1. Home

ਇਸ ਨਵੀ ਸਕੀਮ ਰਾਹੀਂ ਹਰ ਮਹੀਨੇ ਕਰੋ 10 ਹਜ਼ਾਰ ਤੱਕ ਬੱਚਤ, ਜਾਣੋ ਕਿਵੇਂ

ਪੋਸਟ ਆਫਿਸ ਆਵਰਤੀ ਡਿਪਾਜ਼ਿਟ ਸਕੀਮ ਦੀ ਮਦਦ ਨਾਲ ਹਰ ਮਹੀਨੇ 10 ਹਜ਼ਾਰ ਤੱਕ ਬੱਚਤ ਕਰਦੇ ਹੋਏ ਪਾਓ 16 ਲੱਖ ਦਾ ਮੁਨਾਫ਼ਾ।

 Simranjeet Kaur
Simranjeet Kaur
ਭਾਰਤ ਸਰਕਾਰ ਵੱਲੋਂ ਡਾਕਘਰ ਬੱਚਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ

ਭਾਰਤ ਸਰਕਾਰ ਵੱਲੋਂ ਡਾਕਘਰ ਬੱਚਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ

Post Office Recurring Deposit Scheme: ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ, ਇਹ ਗੱਲ ਇਸ ਸਕੀਮ ਰਾਹੀਂ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਹੈ। ਪੋਸਟ ਆਫਿਸ ਆਵਰਤੀ ਡਿਪਾਜ਼ਿਟ ਸਕੀਮ ਤੁਹਾਨੂੰ ਛੋਟੀ-ਛੋਟੀ ਰਾਸ਼ੀ ਦਾ ਨਿਵੇਸ਼ ਕਰਦੇ ਹੋਏ ਭਵਿੱਖ `ਚ ਲੱਖਾਂ ਰੁਪਏ ਲੈਣ ਦੇ ਯੋਗ ਬਣਾ ਦਿੰਦੀ ਹੈ।

ਭਾਰਤ ਸਰਕਾਰ ਵੱਲੋਂ ਡਾਕਘਰ ਬੱਚਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਪੋਸਟ ਆਫਿਸ ਦੁਆਰਾ ਪੇਸ਼ ਕੀਤੀ ਜਾਂਦੀ ਆਵਰਤੀ ਡਿਪਾਜ਼ਿਟ ਨੂੰ ਮੱਧ-ਮਿਆਦ ਦੀ ਬੱਚਤ ਯੋਜਨਾ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਸਕੀਮ ਨਾਲ ਜਮ੍ਹਾਕਰਤਾ ਘੱਟੋ-ਘੱਟ 5 ਸਾਲਾਂ ਲਈ ਆਪਣਾ ਨਿਵੇਸ਼ ਜਮ੍ਹਾ ਕਰਾਉਣਗੇ। ਆਵਰਤੀ ਜਮ੍ਹਾਂ ਰਕਮਾਂ ਨੂੰ ਜੋਖਮ-ਮੁਕਤ ਮੰਨਿਆ ਜਾਂਦਾ ਹੈ, ਕਿਉਂਕਿ ਉਹ ਮਾਰਕੀਟ 'ਤੇ ਨਿਰਭਰ ਨਹੀਂ ਕਰਦੇ ਹਨ। 

ਪੋਸਟ ਆਫਿਸ ਆਵਰਤੀ ਡਿਪਾਜ਼ਿਟ ਲਈ ਯੋਗਤਾ ਮਾਪਦੰਡ

● ਬਿਨੈਕਾਰ ਇੱਕ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ।

● ਉਸ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। 

● ਨਾਬਾਲਗ ਵੱਲੋਂ ਖਾਤਾ ਖੋਲ੍ਹਣ ਲਈ ਉਸ ਦੇ ਮਾਤਾ-ਪਿਤਾ ਦੀ ਗਵਾਈ ਮੰਨੀ ਜਾਏਗੀ।  

ਇਹ ਇੱਕ ਸਰਕਾਰੀ ਗਾਰੰਟੀ ਵਾਲੀ ਸਕੀਮ ਹੈ, ਜਿਸ `ਚ ਵਧੀਆ ਵਿਆਜ ਦਰ ਨਾਲ ਛੋਟੀਆਂ ਕਿਸ਼ਤਾਂ ਜਮ੍ਹਾ ਕਰਾਈਆਂ ਜਾ ਸਕਦੀਆਂ ਹਨ। ਜੇਕਰ ਤੁਸੀਂ ਵੀ ਘੱਟ ਪੈਸਿਆਂ ਦਾ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਪੋਸਟ ਆਫਿਸ ਆਵਰਤੀ ਡਿਪਾਜ਼ਿਟ ਸਕੀਮ (Post Office Recurring Deposit Scheme) ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਮੌਕਾ ਹੈ। ਜਿਸ `ਚ ਸਿਰਫ 100 ਰੁਪਏ ਦੀ ਛੋਟੀ ਰਕਮ ਨਾਲ ਨਿਵੇਸ਼ ਸ਼ੁਰੂ ਕੀਤਾ ਜਾ ਸਕਦਾ ਹੈ।

ਇਸ ਸਕੀਮ ਲਈ 5 ਸਾਲਾਂ ਤੱਕ ਖਾਤਾ ਖੋਲ੍ਹਿਆ ਜਾਂਦਾ ਹੈ। ਇਸਦੇ ਤਹਿਤ ਬੈਂਕ ਛੇ ਮਹੀਨਿਆਂ, 1 ਸਾਲ, 2 ਸਾਲ, 3 ਸਾਲਾਂ ਲਈ ਆਵਰਤੀ ਜਮ੍ਹਾ ਖਾਤੇ ਦੀ ਸਹੂਲਤ ਦਿੰਦਾ ਹੈ। ਵਿਆਜ ਦੀ ਗਣਨਾ ਹਰ ਤਿਮਾਹੀ (ਸਾਲਾਨਾ ਦਰ 'ਤੇ) ਇਸ ਵਿੱਚ ਜਮ੍ਹਾ ਕੀਤੇ ਗਏ ਪੈਸੇ 'ਤੇ ਕੀਤੀ ਜਾਂਦੀ ਹੈ। ਇਹ ਹਰ ਤਿਮਾਹੀ ਦੇ ਅੰਤ ਵਿੱਚ ਤੁਹਾਡੇ ਖਾਤੇ ਵਿੱਚ ਜੋੜਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਕਿਸਾਨਾਂ ਨੂੰ ਹਰਾ ਚਾਰਾ ਵੇਚਣ ਲਈ ਮਿਲਣਗੇ 10 ਹਜ਼ਾਰ ਰੁਪਏ, ਇਸ ਤਰ੍ਹਾਂ ਕਰੋ ਅਪਲਾਈ

ਕਿੰਨਾ ਵਿਆਜ ਮਿਲ ਸਕਦਾ ਹੈ?

ਕਿਸੇ ਵੀ ਸਕੀਮ ਵਿੱਚ ਜੁੜਣ `ਤੋਂ ਪਹਿਲਾਂ ਹਰ ਵਿਅਕਤੀ ਦੇ ਮਨ ਵਿੱਚ ਇਹ ਗੱਲ ਜਰੂਰ ਆਉਂਦੀ ਹੈ ਕਿ ਮੌਜ਼ੂਦਾ ਸਕੀਮ `ਤੋਂ ਕਿੰਨਾ ਵਿਆਜ ਮਿਲ ਸਕਦਾ ਹੈ। ਕੇਂਦਰ ਸਰਕਾਰ ਹਰ ਤਿਮਾਹੀ ਵਿੱਚ ਆਪਣੀਆਂ ਸਾਰੀਆਂ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਤੈਅ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ 5.8% ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਇਹ ਨਵੀਂ ਦਰ 1 ਅਪ੍ਰੈਲ 2020 ਤੋਂ ਲਾਗੂ ਹੋ ਚੁੱਕੀ ਹੈ।   

ਮੁਨਾਫ਼ਾ 

ਜੇਕਰ ਤੁਸੀਂ ਪੋਸਟ ਆਫਿਸ ਆਵਰਤੀ ਡਿਪਾਜ਼ਿਟ ਸਕੀਮ `ਚ ਹਰ ਮਹੀਨੇ 10 ਹਜ਼ਾਰ ਰੁਪਏ ਨਿਵੇਸ਼ ਕਰਦੇ ਹੋ, ਤਾਂ 10 ਸਾਲਾਂ ਬਾਅਦ ਤੁਹਾਨੂੰ 5.8% ਦੀ ਦਰ ਨਾਲ 16 ਲੱਖ ਰੁਪਏ ਤੋਂ ਵੱਧ ਮਿਲਣਗੇ।

ਕੁਝ ਜ਼ਰੂਰੀ ਗੱਲਾਂ: 

● ਤੁਹਾਨੂੰ ਨਿਯਮਿਤ ਤੌਰ 'ਤੇ ਖਾਤੇ 'ਚ ਪੈਸੇ ਜਮ੍ਹਾ ਕਰਵਾਉਂਦੇ ਰਹਿਣਾ ਹੋਵੇਗਾ। 

● ਜੇਕਰ ਤੁਸੀਂ ਪੈਸੇ ਜਮ੍ਹਾ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਹਰ ਮਹੀਨੇ ਇਕ ਫੀਸਦੀ ਜੁਰਮਾਨਾ ਦੇਣਾ ਹੋਵੇਗਾ।

● 4 ਕਿਸ਼ਤਾਂ ਦਾ ਭੁਗਤਾਨ ਨਾ ਹੋਣ 'ਤੇ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ।

Summary in English: Save up to 10 thousand every month through this new scheme

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters