1. Home

ਕੁਸੁਮ ਯੋਜਨਾ: ਸਿੰਚਾਈ ਲਈ ਸਰਕਾਰ ਦੇਵੇਗੀ ਪੈਸੇ, ਬਚੇਗਾ ਡੀਜ਼ਲ ਅਤੇ ਬਿਜਲੀ ਦਾ ਬਿੱਲ

ਖੇਤੀਬਾੜੀ ਵਿਚ ਕਿਸਾਨਾਂ ਦੀ ਸਮਸਿਆਵਾਂ ਨੂੰ ਖਤਮ ਕਰਨ ਦੇ ਲਈ ਕੇਂਦਰ ਸਰਕਾਰ ਦੁਆਰਾ ਕਈ ਯੋਜਨਾਵਾਂ ਸ਼ੁਰੂ ਕੀਤੀ ਹੈ । ਜਿਸ ਤੋਂ ਕਿਸਾਨਾਂ ਨੂੰ ਖੇਤੀ ਕਰਨ ਵਿਚ ਕਿਸੀ ਵੀ ਤਰ੍ਹਾਂ ਦੀ ਦਿੱਕਤਾਂ ਦਾ ਸਾਮਣਾ ਨਾ ਕਰਨਾ ਪਵੇ । ਅਕਸਰ ਕਿਸਾਨਾਂ ਨੂੰ ਖੇਤਾਂ ਵਿਚ ਫਸਲਾਂ ਦੀ ਸਿੰਚਾਈ ਕਰਨ ਵਿਚ ਬਹੁਤ ਦਿੱਕਤ ਹੁੰਦੀ ਹੈ , ਕਿਉਂਕਿ ਕਦੇ ਜਿਆਦਾ ਮੀਹਂ ਹੋਣ ਤੋਂ ਫ਼ਸਲਾਂ ਖਰਾਬ ਹੋ ਜਾਂਦੀਆਂ ਹਨ , ਤਾਂ ਕਦੇ ਘੱਟ ਮੀਹਂ ਤੋਂ ਫ਼ਸਲਾਂ ਸੁੱਕ ਜਾਂਦੀਆਂ ਹਨ ।

Pavneet Singh
Pavneet Singh
Solar Pannels

Solar Pannels

ਖੇਤੀਬਾੜੀ ਵਿਚ ਕਿਸਾਨਾਂ ਦੀ ਸਮਸਿਆਵਾਂ ਨੂੰ ਖਤਮ ਕਰਨ ਦੇ ਲਈ ਕੇਂਦਰ ਸਰਕਾਰ ਦੁਆਰਾ ਕਈ ਯੋਜਨਾਵਾਂ ਸ਼ੁਰੂ ਕੀਤੀ ਹੈ । ਜਿਸ ਤੋਂ ਕਿਸਾਨਾਂ ਨੂੰ ਖੇਤੀ ਕਰਨ ਵਿਚ ਕਿਸੀ ਵੀ ਤਰ੍ਹਾਂ ਦੀ ਦਿੱਕਤਾਂ ਦਾ ਸਾਮਣਾ ਨਾ ਕਰਨਾ ਪਵੇ । ਅਕਸਰ ਕਿਸਾਨਾਂ ਨੂੰ ਖੇਤਾਂ ਵਿਚ ਫਸਲਾਂ ਦੀ ਸਿੰਚਾਈ ਕਰਨ ਵਿਚ ਬਹੁਤ ਦਿੱਕਤ ਹੁੰਦੀ ਹੈ , ਕਿਉਂਕਿ ਕਦੇ ਜਿਆਦਾ ਮੀਹਂ ਹੋਣ ਤੋਂ ਫ਼ਸਲਾਂ ਖਰਾਬ ਹੋ ਜਾਂਦੀਆਂ ਹਨ , ਤਾਂ ਕਦੇ ਘੱਟ ਮੀਹਂ ਤੋਂ ਫ਼ਸਲਾਂ ਸੁੱਕ ਜਾਂਦੀਆਂ ਹਨ ।

ਕਿਸਾਨਾਂ ਦੀ ਅਜਿਹੀ ਦਿੱਕਤਾਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਕੁਸੁਮ ਯੋਜਨਾ (Kusum Yojana ) ਸ਼ੁਰੂ ਕੀਤੀ ਹੈ । ਇਸ ਯੋਜਨਾ ਦੀ ਮਦਦ ਤੋਂ ਕਿਸਾਨ ਆਪਣੀ ਜ਼ਮੀਨ ਤੇ ਸੋਲਰ ਪੈਨਲ ਲੱਗਵਾ ਕੇ ਇਸਤੋਂ ਬਨਣ ਵਾਲੀ ਬਿਜਲੀ ਦਾ ਇਸਤਮਾਲ ਖੇਤਾਂ ਦੀ ਸਿੰਚਾਈ ਕਰਨ ਦੇ ਲਈ ਕਰ ਸਕਦੇ ਹੋ ।

ਕੁਸੁਮ ਯੋਜਨਾ ਤੋਂ ਲਾਭ (Benefits of Kusum Yojana )

ਇਸ ਯੋਜਨਾ ਦੇ ਤਹਿਤ ਕਿਸਾਨ ਆਪਣੀ ਜਮੀਨ ਤੇ ਸੋਲਰ ਊਰਜਾ ਉਪਕਰਨ ( Solar Energy Equipment ) ਅਤੇ ਸੋਲਰ ਪੰਪ ਲੱਗਵਾ ਕੇ ਖੇਤਾਂ ਦੀ ਸਿੰਚਾਈ ਅਸਾਨੀ ਨਾਲ ਕਰ ਸਕਦੇ ਹਨ । ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦੁਆਰਾ ਕੇਂਦਰ ਸਰਕਾਰ ਪਹਿਲਾ ਤੋਂ ਹੀ ਕਿਸਾਨਾਂ ਨੇ ਡੀਜ਼ਲ ਪੰਪ ( Diesel Pump ) ਨੂੰ ਸੋਲਰ ਪੰਪ ਵਿਚ ਬਦਲਣ ਅਤੇ ਨਵੇਂ ਸੋਲਰ ਪੰਪ ਲਗਵਾਉਣ ਤੇ ਕੰਮ ਕਰ ਰਹੀ ਹੈ ।

ਹੁਣ ਸਰਕਾਰ ਖੇਤੀਬਾੜੀ ਫੀਡਰ ਦਾ ਸੋਲਰਕਰਣ (Solarization of Agricultural Feeders ) ਕਰਣ ਵਾਲੀ ਹੈ , ਜਿਸ ਦੀ ਸਹੂਲਤ ਤੋਂ ਬਿਜਲੀ ਦੀ ਬਚਤ ਦੇ ਨਾਲ - ਨਾਲ ਕਿਸਾਨਾਂ ਨੂੰ ਖੇਤਾਂ ਵਿਚ ਸਿੰਚਾਈ ਕਰਨ ਦੇ ਲਈ ਕਾਫੀ ਮਾਤਰਾ ਵਿਚ ਬਿਜਲੀ ਵੀ ਮਿਲੇਗੀ ।

ਇਸ ਬਾਰੇ ਵਿਚ ਨਵਿਆਉਣਯੋਗ ਊਰਜਾ ਮੰਤਰਾਲਾ ਦੇ ਸੰਯੁਕਤ ਸਕੱਤਰ ਅਮਿਤੇਸ਼ ਕੁਮਾਰ ਸਿਨਹਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਤੋਂ ਕਿਸਾਨਾਂ ਨੂੰ ਫਾਇਦਾ ਤਾਂ ਹੋਵੇਗਾ ਹੀ , ਅਤੇ ਇਸਦੇ ਨਾਲ ਹੀ ਰਾਜ ਸਰਕਾਰਾਂ ਦਾ ਸਬਸਿਡੀ ਦੇ ਪੈਸੇ ਦੀ ਵੀ ਬਚਤ ਹੋਵੇਗੀ ।

ਕੁਸੁਮ ਯੋਜਨਾ ਤੋਂ ਕਿਵੇਂ ਕਰ ਸਕਦੇ ਹਾਂ ਕਮਾਈ ? (How to earn from kusum Yojana )

ਇਸ ਯੋਜਨਾ ਦੀ ਮਦਦ ਤੋਂ ਕਿਸਾਨ ਆਪਣੀ ਜ਼ਮੀਨ ਤੇ ਸੋਲਰ ਪੈਨਲ ਲਗਵਾ ਸਕਦੇ ਹਨ । ਇਸ ਤੋਂ ਬਨਣ ਵਾਲੀ ਬਿਜਲੀ ਦਾ ਇਸਤੇਮਾਲ ਖੇਤਾਂ ਵਿਚ ਕਰਣ ਦੇ ਨਾਲ-ਨਾਲ ਕਿਸਾਨ ਜਮੀਨ ਤੇ ਬਨਣ ਵਾਲੀ ਬਿਜਲੀ ਤੋਂ ਦੇਸ਼ ਦੇ ਪਿੰਡਾਂ ਵਿਚ ਵੀ ਬਿਜਲੀ ਦੀ 24 ਘੰਟੇ ਸਪਲਾਈ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕਿਸਾਨ ਬਹੁਤ ਜ਼ਿਆਦਾ ਬਿਜਲੀ ਪੈਦਾ ਕਰਕੇ ਗਰਿੱਡ ਨੂੰ ਭੇਜ ਸਕਦੇ ਹਨ ਅਤੇ ਕਮਾਈ ਦਾ ਸਾਧਨ ਬਣਾ ਸਕਦੇ ਹਨ ।

ਕੁਸੁਮ ਯੋਜਨਾ ਚੁੱਕੇਗੀ 90 ਫੀਸਦੀ ਖਰਚਾ (Kusum scheme will bear 90 percent expenditure )

ਇਸ ਯੋਜਨਾ ਦੁਆਰਾ ਸੋਲਰ ਪਲਾਂਟ ਲਗਵਾਉਣ ਦੇ ਲਈ ਤੁਹਾਨੂੰ 10 ਫ਼ੀਸਦ ਪੈਸੇ ਦੇਣਾ ਪਵੇਗਾ । ਬਾਕੀ ਦਾ 90 ਫ਼ੀਸਦ ਖਰਚਾ ਸਰਕਾਰ ਅਤੇ ਬੈਂਕ ਦੋਵੇਂ ਮਿਲਕਰ ਚੁੱਕਣਗੇ ।

ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਬਸਿਡੀ ਤੇ ਸੋਲਰ ਪੈਨਲ (solar pannel ) ਦਿੱਤੇ ਜਾਂਦੇ ਹਨ । ਇਸ ਵਿਚ ਰਾਜ ਸਰਕਾਰਾਂ ਸੋਲਰ ਪੈਨਲ ਤੇ 60 ਫ਼ੀਸਦ ਸਬਸਿਡੀ ਲੱਭਦਾਇਕਾਂ ਦੇ ਖਾਤੇ ਵਿਚ ਸਿਧੇ ਟਰਾਂਸਫਰ ਕਰਦੀ ਹੈ । ਤਾਂ ਓਥੇ ਹੀ , 30 ਫ਼ੀਸਦ ਸਬਸਿਡੀ ਬੈਂਕ ਦੀ ਤਰਫੋਂ ਦਿਤੀ ਜਾਂਦੀ ਹੈ।

ਇਹ ਵੀ ਪੜ੍ਹੋ :ਪੇਂਡੂ ਔਰਤਾਂ ਨੂੰ ਮਿਲ ਰਹੇ ਹਨ 5000 ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ

Summary in English: Kusum Yojana: Government will give money for irrigation, will save diesel and electricity bill

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters