1. Home

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਅਪਡੇਟ: ਇਸ ਮਹੀਨੇ ਆਵੇਗੀ 2000 ਰੁਪਏ ਦੀ 11ਵੀਂ ਕਿਸ਼ਤ

PM Kisan yojana : ਪੀਐਮ ਕਿਸਾਨ ਯੋਜਨਾ ਦੇ ਤਹਿਤ ਦੇਸ਼ ਦੇ ਕਿਸਾਨਾਂ ਨੂੰ ਆਰਥਕ ਰੁੱਪ ਤੋਂ ਮਜਬੂਤ ਕਰਨ ਦੇ ਲਈ ਸਨਮਾਨ ਨਿਧੀ ਦਿੱਤੀ ਜਾਂਦੀ ਹੈ । ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ (PM Kisan Samman Nidhi Yojana) ਦੇ ਤਹਿਤ ਕਿਸਾਨਾਂ ਦੇ ਖਾਤੇ ਵਿਚ ਸਾਲਾਨਾ 6 ਹਜਾਰ ਰੁਪਏ ਭੇਜੇ ਜਾਂਦੇ ਹਨ, ਜੋ 2 -2 ਹਜਾਰ ਰੁਪਏ ਦੀ ਕਿਸ਼ਤ ਦੇ ਰੂਪ ਤੋਂ ਤਿੰਨ ਵਾਰ ਵਿਚ ਭੇਜੀ ਜਾਂਦੀ ਹੈ।

Pavneet Singh
Pavneet Singh
PM Kisan Yojana

PM Kisan Yojana

PM Kisan yojana : ਪੀਐਮ ਕਿਸਾਨ ਯੋਜਨਾ ਦੇ ਤਹਿਤ ਦੇਸ਼ ਦੇ ਕਿਸਾਨਾਂ ਨੂੰ ਆਰਥਕ ਰੁੱਪ ਤੋਂ ਮਜਬੂਤ ਕਰਨ ਦੇ ਲਈ ਸਨਮਾਨ ਨਿਧੀ ਦਿੱਤੀ ਜਾਂਦੀ ਹੈ । ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ (PM Kisan Samman Nidhi Yojana) ਦੇ ਤਹਿਤ ਕਿਸਾਨਾਂ ਦੇ ਖਾਤੇ ਵਿਚ ਸਾਲਾਨਾ 6 ਹਜਾਰ ਰੁਪਏ ਭੇਜੇ ਜਾਂਦੇ ਹਨ, ਜੋ 2 -2 ਹਜਾਰ ਰੁਪਏ ਦੀ ਕਿਸ਼ਤ ਦੇ ਰੂਪ ਤੋਂ ਤਿੰਨ ਵਾਰ ਵਿਚ ਭੇਜੀ ਜਾਂਦੀ ਹੈ। 1 ਜਨਵਰੀ ਨੂੰ ਪੀਐਮ ਮੋਦੀ ਨੇ ਕਿਸਾਨਾਂ ਦੇ ਖਾਤੇ ਵਿਚ 10 ਵੀ ਕਿਸ਼ਤ ਟਰਾਂਸਫਰ ਕਿੱਤੀ ਸੀ । ਹੁਣ ਕਿਸਾਨਾਂ ਨੂੰ 11 ਵੀ ਕਿਸ਼ਤ ਦਾ ਇੰਤਜਾਰ ਹੈ ।

ਅਪ੍ਰੈਲ ਵਿਚ ਆ ਸਕਦੀ ਹੈ 11ਵੀ ਕਿਸ਼ਤ

ਜਾਣਕਾਰੀ ਅਨੁਸਾਰ , ਕਿਸਾਨਾਂ ਨੂੰ PM Kisan ਦੀ 11ਵੀ ਕਿਸ਼ਤ ਦੇ 2 ਹਜਾਰ ਰੁਪਏ ਅਪ੍ਰੈਲ ਵਿਚ ਮਿਲ ਸਕਦੇ ਹਨ । ਦਰਅਸਲ , ਹਰ ਚਾਰ ਮਹੀਨੇ ਦੇ ਵਿਚ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਦਿਤੀ ਜਾਂਦੀ ਹੈ । ਹਰ ਵਿੱਤੀ ਸਾਲ ਵਿਚ ਪਹਿਲੀ ਕਿਸ਼ਤ 1 ਅਪ੍ਰੈਲ ਤੋਂ 1 ਜੁਲਾਈ , ਦੁੱਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਅਤੇ ਤਿੱਜੀ ਕਿਸ਼ਤ 1 ਦਸੰਬਰ ਤੋਂ 31 ਮਾਰਚ ਦੇ ਵਿਚ ਕਿਸਾਨਾਂ ਦੇ ਖਾਤੇ ਵਿਚ ਭੇਜੀ ਜਾਂਦੀ ਹੈ ।

ਕਿਸਾਨਾਂ ਦੇ ਖਾਤੇ ਵਿਚ 1 ਜਨਵਰੀ ਨੂੰ 2 ਹਜਾਰ ਰੁਪਏ ਦੀ 10ਵੀ ਕਿਸ਼ਤ ਆ ਚੁਕੀ ਹੈ ਤਾਂ ਹੁਣ ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ਮਹੀਨੇ ਵਿਚ ਕਿਸਾਨਾਂ ਦੇ ਖਾਤੇ ਵਿਚ 11ਵੀ ਕਿਸ਼ਤ ਦੇ ਪੈਸੇ ਆ ਸਕਦੇ ਹਨ ।

2018 ਵਿਚ ਸ਼ੁਰੂ ਕੀਤੀ ਗਈ ਸੀ ਪੀਐਮ ਕਿਸਾਨ ਯੋਜਨਾ

ਦੇਸ਼ਭਰ ਵਿਚ ਹੱਲੇ ਤਕ ਕਰੋੜਾਂ ਕਿਸਾਨਾਂ ਨੂੰ ਪੀਐਮ ਕਿਸਾਨ ਯੋਜਨਾ ਤੋਂ ਜੋੜਿਆ ਜਾ ਚੁਕਿਆ ਹੈ । ਕੇਂਦਰ ਸਰਕਾਰ ਨੇ ਸਾਲ , 2018 ਵਿਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ । ਇਸ ਯੋਜਨਾ ਤੋਂ ਸ਼ੁਰੂਆਤ ਦੇ ਸਮੇਂ ਤੋਂ ਜੁੜੇ ਕਿਸਾਨਾਂ ਦੇ ਖਾਤੇ ਵਿਚ ਹੁਣ ਤਕ ਯੋਜਨਾ ਦੀ 10 ਕਿਸ਼ਤਾਂ ਭੇਜੀਆਂ ਜਾ ਚੁਕੀਆਂ ਹਨ ।

ਇਸ ਹਿੱਸਾਬ ਤੋਂ ਕਿਸਾਨਾਂ ਦੇ ਖਾਤੇ ਵਿਚ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਰੂਪ ਵਿਚ ਹੁਣ ਤਕ 20,000 ਰੁਪਏ ਟਰਾਂਸਫਰ ਕਿੱਤੇ ਜਾ ਚੁਕੇ ਹਨ ।

ਕਿੰਨਾ ਨੂੰ ਨਹੀਂ ਮਿਲਦਾ ਪੀਐਮ ਕਿਸਾਨ ਯੋਜਨਾ ਦਾ ਲਾਭ

ਦੱਸ ਦਈਏ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਨ ਵਾਲੇ ਵਿਅਕਤੀਆਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ । ਇਸਦੇ ਇਲਾਵਾ ਵਕੀਲ , ਡਾਕਟਰ , ਸੀਏ ਵੀ ਯੋਜਨਾ ਤੋਂ ਬਾਹਰ ਰੱਖੇ ਗਏ ਹਨ ।

ਕੇਂਦਰ ਸਰਕਾਰ , ਰਾਜ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਕੰਪਨੀਆਂ ਦੇ ਕਰਮਚਾਰੀਆਂ ਨੂੰ ਵੀ ਯੋਜਨਾ ਦਾ ਲਾਭ ਨਹੀਂ ਮਿਲਦਾ ਹੈ । ਸੰਵਿਧਾਨਕ ਅਹੁਦਿਆਂ ਵਾਲੇ ਲੋਕਾਂ ਨੂੰ ਵੀ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ :  Aadhar Card Latest Update: ਆਧਾਰ ਪੀਵੀਸੀ ਸੇਵਾ ਸ਼ੁਰੂ, ਜਾਣੋ ਕਿਵੇਂ ਕਰੀਏ ਆਰਡਰ?

Summary in English: PM Kisan Yojana Update: This month the 11th installment of 2000 rupees will come

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters