1. Home

ਸੋਲਰ ਪੈਨਲ ਦੇ ਤਹਿਤ ਚੁਕੋ ਮੁਫ਼ਤ ਬਿਜਲੀ ਦਾ ਲਾਭ !

ਭਵਿੱਖ ਵਿਚ ਸੋਲਰ ਪੈਨਲ ਇਕ ਵਧੀਆ ਵਿਕਲਪ ਹੈ , ਜਿਸ ਤੋਂ ਖੇਤੀਬਾੜੀ ਅਤੇ ਮਨੁੱਖ , ਦੋਵਾਂ ਦਾ ਵਧੀਆ ਵਿਕਾਸ ਹੋਵੇਗਾ । ਹਾਲਾਂਕਿ , ਹੱਲੇ ਤਕ ਇਸਦਾ ਕੋਈ ਪ੍ਰਤੀਕੂਲ ਵਾਤਾਵਰਣ ਵਿਚ ਨਹੀਂ ਵੇਖਿਆ ਗਿਆ ਹੈ ।

Pavneet Singh
Pavneet Singh
Solar Panels

Solar Panels

ਭਵਿੱਖ ਵਿਚ ਸੋਲਰ ਪੈਨਲ ਇਕ ਵਧੀਆ ਵਿਕਲਪ ਹੈ , ਜਿਸ ਤੋਂ ਖੇਤੀਬਾੜੀ ਅਤੇ ਮਨੁੱਖ , ਦੋਵਾਂ ਦਾ ਵਧੀਆ ਵਿਕਾਸ ਹੋਵੇਗਾ । ਹਾਲਾਂਕਿ , ਹੱਲੇ ਤਕ ਇਸਦਾ ਕੋਈ ਪ੍ਰਤੀਕੂਲ ਵਾਤਾਵਰਣ ਵਿਚ ਨਹੀਂ ਵੇਖਿਆ ਗਿਆ ਹੈ । ਮੌਜੂਦਾ ਸਤਿਥੀ ਵਿਚ ਇਸ ਦੀ ਵਰਤੋਂ ਖੇਤਰ ਵਿਚ ਕਿੱਤੀ ਜਾ ਰਹੀ ਹੈ । ਇਹ ਬਿਜਲੀ ਪੈਦਾ ਕਰਨ ਲਈ ਵਧੀਆ ਵਿਕਲਪ ਹੈ ।

ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਕੰਮ ਵਿਚ ਵੀ ਸੋਲਰ ਪੈਨਲ ਦੀ ਵਰਤੋਂ ਵੱਡੇ ਸਕੇਲ ਤੇ ਕਿੱਤੀ ਜਾ ਰਹੀ ਹੈ । ਸਰਕਾਰ ਵੀ ਇਸ ਨੂੰ ਲੈਕੇ ਕਿਸਾਨਾਂ ਦੀ ਮਦਦ ਕਰ ਰਹੀ ਹੈ । ਅਜਿਹੇ ਵਿਚ ਜੇਕਰ ਤੁਸੀ ਵੀ ਘਟ ਲਾਗਤ ਵਿਚ ਸੋਲਰ ਪੈਨਲ ਲਗਵਾਉਣਾ ਚਾਹੁੰਦੇ ਹਨ , ਤਾਂ ਇਹ ਖ਼ਬਰ ਤੁਹਾਡੀ ਮਦਦ ਕਰੇਗੀ । ਅੱਜ ਅੱਸੀ ਤੁਹਾਨੂੰ ਦੱਸਾਂਗੇ ਕਿ ਸੋਲਰ ਪੈਨਲ ਯੋਜਨਾ ਦਾ ਲਾਭ ਕਿਸ ਤਰ੍ਹਾਂ ਚੁਕਿਆ ਜਾ ਸਕਦਾ ਹੈ ?

ਦਰਅਸਲ 1 ਦਿਨ ਵਿਚ ਲਗਭਗ 15 ਯੂਨਿਟ ਬਿਜਲੀ ਦੀ ਜਰੂਰਤ ਹੁੰਦੀ ਹੈ । 3 ਕਿਲੋਵਾਟ ਸੋਲਰ ਸਿਸਟਮ 1 ਦਿਨ ਵਿਚ 15 -20 ਯੂਨਿਟ ਬਿਜਲੀ ਪੈਦਾ ਕਰ ਸਕਦਾ ਹੈ , ਇਹ ਮੌਸਮ ਤੇ ਨਿਰਭਰ ਕਰੇਗਾ ਕਿ ਮੌਸਮ ਕਿੰਨਾ ਸਾਫ ਹੈ ਅਤੇ ਤੁਹਾਡੇ ਕੋਲ ਕਿਹੜਾ ਪੈਨਲ ਹੈ । ਇਸਲਈ ਬਰਸਾਤ ਦੇ ਦਿੰਨਾ ਵਿਚ ਅਤੇ ਸਰਦੀਆਂ ਵਿਚ 3 ਕਿਲੋਵਾਤ ਦਾ ਸੋਲਰ ਸਿਸਟਮ 1 ਦਿਨ ਵਿਚ 15 ਯੂਨਿਟ ਬਿਜਲੀ ਪੈਦਾ ਨਹੀਂ ਕਰ ਸਕਦਾ ਹੈ , ਕਿਓਂਕਿ ਸਰਦੀ ਜਾਂ ਬਰਸਾਤ ਦ ਦੌਰਾਨ ਧੁੱਪ ਸੋਲਰ ਪੈਨਲ ਤਕ ਨਹੀਂ ਪਹੁੰਚ ਪਾਉਂਦੀ ਹੈ । ਇਸ ਤੋਂ ਸੋਲਰ ਪੈਨਲ ਦਾ ਬਿਜਲੀ ਉਤਪਾਦਨ ਘਟ ਹੋ ਜਾਂਦਾ ਹੈ ।

ਗਰਮੀਆਂ ਦੇ ਮੌਸਮ ਵਿਚ 3 ਕਿਲੋਵਾਟ ਦਾ ਸੋਲਰ ਸਿਸਟਮ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ। ਜੇਕਰ ਤੁਸੀਂ ਗਰਮੀਆਂ ਵਿੱਚ ਏਅਰ ਕੰਡੀਸ਼ਨਰ ਚਲਾਉਂਦੇ ਹੋ, ਤਾਂ ਤੁਹਾਨੂੰ 3 ਕਿਲੋਵਾਟ ਸੋਲਰ ਸਿਸਟਮ ਦੀ ਜਰੂਰਤ ਹੈ ।

ਅਜਿਹੇ ਵਿਚ ਸੋਲਰ ਪੈਨਲ ਯੋਜਨਾ ਦੇ ਅਧੀਨ 3 ਕਿਲੋਵਾਤ ਦਾ ਸੋਲਰ ਪੈਨਲ ਲਗਵਾਉਂਦੇ ਹੋ , ਤਾਂ ਸਰਕਾਰ ਦੀ ਤਰਫ ਤੋਂ ਤੁਹਾਨੂੰ 40 %ਸਬਸਿਡੀ ਮਿਲੇਗੀ । ਤੁਸੀ 3 ਕਿਲੋਵਾਟ ਦਾ ਸੋਲਰ ਪੈਨਲ ਲਗਵਾਉਣਾ ਚਾਹੁੰਦੇ ਹੋ , ਜਿਸਦੀ ਕੀਮਤ 3,00000 ਹੈ ਤਾਂ ਇਸ ਤੇ 1,20000 ਰੁਪਏ ਦੀ ਸਬਸਿਡੀ ਮਿਲੇਗੀ । ਤਾਂ ਆਓ 3 ਕਿਲੋਵਾਟ ਸੋਲਰ ਸਿਸਟਮ ਤੋਂ ਜੁੜੀ ਸਾਰੀ ਜਾਣਕਾਰੀਆਂ ਜਾਣਦੇ ਹਾਂ ।

3 ਕਿਲੋਵਾਟ ਸੋਲਰ ਪੈਨਲ ਦੇ ਲਈ ਸੋਲਰ ਇਨਵਰਟਰ ਜਰੂਰੀ (Solar Inverter Required for 3KW Solar Panel)

3 ਕਿਲੋਵਾਟ ਦਾ ਸੋਲਰ ਪੈਨਲ ਲਗਾਉਣ ਦੇ ਲਈ ਜਰੂਰੀ ਹੈ ਇਕ ਇਨਵਰਟਰ ਦੀ । ਅਜਿਹੇ ਵਿਚ ਤੁਹਾਡੇ ਆਲੇ ਦੁਆਲੇ ਕਈ ਵਿਕਲਪ ਮੌਜੂਦ ਹਨ | ਜਿਸਦਾ ਲਾਭ ਤੁਸੀ ਚੁੱਕ ਸਕਦੇ ਹੋ । ਸਾਡੇ ਸੁਝਾਅ ਦੇ ਅਨੁਸਾਰ ਜੇਕਰ ਤੁਸੀ 3 ਕਿਲੋਵਾਟ ਦਾ ਸੋਲਰ ਸਿਸਟਮ ਲਗਾਉਣ ਦੀ ਸੋਚ ਰਹੇ ਹੋ ਤਾਂ ਇਕ 4 ਕਿਲੋਵਾਟ ਦੀ ਜਰੂਰਤ ਹੈ ।

3 ਕਿਲੋਵਾਟ ਸੋਲਰ ਪੈਨਲ ਦੀ ਕੀਮਤ (3kw Solar Panel Price)

ਸੋਲਰ ਪੈਨਲ ਦੀ ਕੀਮਤ ਇਸਦੇ ਕਿਸਮ ਅਤੇ ਬ੍ਰਾਂਡ 'ਤੇ ਨਿਰਭਰ ਕਰਦੀ ਹੈ, ਪਰ ਹੇਠਾਂ ਦਿੱਤੇ 3 ਤਰ੍ਹਾਂ ਦੇ ਸੋਲਰ ਪੈਨਲ ਦੇ ਬਾਰੇ ਵਿਚ ਦੱਸਾਂਗੇ । ਤੁਸੀਂ ਆਪਣੇ ਬਜਟ ਦੇ ਹਿੱਸਾਬ ਤੋਂ ਸੋਲਰ ਪੈਨਲ ਦੀ ਚੋਣ ਕਰ ਸਕਦੇ ਹੋ :-

  • ਪੌਲੀਕ੍ਰਿਸਟਲਾਈਨ = 75,000 (ਰੁ. 25/w)

  • ਮੋਨੋ PERC = 90,000 (ਰੁ. 30/w)

  • ਬਾਇਫੇਸ਼ੀਅਲ = 1,20,000 (ਰੁ. 40/w)

ਇੱਥੇ ਦਿਖਾਈ ਗਈ ਕੀਮਤ ਕੰਪਨੀ 'ਤੇ ਨਿਰਭਰ ਕਰਦੇ ਹੋਏ ਘੱਟ ਜਾਂ ਘੱਟ ਹੋ ਸਕਦੀ ਹੈ। ਜੇਕਰ ਤੁਹਾਡੇ ਕੋਲ ਜਗ੍ਹਾ ਦੀ ਕਮੀ ਨਹੀਂ ਹੈ, ਤਾਂ ਤੁਸੀਂ ਪੌਲੀਕ੍ਰਿਸਟਲਾਈਨ ਜਾਂ ਮੋਨੋ PERC ਸੋਲਰ ਪੈਨਲ ਲਗਾ ਸਕਦੇ ਹੋ।

3kw ਸੋਲਰ ਸਿਸਟਮ ਲਈ ਬੈਟਰੀ ਦੀ ਕੀਮਤ

ਜਿੱਥੇ ਬੈਟਰੀ ਦੀ ਕੀਮਤ ਹਮੇਸ਼ਾ ਇਨਵਰਟਰ 'ਤੇ ਨਿਰਭਰ ਕਰਦੀ ਹੈ। ਜੇਕਰ ਤੁਸੀਂ 150 Ah ਦੀਆਂ 4 ਬੈਟਰੀਆਂ ਲਗਾਉਂਦੇ ਹੋ, ਤਾਂ ਬੈਟਰੀ ਦੀ ਕੀਮਤ ਲਗਭਗ 60,000 ਰੁਪਏ ਹੋਵੇਗੀ, ਕਿਉਂਕਿ ਇੱਕ ਬੈਟਰੀ ਲਗਭਗ 15,000 ਰੁਪਏ ਵਿੱਚ ਆਉਂਦੀ ਹੈ। ਜੇਕਰ ਤੁਸੀਂ ਘੱਟ Ah ਬੈਟਰੀ ਲੈਂਦੇ ਹੋ, ਤਾਂ ਇਹ ਕੀਮਤ ਘੱਟ ਹੋਵੇਗੀ। ਜੇਕਰ ਤੁਸੀਂ ਜ਼ਿਆਦਾ Ah ਬੈਟਰੀ ਲੈਂਦੇ ਹੋ, ਤਾਂ ਇਸਦੀ ਕੀਮਤ ਜ਼ਿਆਦਾ ਹੋਵੇਗੀ, ਪਰ ਆਮ ਤੌਰ 'ਤੇ ਅਸੀਂ ਸਿਰਫ 150 Ah ਬੈਟਰੀ ਦੀ ਵਰਤੋਂ ਕਰਦੇ ਹਾਂ।

3 ਕਿਲੋਵਾਟ ਸੋਲਰ ਪਲਾਂਟ ਸੈੱਟਅੱਪ ਲਾਗਤ(3 KW Solar Plant Setup Cost)

ਜੇਕਰ ਤੁਸੀਂ ਕਿਸੇ ਕੰਪਨੀ ਦੁਆਰਾ 3 ਕਿਲੋਵਾਟ ਦਾ ਸੋਲਰ ਸਿਸਟਮ ਲਗਾਉਂਦੇ ਹੋ, ਤਾਂ ਇਸਦੀ ਕੀਮਤ ਹੇਠ ਲਿਖੇ ਅਨੁਸਾਰ ਹੋਵੇਗੀ

  • ਆਫ-ਗਰਿੱਡ ਸੋਲਰ: 3,00,000 ਰੁਪਏ

  • ਹਾਈਬ੍ਰਿਡ ਸੋਲਰ: ਰੁਪਏ 3,30000

  • ਆਨ-ਗਰਿੱਡ ਸੋਲਰ: 1,60,000 ਰੁਪਏ 

ਇਹ ਵੀ ਪੜ੍ਹੋ : ਮਸਾਲਿਆਂ ਦੀ ਰਕਮ ਵਿਚ ਹੋਇਆ ਵਾਧਾ ! 30% ਤਕ ਵਧੀ ਕੀਮਤ

Summary in English: Take advantage of free electricity under solar panels!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters