 50 ਤੋਂ 80% ਮਿਲੇਗੀ ਸਬਸਿਡੀ
ਪੁਰਾਣੀਆਂ ਕੁਝ ਵੱਧ ਰਿਟਰਨ ਵਾਲੀਆਂ ਸਕੀਮਾਂ:
-ਐਸਬੀਆਈ ਸਮਾਲ ਕੈਪ ਮਿਉਚੁਅਲ ਫੰਡ(SBI Small Cap Mutual Fund): ਇਸ ਸਕੀਮ `ਚ ਨਿਵੇਸ਼ ਕਰਨ 'ਤੇ ਤੁਹਾਨੂੰ 20 ਫੀਸਦੀ ਦਾ ਵਧਿਆ ਰਿਟਰਨ ਮਿਲਦਾ ਹੈ।
-ਨਿਪੋਨ ਇੰਡੀਆ ਸਮਾਲ ਕੈਪ ਮਿਉਚੁਅਲ ਫੰਡ ਸਕੀਮ (Nippon India Small Cap Mutual Fund Scheme): ਇਸ ਸਕੀਮ `ਚ ਨਿਵੇਸ਼ ਕਰਨ 'ਤੇ ਤੁਹਾਨੂੰ 18.14 ਦਾ ਰਿਟਰਨ ਮਿਲਦਾ ਹੈ।
Summary in English: Invest in this scheme of the bank and earn 50 thousand rupees per month!