1. Home

PM ਕਿਸਾਨ 'ਚ ਆਇਆ ਵੱਡਾ ਬਦਲਾਅ, 12 ਕਰੋੜ ਕਿਸਾਨਾਂ 'ਤੇ ਪਵੇਗਾ ਸਿੱਧਾ ਅਸਰ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਵਿਚ ਕਈ ਬਦਲਾਵ ਪਹਿਲਾਂ ਵੀ ਕੀਤੇ ਜਾ ਚੁਕੇ ਹਨ । ਹਾਲ ਹੀ ਵਿਚ ਇਸ ਦੀ 10ਵੀ ਕਿਸ਼ਤ ਵੀ ਆ ਚੁਕੀ ਹੈ ।

Pavneet Singh
Pavneet Singh
PM Farmer

PM Farmer

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਵਿਚ ਕਈ ਬਦਲਾਵ ਪਹਿਲਾਂ ਵੀ ਕੀਤੇ ਜਾ ਚੁਕੇ ਹਨ । ਹਾਲ ਹੀ ਵਿਚ ਇਸ ਦੀ 10ਵੀ ਕਿਸ਼ਤ ਵੀ ਆ ਚੁਕੀ ਹੈ । ਅਜਿਹੇ ਵਿਚ ਹੁਣ ਇਸ ਯੋਜਨਾ ਦੇ ਤਹਿਤ ਇਕ ਵੱਡਾ ਬਦਲਾਵ ਕਰਨ ਦਾ ਐਲਾਨ ਕੀਤਾ ਗਿਆ ਹੈ । ਜੀ ਹਾਂ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤੋਂ ਹੁਣ ਤਕ 12 ਕਰੋੜ ਕਿਸਾਨ ਲਾਭਦਾਇਕ ਹੋਏ ਹਨ ਅਤੇ ਇਸ ਬਦਲਾਵ ਤੋਂ ਸਾਰਿਆਂ ਤੇ ਅਸਰ ਪੈ ਸਕਦਾ ਹੈ ।

ਪੀਐਮ ਕਿਸਾਨ ਯੋਜਨਾ ਵਿਚ ਹੋਣ ਵਾਲੇ ਬਦਲਾਵ (Changes in PM Kisan)

ਪੀਐਮ ਕਿਸਾਨ ਯੋਜਨਾ ਵਿਚ ਹੁਣ ਤਕ ਹਰ ਕਿਸਾਨ ਨੂੰ ਇਸਦਾ ਲਾਭ ਚੁੱਕਣ ਲਈ e-KYC ਤੋਂ ਆਪਣੇ ਖਾਤੇ ਨੂੰ ਜੋੜਨਾ ਹੋਵੇਗਾ , ਪਰ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕੀ ਅਜੇ ਇਸ ਐਲਾਨ ਨੂੰ ਹੋਲਡ ਤੇ ਰਖਿਆ ਗਿਆ ਹੈ। ਨਾਲ ਹੀ ਇਸ ਯੋਜਨਾ ਵਿਚ ਹੁਣ ਤਕ 12.44 ਕਰੋੜ ਕਿਸਾਨਾਂ ਨੇ ਰਜਿਸਟਰ ਕੀਤਾ ਹੈ ਜੋ ਕੀ ਆਪਣੇ ਆਪ ਵਿਚ ਇਕ ਵੱਡੀ ਗਿਣਤੀ ਹੈ ।

ਸਟੇਟਸ ਚੈਕ ਕਰਨ ਦੇ ਲਈ ਹੋਇਆ ਬਦਲਾਵ (Changes made to check status)

ਤੁਹਾਨੂੰ ਦੱਸ ਦਈਏ ਕੀ PM kisan ਯੋਜਨਾ ਵਿਚ ਸਭਤੋਂ ਵੱਡਾ ਬਦਲਾਵ ਕਰਕੇ ਇਸ ਦੇ ਲਾਭਾਰਥੀ ਨੂੰ ਤੋਹਫ਼ਾ ਵੀ ਦਿੱਤਾ ਗਿਆ ਸੀ । ਇਸ ਯੋਜਨਾ ਵਿਚ ਤੁਸੀ ਅਪਣਾ ਰਜਿਸਟਰੇਸ਼ਨ ਕਰਵਾਕੇ ਅਪਣਾ ਸਟੇਟਸ ਖੁਦ ਚੈਕ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ ।ਦੱਸ ਦਈਏ ਕੀ ਇਸ ਦੇ ਲਈ ਤੁਹਾਨੂੰ PM kisan ਦੀ ਵੈਬਸਾਈਟ ਤੇ ਜਾਕੇ ਅਪਣਾ ਮੋਬਾਈਲ ਨੰਬਰ , ਅਧਾਰ ਕਾਰਡ ਨੰਬਰ ਅਤੇ ਬੈਂਕ ਖਾਤੇ ਦਾ ਨੰਬਰ ਪਾਕੇ ਸਟੇਟਸ ਚੈੱਕ ਕਰਨਾ ਹੋਵੇਗਾ ।

ਨਵੇਂ ਤਰੀਕੇ ਤੋਂ ਚੈਕ ਕਰੋ ਪੀਐਮ ਕਿਸਾਨ ਦਾ ਸਟੇਟਸ (check the status of PM Kisan in a new way)

ਹੁਣ ਇਹ ਸਹੂਲਤ ਹੋਰ ਵੀ ਅਸਾਨ ਕਰ ਦਿੱਤਾ ਹੈ । ਹੁਣ ਤੁਸੀ ਅਪਣਾ ਸਟੇਟਸ ਸਿਰਫ ਅਧਾਰ ਕਾਰਡ ਜਾਂ ਬੈਂਕ ਖਾਤੇ ਦਾ ਨੰਬਰ ਪਾਕੇ ਵੀ ਚੈਕ ਕਰ ਸਕਦੇ ਹੋ। ਇਹ ਇਸ ਲਈ ਕੀਤਾ ਗਿਆ ਹੈ ਤਾਂਕਿ ਕਿਸਾਨਾਂ ਨੂੰ ਸਰਚ ਕਰਨ ਅਤੇ ਸਟੇਟਸ ਜਾਨਣ ਦੇ ਲਈ ਸਹੂਲਤ ਮਿੱਲ ਸਕੇ।

ਕਿਓਂ ਕਰਨਾ ਪਿਆ ਇਹ ਬਦਲਾਵ ? (Why this change had to be made)

ਇਹ ਬਦਲਾਵ ਇਸ ਲਈ ਕਰਨਾ ਪਿਆ ਕਿਓਂਕਿ ਬਹੁਤ ਸ਼ਿਕਾਇਤਾਂ ਆ ਰਹੀ ਸੀ ਕੀ ਉਨ੍ਹਾਂ ਦੇ ਨੰਬਰ ਤੋਂ ਕੋਈ ਵੀ ਕਿਸਾਨ ਦਾ ਸਟੇਟਸ ਚੈੱਕ ਕਰ ਲੈਂਦਾ ਸੀ । ਅਜਿਹੇ ਵਿਚ ਇਹ ਕਦਮ ਚੁੱਕਣਾ ਪਿਆ ਤਾਂਕਿ ਕਿਸਾਨਾਂ ਦੀ ਜਾਣਕਾਰੀ ਬਾਹਰ ਨਾ ਜਾ ਸਕੇ ਅਤੇ ਆਪਣੇ ਅਧਾਰ ਜਾਂ ਬੈਂਕ ਖਾਤਾ ਨੰਬਰ ਤੋਂ ਉਹ ਖੁਦ ਅਪਣਾ ਸਟੇਟਸ ਚੈੱਕ ਕਰ ਸਕਣ ।

ਪੀਐਮ ਕਿਸਾਨ ਖਾਤੇ ਦੀਆਂ ਗਲਤੀਆਂ ਨੂੰ ਕਿਵੇਂ ਸੁਧਾਰੀਏ (How to rectify mistakes in PM Kisan Account)

  • ਅਧਿਕਾਰਕ ਵੈਬਸਾਈਟ www.pmkisan.gov.in ਤੇ ਜਾਓ

  • ਅਧਿਕਾਰਕ ਵੈਬਸਾਈਟ ਦੇ ਹੋਮਪੇਜ ਤੇ ਦਿੱਤੇ ਗਏ ਕਿਸਾਨ ਕਾਰਨਰ ਤੇ ਕਲਿੱਕ ਕਰੋ ।

  • ਵਿਕਲਪ ਲਾਭਾਰਥੀ ਸੂਚੀ ਤੇ ਕਲਿੱਕ ਕਰੋ ।

  • ਆਪਣੇ ਰਾਜ , ਜਿੱਲ੍ਹਾ / ਉਪ ਜਿੱਲ੍ਹਾ , ਬਲਾਕ ਅਤੇ ਪਿੰਡ ਦਾ ਵਿਕਲਪ ਧਿਆਨ ਨਾਲ ਚੁਣੋ।

  • ਰਿਪੋਰਟ ਪ੍ਰਾਪਤ ਕਰੋ ਵਿਕਲਪ ਤੇ ਕਲਿੱਕ ਕਰੋ।

  • ਸਕਰੀਨ ਤੇ ਦਿਖਾਈ ਦੇਣ ਵਾਲੀ ਲਾਭਾਰਥੀ ਸੂਚੀ ਤੇ ਕਲਿੱਕ ਕਰੋ

  • ਆਪਣੇ ਨਾਮ ਦੀ ਜਾਂਚ ਕਰੋ ਅਤੇ ਪੁਸ਼ਟੀ ਕਰੋ।

  • ਹੋਮਪੇਜ 'ਤੇ ਵਾਪਸ ਜਾਓ।

  • ਲਾਭਪਾਤਰੀ ਸਥਿਤੀ ਬਟਨ 'ਤੇ ਦੁਬਾਰਾ ਕਲਿੱਕ ਕਰੋ।

  • ਆਪਣੇ ਆਧਾਰ ਕਾਰਡ ਦੇ ਵੇਰਵੇ, ਜਾਂ ਮੋਬਾਈਲ ਨੰਬਰ, ਜਾਂ ਆਪਣਾ ਖਾਤਾ ਨੰਬਰ ਦਰਜ ਕਰੋ।

  • Get Date ਬਟਨ 'ਤੇ ਕਲਿੱਕ ਕਰੋ।

  • ਤੁਹਾਡੀ ਕਿਸ਼ਤ ਦੇ ਭੁਗਤਾਨ ਦੀ ਸਥਿਤੀ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗੀ।   

ਇਹ ਵੀ ਪੜ੍ਹੋ : 1 ਰੁਪਏ ਦੀ ਬਚਤ ਕਰਕੇ 15 ਲੱਖ ਦਾ ਫੰਡ ਬਣਾਉਣ ਲਈ ਜਲਦੀ ਕਰੋ ਅਪਲਾਈ

Summary in English: The big change in PM farmer will have a direct impact on 12 crore farmers

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters