1. Home

PM-Kusum Scheme: ਹਰਿਆਣਾ ਸਰਕਾਰ ਦੀ ਤਰਫ ਤੋਂ ਕਿਸਾਨਾਂ ਨੂੰ 75% ਸਬਸਿਡੀ ਤੇ ਸੋਲਰ ਪੰਪ !

ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਦਾ ਮਨ ਬਣਾ ਲਿਆ ਹੈ। ਫਿਰ ਇੱਕ ਤੋਂ ਬਾਅਦ ਇੱਕ ਖੇਤੀ ਸਕੀਮਾਂ ਆ ਰਹੀਆਂ ਹਨ।

Pavneet Singh
Pavneet Singh
Solar Pump

Solar Pump

ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਦਾ ਮਨ ਬਣਾ ਲਿਆ ਹੈ। ਫਿਰ ਇੱਕ ਤੋਂ ਬਾਅਦ ਇੱਕ ਖੇਤੀ ਸਕੀਮਾਂ ਆ ਰਹੀਆਂ ਹਨ। ਇਸੇ ਕੜੀ 'ਚ ਹਰਿਆਣਾ ਸਰਕਾਰ ਵੀ ਸੂਬੇ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਹਰਿਆਣਾ 'ਚ ਕਰੀਬ 80 ਲੱਖ ਏਕੜ ਵਾਹੀਯੋਗ ਜ਼ਮੀਨ ਹੈ।

ਇਸ ਵਿੱਚੋਂ ਸਿਰਫ਼ 75% ਖੇਤਰ ਹੀ ਸਿੰਚਾਈ ਲਈ ਹੈ। ਬਾਕੀ ਜ਼ਮੀਨ ਨੂੰ ਸਿੰਚਾਈ ਲਈ ਬਰਸਾਤ 'ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਲਈ ਸੋਲਰ ਪੰਪ ਕਿਸਾਨਾਂ ਲਈ ਬਿਹਤਰ ਵਿਕਲਪ ਹੈ। ਸੋਲਰ ਪੰਪ ਲਗਾਉਣ ਨਾਲ ਕਿਸਾਨਾਂ ਦੀ ਡੀਜ਼ਲ ਦੀ ਬੱਚਤ ਹੋਣ ਦੇ ਨਾਲ-ਨਾਲ ਆਮਦਨ ਵੀ ਵਧੇਗੀ। ਇਸਦੇ ਲਈ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਉਤਥਾਨ ਮਹਾ ਅਭਿਆਨ ਯਾਨੀ ਪ੍ਰਧਾਨ ਮੰਤਰੀ-ਕੁਸੁਮ ਯੋਜਨਾ ਇੱਕ ਬਿਹਤਰ ਵਿਕਲਪ ਹੈ। ਜਿਸ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

ਇਸ ਸਕੀਮ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੰਚਾਈ ਨਾਲ ਸਬੰਧਤ ਸਹੂਲਤਾਂ ਲਈ ਸੋਲਰ ਪੰਪ ਲਗਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਵੱਲੋਂ 45 % ਅਤੇ ਕੇਂਦਰ ਸਰਕਾਰ ਵੱਲੋਂ 30% ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਕੁੱਲ 75% ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਸਿਰਫ਼ 25% ਹੀ ਆਪਣੇ ਵੱਲੋਂ ਖ਼ਰਚ ਕਰਨਾ ਪੈਂਦਾ ਹੈ।

ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਦੀ ਤਿਆਰੀ

7 ਸਾਲ ਪਹਿਲਾਂ ਹਰਿਆਣਾ ਵਿੱਚ ਸੂਰਜੀ ਊਰਜਾ ਦੇ ਖੇਤਰ ਵਿੱਚ ਬਹੁਤ ਘੱਟ ਕੰਮ ਹੋਇਆ ਸੀ। ਸਾਲ 2014 ਤੱਕ ਸਿਰਫ਼ 492 ਸੋਲਰ ਪੰਪ ਹੀ ਲਗਾਏ ਗਏ ਸਨ। ਮੌਜੂਦਾ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਰੋਡਮੈਪ ਤਿਆਰ ਕੀਤਾ। ਇਸ ਦੇ ਪਹਿਲੇ ਪੜਾਅ ਵਿੱਚ 50 ਹਜ਼ਾਰ ਸੋਲਰ ਪੰਪ ਸੈੱਟ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿਛਲੇ 7 ਸਾਲਾਂ ਵਿੱਚ 25,897 ਸੋਲਰ ਪੰਪ ਸੈੱਟ ਲਗਾਏ ਗਏ ਹਨ। ਸਾਲ 2021-22 ਲਈ 22 ਹਜ਼ਾਰ ਸੋਲਰ ਪੰਪ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 15 ਹਜ਼ਾਰ ਸੋਲਰ ਪੰਪ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ 7 ਹਜ਼ਾਰ ਸੋਲਰ ਪੰਪ ਮਾਰਚ 2022 ਤੱਕ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸਾਲ 22-23 ਵਿੱਚ 50 ਹਜ਼ਾਰ ਸੋਲਰ ਪੰਪ ਲਗਾਏ ਜਾਣਗੇ।

ਕਿੱਥੇ ਅਤੇ ਕਿਵੇਂ ਕਰੋ ਅਰਜੀ

ਹਰਿਆਣਾ ਦੇ ਕਿਸਾਨ ਜੋ ਸੋਲਰ ਵਾਟਰ ਪੰਪਿੰਗ ਸਿਸਟਮ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪੋਰਟਲ http://saralharyana.gov.in/ ਰਾਹੀਂ ਆਨਲਾਈਨ ਅਰਜੀ ਕਰਨੀ ਹੋਵੇਗੀ । ਵਿਭਾਗ/ਹਰੇਡਾ ਦੁਆਰਾ ਅਰਜ਼ੀ ਦੀ ਕੋਈ ਹਾਰਡ ਕਾਪੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਭੂਗੋਲਿਕ ਤੌਰ 'ਤੇ, ਹਰਿਆਣਾ ਦੇਸ਼ ਦਾ ਇਕਲੌਤਾ ਰਾਜ ਹੈ ਜੋ ਸਾਲ ਦੌਰਾਨ 320 ਦਿਨ ਸੂਰਜ ਦੀ ਰੌਸ਼ਨੀ ਪ੍ਰਾਪਤ ਕਰਦਾ ਹੈ, ਜੋ ਕਿ ਸੂਰਜੀ ਊਰਜਾ ਦਾ ਕੁਦਰਤੀ ਸਰੋਤ ਹੈ। ਗੁਜਰਾਤ ਤੋਂ ਬਾਅਦ ਹਰਿਆਣਾ ਦੇਸ਼ ਦਾ ਦੂਜਾ ਅਜਿਹਾ ਰਾਜ ਹੈ ਜਿਸ ਨੇ ਸੂਰਜੀ ਊਰਜਾ ਨੂੰ ਉਤਸ਼ਾਹਿਤ ਕੀਤਾ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਲਈ ਕਿੰਨਾ ਕੁ ਸੋਚਦੀ ਹੈ।

ਇਹ ਵੀ ਪੜ੍ਹੋ :  ਵੱਧਦੇ ਤਾਪਮਾਨ ਅਤੇ ਤੇਜ ਹਵਾ ਚੱਲਣ ਦੀ ਸੰਭਾਵਨਾ, ਕਿਸਾਨ ਫਸਲਾਂ ਦੀ ਹਲਕੀ ਸਿੰਚਾਈ ਕਰਨ।

Summary in English: PM-Kusum Scheme: Haryana Government provides 75% subsidy and solar pumps to farmers!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters