1. Home

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਦੀ ਗਿਣਤੀ ਤੋਂ ਵੱਧ ਹੋਏ ਰਜਿਸਟ੍ਰੇਸ਼ਨ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਈ ਕੁਝ ਰਾਜਾਂ ਵਿੱਚ ਆਵੇਦਨ ਬਹੁਤ ਘੱਟ ਹੈ ਇਸ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਗਿਣਤੀ ਤੋਂ ਲੋਕਾਂ ਨੇ ਇਸ ਦੇ ਲਈ ਵੱਧ ਰਜਿਸਟ੍ਰੇਸ਼ਨ ਕੀਤਾ ਹੈ। ਹਾਲ ਹੀ ਵਿੱਚ, ਸਿੱਕਮ ਦੇ ਬਾਰੇ ਵਿੱਚ, ਸਰਕਾਰ ਨੇ ਕਿਹਾ ਸੀ ਕਿ ਇਸ ਯੋਜਨਾ ਵਿੱਚੋਂ ਓਥੇ ਸਿਰਫ 11 ਕਿਸਾਨਾਂ ਨੂੰ ਪੈਸਾ ਮਿਲਿਆ ਹੈ। ਪਰ, ਪੰਜਾਬ ਅਤੇ ਹਰਿਆਣਾ ਸੰਬੰਧੀ ਇਕ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਅਤੇ ਪੰਜਾਬ ਸਣੇ ਕਈ ਰਾਜਾਂ ਦੇ ਅੰਕੜਿਆਂ ਦੀ ਜਾਂਚ ਵਿੱਚ ਕੋਈ ਖਾਮੀ ਨਹੀਂ ਪਾਈ ਗਈ ਹੈ। ਅਜਿਹੀ ਸਥਿਤੀ ਵਿੱਚ, ਇਸ ਗੱਲ ਦੀ ਸੰਭਾਵਨਾ ਹੈ ਕਿ ਖੇਤੀਬਾੜੀ ਜਨਗਣਨਾ ਵਿੱਚ ਹੀ ਕੋਈ ਖਰਾਬੀ ਹੈ |

KJ Staff
KJ Staff
pm kisaan sanmaan nidhi yojna 2

2015-16 ਦੀ ਖੇਤੀਬਾੜੀ ਜਨਗਣਨਾ ਦੇ ਅਨੁਸਾਰ, ਪੰਜਾਬ ਕੋਲ ਖੇਤੀਬਾੜੀ ਵਾਲੀ ਜ਼ਮੀਨ ਦੇ 10,43,429 ਕਿਸਾਨ ਹਨ। ਪਰ ਇਸ ਦੇ ਮੁਕਾਬਲੇ 214 ਪ੍ਰਤੀਸ਼ਤ ਯਾਨੀ ਤਕਰੀਬਨ ਦੁੱਗਣੇ ਲੋਕਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਨਾਮ ਦਰਜ ਕਰਵਾਏ ਹਨ। ਇਸੇ ਤਰ੍ਹਾਂ ਹਰਿਆਣਾ ਵਿੱਚ ਕਾਸ਼ਤਕਾਰਾਂ ਦੀ ਗਿਣਤੀ 15,22,833 ਹੈ ਅਤੇ ਇਥੇ 103.6 ਪ੍ਰਤੀਸ਼ਤ ਰਜਿਸਟ੍ਰੇਸ਼ਨ ਕੀਤੀ ਗਈ ਹੈ |

14 ਕਰੋੜ ਕਿਸਾਨਾਂ ਵਿਚੋਂ 64% ਰਜਿਸਟ੍ਰੇਸ਼ਨ:

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ( PM Kisan Samman Nidhi Yojana ) :- ਦੇਸ਼ ਵਿੱਚ ਆਪਣੀ ਖੁਦ ਦੀ ਖੇਤੀ ਵਾਲੀ ਜ਼ਮੀਨ 'ਤੇ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ 14 ਕਰੋੜ ਦੇ ਕਰੀਬ ਹੈ, ਜਿਸ ਵਿਚੋਂ 64% ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕੀਤੇ ਗਏ ਹਨ ਅਤੇ ਇਸ ਸਕੀਮ ਦੀਆਂ ਦੋ ਕਿਸ਼ਤਾਂ ਹੁਣ ਤੱਕ ਉਨ੍ਹਾਂ ਦੇ ਖਾਤੇ ਵਿੱਚ ਰਕਮ ਪਹੁੰਚ ਗਈ ਹੈ | ਦੱਸ ਦੇਈਏ ਕਿ ਕੇਂਦਰ ਸਰਕਾਰ ਇਸ ਯੋਜਨਾ ਦੇ ਤਹਿਤ, ਹਰ ਕਿਸਾਨ ਨੂੰ 6,000 ਪ੍ਰਤੀ ਸਾਲ ਨਕਦ ਰਾਸ਼ੀ ਉਹਨਾਂ  ਦੇ ਖਾਤੇ ਵਿੱਚ ਟਰਾਂਸਫਰ ਕਰ ਰਹੀ ਹੈ | ਇਸ ਯੋਜਨਾ ਦੇ ਤਹਿਤ, ਸਾਲ ਵਿੱਚ ਤਿੰਨ ਵਾਰ ਹਰ ਚਾਰ ਮਹੀਨਿਆਂ ਦੇ ਬਾਅਦ,2,000 ਰੁਪਏ ਦਿੱਤੇ ਜਾ ਰਹੇ ਹਨ |

Summary in English: PM Kisan Samman Nidhi Yojana Increased registration of farmers in Punjab and Haryana

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters