ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨ ਕੀਤੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 6 ਲੱਖ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਜਿਸ ਵਿੱਚ MSME ਸੈਕਟਰ ਦੇ ਪੈਕੇਜ ਦੀ ਘੋਸ਼ਣਾ ਕੀਤੀ ਗਈ ਸੀ | ਇਸ ਦੂਸਰੀ ਕਾਨਫ਼ਰੰਸ ਵਿੱਚ ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ, ਗਲੀ ਵਿਕਰੇਤਾ ਅਤੇ ਪਟਰੀ ਵਾਲੇ ਲੋਕਾਂ ਤੋਂ ਇਲਾਵਾ,ਕਿਸਾਨਾਂ ਅਤੇ ਸ਼ਹਿਰ ਵਿੱਚ ਵਸਦੇ ਗਰੀਬਾਂ ਨੂੰ ਕੁਝ ਰਾਹਤ ਪ੍ਰਦਾਨ ਕਰਨ ਲਈ ਕਈ ਐਲਾਨ ਕੀਤੇ ਹਨ। ਇਸ ਤੋਂ ਇਲਾਵਾ ਸੀਤਾਰਮਨ ਨੇ ਸ਼ਿਸ਼ੂ ਮੁਦਰਾ ਲੋਨ (Shishu Mudra Loan) ਲਈ ਇਕ ਵੱਡਾ ਐਲਾਨ ਕੀਤਾ ਹੈ |
ਜੋ ਲੋਕ ਮੁਦਰਾ ਯੋਜਨਾ ਦਾ ਲਾਭ ਲੈਣਗੇ, ਉਨ੍ਹਾਂ ਨੂੰ ਵਿਆਜ ਵਿੱਚ 2 ਪ੍ਰਤੀਸ਼ਤ ਦੀ ਛੋਟ ਮਿਲੇਗੀ | ਜੋ ਕਿ ਆਉਣ ਵਾਲੇ 12 ਮਹੀਨਿਆਂ ਲਈ ਵੈਧ ਹੋਵੇਗਾ | ਸ਼ਿਸ਼ੂ ਮੁਦਰਾ ਲੋਨ ਲਈ ਸਰਕਾਰ ਲੋਕਾਂ ਨੂੰ 1,500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਇਹ ਸਹਾਇਤਾ 1 ਸਾਲ ਦੀ ਵਿਆਜ ਦਰ ਘਟਾ ਕੇ ਦਿੱਤੀ ਜਾਏਗੀ। ਜਿਸ ਦਾ ਆਉਣ ਵਾਲੇ ਸਮੇਂ ਵਿਚ ਤਕਰੀਬਨ 3 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਏਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਤਕਰੀਬਨ 1.62 ਕਰੋੜ ਰੁਪਏ ਦਾ ਲੋਨ ਲੋਕਾਂ ਨੂੰ ਵੰਡਿਆ ਜਾ ਚੁੱਕਿਆ ਹੈ।
ਕੌਣ ਲੈ ਸਕਦਾ ਹੈ ਸ਼ਿਸ਼ੂ ਮੁਦਰਾ ਲੋਨ ਸਕੀਮ ਦਾ ਲਾਭ
ਕੇਂਦਰ ਸਰਕਾਰ ਦੀ ਇਸ ਯੋਜਨਾ ਨੂੰ ਚਲਾਉਣ ਪਿੱਛੇ ਮੁੱਖ ਉਦੇਸ਼ ਇਹ ਹੈ ਕਿ ਛੋਟੇ ਪੱਧਰ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਮਿਲ ਸਕੇ। ਇਸ ਲਈ ਸਿਰਫ ਛੋਟੇ ਵਪਾਰੀ ਹੀ ਇਸ ਸਕੀਮ ਰਾਹੀਂ ਕਰਜ਼ਾ ਪ੍ਰਾਪਤ ਕਰ ਸਕਣਗੇ | ਵੱਡੇ ਕਾਰੋਬਾਰੀਆਂ ਨੂੰ ਇਸ ਯੋਜਨਾ ਦੇ ਤਹਿਤ ਲਾਭ ਨਹੀਂ ਮਿਲੇਗਾ। ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਛੋਟੇ ਕਾਰੋਬਾਰ, ਦੁਕਾਨਾਂ ਆਦਿ ਖੋਲ੍ਹਣ ਲਈ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਦਿੰਦੀ ਹੈ।
ਸ਼ਿਸ਼ੂ ਮੁਦਰਾ ਲੋਨ ਸਕੀਮ ਦੇ ਤਹਿਤ ਲੋਨ ਦਿੰਦਾ ਹੈ ਇਹ ਬੈਂਕ
ਗ੍ਰਾਮੀਣ ਬੈਂਕ
ਸਰਕਾਰੀ ਬੈਂਕ
ਸਹਿਕਾਰੀ ਬੈਂਕ
ਪ੍ਰਾਈਵੇਟ ਬੈਂਕ
Summary in English: now easily get a loan of 50 thousand rupees at a discount of 2% interest Under Guarantee Shishu Mudra Loan