1. Home

Post Office Scheme: ਪੋਸਟ ਆਫ਼ਿਸ ਦੀਆਂ ਇਨ੍ਹਾਂ 4 ਸਕੀਮਾਂ ਤੋਂ ਪਾਓ ਬੈਂਕ ਨਾਲੋਂ ਵੱਧ ਰਿਟਰਨ!

ਜੇ ਤੁਸੀਂ ਆਪਣਾ ਪੈਸਾ ਬੈਂਕ `ਚ ਨਿਵੇਸ਼ ਕਰਾਇਆ ਹੈ ਅਤੇ ਤੁਹਾਨੂੰ ਚੰਗਾ ਰਿਟਰਨ ਨਹੀਂ ਮਿਲ ਰਿਹਾ ਤਾਂ ਪੋਸਟ ਆਫ਼ਿਸ ਦੀਆਂ ਇੱਹ 4 ਸਕੀਮਾਂ ਬਾਰੇ ਜਾਣੋ

KJ Staff
KJ Staff
ਪੋਸਟ ਆਫ਼ਿਸ ਦੀ ਸਕੀਮ

ਪੋਸਟ ਆਫ਼ਿਸ ਦੀ ਸਕੀਮ

ਅੱਜ ਦੇ ਸਮੇਂ ਵਿੱਚ ਲੋਕ ਆਪਣੇ ਪੈਸੇ ਅਜਿਹੀ ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਚੰਗਾ ਰਿਟਰਨ ਮਿਲੇ। ਦਰਅਸਲ, ਬੈਂਕ `ਚ ਨਿਵੇਸ਼ ਕਰਨ 'ਤੇ ਲੋਕਾਂ ਨੂੰ ਚੰਗਾ ਰਿਟਰਨ ਨਹੀਂ ਮਿਲਦਾ, ਜਿਸ ਕਰਕੇ ਲੋਕ ਸੰਤੁਸ਼ਟ ਨਹੀਂ ਹੁੰਦੇ ਅਤੇ ਹਮੇਸ਼ਾ ਵਧੀਆ ਵਿਕਲਪ ਦੀ ਭਾਲ 'ਚ ਰਹਿੰਦੇ ਹਨ। ਅਜਿਹੇ ਚ ਅੱਜ ਅੱਸੀ ਤੁਹਾਨੂੰ ਪੋਸਟ ਆਫ਼ਿਸ ਦੀਆਂ ਕੁਝ ਸਕੀਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਬੈਂਕ ਨਾਲੋਂ ਵੱਧ ਰਿਟਰਨ ਮਿਲੇਗਾ। 

ਪੋਸਟ ਆਫ਼ਿਸ ਦੀਆਂ ਸਕੀਮਾਂ ਲੋਕਾਂ ਲਈ ਭਰੋਸੇਮੰਦ

ਪੋਸਟ ਆਫ਼ਿਸ ਦੀਆਂ ਸਕੀਮਾਂ ਲੋਕਾਂ ਲਈ ਭਰੋਸੇਮੰਦ

ਲੋਕਾਂ ਨੂੰ ਚੰਗਾ ਰਿਟਰਨ ਦੇਣ ਦੇ ਲਈ ਪੋਸਟ ਆਫ਼ਿਸ ਵੱਲੋਂ ਕੁਝ ਸਕੀਮਾਂ ਕੱਢੀਆਂ ਗਈਆਂ ਹਨ। ਇਨ੍ਹਾਂ ਸਕੀਮਾਂ ਤੋਂ ਲੋੱਕਾਂ ਨੂੰ ਬੈਂਕ ਨਾਲੋਂ ਜ਼ਿਆਦਾ ਚੰਗਾ ਰਿਟਰਨ ਮਿਲੇਗਾ। ਪੋਸਟ ਆਫ਼ਿਸ ਦੀਆਂ ਸਕੀਮਾਂ ਲੋਕਾਂ ਲਈ ਭਰੋਸੇਮੰਦ ਵੀ ਹਨ। ਕਿਉਂਕਿ ਇਹ ਸਾਰੀਆਂ ਸਕੀਮਾਂ ਸਰਕਾਰ ਦੇ ਅਧੀਨ ਆਉਂਦੀਆਂ ਹਨ।

 ਪੋਸਟ ਆਫ਼ਿਸ ਦੀਆਂ 4 ਫਾਇਦੇਮੰਦ ਸਕੀਮਾਂ:

 1. ਬਚਤ ਖਾਤਾ (SA):

ਪੋਸਟ ਆਫ਼ਿਸ ਦੀ ਇਸ ਸਕੀਮ ਵਿੱਚ ਗਾਹਕਾਂ ਨੂੰ 4 ਫੀਸਦੀ ਤੱਕ ਦਾ ਵਿਆਜ ਦਿੱਤਾ ਜਾਂਦਾ ਹੈ। ਇਸ ਸਕੀਮ `ਚ ਖਾਤਾ ਖੋਲਣ ਲਈ ਘੱਟ ਤੋਂ ਘੱਟ 500 ਰੁਪਏ ਦੀ ਨਕਦ ਰਾਸ਼ੀ ਦੀ ਲੋੜ ਹੁੰਦੀ ਹੈ। ਇਸ ਸਕੀਮ ਵਿੱਚ ਲੋਕਾਂ ਨੂੰ ਹੋਰ ਵੀ ਬਹੁਤ ਸਹੂਲਤਾਂ ਦਾ ਲਾਭ ਦਿੱਤਾ ਜਾਂਦਾ ਹੈ ਜਿਵੇਂ ਕਿ:

- ਚੈੱਕ ਬੁੱਕ

- ਏਟੀਐਮ ਕਾਰਡ

- ਈ-ਬੈਂਕਿੰਗ

- ਮੋਬਾਈਲ ਬੈਂਕਿੰਗ

- ਆਧਾਰ ਸੀਡਿੰਗ 

- ਅਟਲ ਪੈਨਸ਼ਨ ਯੋਜਨਾ ਪ੍ਰਧਾਨ ਮੰਤਰੀ 

2. ਮਹੀਨਾਵਾਰ ਆਮਦਨ ਸਕੀਮ (MIS):

ਇਸ ਸਕੀਮ ਵਿੱਚ ਗਾਹਕਾਂ ਨੂੰ 6.60 ਪ੍ਰਤੀਸ਼ਤ ਦਾ ਵਿਆਜ ਦਿੱਤਾ ਜਾਂਦਾ ਹੈ। ਵਿਆਜ ਦੀ ਇਹ ਦਰ ਹਰ ਵਿੱਤੀ ਸਾਲ ਦੇ ਹਿਸਾਬ ਨਾਲ ਬਦਲੀ ਜਾਂਦੀ ਹੈ। ਇਸ ਸਕੀਮ `ਚ ਖਾਤਾ ਖੋਲਣ ਲਈ ਘੱਟ ਤੋਂ ਘੱਟ 1000 ਰੁਪਏ ਦੀ ਨਕਦ ਰਾਸ਼ੀ ਦੀ ਲੋੜ ਹੁੰਦੀ ਹੈ। ਇਸ ਸਕੀਮ ਦੀਆਂ ਕੁਝ ਹੱਦਾਂ ਵੀ ਤੈਅ ਕੀਤੀਆਂ ਗਈਆਂ ਹਨ। ਜਿਵੇਂ ਕਿ ਖਾਤੇ `ਚ 4.5 ਲੱਖ ਰੁਪਏ ਤੋਂ ਵੱਧ ਪੈਸੇ ਨਹੀਂ ਰੱਖ ਸਕਦੇ ਤੇ ਜਵਾਇੰਟ ਖਾਤੇ `ਚ 9 ਲੱਖ ਰੁਪਏ ਤੋਂ ਵੱਧ ਰਕਮ ਨਹੀਂ ਰੱਖ ਸਕਦੇ। 

ਇਹ ਵੀ ਪੜ੍ਹੋ : KCC: ਸਿਰਫ਼ 3 ਦਸਤਾਵੇਜ਼ਾਂ ਰਾਹੀਂ ਕਿਸਾਨ ਕ੍ਰੈਡਿਟ ਕਾਰਡ ਬਣਵਾਓ ਤੇ ਆਸਾਨੀ ਨਾਲ ਲੋਨ ਪਾਓ!

3. ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS):

ਇਹ ਯੋਜਨਾ ਖਾਸ ਤੋਰ ਤੇ ਦੇਸ਼ ਦੇ ਸੀਨੀਅਰ ਨਾਗਰਿਕਾਂ ਲਈ ਲਾਭਕਾਰੀ ਹੈ। ਇਹ ਪੰਜ ਸਾਲਾ ਯੋਜਨਾ ਹੈ। ਇਸ ਵਿੱਚ ਗਾਹਕਾਂ ਨੂੰ 7.4 ਫੀਸਦੀ ਤੱਕ ਵਿਆਜ ਦਿੱਤਾ ਜਾਂਦਾ ਹੈ। ਸੀਨੀਅਰ ਨਾਗਰਿਕਾਂ ਨੂੰ ਵਿਆਜ ਸਮੇਤ ਤਿਮਾਹੀ ਆਧਾਰ 'ਤੇ ਆਮਦਨ ਮਿਲਦੀ ਹੈ। ਇਹ ਖਾਤਾ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਹੀ ਖੋਲ੍ਹ ਸਕਦੇ ਹਨ।

4. ਪੋਸਟ ਆਫਿਸ ਟਾਈਮ ਡਿਪਾਜ਼ਿਟ (TD):

ਇੱਹ ਸਕੀਮ 1 ਸਾਲ ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਖੋਲ੍ਹੀ ਜਾਂਦੀ ਹੈ। ਇਸ ਸਕੀਮ ਅਧੀਨ ਖਾਤਾ ਖੋਲਣ ਲਈ 1000 ਰੁਪਏ ਦੀ ਰਾਸ਼ੀ ਜ਼ਰੂਰੀ ਹੈ। ਇਸ ਸਕੀਮ ਵਿੱਚ ਨਿਵੇਸ਼ ਲਈ ਕੋਈ ਅਧਿਕਤਮ ਸੀਮਾ ਨਹੀਂ ਹੈ। ਇਸ ਸਕੀਮ ਤਹਿਤ ਲੋਕਾਂ ਨੂੰ 5 ਫੀਸਦੀ ਤੋਂ 6.7 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ।

Summary in English: You can get more return than the bank from these 4 post office schemes!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters