1. Home

Pm Kisan Update: ਹੁਣ ਕਿਸਾਨਾਂ ਨੂੰ 2 ਹਜ਼ਾਰ ਦੀ ਆਏਗੀ 4 ਕਿਸ਼ਤਾਂ, 6 ਹਜ਼ਾਰ ਦੀ ਬਜਾਏ ਮਿਲਣਗੇ 8 ਹਜ਼ਾਰ

1 ਫਰਵਰੀ 2022 ਨੂੰ ਕੇਂਦਰ ਸਰਕਾਰ ਆਪਣੇ ਦੂਜੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰੇਗੀ। ਕਰੋਨਾ ਸੰਕ੍ਰਮਣ ਕਾਰਨ ਡਗਮਗਾ ਰਹੀ ਅਰਥਵਿਵਸਥਾ ਦੇ ਵਿਚਕਾਰ ਇਸ ਵਾਰ ਦਾ ਬਜਟ ਬਹੁਤ ਖਾਸ ਹੈ। ਅਸਲ ਵਿੱਚ ਆਮ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਸਾਲ 2021 'ਚ ਮਹਿੰਗਾਈ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅਜਿਹੇ 'ਚ ਲੋਕ ਇਸ ਉਮੀਦ 'ਚ ਹਨ ਕਿ ਬਜਟ 'ਚ ਉਨ੍ਹਾਂ ਨੂੰ ਸਰਕਾਰ ਤੋਂ ਕੁਝ ਰਾਹਤ ਮਿਲ ਸਕਦੀ ਹੈ।

Preetpal Singh
Preetpal Singh
Pm Kisan Update

Pm Kisan Update

1 ਫਰਵਰੀ 2022 ਨੂੰ ਕੇਂਦਰ ਸਰਕਾਰ ਆਪਣੇ ਦੂਜੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰੇਗੀ। ਕਰੋਨਾ ਸੰਕ੍ਰਮਣ ਕਾਰਨ ਡਗਮਗਾ ਰਹੀ ਅਰਥਵਿਵਸਥਾ ਦੇ ਵਿਚਕਾਰ ਇਸ ਵਾਰ ਦਾ ਬਜਟ ਬਹੁਤ ਖਾਸ ਹੈ। ਅਸਲ ਵਿੱਚ ਆਮ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਸਾਲ 2021 'ਚ ਮਹਿੰਗਾਈ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅਜਿਹੇ 'ਚ ਲੋਕ ਇਸ ਉਮੀਦ 'ਚ ਹਨ ਕਿ ਬਜਟ 'ਚ ਉਨ੍ਹਾਂ ਨੂੰ ਸਰਕਾਰ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨਾਲ ਜੁੜਿਆ ਵੱਡਾ ਐਲਾਨ ਕਰ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ PM ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਕਿ ਬਜਟ 2022 ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਸਬੰਧਤ ਕਿਹੜੀਆਂ ਘੋਸ਼ਣਾਵਾਂ ਹੋਣ ਦੀ ਉਮੀਦ ਹੈ।

ਸਰਕਾਰ ਕਰ ਸਕਦੀ ਹੈ ਇਹ ਵੱਡਾ ਐਲਾਨ

2022 ਵਿੱਚ ਕੇਂਦਰ ਸਰਕਾਰ ਦੇ ਆਉਣ ਵਾਲੇ ਬਜਟ ਵਿੱਚ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਿੱਚ ਮਿਲਣ ਵਾਲੀ ਰਾਸ਼ੀ ਵਿੱਚ ਸਾਲਾਨਾ 6 ਹਜ਼ਾਰ ਰੁਪਏ ਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਦੀ ਮੰਗ ਪਹਿਲਾਂ ਵੀ ਕਈ ਵਾਰ ਚੁਕੀ ਗਈ ਹੈ ਪਰ ਹੁਣ ਤੱਕ ਇਸ ਦਾ ਐਲਾਨ ਨਹੀਂ ਹੋਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਜਟ ਵਿੱਚ ਇਸ ਸਕੀਮ ਦੀ ਰਾਸ਼ੀ ਵਿੱਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ।

ਕਿਸਾਨਾਂ ਨੂੰ ਇੱਕ ਸਾਲ ਵਿੱਚ ਮਿਲਣਗੇ 8000

ਦੱਸਣਯੋਗ ਹੈ ਕਿ ਹੁਣ ਤੱਕ ਕਿਸਾਨਾਂ ਦੇ ਖਾਤੇ ਵਿੱਚ ਸਾਲਾਨਾ 6 ਹਜ਼ਾਰ ਰੁਪਏ ਭੇਜੇ ਜਾਂਦੇ ਹਨ, ਜੋ ਤਿੰਨ ਕਿਸ਼ਤਾਂ ਵਿੱਚ ਦਿੱਤੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਵਿੱਤੀ ਸਾਲ ਤੋਂ ਇਹ ਰਕਮ 6 ਹਜ਼ਾਰ ਤੋਂ ਵੱਧ ਕੇ 8 ਹਜ਼ਾਰ ਰੁਪਏ ਹੋ ਸਕਦੀ ਹੈ। ਯਾਨੀ ਕਿ ਫਿਰ ਕਿਸਾਨਾਂ ਨੂੰ ਸਾਲ ਵਿੱਚ 2000 ਰੁਪਏ ਦੀਆਂ ਚਾਰ ਕਿਸ਼ਤਾਂ ਦਿੱਤੀਆਂ ਜਾ ਸਕਦੀਆਂ ਹਨ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਕਮ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਜਾਂਦੀ ਹੈ। ਜਿਸ ਨਾਲ ਕਿਸਾਨਾਂ ਦੀ ਆਰਥਿਕ ਮਦਦ ਹੁੰਦੀ ਹੈ। ਜੇਕਰ ਇਸ ਮਹਿੰਗਾਈ ਦੇ ਦੌਰ ਵਿੱਚ ਇਹ ਰਕਮ ਵਧਦੀ ਹੈ ਤਾਂ ਯਕੀਨਨ ਕਿਸਾਨਾਂ ਨੂੰ ਕੁਝ ਆਰਥਿਕ ਰਾਹਤ ਮਿਲੇਗੀ। ਦਰਅਸਲ ਮਹਿੰਗਾਈ ਵਧਣ ਕਾਰਨ ਖੇਤੀ ਲਈ ਵਰਤੇ ਜਾਂਦੇ ਬੀਜਾਂ, ਖਾਦਾਂ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਅਜਿਹੇ 'ਚ ਪੀਐੱਮ ਕਿਸਾਨ 'ਚ ਵਾਧਾ ਯਕੀਨੀ ਤੌਰ 'ਤੇ ਕਿਸਾਨਾਂ ਨੂੰ ਰਾਹਤ ਦੇਵੇਗਾ। ਜ਼ਿਕਰਯੋਗ ਹੈ ਕਿ 1 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਖਾਤੇ 'ਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕੀਤੀ ਸੀ। ਇਸ ਨਾਲ 13 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 20,900 ਕਰੋੜ ਰੁਪਏ ਟਰਾਂਸਫਰ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ ਕਿਸਾਨ ਕ੍ਰੈਡਿਟ ਲਿਮਿਟ ਸਕੀਮ 2022, ਲੋਨ ਤੋਂ ਲੈ ਕੇ ਅਰਜ਼ੀ ਪ੍ਰਕਿਰਿਆ ਤੱਕ ਦੀ ਪੂਰੀ ਜਾਣਕਾਰੀ

Summary in English: pm Kisan update Now farmers will get 2 thousand, 4 installments will get 8 thousand instead of 6 thousand

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters