ਕੇਂਦਰ ਸਰਕਾਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਕਈ ਯੋਜਨਾਵਾਂ ਚਲਾ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਰੇਹੜੀ-ਫੜ੍ਹੀ ਵਾਲਿਆਂ, ਰਿਕਸ਼ਾ ਚਾਲਕਾਂ, ਨਿਰਮਾਣ ਮਜ਼ਦੂਰਾਂ ਅਤੇ ਅਸੰਗਠਿਤ ਖੇਤਰ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਬੁਢਾਪੇ ਦੀ ਸੁਰੱਖਿਆ ਲਈ ਮਦਦ ਕੀਤੀ ਜਾਵੇਗੀ।
ਇਸ ਸਕੀਮ ਤਹਿਤ ਸਰਕਾਰ ਮਜ਼ਦੂਰਾਂ ਨੂੰ ਪੈਨਸ਼ਨ ਦੀ ਗਰੰਟੀ ਦਿੰਦੀ ਹੈ। ਇਸ ਸਕੀਮ ਵਿੱਚ ਤੁਸੀਂ ਸਿਰਫ਼ 2 ਰੁਪਏ ਪ੍ਰਤੀ ਦਿਨ ਦੀ ਬਚਤ ਕਰਕੇ 36000 ਰੁਪਏ ਸਾਲਾਨਾ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਸਕੀਮ ਬਾਰੇ ਸਭ ਕੁਝ…
55 ਰੁਪਏ ਕਰਵਾਉਣੇ ਪੈਂਦੇ ਹਨ ਇੱਕ ਮਹੀਨੇ ਵਿੱਚ ਜਮ੍ਹਾ
ਇਸ ਸਕੀਮ ਨੂੰ ਸ਼ੁਰੂ ਕਰਨ 'ਤੇ, ਤੁਹਾਨੂੰ ਹਰ ਮਹੀਨੇ 55 ਰੁਪਏ ਯਾਨੀ ਰੋਜ਼ਾਨਾ 2 ਰੁਪਏ ਤੋਂ ਘੱਟ ਜਮ੍ਹਾ ਕਰਨੇ ਪੈਣਗੇ । ਯਾਨੀ 18 ਸਾਲ ਦੀ ਉਮਰ 'ਚ ਰੋਜ਼ਾਨਾ 2 ਰੁਪਏ ਦੀ ਬਚਤ ਕਰਕੇ ਤੁਸੀਂ 36000 ਰੁਪਏ ਸਾਲਾਨਾ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।
ਜੇਕਰ ਕੋਈ ਵਿਅਕਤੀ 40 ਸਾਲ ਦੀ ਉਮਰ ਤੋਂ ਇਸ ਸਕੀਮ ਨੂੰ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਹਰ ਮਹੀਨੇ 200 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। 60 ਸਾਲਾਂ ਬਾਅਦ, ਤੁਹਾਨੂੰ 3000 ਰੁਪਏ ਪ੍ਰਤੀ ਮਹੀਨਾ ਭਾਵ 36000 ਰੁਪਏ ਪ੍ਰਤੀ ਸਾਲ ਦੀ ਪੈਨਸ਼ਨ ਮਿਲੇਗੀ।
ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ
ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਬੱਚਤ ਬੈਂਕ ਖਾਤਾ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਵਿਅਕਤੀ ਦੀ ਉਮਰ 18 ਸਾਲ ਤੋਂ ਘੱਟ ਅਤੇ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਇਸ ਤਰ੍ਹਾਂ ਕਰਨਾ ਹੋਵੇਗਾ ਰਜਿਸਟਰ
ਇਸਦੇ ਲਈ, ਤੁਹਾਨੂੰ ਕਾਮਨ ਸਰਵਿਸ ਸੈਂਟਰ (ਸੀਐਸਸੀ) ਵਿੱਚ ਯੋਜਨਾ ਲਈ ਰਜਿਸਟਰ ਕਰਨਾ ਹੋਵੇਗਾ। ਕਰਮਚਾਰੀ CSC ਕੇਂਦਰ ਵਿੱਚ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਸਰਕਾਰ ਨੇ ਇਸ ਯੋਜਨਾ ਲਈ ਇੱਕ ਵੈੱਬ ਪੋਰਟਲ ਬਣਾਇਆ ਹੈ। ਇਨ੍ਹਾਂ ਕੇਂਦਰਾਂ ਰਾਹੀਂ ਆਨਲਾਈਨ ਸਾਰੀ ਜਾਣਕਾਰੀ ਭਾਰਤ ਸਰਕਾਰ ਕੋਲ ਜਾਵੇਗੀ।
ਦੇਣੀ ਹੋਵੇਗੀ ਇਹ ਜਾਣਕਾਰੀ
ਰਜਿਸਟ੍ਰੇਸ਼ਨ ਲਈ, ਤੁਹਾਨੂੰ ਆਪਣੇ ਆਧਾਰ ਕਾਰਡ, ਬੱਚਤ ਜਾਂ ਜਨ ਧਨ ਬੈਂਕ ਖਾਤੇ ਦੀ ਪਾਸਬੁੱਕ, ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਸਹਿਮਤੀ ਪੱਤਰ ਦੇਣਾ ਹੋਵੇਗਾ ਜੋ ਕਿ ਬੈਂਕ ਦੀ ਉਸ ਸ਼ਾਖਾ ਵਿੱਚ ਵੀ ਦੇਣਾ ਹੋਵੇਗਾ ਜਿੱਥੇ ਕਰਮਚਾਰੀ ਦਾ ਬੈਂਕ ਖਾਤਾ ਹੋਵੇਗਾ, ਤਾਂ ਜੋ ਸਮੇਂ ਸਿਰ ਉਸ ਦੇ ਬੈਂਕ ਖਾਤੇ ਵਿੱਚੋਂ ਪੈਨਸ਼ਨ ਲਈ ਪੈਸੇ ਕੱਟੇ ਜਾ ਸਕਣ।
ਇਹ ਵੀ ਪੜ੍ਹੋ : PM ਕਿਸਾਨ 'ਚ ਆਇਆ ਵੱਡਾ ਬਦਲਾਅ, 12 ਕਰੋੜ ਕਿਸਾਨਾਂ 'ਤੇ ਪਵੇਗਾ ਸਿੱਧਾ ਅਸਰ
Summary in English: Modi government is giving 3000 rupees every month