1. Home

LIC Plan: ਬੱਚਿਆਂ ਲਈ ਖ਼ਾਸ ਪਾਲਿਸੀ! ਸਿਰਫ਼ 150 ਰੁਪਏ ਦੇ ਨਿਵੇਸ਼ 'ਚ ਪਾਓ ਲੱਖਾਂ ਦਾ ਰਿਟਰਨ!

ਬੱਚਿਆਂ ਦੇ ਬਿਹਤਰ ਭਵਿੱਖ ਲਈ ਇਨ੍ਹਾਂ ਭਾਰਤੀ ਜੀਵਨ ਬੀਮਾ ਪਾਲਿਸੀਆਂ ਵਿੱਚ ਨਿਵੇਸ਼ ਕਰੋ। ਇੱਥੇ ਤੁਹਾਨੂੰ ਘੱਟ ਨਿਵੇਸ਼ ਵਿੱਚ ਵਧੀਆ ਰਿਟਰਨ ਮਿਲੇਗਾ।

Gurpreet Kaur Virk
Gurpreet Kaur Virk
ਬੱਚਿਆਂ ਲਈ ਐਲ.ਆਈ.ਸੀ ਦਾ ਖ਼ਾਸ ਪਲਾਨ

ਬੱਚਿਆਂ ਲਈ ਐਲ.ਆਈ.ਸੀ ਦਾ ਖ਼ਾਸ ਪਲਾਨ

LIC New Plan: ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਪਾਲਿਸੀ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀ ਇਨ੍ਹਾਂ ਭਾਰਤੀ ਜੀਵਨ ਬੀਮਾ ਪਾਲਿਸੀਆਂ ਵਿੱਚ ਨਿਵੇਸ਼ ਕਰ ਸਕਦੇ ਹੋ। ਇੱਥੇ ਤੁਹਾਨੂੰ ਘੱਟ ਨਿਵੇਸ਼ ਵਿੱਚ ਵਧੀਆ ਰਿਟਰਨ ਮਿਲੇਗਾ। ਵਧੇਰੇ ਜਾਣਕਾਰੀ ਲਈ ਇਹ ਖ਼ਬਰ ਪੜੋ...

LIC Plan For Children: ਲਾਈਫ ਇੰਸ਼ੋਰੈਂਸ ਆਫ ਇੰਡੀਆ ਯਾਨੀ ਐਲ.ਆਈ.ਸੀ (LIC) ਨੂੰ ਨਿਵੇਸ਼ ਲਈ ਸਭ ਤੋਂ ਪ੍ਰਸਿੱਧ ਵਿਕਲਪ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਨਿਵੇਸ਼ ਕਰਨ ਨਾਲ ਡੁੱਬਣ ਦਾ ਜੋਖਮ ਘੱਟ ਹੁੰਦਾ ਹੈ ਅਤੇ ਸ਼ਾਨਦਾਰ ਰਿਟਰਨ ਵੀ ਮਿਲਦਾ ਹੈ। ਐਲਆਈਸੀ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਈ ਨਿਵੇਸ਼ ਯੋਜਨਾਵਾਂ ਹਨ। ਪਰ ਜਾਣਕਾਰੀ ਦੀ ਘਾਟ ਕਾਰਨ ਕਈ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਬੱਚਿਆਂ ਲਈ ਇੱਕ ਅਜਿਹੀ ਸਕੀਮ ਬਾਰੇ ਦੱਸਾਂਗੇ, ਜਿੱਥੇ ਘੱਟ ਨਿਵੇਸ਼ ਕਰਨ ਨਾਲ ਤੁਹਾਨੂੰ ਸ਼ਾਨਦਾਰ ਰਿਟਰਨ ਮਿਲੇਗਾ ਅਤੇ ਬੱਚਿਆਂ ਦੀ ਉੱਚ ਸਿੱਖਿਆ ਵਿੱਚ ਵੀ ਫਾਇਦਾ ਹੋਵੇਗਾ।

ਐਲ.ਆਈ.ਸੀ ਜੀਵਨ ਬੀਮਾ ਤਰੁਣ ਪਾਲਿਸੀ (LIC Tarun policy)

ਐਲ.ਆਈ.ਸੀ ਜੀਵਨ ਤਰੁਣ ਪਾਲਿਸੀ ਇੱਕ ਗੈਰ-ਲਿੰਕਡ ਸੀਮਿਤ ਪ੍ਰੀਮੀਅਮ ਭੁਗਤਾਨ ਯੋਜਨਾ ਹੈ, ਜੋ ਬੱਚਿਆਂ ਲਈ ਸੁਰੱਖਿਆ ਅਤੇ ਬੱਚਤ ਵਿਸ਼ੇਸ਼ਤਾਵਾਂ ਪ੍ਰਦਾਨ ਕਰਦੀ ਹੈ। ਇਹ ਸਕੀਮ ਖਾਸ ਤੌਰ 'ਤੇ ਵਧ ਰਹੇ ਬੱਚਿਆਂ ਦੀ ਸਿੱਖਿਆ ਅਤੇ ਹੋਰ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਐਲ.ਆਈ.ਸੀ ਜੀਵਨ ਤਰੁਣ ਪਾਲਿਸੀ ਵਿੱਚ ਬੀਮਾ ਪ੍ਰਾਪਤ ਕਰਨ ਲਈ ਘੱਟੋ-ਘੱਟ ਉਮਰ ਸੀਮਾ 90 ਦਿਨ ਹੈ ਅਤੇ ਵੱਧ ਤੋਂ ਵੱਧ ਉਮਰ 13 ਸਾਲ ਹੈ। ਬੱਚੇ ਦੇ 20 ਸਾਲ ਦੀ ਉਮਰ ਦੇ ਹੋਣ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ। ਦੱਸ ਦੇਈਏ ਕਿ ਇਸ ਪਾਲਿਸੀ ਦੀ ਮਿਆਦ 25 ਸਾਲ ਦੀ ਉਮਰ 'ਤੇ ਖਤਮ ਹੋ ਜਾਂਦੀ ਹੈ।

ਐਲ.ਆਈ.ਸੀ ਦਾ ਨਿਊ ਚਿਲਡਰਨ ਮਨੀ ਬੈਕ (LIC new Children money back)

ਐਲ.ਆਈ.ਸੀ ਦਾ ਨਿਊ ਚਿਲਡਰਨ ਮਨੀ ਬੈਕ ਪਲਾਨ ਇੱਕ ਗੈਰ-ਲਿੰਕਡ, ਭਾਗੀਦਾਰ, ਵਿਅਕਤੀਗਤ, ਜੀਵਨ ਬੀਮਾ ਮਨੀ ਬੈਕ ਪਲਾਨ ਹੈ। ਇਹ ਸਕੀਮ ਖਾਸ ਤੌਰ 'ਤੇ ਵਧ ਰਹੇ ਬੱਚਿਆਂ ਦੀਆਂ ਵਿਦਿਅਕ, ਵਿਆਹ ਅਤੇ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ, ਪਾਲਿਸੀ ਮਿਆਦ ਦੇ ਦੌਰਾਨ ਬੱਚੇ ਦੇ ਜੀਵਨ 'ਤੇ ਜੋਖਮ ਕਵਰ ਅਤੇ ਹੋਰ ਲਾਭ ਪ੍ਰਦਾਨ ਕਰਦੀ ਹੈ।

0 ਤੋਂ 12 ਸਾਲ ਦੀ ਉਮਰ ਦੇ ਬੱਚੇ ਇਸ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹਨ। 18 ਸਾਲ ਪੂਰੇ ਹੋਣ 'ਤੇ, ਬੱਚੇ ਨੂੰ ਪਹਿਲੀ ਵਾਰ ਰਕਮ ਵਾਪਸ ਮਿਲੇਗੀ, ਜਿਸ ਤੋਂ ਬਾਅਦ 20 ਅਤੇ 22 ਸਾਲ ਪੂਰੇ ਹੋਣ 'ਤੇ ਇਸਦਾ ਲਾਭ ਮਿਲੇਗਾ। ਇਨ੍ਹਾਂ ਤਿੰਨ ਮਨੀ ਬੈਕ ਵਿੱਚ 20-20 ਪ੍ਰਤੀਸ਼ਤ ਦੀ ਰਕਮ ਦਿੱਤੀ ਜਾਂਦੀ ਹੈ ਅਤੇ ਬਾਕੀ 40 ਪ੍ਰਤੀਸ਼ਤ ਰਕਮ ਪਾਲਿਸੀ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਯਾਨੀ 25 ਸਾਲ ਬਾਅਦ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ Meri Policy,Mere Haath ਯੋਜਨਾ ਤਹਿਤ 3 ਦਿਨਾਂ ਦੇ ਅੰਦਰ ਮੁਆਵਜ਼ਾ ਹੋਵੇਗਾ ਉਪਲਬਧ!

ਪਾਲਿਸੀ ਦਾ ਫਾਇਦਾ (Benefit of the policy)

ਇਸ ਪਾਲਿਸੀ ਦੇ ਤਹਿਤ ਜੇਕਰ ਤੁਸੀਂ ਬੱਚੇ ਦੇ 90 ਦਿਨਾਂ ਤੋਂ ਰੋਜ਼ਾਨਾ 150 ਰੁਪਏ ਦਾ ਭੁਗਤਾਨ ਕਰਦੇ ਹੋ, ਤਾਂ ਬੀਮੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਭਾਵ ਬੱਚੇ ਦੀ 25 ਸਾਲ ਦੀ ਉਮਰ ਤੱਕ, ਕੁੱਲ ਜਮ੍ਹਾਂ ਰਕਮ 14 ਲੱਖ ਰੁਪਏ ਹੋਵੇਗੀ। ਇਸ ਤੋਂ ਬਾਅਦ ਖਾਤਾਧਾਰਕ ਨੂੰ ਕੁੱਲ ਜਮ੍ਹਾਂ ਰਕਮ 'ਤੇ ਵਿਆਜ ਸਮੇਤ 19 ਲੱਖ ਰੁਪਏ ਮਿਲਣਗੇ। ਇਨ੍ਹਾਂ ਛੋਟੀਆਂ ਬੱਚਤਾਂ ਨਾਲ ਤੁਸੀਂ ਬੱਚੇ ਦੇ ਵਧੀਆ ਭਵਿੱਖ ਦੀ ਕਲਪਨਾ ਕਰ ਸਕਦੇ ਹੋ।

Summary in English: LIC Plan: Special Policy for Kids! Get a return of lakhs on an investment of just Rs 150!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters