1. Home

1 ਰੁਪਏ ਦੀ ਬਚਤ ਕਰਕੇ 15 ਲੱਖ ਦਾ ਫੰਡ ਬਣਾਉਣ ਲਈ ਜਲਦੀ ਕਰੋ ਅਪਲਾਈ

ਅੱਜ ਅੱਸੀ ਤੁਹਾਨੂੰ ਇਕ ਅਜਿਹੀ ਸਕੀਮ ਬਾਰੇ ਦਸਣ ਲੱਗੇ ਹਾਂ, ਜਿਸ ਤੋਂ ਤੁਸੀ ਘੱਟ ਨਿਵੇਸ਼ ਵਿਚ ਮੋਟੀ ਰਕਮ ਜੋੜ ਸਕਦੇ ਹੋ । ਤੁਸੀ ਸੁਣਿਆ ਤਾਂ ਹੋਵੇਗਾ ਕੀ ਕੋਈ ਇਕ ਦਿਨ ਵਿਚ ਕਿਵੇਂ ਲੱਖਪਤੀ ਜਾਂ ਕਰੋੜਪਤੀ ਬਣ ਜਾਂਦਾ ਹੈ ।

Pavneet Singh
Pavneet Singh
Fund of 15 Lakhs

Fund of 15 Lakhs

ਅੱਜ ਅੱਸੀ ਤੁਹਾਨੂੰ ਇਕ ਅਜਿਹੀ ਸਕੀਮ ਬਾਰੇ ਦਸਣ ਲੱਗੇ ਹਾਂ, ਜਿਸ ਤੋਂ ਤੁਸੀ ਘੱਟ ਨਿਵੇਸ਼ ਵਿਚ ਮੋਟੀ ਰਕਮ ਜੋੜ ਸਕਦੇ ਹੋ । ਤੁਸੀ ਸੁਣਿਆ ਤਾਂ ਹੋਵੇਗਾ ਕੀ ਕੋਈ ਇਕ ਦਿਨ ਵਿਚ ਕਿਵੇਂ ਲੱਖਪਤੀ ਜਾਂ ਕਰੋੜਪਤੀ ਬਣ ਜਾਂਦਾ ਹੈ । ਦਰਅਸਲ ਕੁਝ ਲੋਕ ਅਜਿਹੀ ਯੋਜਨਾਵਾਂ ਦਾ ਸਹਾਰਾ ਲੈਕੇ ਘੱਟ ਨਿਵੇਸ਼ ਵਿਚ ਚੰਗਾ ਮੁਨਾਫ਼ਾ ਜੋੜ ਲੈਂਦੇ ਹਨ। ਅਤੇ ਅੱਸੀ ਗੱਲ ਕਰ ਰਹੇ ਹਾਂ ਸੁਕੰਨਿਆ ਸਮਰਿੱਧੀ ਯੋਜਨਾ (Sukanya Samriddhi Yojana) ਦੀ।

ਕੀ ਹੈ ਸੁਕੰਨਿਆ ਸਮਰਿੱਧੀ ਯੋਜਨਾ ? (What is Sukanya Samriddhi Yojana)

'ਸੁਕੰਨਿਆ ਸਮਰਿੱਧੀ ਯੋਜਨਾ' ਕੁੜੀਆਂ ਦੇ ਲਈ ਇਕ ਛੋਟੀ ਜਮਾ ਯੋਜਨਾ ਹੈ । ਇਸ ਨੂੰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹੀਮ ਦੇ ਇਕ ਭਾਗ ਦੇ ਰੁੱਪ ਵਿਚ ਸ਼ੁਰੂ ਕਿੱਤਾ ਗਿਆ ਹੈ , ਜੋ ਕਿ ਵਧੀਆ ਵਿਆਜ ਦਰ ਪ੍ਰਾਪਤ ਕਰੇਗੀ ।

ਸੁਕੰਨਿਆ ਸਮਰਿੱਧੀ ਯੋਜਨਾ ਦੇ ਲਾਭ (Benefits of Sukanya Samriddhi Yojana)

ਜਿਵੇਂ ਕੀ IT ਐਕਟ, 1961 ਦੀ ਧਾਰਾ 80 ਸੀ ਦੇ ਤਹਿਤ ਲਾਗੂ ਹੈ । ਇਸ ਯੋਜਨਾ ਨੂੰ ਤਿੰਨ ਗੁਣਾ ਛੋਟ ਦਾ ਲਾਭ ਦਿੱਤਾ ਗਿਆ ਹੈ। ਨਿਵੇਸ਼ ਕੀਤੀ ਗਈ ਰਕਮ , ਵਿਆਜ ਦੇ ਰੂਪ ਵਿਚ ਕਮਾਈ ਗਈ ਰਕਮ ਅਤੇ ਕੱਢੀ ਗਈ ਰਕਮ ਤੇ ਕੋਈ ਟੈਕਸ ਨਹੀਂ ਲਗੇਗਾ ।

ਸੁਕੰਨਿਆ ਸਮਰਿੱਧੀ ਯੋਜਨਾ ਦੇ ਪਾਤਰ (Eligibility for Sukanya Samriddhi Yojana)

  • ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ 10 ਸਾਲ ਤੋਂ ਘੱਟ ਉਮਰ ਦੀ ਬੱਚੀ ਦੀ ਤਰਫੋਂ ਇੱਕ ਡਿਪਾਜ਼ਿਟ ਖੋਲ੍ਹ ਸਕਦੇ ਹਨ।

  • ਬਾਲਿਕਾ ਦੇ ਨਾਂ ਤੇ ਇਕ ਹੀ ਖਾਤਾ ਖੋਲਿਆ ਜਾ ਸਕਦਾ ਹੈ ।

  • ਬਾਲਿਕਾ ਦੇ ਜਨਮ ਸਰਟੀਫਿਕੇਟ ਪੱਤਰ ਦੀ ਜਰੂਰਤਾਂ ਵੀ ਹੁੰਦੀ ਹੈ।

  • ਖਾਤਾ ਬਾਲਿਕਾ ਦੇ ਜਨਮ ਤੋਂ ਦੱਸ ਸਾਲ ਦੀ ਉਮਰ ਤਕ ਬਾਲਿਕਾ ਦੇ ਨਾਂ ਤੇ ਕਾਨੂੰਨੀ ਸਰਪ੍ਰਸਤ ਦੁਆਰਾ ਖੋਲਿਆ ਜਾ ਸਕਦਾ ਹੈ । ਅਤੇ ਕੋਈ ਵੀ ਬਾਲਿਕਾ , ਜਿੰਨੇ ਇਕ ਸਾਲ ਪਹਿਲਾਂ ਦੱਸ ਸਾਲ ਦੀ ਉਮਰ ਪ੍ਰਾਪਤ ਕਿੱਤੀ ਹੈ । ਇਹਨਾਂ ਨਿਯਮਾਂ ਦੇ ਸ਼ੁਰੂ ਹੋਣ ਤੱਕ, ਇਹਨਾਂ ਨਿਯਮਾਂ ਦੇ ਤਹਿਤ ਖਾਤਾ ਖੋਲ੍ਹਣ ਲਈ ਵੀ ਯੋਗ ਹੋਣਗੇ ।

  • ਜਿਸ ਬਾਲਿਕਾ ਦੇ ਨਾਂ ਤੇ ਖਾਤਾ ਖੋਲਿਆ ਗਿਆ ਹੈ ਉਸਦਾ ਜਨਮ ਸਰਟੀਫ਼ਿਕੇਟ ਡਾਕ ਘਰ ਜਾਂ ਬੈਂਕ ਵਿਚ ਖਾਤਾ ਖੋਲਦੇ ਸਮੇਂ ਜਮ੍ਹਾਂਕਰਤਾ ਦੀ ਪਛਾਣ ਅਤੇ ਰਿਹਾਇਸ਼ੀ ਸਬੂਤ ਨਾਲ ਸਬੰਧਤ ਹੋਰ ਦਸਤਾਵੇਜ਼ਾਂ ਦੇ ਨਾਲ ਜਮ੍ਹਾਂ ਕਿੱਤਾ ਜਾਵੇਗਾ ।

ਸੁਕੰਨਿਆ ਸਮਰਿੱਧੀ ਯੋਜਨਾ ਦੀ ਵਿਸ਼ੇਸ਼ਤਾਵਾਂ (Features of Sukanya Samriddhi Yojana)

ਦੱਸ ਦਈਏ ਕੀ 'ਸੁਕੰਨਿਆ ਸਮਰਿੱਧੀ ਖਾਤਾ' ਕੁੜੀ ਦੇ ਜਨਮ ਤੋਂ ਲੈਕੇ 10 ਸਾਲ ਦੀ ਉਮਰ ਤਕ ਕਿਸੀ ਵੀ ਸਮੇਂ ਖੋਲਿਆ ਜਾ ਸਕਦਾ ਹੈ ,ਜਿਸ ਵਿਚ ਨਵੀ ਜਮਾ ਰਕਮ 250 ਰੁਪਏ ਹੈ । ਇਕ ਵਿੱਤੀ ਸਾਲ ਦੇ ਦੌਰਾਨ ਵੱਧ ਤੋਂ ਵੱਧ 5 ਲੱਖ ਰੁਪਏ ਜਮਾ ਕਿੱਤੇ ਜਾ ਸਕਦੇ ਹਨ ।

ਇਹ ਯੋਜਨਾ ਮੁੱਖ ਤੌਰ 'ਤੇ ਪਰਿਵਾਰ ਦੇ ਸਰੋਤਾਂ ਅਤੇ ਬੱਚਤਾਂ ਵਿੱਚ ਇੱਕ ਲੜਕੀ ਨੂੰ ਬਰਾਬਰ ਦੀ ਹਿੱਸੇਦਾਰੀ ਯਕੀਨੀ ਬਣਾਉਂਦੀ ਹੈ, ਆਮ ਤੌਰ 'ਤੇ ਇੱਕ ਮਰਦ ਬੱਚੇ ਦੁਆਰਾ ਵਿਤਕਰਾ ਕੀਤਾ ਜਾਂਦਾ ਹੈ।

ਮਾਤਾ - ਪਿਤਾ ਨੂੰ ਇੱਕ ਲੜਕੀ ਦੇ ਨਾਮ 'ਤੇ ਖਾਤਾ ਖੋਲ੍ਹਣ ਅਤੇ ਉਸਦੀ ਭਲਾਈ ਲਈ ਪ੍ਰੇਰਿਤ ਕਰਨ ਲਈ ਨਿਰਧਾਰਤ ਸੀਮਾ ਤੱਕ ਆਪਣੀ ਵੱਧ ਤੋਂ ਵੱਧ ਬੱਚਤ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ। ਜਿਸ ਵਿੱਚ ਆਮਦਨ ਕਰ ਰਿਆਇਤ ਦੇ ਨਾਲ ਸਾਲਾਨਾ ਮਿਸ਼ਰਿਤ ਆਧਾਰ 'ਤੇ ਜਮ੍ਹਾਂ 'ਤੇ ਉੱਚ ਵਿਆਜ ਦਰ ਦਿੱਤੀ ਜਾਂਦੀ ਹੈ।

ਖਾਤਾ ਖੋਲਣ ਜਾਂ 18 ਸਾਲ ਦੀ ਉਮਰ ਪ੍ਰਾਪਤ ਕਰਨ ਦੇ ਬਾਅਦ ਬਾਲਿਕਾ ਦਾ ਵਿਆਹ ਦੀ ਸਤਿਥੀ 21 ਸਾਲ ਤਕ ਖਾਤਾ ਚਾਲੂ ਰਵੇਗਾ ।

ਉੱਚ ਸਿੱਖਿਆ ਦੀ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ , ਬਾਲਿਕਾ ਦੇ 18 ਸਾਲ ਦੀ ਉਮਰ ਪੂਰੀ ਕਰਨ ਦੇ ਬਾਅਦ ਬਕਾਇਆ ਰਕਮ ਦਾ 50% ਅੰਸ਼ਕ ਕਢਵਾਉਣ ਦੀ ਆਗਿਆ ਦਿੱਤੀ ਜਾਵੇਗੀ।

ਕੁੜੀਆਂ ਦੀ ਘੱਟ ਉਮਰ ਵਿਚ ਵਿਆਹ ਨੂੰ ਰੋਕਣ ਦੇ ਲਈ 18 ਸਾਲ ਦੀ ਉਮਰ ਤਕ ਖਾਤੇ ਤੋਂ ਰਕਮ ਕੱਢਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਰੱਖਿਆ ਗਿਆ ਹੈ ।

ਸੁਕੰਨਿਆ ਸਮਰਿੱਧੀ ਯੋਜਨਾ ਵਿਚ ਕਿਵੇਂ ਕਰੀਏ ਆਵੇਦਨ (How to apply for Sukanya Samriddhi Yojana)
ਇਸ ਯੋਜਨਾ ਦਾ ਲਾਭ ਲੈਣ ਲਈ ਇਸ ਦੀ ਅਧਾਰਤ ਵੈਬਸਾਈਟ https://www.india.gov.in/sukanya-samriddhi-yojna ਤੇ ਕਲਿੱਕ ਕਰਕੇ ਰਜਿਸਟਰੇਸ਼ਨ ਕਰੋ ।

ਇਹ ਵੀ ਪੜ੍ਹੋ : ਸਰਕਾਰ ਦਾ ਇਕ ਹੋਰ ਵੱਡਾ ਐਲਾਨ- ਹੁਣ ਇਹਨੀ ਵੱਧ ਕੇ ਮਿਲਗੀ ਪੈਨਸ਼ਨ

Summary in English: Apply soon to make a fat fund of 15 lakhs by saving 1 rupes

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters