ਦੇਸ਼ ਵਿਚ ਅਸੰਗਠਿਤ ਖੇਤਰ ਤੋਂ ਬਹੁਤ ਸਾਰੇ ਮਜ਼ਦੂਰ ਜੁੜੇ ਹਨ, ਜਿਨ੍ਹਾਂ ਨੂੰ ਬੇਰੋਜਗਾਰੀ ਅਤੇ ਗਰੀਬੀ ਦਾ ਸੰਘਰਸ਼ ਕਰਨਾ ਪਹਿੰਦਾ ਹੈ , ਉਹਨਾਂ ਦੇ ਸੰਘਰਸ਼ ਅਤੇ ਰੋਜ ਦੀ ਦਿੱਕਤਾਂ ਨੂੰ ਘੱਟ ਕਰਨ ਦੇ ਲਈ ਸਰਕਾਰ ਵਲੋਂ ਈ-ਸ਼ਰਮ ਕਾਰਡ ਪ੍ਰਧਾਨ ਕਰਵਾਇਆ ਜਾ ਰਿਹਾ ਹੈ । ਇਸ ਈ-ਸ਼ਰਮ ਕਾਰਡ ਦੇ ਰਾਹੀਂ ਅਸੰਗਠਿਤ ਖੇਤਰ ਦੇ ਕਾਮੇ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਅਸਾਨੀ ਤੋਂ ਮਿੱਲ ਜਾਂਦਾ ਹੈ । ਇਸ ਕੜੀ ਵਿਚ ਮਜਦੂਰਾਂ ਦੇ ਲਈ ਇਕ ਹੋਰ ਵੱਡੀ ਖੁਸ਼ਖ਼ਬਰੀ ਹੈ ।
ਮਜਦੂਰਾਂ ਨੂੰ ਮਿਲਣਗੇ 500 ਰੁਪਏ
ਮੀਡਿਆ ਦੀ ਰਿਪੋਰਟ ਦੇ ਮੁਤਾਬਕ , ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਧਿਤਯਾਨਾਥ ਨੇ ਅਸੰਗਠਿਤ ਖੇਤਰ ਦੇ ਕਰੀਬ ਢਾਈ ਲੱਖ ਕਰੋੜ ਮਜਦੂਰਾਂ ਅਤੇ 60 ਲੱਖ ਰਜਿਸਟਰਡ ਵਰਕਰ ਨੂੰ ਦਸੰਬਰ ਮਹੀਨੇ ਤੋਂ ਮਾਰਚ ਤਕ 500 ਰੁਪਏ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਹੈ । ਦੱਸ ਦਈਏ ਕਿ ਈ-ਸ਼ਰਮ ਕਾਰਡ ਬਣਵਾਉਣ ਤੇ ਮਜਦੂਰਾਂ ਨੂੰ ਦੋ ਲੱਖ ਰੁਪਏ ਦਾ ਬੀਮਾ ਮੁਫ਼ਤ ਵੀ ਮਿਲਦਾ ਹੈ ।
ਯੋਜਨਾ ਦਾ ਟੀਚਾ
ਸਰਕਾਰ ਦੁਆਰਾ ਕਰੀਬ 38 ਕਰੋੜ ਮਜਦੂਰਾਂ ਦਾ ਰਜਿਸਟਰੇਸ਼ਨ ਈ-ਸ਼ਰਮ ਪੋਰਟਲ ਤੇ ਕਰਾਉਣ ਦਾ ਟੀਚਾ ਤਹਿ ਕੀਤਾ ਗਿਆ ਹੈ । ਇਨ੍ਹਾਂ ਵਿੱਚੋ ਹੁਣ ਤਕ 12.20 ਕਰੋੜ ਤੋਂ ਵੱਧ ਕਰਮਚਾਰੀ ਰਜਿਸਟਰਡ ਹੋ ਚੁਕੇ ਹਨ । ਉਹਵੇ ਹੀ, ਯੂਪੀ ਵਿਚ ਹੁਣ ਤਕ ਪੋਰਟਲ ਤੇ 25691084 ਮਜਦੂਰਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾ ਲਿੱਤਾ ਹੈ । ਹੁਣ ਉਹਨਾਂ ਨੂੰ ਮਾਰਚ ਤਕ ਹਰ ਮਹੀਨੇ 500 ਰੁਪਏ ਸਰਕਾਰ ਦੀ ਤਰਫ਼ੋਂ ਦਿੱਤੇ ਜਾਣਗੇ । ਈ-ਸ਼ਰਮ ਕਾਰਡ ਦੇ ਲਈ ਆਨਲਾਈਨ ਰਜਿਸਟਰੇਸ਼ਨ 31 ਦਸੰਬਰ 2021 ਤਕ ਕੀਤੇ ਜਾ ਸਕਦੇ ਹਨ ।
ਖੇਤੀਬਾੜੀ ਖੇਤਰ ਨਾਲ ਜੁੜੇ ਮਜਦੂਰਾਂ ਨੂੰ ਮਿਲੇਗਾ ਲਾਭ
ਯੂਪੀ ਵਿਚ ਜਿਨ੍ਹਾਂ ਲੋਕਾਂ ਦੇ ਕੋਲ ਈ-ਸ਼ਰਮ ਕਾਰਡ ਹੈ , ਉਹਨਾਂ ਵਿਚ ਸਭਤੋਂ ਵੱਧ 1.24 ਕਰੋੜ ਮਜਦੂਰ ਖੇਤੀਬਾੜੀ ਖੇਤਰ ਨਾਲ ਜੁੜੇ ਹਨ ।
ਇਹਨਾਂ ਜਿਲਿਆਂ ਦੇ ਕਿਸਾਨਾਂ ਨੇ ਕਰਵਾਇਆ ਹੈ ਰਜਿਸਟਰੇਸ਼ਨ
ਈ-ਸ਼ਰਮ ਪੋਰਟਲ ਤੇ ਰਜਿਸਟਰੇਸ਼ਨ ਕਰਵਾਉਣ ਵਾਲੇ ਯੂਪੀ ਦੇ ਮਜਦੂਰਾਂ ਦੀ ਗੱਲ ਕਰੀਏ ,ਤਾਂ ਇਸ ਵਿਚ ਪੂਰਵਾਂਚਲ ਵਾਲ਼ੇ ਸਬ ਤੋਂ ਅੱਗੇ ਹਨ । ਉਹਦਾ ਹੀ ਉੱਤਰ ਪ੍ਰਦੇਸ਼ ਦੀ ਔਰਤਾਂ ਈ-ਸ਼ਰਮ ਪੋਰਟਲ ਤੇ ਰਜਿਸਟਰੇਸ਼ਨ ਕਰਵਾਉਣ ਦੇ ਮਾਮਲੇ ਵਿਚ ਪੁਰਸ਼ਾਂ ਦੇ ਮੁਕਾਬਲੇ ਅੱਗੇ ਹਨ । ਈ-ਸ਼ਰਮ ਪੋਰਟਲ ਤੇ 16 ਦਸੰਬਰ 2021 ਤਕ ਦੇ ਦਿਤੇ ਗਏ ਆਕੜਿਆ ਦੇ ਮੁਤਾਬਕ ਈ-ਸ਼ਰਮ ਕਾਰਡ ਹਾਸਲ ਕਰਨ ਵਾਲੀ ਔਰਤਾਂ ਦੀ ਗਿਣਤੀ 51.17 ਫੀਸਦੀ ਹੈ ਉਹਵੇ ਹੀ ਮਰਦਾਂ ਦੀ 48.83 ਫੀਸਦੀ ਹੈ । ਜਦਕਿ , ਸਭ ਤੋਂ ਘੱਟ 5.87 ਫੀਸਦੀ 16-18 ਸਾਲ ਵਾਲੇ ਮਜਦੂਰ ਹਨ । 50 ਤੋਂ ਉਪਰ ਵਾਲਿਆਂ ਦਾ 10.89 % ਹੈ ਤਾਂ 40-50 ਵਾਲਿਆਂ ਦਾ 20.41 % ਹੈ ।
ਈ-ਸ਼ਰਮ ਕਾਰਡ ਤੇ ਮਿਲਦਾ ਹੈ ਬੀਮਾ
ਅਸੰਗਠਿਤ ਖੇਤਰ ਦੇ ਮਜਦੂਰ ਇਸ ਪੋਰਟਲ ਤੋਂ ਰਜਿਸਟ੍ਰੇਸ਼ਨ ਹੋਣ ਤੇ ਪੀਐਮ ਸੁਰੱਖਿਅਤ ਬੀਮਾ ਯੋਜਨਾ ਦੇ ਤਹਿਤ 2 ਲੱਖ ਰੁਪਏ ਤਕ ਦਾ ਬੀਮਾ ਮਿਲਦਾ ਹੈ । ਇਸ ਦੇ ਲਈ ਪ੍ਰੀਮੀਅਮ ਦੇਣ ਦੀ ਲੋੜ ਨਹੀਂ ਹੈ । ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਮਾਜਕ ਸੁਰੱਖਿਆ ਲਾਭ ਵੀ ਈ-ਸ਼ਰਮ ਦੁਆਰਾ ਵੰਡੇ ਜਾਣਗੇ ।
ਈ-ਸ਼ਰਮ ਕਾਰਡ ਦੇ ਲਈ ਕੌਣ-ਕੌਣ ਕਰਵਾ ਸਕਦਾ ਹੈ ਰਜਿਸਟਰੇਸ਼ਨ ?
ਕੋਈ ਵੀ ਮਜਦੂਰ ਜੋ ਘਰ-ਅਧਾਰਤ ਕਰਮਚਾਰੀ, ਸਵੈ-ਰੁਜ਼ਗਾਰ ਕਰਮਚਾਰੀ ਜਾਂ ਅਸੰਗਠਿਤ ਖੇਤਰ ਵਿਚ ਤਨਖਾਹਦਾਰ ਕੰਮ ਕਰਨ ਵਾਲੇ ਹਨ ਅਤੇ ਈਐਸਆਈਸੀ ਜਾਂ ਈਪੀਐਫਓ ਦੇ ਮੈਂਬਰ ਨਹੀਂ ਹਨ, ਓਹਨੂੰ ਅਸੰਗਠਿਤ ਕਰਮਚਾਰੀ ਕਿਹਾ ਜਾਂਦਾ ਹੈ । ਉਹ ਸਾਰੇ ਵਿਅਕਤੀ ਈ-ਸ਼ਰਮ ਕਾਰਡ ਦੇ ਲਈ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ ।
ਈ-ਸ਼ਰਮ ਕਾਰਡ ਤੋਂ ਹੋਰ ਵੀ ਫਾਇਦੇ ਮਿਲਦੇ ਹਨ ਕਈ ਫਾਇਦੇ
ਈ-ਸ਼ਰਮ ਕਾਰਡ ਜੇਕਰ ਤੁਹਾਡੇ ਕੋਲ ਹੈ , ਤਾਂ ਤੁਸੀ ਮਜਦੂਰ ਵਿਭਾਗ ਦੀ ਸਾਰੀ ਯੋਜਨਾਵਾਂ ਦਾ ਲਾਭ ਜਿਵੇਂ - ਬੱਚਿਆਂ ਨੂੰ ਸਕੋਲਰਸ਼ਿਪ, ਮੁਫ਼ਤ ਸਾਈਕਲ , ਮੁਫ਼ਤ ਸਿਲਾਈ ਮਸ਼ੀਨ , ਆਪਣੇ ਕੰਮ ਦੇ ਲਈ ਮੁਫ਼ਤ ਉਪਕਰਨ ਆਦਿ ਦਾ ਲਾਭ ਚੁੱਕ ਸਕਦੇ ਹਨ । ਅੱਗੇ ਇਸ ਈ-ਕਾਰਡ ਨੂੰ ਰਾਸ਼ਨ ਕਾਰਡ ਤੋਂ ਲਿੰਕ ਕੀਤਾ ਜਾਵੇਗਾ । ਜਿਸ ਤੋਂ ਦੇਸ਼ ਦੇ ਕਰਮਚਾਰੀ ਮਜਦੂਰਾਂ ਨੂੰ ਸਸਤਾ ਰਾਸ਼ਨ ਉਪਲੱਭਦ ਹੋ ਸਕਦਾ ਹੈ ।
ਈ-ਸ਼ਰਮ ਕਾਰਡ ਦੇ ਲਈ ਕਿਵੇਂ ਕਰਾਈਏ ਰਜਿਸਟ੍ਰੇਸ਼ਨ
ਕਰਮਚਾਰੀ ਮਜਦੂਰ ਨੂੰ ਈ-ਸ਼ਰਮ ਕਾਰਡ ਰਜਿਸਟਰੇਸ਼ਨ ਦੀ ਲਈ ਅਧਾਰ ਕਾਰਡ, ਮੋਬਾਈਲ ਨੰਬਰ ਜਿਹੜਾ ਅਧਾਰ ਤੋਂ ਲਿੰਕ ਹੋਣਾ ਚਾਹੀਦਾ ਹੈ ਜੇਕਰ ਕਿਸੀ ਕਰਮਚਾਰੀ ਦੇ ਕੋਲ ਲਿੰਕ ਮੋਬਾਈਲ ਨੰਬਰ ਨਹੀਂ ਹੈ ਤਾਂ , ਤਾਂ ਉਹ ਸਭ ਤੋਂ ਨੇੜੇ ਸੀਐਸਸੀ ਤੇ ਜਾਕੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਮਦਦ ਨਾਲ ਰਜਿਸਟਰੇਸ਼ਨ ਕਰ ਸਕਦਾ ਹੈ । ਇਸ ਵਿਚ ਰਜਿਸਟਰੇਸ਼ਨ ਦੇ ਲਈ ਕੋਈ ਫੀਸ ਨਹੀਂ ਦੇਣੀ ਹੁੰਦੀ ਹੈ । ਤੁਹਾਨੂੰ ਦਸ ਦਈਏ ਕਿ ਇਹ ਸਹੂਲਤ ਮੁਫ਼ਤ ਹੈ ।
ਇਸ ਤਰ੍ਹਾਂ ਕਰ ਸਕਦੇ ਹੋ ਈ-ਸ਼ਰਮ ਕਾਰਡ ਦੇ ਲਈ ਰਜਿਸਟਰੇਸ਼ਨ
-
ਈ-ਸ਼ਰਮ ਕਾਰਡ ਦੇ ਲਈ ਤੁਸੀ ਤਿੰਨ ਤਰ੍ਹਾਂ ਤੋਂ ਰਜਿਸਟਰੇਸ਼ਨ ਕਰ ਸਕਦੇ ਹੋ ।
-
ਈ-ਸ਼ਰਮ ਪੋਰਟਲ http://eshram.gov.in ਦੀ ਮਦਦ ਤੋਂ ਖੁਦ ਰਜਿਸਟਰੇਸ਼ਨ ਕਰ ਸਕਦੇ ਹੋ ।
-
ਕਾਮਨ ਸੇਵਾ ਕੇਂਦਰ ਦੀ ਮਦਦ ਤੋਂ ਰਜਿਸਟਰੇਸ਼ਨ ਕਰ ਸਕਦੇ ਹੋ ।
-
ਜਿਲਾ ਅਤੇ ਉਪਜਿਲੀਆਂ ਵਿਚ ਰਾਜ ਸਰਕਾਰ ਦੇ ਖੇਤਰ ਕਰਮਚਾਰੀ ਦੁਆਰਾ ਵੀ ਰਜਿਸਟਰੇਸ਼ਨ ਕਰਾ ਸਕਦੇ ਹੋ ।
ਇਹ ਵੀ ਪੜ੍ਹੋ :ਪੰਜਾਬ ਲਈ ਖੁਸ਼ਖਬਰੀ! ਬੇਰੁਜ਼ਗਾਰਾਂ ਨੂੰ ਮਿਲੇਗਾ ਰੁਜ਼ਗਾਰ, 35 ਫੀਸਦੀ ਸਬਸਿਡੀ ਲੈ ਕੇ ਸ਼ੁਰੂ ਕਰੋ ਕਾਰੋਬਾਰ
Summary in English: Need 500 rupees every month, so get e-shram card made soon