1. Home

Loan Scheme: ਪਸ਼ੂ ਪਾਲਣ ਨਾਲ ਜੁੜੀ ਵਧੀਆ ਸਕੀਮ, ਸਿਰਫ 4% ਵਿਆਜ 'ਤੇ 3 ਲੱਖ ਤੱਕ ਦਾ ਲੋਨ

ਪਸ਼ੂ ਪਾਲਣ ਦੇ ਕਿੱਤੇ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ Pashu Credit Card Scheme ਤਹਿਤ ਕਿਸਾਨਾਂ ਨੂੰ ਸਿਰਫ 4% ਵਿਆਜ 'ਤੇ 3 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ।

Gurpreet Kaur Virk
Gurpreet Kaur Virk
ਪਸ਼ੂ ਪਾਲਕਾਂ ਨੂੰ 4% ਵਿਆਜ 'ਤੇ ਮਿਲੇਗਾ 3 ਲੱਖ ਤੱਕ ਦਾ ਲੋਨ

ਪਸ਼ੂ ਪਾਲਕਾਂ ਨੂੰ 4% ਵਿਆਜ 'ਤੇ ਮਿਲੇਗਾ 3 ਲੱਖ ਤੱਕ ਦਾ ਲੋਨ

Pashu Credit Card Scheme: ਕੇਂਦਰ ਸਰਕਾਰ (central government) ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਮੇਂ-ਸਮੇਂ 'ਤੇ ਕਈ ਯੋਜਨਾਵਾਂ ਚਲਾਉਂਦੀ ਹੈ। ਇਸ ਲੜੀ ਵਿੱਚ ਸਰਕਾਰ ਕਿਸਾਨਾਂ ਲਈ ਪਸ਼ੂ ਕ੍ਰੈਡਿਟ ਕਾਰਡ ਸਕੀਮ (Pashu Credit Card Scheme) ਚਲਾ ਰਹੀ ਹੈ। ਇਸ ਸਕੀਮ ਤਹਿਤ ਪਸ਼ੂ ਪਾਲਕਾਂ ਨੂੰ 1.60 ਲੱਖ ਤੋਂ 3 ਲੱਖ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਰੰਟੀ ਦੇ ਮਿਲਦਾ ਹੈ। ਆਓ ਜਾਣਦੇ ਹਾਂ ਕਿਵੇਂ...

5 ਸਾਲਾਂ ਦੇ ਅੰਦਰ ਵਾਪਸ ਕਰਨਾ ਪਵੇਗਾ ਲੋਨ

ਪਸ਼ੂ ਕ੍ਰੈਡਿਟ ਕਾਰਡ 'ਤੇ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ 7 ਪ੍ਰਤੀਸ਼ਤ ਵਿਆਜ ਦਰ 'ਤੇ ਕਰਜ਼ਾ ਅਦਾ ਕਰਨਾ ਪੈਂਦਾ ਹੈ। ਜੇਕਰ ਕਿਸਾਨ ਸਮੇਂ ਸਿਰ ਕਰਜ਼ਾ ਮੋੜਦਾ ਹੈ ਤਾਂ ਸਰਕਾਰ ਵਿਆਜ ਦਰ 'ਤੇ 3 ਫੀਸਦੀ ਦੀ ਛੋਟ ਦਿੰਦੀ ਹੈ। ਇਸ ਅਨੁਸਾਰ ਕਿਸਾਨ ਨੂੰ ਇਹ ਕਰਜ਼ਾ ਸਿਰਫ਼ 4 ਫ਼ੀਸਦੀ ਵਿਆਜ ਦਰ 'ਤੇ ਵਾਪਸ ਕਰਨਾ ਹੋਵੇਗਾ। ਕਿਸਾਨਾਂ ਨੂੰ ਇਹ ਕਰਜ਼ਾ 5 ਸਾਲਾਂ ਦੇ ਅੰਦਰ ਵਾਪਸ ਕਰਨਾ ਹੋਵੇਗਾ।

ਇਹ ਵੀ ਪੜ੍ਹੋ: Good News! 3 ਲੱਖ ਤੋਂ ਵੱਧ ਕਿਸਾਨਾਂ ਨੂੰ ਮਿਲੇਗਾ ਵਿਆਜ ਮੁਕਤ ਖੇਤੀ ਕਰਜ਼ਾ

ਸਰਕਾਰ ਨੇ ਕਿਸਾਨਾਂ ਲਈ ਪਸ਼ੂ ਕਰੈਡਿਟ ਕਾਰਡ ਦੀ ਸਹੂਲਤ ਸ਼ੁਰੂ ਕੀਤੀ ਹੈ। ਜਿਸ ਤਹਿਤ ਕਿਸਾਨਾਂ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ (Pashu Kisan Credit Card) ਬਣਵਾਉਣਾ ਪੈਂਦਾ ਹੈ। ਇਸ ਕਾਰਡ ਦੀ ਮਦਦ ਨਾਲ ਪਸ਼ੂ ਖਰੀਦਣ ਲਈ ਘੱਟ ਵਿਆਜ ਦਰ 'ਤੇ ਕਰਜ਼ਾ ਮਿਲਦਾ ਹੈ। ਉਹ ਕਿਸਾਨ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ, ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ, ਜਿਸ ਵਿੱਚ ਉਹ ਪਸ਼ੂਆਂ ਲਈ ਘਰ ਜਾਂ ਚਰਾਗਾਹ ਬਣਾਉਣਾ ਚਾਹੁੰਦੇ ਹਨ।

ਜਾਨਵਰ ਖਰੀਦਣ ਲਈ ਮਿਲਦਾ ਹੈ ਇੰਨਾ ਕਰਜ਼ਾ

ਦੱਸ ਦੇਈਏ ਕਿ ਕਿਸਾਨਾਂ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ (Pashu Kisan Credit Card) ਰਾਹੀਂ ਗਾਂ ਖਰੀਦਣ ਲਈ 40,783 ਰੁਪਏ, ਮੱਝ ਖਰੀਦਣ ਲਈ 60,249 ਰੁਪਏ, ਸੂਰ ਖਰੀਦਣ ਲਈ 16,237 ਰੁਪਏ, ਭੇਡ/ਬੱਕਰੀ ਖਰੀਦਣ ਲਈ 4,063 ਰੁਪਏ ਅਤੇ ਮੁਰਗੀ ਖਰੀਦਣ ਲਈ 720 ਰੁਪਏ ਪ੍ਰਤੀ ਯੂਨਿਟ ਦਾ ਕਰਜ਼ਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: New Portal: ਕਿਸਾਨ ਹੁਣ ਆਨਲਾਈਨ ਕਰ ਸਕਣਗੇ ਜਮ੍ਹਾਂਬੰਦੀ, ਸਰਕਾਰ ਨੇ ਲਾਂਚ ਕੀਤਾ ਨਵਾਂ ਪੋਰਟਲ

ਕਿੱਥੇ ਅਪਲਾਈ ਕਰਨਾ ਹੈ?

ਜੇਕਰ ਕਿਸਾਨ ਪਸ਼ੂ ਕ੍ਰੈਡਿਟ ਕਾਰਡ (Pashu Credit Card) ਲੈਣਾ ਚਾਹੁੰਦੇ ਹਨ ਤਾਂ ਉਹ ਆਪਣੇ ਨਜ਼ਦੀਕੀ ਬੈਂਕ ਵਿੱਚ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਵਾਲੇ ਕਿਸਾਨਾਂ ਕੋਲ ਆਧਾਰ ਕਾਰਡ (Aadhaar Card), ਪੈਨ ਕਾਰਡ (PAN Card), ਵੋਟਰ ਕਾਰਡ (Voter card), ਮੋਬਾਈਲ ਨੰਬਰ (mobile number), ਨਵੀਨਤਮ ਪਾਸਪੋਰਟ ਸਾਈਜ਼ ਫੋਟੋ (Latest passport size photograph) ਹੋਣੀ ਚਾਹੀਦੀ ਹੈ। ਬਿਨੈ ਪੱਤਰ ਦੀ ਤਸਦੀਕ ਦੇ ਇੱਕ ਮਹੀਨੇ ਬਾਅਦ ਕਿਸਾਨਾਂ ਨੂੰ ਬੈਂਕ ਪਸ਼ੂ ਕ੍ਰੈਡਿਟ ਕਾਰਡ (Pashu Credit Card) ਪ੍ਰਦਾਨ ਕੀਤਾ ਜਾਵੇਗਾ। ਕਿਸਾਨ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Summary in English: Loan Scheme: Best scheme related to animal husbandry, Loan up to 3 lakhs at only 4% interest

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters