ਜਨਧਨ ਖਾਤਾਧਾਰਕਾਂ ਨੂੰ ਜਲਦ ਹੀ ਅਟਲ ਪੈਨਸ਼ਨ ਯੋਜਨਾ ਅਤੇ ਬੀਮਾ ਯੋਜਨਾ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਜਨ ਖਾਤੇ ਦੇ ਰਾਹੀਂ ਕਰਜ਼ੇ ਦੀ ਸਹੂਲੀਅਤ ਦੇਣ ਦੀ ਯੋਜਨਾ ਤੇ ਵੀ ਵਿਚਾਰ ਹੋ ਰਿਹਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਸੂਤਰਾਂ ਦੀ ਮੰਨੀਏ ਤਾਂ ਬੈਂਕ ਜਲਦ ਹੀ ਦੇਸ਼ਭਰ ਵਿਚ ਜਨਧਨ 3.0 ਦੇ ਤਹਿਤ ਨਵੇਂ ਖਾਤੇ ਖੋਲਣੇ ਸ਼ੁਰੂ ਕਰ ਦੇਣਗੇ ।
ਨਵੇਂ ਪੜਾਵ ਚ ਸਰਕਾਰ ਦਾ ਜ਼ੋਰ ਡਿਜਿਟਲ ਡੋਰਸਟੇਪ ਬੈਕਿੰਗ ਤੇ ਵੀ ਹੋਵਗਾ, ਜਿਸਦੇ ਨਾਲ ਵੱਧ ਤੋਂ ਵੱਧ ਲੋਕਾਂ ਤਕ ਬੈਕਿੰਗ, ਬੀਮਾ ਅਤੇ ਪੈਨਸ਼ਨ ਦਾ ਲਾਭ ਦਿੱਤਾ ਜਾ ਸਕੇ । ਮਾਮਲੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਬਦਲਦੇ ਦੌਰ ਵਿਚ ਡਿਜਿਟਲ ਬੈਕਿੰਗ ਦੇ ਵੱਧਦੇ ਮਹੱਤਵ ਨੂੰ ਮੱਦੇਨਜ਼ਰ ਜਨਧਨ ਖਾਤੇ ਨੂੰ ਸਾਰੀਆਂ ਤਰ੍ਹਾਂ ਦੀ ਜਰੂਰੀ ਬੈਕਿੰਗ , ਬੀਮਾ ਅਤੇ ਪੈਨਸ਼ਨ ਸਕੀਮਾਂ ਦਾ ਲਾਭ ਲੈਣ ਲਈ ਪਲੇਟਫਾਰਮ ਦੀ ਤਰ੍ਹਾਂ ਵਰਤਿਆ ਜਾਣ ਤੇ ਕੰਮ ਕਰੇ ।
ਜ਼ਿਕਰਯੋਗ ਹੈ ਕਿ ਜਨ ਧਨ ਖਾਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਪਹਿਲ ਰਹੀ ਹੈ । ਇਸ ਯੋਜਨਾ ਦੇ ਤਹਿਤ ਰਿਕਾਰਡ ਘਟ ਸਮੇਂ ਵਿਚ 40 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਗਏ । ਕਈ ਮਾਹਰਾਂ ਦੀ ਆਲੋਚਨਾ ਦੇ ਬਾਵਜੂਦ ,ਜਨ ਧਨ ਖਾਤੇ ਦਾ ਮਹਤਵ ਕੋਰੋਨਾ ਮਹਾਮਾਰੀ ਵਿਚ ਲੋੜਵੰਧਾਂ ਤਕ ਸਿੱਧੇ ਪੈਸੇ ਭੇਜਣਾ , ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧੇ ਖਾਤੇ ਵਿਚ ਦੇਣਾ ਸ਼ਾਮਲ ਹੈ ਅਤੇ ਕਈ ਮੌਕਿਆਂ ਤੇ ਦੇਖਣ ਨੂੰ ਮਿਲਿਆ ਹੈ ।
ਅਟਲ ਪੈਨਸ਼ਨ ਯੋਜਨਾ ਨਾਲ ਜੋੜਨ ਦੀ ਤਿਆਰੀ
ਸਰਕਾਰ ਆਪਣੀ ਕਈ ਯੋਜਨਾਵਾਂ ਨੂੰ ਜਨ ਧਨ ਖਾਤੇ ਨਾਲ ਜੋੜਨਾ ਚਾਹੁੰਦੀ ਹੈ । ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਹੈ ਕਿ ਇਸ ਵਿਚ ਸਭਤੋਂ ਅਹਿਮ ਅਟਲ ਪੈਨਸ਼ਨ ਯੋਜਨਾ ਹੈ| ਇਸਦੇ ਇਲਾਵਾ ਬੈਂਕਾਂ ਨੂੰ ਸੁਕੰਨਯਾ ਸਮਰਿਧੀ ਯੋਜਨਾ , ਪ੍ਰਧਾਨ ਮੰਤਰੀ ਸਵਨਿਧਿ ਯੋਜਨਾ ਅਤੇ ਸਟੈਂਡਅੱਪ ਇੰਡੀਆ ਅਤੇ ਸਰਕਾਰੀ ਬੀਮਾ ਯੋਜਨਾਵਾਂ ਨੂੰ ਵੀ ਜਨ ਧਨ ਖਾਤੇ ਨਾਲ ਜੋੜਨ ਤੇ ਵਿਚਾਰ ਕਰਨ ਨੂੰ ਕਿਹਾ ਗਿਆ ਹੈ । ਬੈਂਕਾਂ ਤੋਂ ਕਿਹਾ ਗਿਆ ਹੈ ਕਿ ਜਨ ਧਨ ,ਆਧਾਰ ਅਤੇ ਮੋਬਾਈਲ (ਜੇਮ) ਦੇ ਤਹਿਤ ਉਹ ਜਨ ਖਾਤਿਆਂ ਨੂੰ ਸਾਰੀਆਂ ਬੈਕਿੰਗ ਸੁਵਿਧਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨ ਜਿਸਦੇ ਨਾਲ ਖਾਤਾ ਧਾਰਕ ਨੂੰ ਵੱਧ ਤੋਂ ਵੱਧ ਲਾਭ ਮਿੱਲ ਸਕੇ ।
ਕਿਸਾਨ - ਛੋਟੇ ਵਪਾਰੀਆਂ ਨੂੰ ਵੀ ਮਿਲੇਗਾ ਲਾਭ
ਜਨ ਧਨ ਖਾਤਿਆਂ ਰਾਹੀਂ ਸਰਕਾਰ ਨੇ ਹੁਣ ਸੂਖਮ , ਛੋਟੇ ਅਤੇ ਦਰਮਿਆਨੇ ( ਐੱਮਐੱਸਐਮਆਈ ) ਉਧਯੋਗ ਨਾਲ ਜੁੜੀ ਕਿਸਾਨਾਂ ਅਤੇ ਵਪਾਰੀਆਂ ਨੂੰ ਵੀ ਸਹੂਲਤ ਦਿਤੀ ਹੈ । ਇਸਦੇ ਰਾਹੀਂ ਕਿਸਾਨਾਂ , ਛੋਟੇ ਵਪਾਰੀਆਂ ਨੂੰ ਜਲਦੀ ਕਰਜ਼ਾ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਸਰਕਾਰ ਘਰ-ਘਰ ਬੈਕਿੰਗ ਸਹੂਲਤ ਪ੍ਰਦਾਨ ਕਰਨ ਦੀ ਯੋਜਨਾ ਤੇ ਕੰਮ ਕਰ ਰਹੀ ਹੈ । ਇਸ ਵਿਚ ਡਿਜਿਟਲ ਬੈਕਿੰਗ ਨੂੰ ਉਤਸ਼ਾਹਿਤ ਕਰਨ ਦੇ ਨਾਲ ਹਰ ਪੰਜ ਕਿਲੋਮੀਟਰ ਦੀ ਦੂਰੀ ਵਿਚ ਬੈਕਿੰਗ ਸੁਵਿਧਾਵਾਂ ਪ੍ਰਧਾਨ ਕਰਨਾ ਸ਼ਾਮਲ ਹੈ ।
ਇਕ ਖਾਤੇ ਤੇ ਵਧੇਰੇ ਫਾਇਦੇ
ਜਨ ਧਨ ਖਾਤੇ ਵਿਚ ਤੁਹਾਨੂੰ 2 ਲਖ ਰੁਪਏ ਦਾ ਦੁਰਘਟਨਾ ਬੀਮਾ ਅਤੇ 30 ਹਜਾਰ ਰੁਪਏ ਦਾ ਜਨਰਲ ਬੀਮਾ ਕਵਰ ਦਿਤਾ ਜਾਂਦਾ ਹੈ। ਪਹਿਲੇ ਦੁਰਘਟਨਾ ਬੀਮਾ ਕਵਰ ਇਕ ਲਖ ਰੁਪਏ ਸੀ,ਜਿਸ ਨੂੰ ਸਾਲ 2018 ਵਿਚ ਵਧਾ ਕੇ 2 ਲਖ ਰੁਪਏ ਕਰ ਦਿੱਤਾ ਗਿਆ ਹੈ । ਇਸਦੇ ਅਲਾਵਾ ਖਾਤਾ ਖੁਲਣ ਦੇ 6 ਮਹੀਨੇ ਬਾਅਦ ਓਵਰਡਰਾਫਟ ਦੀ ਸਹੂਲਤ ,ਮੁਫ਼ਤ ਮੋਬਾਈਲ ਬੈਕਿੰਗ ,ਰੁਪੇ ਡੈਬਿਟ ਕਾਰਡ ਮਿਲਦਾ ਹੈ। ਨਾਲ ਹੀ ਸਰਕਾਰੀ ਯੋਜਨਾਵਾਂ ਦੇ ਲਾਭ ਦਾ ਪੈਸਾ ਸਿੱਧੇ ਖਾਤੇ ਵਿਚ ਆਉਂਦੇ ਹਨ ।
ਇਹਦਾ ਖੁਲਵਾ ਸਕਦੇ ਹੋ ਖਾਤਾ
ਕੋਈ ਵੀ 10 ਸਾਲ ਜਾਂ ਉਹਦੇ ਤੋਂ ਵੱਧ ਉਮਰ ਦਾ ਬੰਦਾ ਇਹ ਖਾਤਾ ਖੁਲਵਾ ਸਕਦਾ ਹੈ । ਆਧਾਰ ਕਾਰਡ, ਪਾਸਪੋਰਟ, ਡ੍ਰਾਈਵਿੰਗ ਲਾਇਸੈਂਸ , ਮਨਰੇਗਾ ਜੋਬ ਕਾਰਡ ਸਮੇਤ ਕੇਵਾਈਸੀ ਦੀ ਜਰੂਰਤ ਨੂੰ ਪੂਰਾ ਕਰਨ ਵਾਲੇ ਦਸਤਾਵੇਜ ਜਾਮਾ ਕਰ ਸਕਦੇ ਹਨ । ਜੇਕਰ ਤੁਹਾਡੇ ਕੋਲ ਦਸਤਾਵੇਜ ਨਹੀਂ ਹੈ,ਤਾਂ ਤੁਸੀ ਛੋਟਾ ਖਾਤਾ ਖੁਲਵਾ ਸਕਦੇ ਹੋ , ਜਿਸ ਵਿਚ ਤੁਹਾਨੂੰ ਬੈਂਕ ਅਧਿਕਾਰੀ ਦੇ ਸਾਹਮਣੇ ਸਵੈ-ਤਸਦੀਕ ਫੋਟੋ ਅਤੇ ਦਸਤਖਤ ਭਰਨੇ ਹੋਣਗੇ । ਜਨ ਧਨ ਖਾਤਾ ਖੁਲਵਾਉਣ ਲਈ ਤੁਹਾਨੁ ਕਿਸੀ ਵੀ ਤਰ੍ਹਾਂ ਦੀ ਫੀਸ ਅੱਦਾ ਕਰਨ ਦੀ ਲੋੜ ਨਹੀਂ ਹੁੰਦੀ ।
ਇਹ ਵੀ ਪੜ੍ਹੋ : ਐਸਜੀਬੀ ਸਕੀਮ: ਅੱਜ ਤੋਂ ਪੰਜ ਦਿਨਾਂ ਤੱਕ ਸਸਤੇ ਮੁੱਲ 'ਤੇ ਖਰੀਦ ਸਕਦੇ ਹੋ ਸੋਨਾ, ਜਾਣੋ ਇੱਥੇ ਖਰੀਦਣ ਦੀ ਪੂਰੀ ਪ੍ਰਕਿਰਿਆ
Summary in English: Now preparing to give pension and insurance benefits to Jan Dhan account holders